ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਗੇਲ ਨੇ ਹੁਣ ਤੱਕ ਦਾ ਸਭ ਤੋਂ ਵੱਧ ਛਿਮਾਹੀ ਟਰਨਓਵਰ, ਪੀਬੀਟੀ ਅਤੇ ਪੀਏਟੀ ਰਜਿਸਟਰ ਕੀਤਾ ਛਿਮਾਹੀ ਪੀਏਟੀ 194% ਵਧ ਕੇ 4,393 ਕਰੋੜ ਰੁਪਏ ਹੋਇਆ

Posted On: 29 OCT 2021 4:23PM by PIB Chandigarh

ਗੇਲ (ਇੰਡੀਆ) ਲਿਮਟਿਡ ਨੇ ਵਿੱਤੀ ਵਰ੍ਹੇ 22 ਦੀ ਪਹਿਲੀ ਛਿਮਾਹੀ (H1 FY 22) ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵੱਧ ਛਿਮਾਹੀ ਟਰਨਓਵਰ ਅਤੇ ਮੁਨਾਫਾ ਦਰਜ ਕੀਤਾ ਹੈ। ਇਸ ਮਿਆਦ ਦੌਰਾਨ ਪਿਛਲੇ ਵਿੱਤੀ ਵਰ੍ਹੇ ਦੇ 25,671 ਕਰੋੜ ਰੁਪਏ ਦੇ ਕਾਰੋਬਾਰ ਦੇ ਮੁਕਾਬਲੇ 38,829 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਜੋ ਕਿ 51 ਫੀਸਦੀ ਦਾ ਵਾਧਾ ਹੈ। ਟੈਕਸ ਤੋਂ ਪਹਿਲਾਂ ਦਾ ਲਾਭ (ਪੀਬੀਟੀ) 201% ਵਧ ਕੇ 5,736 ਕਰੋੜ ਰੁਪਏ ਹੋ ਗਿਆ, ਜੋ ਕਿ ਪਿਛਲੇ ਵਰ੍ਹੇ ਦੀ ਪਹਿਲੀ ਛਿਮਾਹੀ (H1) 'ਚ 1,907 ਕਰੋੜ ਰੁਪਏ ਸੀ। ਟੈਕਸ ਤੋਂ ਬਾਅਦ ਦਾ ਮੁਨਾਫਾ (ਪੀਏਟੀ) ਵੀ 194% ਵਧ ਕੇ 4,393 ਕਰੋੜ ਰੁਪਏ ਹੋ ਗਿਆ ਜੋ ਕਿ ਵਿੱਤੀ ਵਰ੍ਹੇ 21 ਦੀ ਪਹਿਲੀ ਛਿਮਾਹੀ (H1 FY 21) ਵਿੱਚ 1,495 ਕਰੋੜ ਰੁਪਏ ਸੀ।

 

 ਤਿਮਾਹੀ ਆਧਾਰ 'ਤੇ, ਟਰਨਓਵਰ 24% ਵਧ ਕੇ ਵਿੱਤੀ ਵਰ੍ਹੇ 22 ਦੀ ਪਹਿਲੀ ਤਿਮਾਹੀ 'ਚ 17,352 ਕਰੋੜ ਰੁਪਏ ਦੇ ਮੁਕਾਬਲੇ ਵਿੱਤੀ ਵਰ੍ਹੇ 22 ਦੀ ਦੂਸਰੀ ਤਿਮਾਹੀ ਵਿੱਚ 21,477 ਕਰੋੜ ਰੁਪਏ ਹੋ ਗਿਆ। ਪੀਬੀਟੀ (PBT) ਵਿੱਚ 79% ਦਾ ਵਾਧਾ ਦਰਜ ਕੀਤਾ ਗਿਆ ਅਤੇ ਵਿੱਤੀ ਵਰ੍ਹੇ 22 (FY22) ਦੀ ਪਹਿਲੀ ਤਿਮਾਹੀ ਵਿੱਚ 2,054 ਕਰੋੜ ਰੁਪਏ ਦੇ ਮੁਕਾਬਲੇ ਵਿੱਤੀ ਵਰ੍ਹੇ 22 ਦੀ ਦੂਸਰੀ ਤਿਮਾਹੀ ਵਿੱਚ 3,682 ਕਰੋੜ ਰੁਪਏ ਹੋ ਗਿਆ। ਪੀਏਟੀ (PAT) ਵਿੱਤੀ ਵਰ੍ਹੇ 22 ਦੀ ਪਹਿਲੀ ਤਿਮਾਹੀ ਵਿੱਚ 1,530 ਕਰੋੜ ਰੁਪਏ ਦੇ ਮੁਕਾਬਲੇ, 87% ਵਧ ਕੇ, ਵਿੱਤੀ ਵਰ੍ਹੇ 22 ਦੀ ਦੂਸਰੀ ਤਿਮਾਹੀ ਵਿੱਚ 2,863 ਕਰੋੜ ਰੁਪਏ ਹੋ ਗਿਆ।

 

 ਤਿਮਾਹੀ ਦੇ ਦੌਰਾਨ, ਸਾਰੇ ਹਿੱਸਿਆਂ ਵਿੱਚ ਭੌਤਿਕ ਪ੍ਰਦਰਸ਼ਨ ਵਿੱਚ ਸੁਧਾਰ ਹੋਇਆ ਹੈ। ਕੁਦਰਤੀ ਗੈਸ ਟਰਾਂਸਮਿਸ਼ਨ 6% ਦਾ ਵਾਧਾ ਦਰਜ ਕਰਦਿਆਂ, ਵਿੱਤੀ ਵਰ੍ਹੇ 22 ਦੀ ਦੂਸਰੀ ਤਿਮਾਹੀ (Q2 FY22) ਵਿੱਚ 114.32 ਐੱਮਐੱਮਐੱਸਸੀਐੱਮਡੀ (MMSCMD) ਹੋ ਗਿਆ ਜਦੋਂ ਕਿ ਵਿੱਤੀ ਵਰ੍ਹੇ 22 ਦੀ ਪਹਿਲੀ ਤਿਮਾਹੀ (Q1FY22) ਵਿੱਚ 107.66 ਐੱਮਐੱਮਐੱਸਸੀਐੱਮਡੀ ਸੀ। ਕੁਦਰਤੀ ਗੈਸ ਮਾਰਕੀਟਿੰਗ ਤਿਮਾਹੀ ਦੌਰਾਨ 97.72 ਐੱਮਐੱਮਐੱਸਸੀਐੱਮਡੀ ਹੋ ਗਈ ਜਦੋਂ ਕਿ ਵਿੱਤੀ ਵਰ੍ਹੇ 22 ਦੀ ਪਹਿਲੀ ਤਿਮਾਹੀ ਵਿੱਚ 95.95 ਐੱਮਐੱਮਐੱਸਸੀਐੱਮਡੀ ਸੀ, ਜੋ ਕਿ 2% ਵੱਧ ਹੋਈ। ਪੈਟਰੋ ਕੈਮੀਕਲ ਉਤਪਾਦਨ ਦੀ ਵਿਕਰੀ ਤਿਮਾਹੀ ਵਿੱਚ 221 ਟੀਐੱਮਟੀ (TMT) ਰਹੀ ਜਦੋਂ ਕਿ ਵਿੱਤੀ ਵਰ੍ਹੇ 22 ਦੀ ਪਹਿਲੀ ਤਿਮਾਹੀ (Q1 FY 22) ਵਿੱਚ 138 ਟੀਐੱਮਟੀ ਸੀ, ਜਿਸ ਵਿੱਚ 60% ਦਾ ਵਾਧਾ ਹੋਇਆ।

 

ਏਕੀਕ੍ਰਿਤ ਆਧਾਰ 'ਤੇ, ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 17,551 ਕਰੋੜ ਰੁਪਏ ਦੇ ਮੁਕਾਬਲੇ ਟਰਨਓਵਰ ਵਿੱਤੀ ਵਰ੍ਹੇ 22 ਦੀ ਦੂਸਰੀ ਤਿਮਾਹੀ (Q2 FY 22) ਵਿੱਚ 21,739 ਕਰੋੜ ਰੁਪਏ ਰਿਹਾ, ਜੋ ਕਿ 24% ਵਧਿਆ। ਵਿੱਤੀ ਵਰ੍ਹੇ 22 ਦੀ ਦੂਸਰੀ ਤਿਮਾਹੀ ਵਿੱਚ ਪੀਬੀਟੀ 3,728 ਕਰੋੜ ਰੁਪਏ ਰਿਹਾ ਜੋ ਕਿ ਵਿੱਤੀ ਵਰ੍ਹੇ 22 ਦੀ ਪਹਿਲੀ ਤਿਮਾਹੀ ਵਿੱਚਲੇ 2,540 ਕਰੋੜ ਰੁਪਏ ਨਾਲੋਂ 47% ਵਧਿਆ। ਵਿੱਤੀ ਵਰ੍ਹੇ 22 ਦੀ ਦੂਸਰੀ ਤਿਮਾਹੀ (Q2 FY22) ਵਿੱਚ ਪੀਏਟੀ 2,883 ਕਰੋੜ ਰੁਪਏ ਹੈ ਜੋ ਕਿ ਵਿੱਤੀ ਵਰ੍ਹੇ 22 ਦੀ ਪਹਿਲੀ ਤਿਮਾਹੀ ਵਿੱਚ 2,138 ਕਰੋੜ ਰੁਪਏ ਤੋਂ 35% ਵਧਿਆ।

 

 ਸ਼੍ਰੀ ਮਨੋਜ ਜੈਨ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਗੇਲ ਨੇ ਦੱਸਿਆ ਕਿ ਵਿੱਤੀ ਵਰ੍ਹੇ 22 ਦੀ ਪਹਿਲੀ ਛਿਮਾਹੀ (H1 FY22) ਦੌਰਾਨ, ਗੇਲ ਨੇ ਮੁੱਖ ਤੌਰ 'ਤੇ ਪਾਈਪਲਾਈਨਾਂ, ਇਕਵਿਟੀ ਅਤੇ ਪੈਟਰੋ ਕੈਮੀਕਲਜ਼ ਆਦਿ 'ਤੇ 3,180 ਕਰੋੜ ਰੁਪਏ ਦਾ ਕੈਪੈਕਸ ਖਰਚ ਕੀਤਾ ਹੈ। ਉਨ੍ਹਾਂ ਕਿਹਾ ਕਿ ਤਿਮਾਹੀ ਦੌਰਾਨ ਕੰਪਨੀ ਦੇ ਸਾਰੇ ਹਿੱਸਿਆਂ ਦੀ ਕਾਰਗੁਜ਼ਾਰੀ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ ਅਤੇ ਅੱਗੇ ਕਿਹਾ ਕਿ ਇੱਕ ਟਿਕਾਊ ਭਵਿੱਖ ਦੇ ਪ੍ਰਦਰਸ਼ਨ ਦੀ ਉਮੀਦ ਹੈ।

********

ਵਾਈਬੀ/ਆਰਕੇਐੱਮ



(Release ID: 1767599) Visitor Counter : 126


Read this release in: English , Hindi