ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਫਿਟ ਇੰਡੀਆ ਪਲੌਗ ਰਨ ਦੇ ਨਾਲ ਰਾਸ਼ਟਰਵਿਆਪੀ ਸਵੱਛ ਭਾਰਤ ਅਭਿਯਾਨ ਦਾ ਸਮਾਪਨ; 500 ਪ੍ਰਤਿਭਾਗੀਆਂ ਨੇ 150 ਕਿਲੋਮੀਟਰ ਕੂੜਾ ਇੱਕਠਾ ਕੀਤਾ

Posted On: 31 OCT 2021 5:27PM by PIB Chandigarh

ਮੁੱਖ ਬਿੰਦੂ

  1. ਕੂੜਾ ਮੁਕਤ ਭਾਰਤ ਦੀ ਦਿਸ਼ਾ ਵਿੱਚ ਨਿਰੰਤਰ ਅਭਿਯਾਨ ਚਲਾਉਣ ਲਈ ਪਹਿਚਾਣੇ ਜਾਣ ਵਾਲ ਰਿਪੁਦਮਨ ਬੇਵਲੀ ਨੇ ਫਿਟ ਇੰਡੀਆ ਪਲੌਗ ਰਨ ਦੀ ਅਗਵਾਈ ਕੀਤੀ

ਫਿਟ ਇੰਡੀਆ ਮੂਵਮੈਂਟ ਦੇ ਤਹਿਤ ਸਾਲਾਨਾ ਰੂਪ ਤੋਂ ਹੋਣ ਵਾਲੇ ਰਾਸ਼ਟਰੀ ਪ੍ਰੋਗਰਾਮ ਫਿਟ ਇੰਡੀਆ ਪਲੌਗ ਰਨ ਦਾ ਇਸ ਐਤਵਾਰ ਦੀ ਸਵੇਰ ਰਾਸ਼ਟਰੀ ਰਾਜਧਾਨੀ ਵਿੱਚ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਆਯੋਜਨ ਹੋਇਆ। ਪਲੌਗਿੰਗ ਇੱਕ ਵਿਸ਼ੇਸ਼ ਗਤੀਵਿਧੀ ਹੈ, ਜਿਸ ਵਿੱਚ ਸਵੱਛਤਾ ਅਤੇ ਸਿਹਤ ਦੋਵੇਂ ਸ਼ਾਮਿਲ ਹਨ, ਜਿਸ ਵਿੱਚ ਹਿੱਸਾ ਲੈਣ ਵਾਲੇ ਜੌਗਿੰਗ ਦੇ ਦੌਰਾਨ ਕੂੜਾ ਇੱਕਠਾ ਕਰਦੇ ਹਨ।

 

 

C:\Users\Punjabi\Downloads\unnamed (32).jpg

ਪ੍ਰੋਗਰਾਮ ਦੇ ਦੌਰਾਨ ਖੇਡ ਮੰਤਰਾਲੇ  ਵਿੱਚ ਸੰਯੁਕਤ ਸਕੱਤਰ ਅਤੇ ਵਿੱਤੀ ਸਲਾਹਕਾਰ ਸ਼੍ਰੀ ਮਨੋਜ ਸੇਠੀ, ਸੰਯੁਕਤ ਸਕੱਤਰ, ਖੇਡ ਸ਼੍ਰੀ ਐੱਲ ਐੱਸ ਸਿੰਘ, ਫਿਟ ਇੰਡੀਆ ਦੀ ਮਿਸ਼ਨ ਨਿਦੇਸ਼ਕ ਸੁਸ਼੍ਰੀ ਏਕਤਾ ਵਿਸ਼ਨੋਈ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ, ਜਿਸ ਵਿੱਚ 500  ਤੋਂ ਅਧਿਕ ਐਥਲੀਟ ਅਤੇ ਕੋਚ ਸ਼ਾਮਿਲ ਰਹੇ। ਇੱਕ ਕੂੜਾ ਮੁਕਤ ਭਾਰਤ ਦੇ ਉਦੇਸ਼ ਨਾਲ ਅਭਿਯਾਨ ਚਲਾਉਣ ਲਈ ਜਾਨੀ ਜਾਣ ਵਾਲੀ ਰਿਪੁਦਮਨ ਬੇਵਲੀ ਨੇ ਫਿਟ ਇੰਡੀਆ ਪਲੌਗ ਰਨ ਦੀ ਅਗਵਾਈ ਕੀਤੀ, ਜਿਸ ਵਿੱਚ ਪ੍ਰਤਿਭਾਗੀਆਂ ਨੇ ਜੌਗਿੰਗ ਕਰਦੇ ਹੋਏ ਕੂੜਾ ਇੱਕਠਾ ਕੀਤਾ। ਇਸ ਦਿਨ ਇਸ ਸਾਲ ਲਈ ‘ਸਵੱਛ ਭਾਰਤ’ ਅਭਿਯਾਨ ਦਾ ਅੰਤ ਵੀ ਹੋ ਗਿਆ ਜੋ 1 ਅਕਤੂਬਰ ਨੂੰ ਸ਼ੁਰੂ ਹੋਇਆ ਸੀ।

C:\Users\Punjabi\Downloads\unnamed (33).jpg

ਪ੍ਰੋਗਰਾਮ ਦੇ ਸੁਆਗਤ  ਸਮਾਰੋਹ ‘ਤੇ ਆਪਣੀ ਖੁਸ਼ੀ ਵਿਅਕਤ ਕਰਦੇ ਹੋਏ ਸ਼੍ਰੀ ਐੱਲ ਐੱਸ ਸਿੰਘ ਨੇ ਕਿਹਾ, ਅੱਜ ਪਲੌਗ ਰਨ ਵਿੱਚ ਇੰਨੀ ਵੱਡੀ ਸੰਖਿਆ ਵਿੱਚ ਲੜਕੇ ਅਤੇ ਲੜਕੀਆਂ ਦੀ ਭਾਗੀਦਾਰੀ ਦੇਖਣਾ ਸ਼ਾਨਦਾਰ ਹੈ, ਜੋ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਹਿੱਸਾ ਹੈ। ਇਹ ਉਤਸਾਹ ਸਾਡੇ ਦੇਸ਼ ਨੂੰ ਸਵੱਛ ਅਤੇ ਸਾਰੇ ਨਾਗਰਿਕਾਂ ਨੂੰ ਇੱਕਠਿਆ ਸਿਹਤਮੰਦ ਬਣਾਉਣ ਵਿੱਚ ਕਾਫੀ ਮਦਦ ਕਰੇਗਾ।

ਭਾਰਤ ਦੇ ਪਲੌਗ ਮੈਨ ਦੇ ਰੂਪ ਵਿੱਚ ਪਹਿਚਾਣੇ ਜਾਣੇ ਵਾਲੇ ਰਿਪੁਦਮਨ ਨੇ ਦਿਨ ਦੀ ਸ਼ੁਰੂਆਤ ਦੇ ਦੌਰਾਨ ਵਾਰਮ-ਅਪ ਅਭਿਆਸ ਦੇ ਨਾਲ 500 ਮੈਂਬਰਾਂ ਦੇ ਸਮੂਹ ਦਾ ਮਾਰਗਦਰਸ਼ਨ ਕੀਤਾ ਅਤੇ ਅੰਤ ਵਿੱਚ ਪ੍ਰਤਿਭਾਗੀਆਂ ਨੂੰ ਪਲਾਸਟਿਕ ਤੋਂ ਮੁਕਤੀ ਦਾ ਸੰਕਲਪ ਦਿਲਾਇਆ।

 

 

C:\Users\Punjabi\Downloads\unnamed (34).jpg

 

ਉਨ੍ਹਾਂ ਨੇ ਕਿਹਾ, ਅਸੀਂ ਇੰਨੇ ਸ਼ਾਨਦਾਰ ਰੂਪ ਨਾਲ ਪਲੌਗ ਰਨ ਕਰਾਉਣ ਲਈ ਭਾਰਤ ਸਰਕਾਰ ਦੇ ਆਭਾਰੀ ਹਾਂ। ਵਰ੍ਹਿਆਂ ਤੋਂ ਲੱਖਾਂ ਲੋਕ ਦੇਸ਼ ਵਿੱਚ ਸਵੈਇਛਕ ਰੂਪ ਤੋਂ ਕੰਮ ਕਰ ਰਹੇ ਹਨ। ਅੱਜ ਅਸੀਂ ਲਗਭਗ 150 ਕਿਲੋ ਕੂੜਾ ਚੁੱਕਿਆ। ਦੋ ਸਾਲ ਦੇ ਦੌਰਾਨ, ਮੇਰੇ ਇਸ ਅਭਿਯਾਨ ਨੂੰ ਦੇਸ਼ ਦੇ ਸਾਰੇ 720 ਜ਼ਿਲ੍ਹਿਆਂ ਤੱਕ ਲੈ ਜਾਣ ਦੇ ਨਾਲ ਹੀ ਹਰ ਕਿਤੇ ਈਕੋ ਫਿਟਨੈਸ ਕਲਬ ਅਤੇ ਫਿਟ ਇੰਡੀਆ ਕਲੱਬ ਬਣਾਉਣ ਦੀ ਯੋਜਨਾ ਹੈ।   

ਪ੍ਰੋਗਾਰਮ ਦੇ ਦੌਰਾਨ ਪ੍ਰਤਿਭਾਗੀਆਂ ਨੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ‘ਤੇ ਏਕਤਾ ਦਾ ਸੰਕਲਪ ਵੀ ਲਿਆ, ਜਿਸ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਸੰਬੰਧ ਵਿੱਚ ਮਨਾਇਆ ਜਾਂਦਾ ਹੈ।

 

 *******

ਐੱਨਬੀ/ਏਓ



(Release ID: 1768521) Visitor Counter : 183