ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਪੰਜਾਬ ਦੇ ਅੰਮ੍ਰਿਤਸਰ ਵਿੱਚ ਦਿਵਯਾਂਗਜਨਾਂ ਦੇ ਲਈ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ
Posted On:
28 OCT 2021 4:51PM by PIB Chandigarh
ਭਾਰਤ ਸਰਕਾਰ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੀ ਏਡੀਆਈਪੀ ਯੋਜਨਾ ਦੇ ਤਹਿਤ ‘ਦਿਵਯਾਂਗਜਨ’ ਨੂੰ ਸਹਾਇਤਾ ਤੇ ਸਹਾਇਕ ਉਪਕਰਣਾਂ ਦੇ ਵੰਡ ਦੇ ਲਈ ਪੰਜਾਬ ਦੇ ਅੰਮ੍ਰਿਤਸਰ ਸਥਿਤ ਪਹਿਲੇ ਗਵਰਨਮੈਂਟ ਰਿਸੋਰਸ ਸੈਂਟਰ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ, ਰਣਜੀਤ ਮਾਰਗ ਵਿਕੇ 29 ਅਕਤੂਬਰ, 2021 ਨੂੰ ਇੱਕ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ ਕੀਤਾ ਜਾਵੇਗਾ। ਐਲਿਮਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ, ਅੰਮ੍ਰਿਤਸਰ ਦੀ ਸਹਿਭਾਗਿਤਾ ਵਿੱਚ ਇਸ ਕੈਂਪ ਦਾ ਆਯੋਜਨ ਦਿਵਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਕਰੇਗਾ।
ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਵਿਭਾਗ ਮਾਨਕ ਸੰਚਾਲਨ ਪ੍ਰਕਿਰਿਆ (ਐੱਸਓਪੀ) ਦਾ ਅਨੁਪਾਲਨ ਕਰਦੇ ਹੋਏ ਪ੍ਰਖੰਡ/ਪੰਚਾਇਤ ਪੱਧਰ ‘ਤੇ 1803 ਦਿਵਯਾਂਗਜਨ ਨੂੰ 1.83 ਕਰੋੜ ਰੁਪਏ ਮੁੱਲ ਦੇ ਕੁੱਲ 3031 ਸਹਾਇਤਾ ਤੇ ਸਹਾਇਕ ਉਪਕਰਣ ਮੁਫ਼ਤ ਵੰਡੇ ਜਾਣਗੇ।
ਇਸ ਦਾ ਉਦਘਾਟਨ ਸਮਾਰੋਹ 29 ਅਕਤੂਬਰ, 2021 ਨੂੰ 13.00 ਵਜੇ ਕੀਤਾ ਜਾਵੇਗਾ। ਇਸ ਸਮਾਰੋਹ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਵਰਚੁਅਲ ਮਾਧਿਅਮ ਦੇ ਜ਼ਰੀਏ ਸ਼ਾਮਲ ਹੋਣਗੇ। ਉੱਥੇ ਹੀ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਅੰਮ੍ਰਿਤਸਰ ਦੇ ਸਾਂਸਦ ਸ਼੍ਰੀ ਗੁਰਜੀਤ ਸਿੰਘ ਔਜਲਾ ਕਰਨਗੇ।
ਇਸ ਦੇ ਇਲਾਵਾ ਐਲਿਮਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਇਸ ਸਮਾਰੋਹ ਦੌਰਾਨ ਵਰਚੁਅਲ ਮਾਧਿਅਮ ਦੇ ਜ਼ਰੀਏ/ਵਿਅਕਤੀਗਤ ਰੂਪ ਨਾਲ ਮੌਜੂਦ ਰਹਿਣਗੇ।
ਉਪਰੋਕਤ ਪ੍ਰੋਗਰਾਮ ਦੇ ਲਾਈਵ ਵੈਬਕਾਸਟ ਦੇ ਲਈ ਲਿੰਕ- https://youtu.be/BdO-gQLib08 ਹੈ।
***
ਐੱਮਜੀ/ਆਰਐੱਨਐੱਮ
(Release ID: 1767558)
Visitor Counter : 160