ਰੇਲ ਮੰਤਰਾਲਾ

ਚੇਨੱਈ-ਮੈਸੂਰ-ਚੇਨੱਈ ਸ਼ਤਾਬਦੀ ਦੱਖਣ ਰੇਲਵੇ ਦੀ ਪਹਿਲੀ ਏਕੀਕ੍ਰਿਤ ਪ੍ਰਬੰਧਨ ਪ੍ਰਣਾਲੀ (ਆਈਐੱਮਐੱਸ) ਪ੍ਰਮਾਣਿਤ ਟ੍ਰੇਨ, ਭਾਰਤੀ ਰੇਲਵੇ ਦੀ ਪਹਿਲੀ ਸ਼ਤਾਬਦੀ ਅਤੇ ਦੂਸਰੀ ਮੇਲ/ਐਕਸਪ੍ਰੈਸ ਟ੍ਰੇਨ ਬਣੀ

Posted On: 28 OCT 2021 4:15PM by PIB Chandigarh

ਚੇਨੱਈ-ਮੈਸੂਰ-ਚੇਨੱਈ ਸ਼ਤਾਬਦੀ ਐਕਸਪ੍ਰੈਸ ਦੱਖਣ ਰੇਲਵੇ ਦੀ ਪਹਿਲੀ ਏਕੀਕ੍ਰਿਤ ਪ੍ਰਬੰਧਨ ਪ੍ਰਣਾਲੀ (ਆਈਐੱਮਐੱਸ) ਪ੍ਰਮਾਣਿਤ ਟ੍ਰੇਨ, ਭਾਰਤੀ ਰੇਲਵੇ ਦੀ ਪਹਿਲੀ ਸ਼ਤਾਬਦੀ ਅਤੇ ਦੂਸਰੀ ਮੇਲ/ਐਕਸਪ੍ਰੈਸ ਟ੍ਰੇਨ ਬਣ ਗਈ। ਏਕੀਕ੍ਰਿਤ ਪ੍ਰਬੰਧਨ ਪ੍ਰਣਾਲੀ ਪ੍ਰਮਾਣਨ ਪ੍ਰਾਪਤ ਕਰਨ ਦੇ ਨਾਲ ਦੱਖਣ ਰੇਲਵੇ, ਚੇਨੱਈ-ਮੈਸੂਰ-ਚੇਨੱਈ ਸ਼ਤਾਬਦੀ ਐਕਸਪ੍ਰੈਸ ਨੇ ਮਾਣ ਮਹਿਸੂਸ ਕਰਵਾਉਣ ਵਾਲੀ ਉਪਲਬਧੀ ਹਾਸਲ ਕੀਤੀ ਹੈ।

ਟ੍ਰੇਨ ਸੰਖਿਆ 12007/12008, ਡਾ. ਐੱਮਜੀਆਰ ਚੇਨੱਈ ਸੈਂਟ੍ਰਲ-ਮੈਸੂਰ ਜੰਕਸ਼ਨ- ਡਾ. ਐੱਮਜੀਆਰ ਚੇਨੱਈ ਸੈਂਟ੍ਰਲ ਸ਼ਤਾਬਦੀ ਐਕਸਪ੍ਰੈਸ ਦੱਖਣ ਰੇਲਵੇ ਦੀ ਪਹਿਲੀ ਅਜਿਹੀ ਟ੍ਰੇਨ ਸੇਵਾ ਹੈ, ਜਿਸ ਨੇ ਆਈਐੱਸਓ 9001:2015, ਆਈਐੱਸਓ 14001:2015 ਅਤੇ ਆਈਐੱਸਓ 45001:2018 ਦੇ ਨਾਲ ਆਈਐੱਮਐੱਸ ਪ੍ਰਮਾਣ-ਪੱਤਰ ਪ੍ਰਾਪਤ ਕੀਤਾ ਹੈ। ਟ੍ਰੇਨ ਦਾ ਸ਼ੁਰੂਆਤੀ ਰੱਖ-ਰਖਾਅ ਚੇਨੱਈ ਡਿਵੀਜ਼ਨ ਦੇ ਬੇਸਿਨ ਬ੍ਰਿਜ ਕੋਚਿੰਗ ਡਿਪੋ ਦੁਆਰਾ ਕੀਤਾ ਜਾ ਰਿਹਾ ਹੈ। ਪ੍ਰਮਾਣਨ ਏਜੰਸੀ ਨੇ ਵਿਆਪਕ ਲੇਖਾ-ਪ੍ਰੀਖਿਆ ਅਤੇ ਰੇਲਵੇ ਦੁਆਰਾ ਸਾਰੇ ਨਿਰਧਾਰਿਤ ਮਾਪਦੰਡਾਂ ਦੇ ਪਾਲਨ ਦੇ ਵਿਧਿਵਤ ਪ੍ਰਮਾਣੀਕਰਣ ਦੇ ਬਾਅਦ ਇਹ ਪ੍ਰਮਾਣ-ਪੱਤਰ ਪ੍ਰਦਾਨ ਕੀਤਾ ਹੈ।

ਚੇਨੱਈ-ਮੈਸੂਰ-ਚੇਨੱਈ ਦੇ ਵਿੱਚ ਸ਼ਤਾਬਦੀ ਸੇਵਾ ਨੂੰ ਕੋਵਿਡ ਸਮੇਂ ਤੋਂ ਪਹਿਲਾਂ ਵਿੱਚ ਟ੍ਰੇਨ ਸੰਖਿਆ 12007/12008 ਦੇ ਰੂਪ ਵਿੱਚ ਚਲਾਇਆ ਗਿਆ ਸੀ ਅਤੇ ਵਰਤਮਾਨ ਵਿੱਚ ਵਿਸ਼ੇਸ਼ ਸੇਵਾ ਦੇ ਰੂਪ ਵਿੱਚ ਟ੍ਰੇਨ ਸੰਖਿਆ 06081/06082 (ਬੁੱਧਵਾਰ ਨੂੰ ਛੱਡ ਕੇ) ਦੇ ਨਾਲ ਚਲਾਇਆ ਜਾ ਰਿਹਾ ਹੈ।

 

ਚੇਨੱਈ-ਮੈਸੂਰ-ਚੇਨੱਈ ਸ਼ਤਾਬਦੀ ਐਕਸਪ੍ਰੈਸ ਦੁਆਰਾ ਹਾਸਲ ਮਹੱਤਵਪੂਰਨ ਪਰਾਅ :

·        ਚੇਨੱਈ-ਮੈਸੂਰ-ਚੇਨੱਈ ਸ਼ਤਾਬਦੀ ਐਕਸਪ੍ਰੈਸ ਟ੍ਰੇਨ 11 ਮਈ 1994 ਨੂੰ ਸ਼ੁਰੂ ਕੀਤੀ ਗਈ ਸੀ।

·        ਸੇਵਾ ਦੱਖਣ ਰੇਲਵੇ ਵਿੱਚ ਪਹਿਲੀ ਆਈਐੱਸਓ 9001:2001 ਪ੍ਰਮਾਣ-ਪੱਤਰ ਪ੍ਰਾਪਤ ਟ੍ਰੇਨ ਹੈ (19 ਜੂਨ 2007 ਵਿੱਚ ਪ੍ਰਾਪਤ)

·        ਟ੍ਰੇਨ ਵਿੱਚ 1 ਜੁਲਾਈ 2009 ਨੂੰ ਅਤਿਆਧੁਨਿਕ ਐੱਲਐੱਚਬੀ ਡਿੱਬੇ ਸ਼ਾਮਲ ਕੀਤੇ ਗਏ

·        ਐੱਚਓਜੀ ‘ਤੇ ਚੱਲਣ ਨਾਲ ਪ੍ਰਦੂਸ਼ਣ ਘੱਟ ਹੁੰਦਾ ਹੈ ਅਤੇ ਸੰਸਾਧਨਾਂ ਨੂੰ ਖ਼ਤਮ ਹੋਣ (ਡੀਜ਼ਲ) ਤੋਂ ਰੋਕਿਆ ਜਾ ਸਕਦਾ ਹੈ।

·        ਯਾਤਰੀ ਸੁਵਿਧਾਵਾਂ ਨੂੰ ਘੱਟ ਕਰਨ ਦੀ ਸਥਿਤੀ ਵਿੱਚ 100ਬਣਾਈ ਰੱਖਣਾ, 100% ਐੱਚਓਜੀ ਅਤੇ 100% ਬਾਇਓ ਡਾਈਜੈਸਟਰ ਸ਼ੌਚਾਲਯ ਸੰਚਾਲਨ ਅਤੇ ਕੰਮ ਵਿੱਚ ਆਉਣ ਲਾਇਕ 100% ਉਪ-ਪੇਂਟ੍ਰੀ ਉਪਕਰਣ।

·        ਗੁਣਵੱਤਾਪੂਰਨ ਵਾਤਾਨੂਕੁਲਨ, ਪ੍ਰਕਾਸ਼ ਵਿਵਸਥਾ ਅਤੇ ਹੋਰ ਬਿਜਲੀ ਸੁਵਿਧਾਵਾਂ। ਮੁੱਖ ਵਿਸ਼ੇਸ਼ਤਾਵਾਂ

·        ਟ੍ਰੇਨ ਵਿੱਚ ਹਾਊਸ ਕੀਪਿੰਗ ਦੀ ਸੁਵਿਧਾ (5-ਪੜਾਅ ਦੀ ਸਫਾਈ)

·        ਐੱਲਈਡੀ ਲਾਈਟਾਂ ਅਤੇ ਬਿਜਲੀ ਦੀ ਫਿਟਿੰਗ ਦੇ ਮਾਧਿਅਮ ਨਾਲ ਊਰਜਾ ਸੰਭਾਲ਼

·        ਬ੍ਰੇਲ ਸਾਈਨੇਜ ਸੀਟ ਸੰਕੇਤ ਸੰਖਿਆ

·        ਪ੍ਰੀ-ਲੋਡੇਡ ਵਾਈ-ਫਾਈ ਇਨਫੋਟੇਨਮੈਂਟ ਪ੍ਰਣਾਲੀ

·        ਐਗਜ਼ੀਕਿਊਟਿਵ ਕੋਚ ਵਿੱਚ ਯਾਤਰੀ ਕੂਪੇ ਦੇ ਲਈ ਸਵਚਾਲਿਤ ਸਲਾਈਡਿੰਗ ਡੋਰ ਕਲੋਜ਼ਰ

·        ਕੋਚ ਵਿੱਚ ਪਰਛਾਈ ਦੇ ਨਾਲ ਸੰਕੇਤਕ ਅਤੇ ਸ਼ੌਚਾਲਯ ਵਿੱਚ ਕਬਜ਼ੇ ਦਾ ਸੰਕੇਤਕ

·        ਕੋਚ ਦੇ ਅੰਦਰੂਨੀ ਹਿੱਸਿਆਂ ਦੇ ਲਈ ਐਸਥੇਟਿਕ ਵਿਨਾਇਲ ਰੈਪਿੰਗ

·        ਯਾਤਰੀ ਕੂਪਾਂ ਅਤੇ ਸ਼ੌਚਾਲਯਾਂ ਦੇ ਲਈ ਸਵਚਾਲਿਤ ਏਅਰ ਫ੍ਰੈਸ਼ਨਰ

·        ਉੱਚ ਗੁਣਵੱਤਾ ਵਾਲੇ ਸਾਜ ਸਮਾਨ ਦੇ ਨਾਲ ਆਰਾਮਦਾਇਕ ਸੀਟਾਂ

·        ਪਾਵਰ ਕਾਰਾਂ ਦੇ ਸਾਰੇ ਕੋਚਾਂ ਵਿੱਚ ਅੱਗ ਬੁਣਝਾਊ ਪ੍ਰਣਾਲੀ ਦੇ ਨਾਲ ਅੱਗ ਬੁਝਾਊ ਯੰਤਰ ਪ੍ਰਦਾਨ ਕੀਤੇ ਗਏ ਹਨ

·        ਯਾਤਰੀਆਂ ਦੇ ਲਾਭ ਦੇ ਲਈ ਸਾਰੇ ਡਿੱਬਿਆਂ ਵਿੱਚ ਐਮਰਜੈਂਸੀ ਕਨਟੈਕਟ ਨੰਬਰਾਂ ਦੇ ਨਾਲ ਏਕੀਕ੍ਰਿਤ ਸੂਚਨਾ ਸਟਿੱਕਰ ਲਗਾਏ ਗਏ ਹਨ।

ਦੱਖਣ ਰੇਲਵੇ ਦੇ ਮਹਾਪ੍ਰਬੰਧਕ ਸ਼੍ਰੀ ਜੌਨ ਥੌਮਸ ਨੇ ਟ੍ਰੇਨ ਸੇਵਾ ਦਾ ਨਿਰੀਖਣ ਕੀਤਾ ਅਤੇ ਬੇਸਿਨ ਬ੍ਰਿਜ ਡਿਪੋ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਨੂੰ ਵਧਾਈ ਦਿੱਤੀ, ਜਿਨ੍ਹਾਂ ਦੇ ਠੋਸ ਪ੍ਰਯਤਨਾਂ ਨੇ ਪ੍ਰੀਮੀਅਰ ਟ੍ਰੇਨ ਦੇ ਲਈ ਆਈਐੱਮਐੱਸ ਪ੍ਰਮਾਣ-ਪੱਤਰ ਪ੍ਰਾਪਤ ਕੀਤਾ। ਮਹਾਪ੍ਰਬੰਧਕ ਨੇ ਕੋਚ ਡਿਪੋ ਅਧਿਕਾਰੀ/ਬੇਸਿਨ ਬ੍ਰਿਜ ਨੂੰ ਆਈਐੱਮਐੱਸ ਪ੍ਰਮਾਣ-ਪੱਤਰ ਪੇਸ਼ ਕੀਤਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਉਹ ਸੇਵਾ ਯਾਤਰੀਆਂ ਦੇ ਲਈ ਸੁਰੱਖਿਤ ਅਤੇ ਆਰਾਮਦਾਇਕ ਯਾਤਰਾ ਸੁਨਿਸ਼ਚਿਤ ਕਰਨ ਦੇ ਲਈ ਅਤਿਆਧੁਨਿਕ ਸੁਵਿਧਾਵਾਂ ਨਾਲ ਲੈਸ ਹਨ।

*********

ਆਰਜੇ/ਡੀਐੱਸ



(Release ID: 1767553) Visitor Counter : 159


Read this release in: English , Urdu , Hindi , Tamil