ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਨੈਸ਼ਨਲ ਫਾਰਮੂਲੇਰੀ ਆਫ਼ ਇੰਡੀਆ (ਐੱਨਐੱਫਆਈ) ਦਾ ਛੇਵਾਂ ਐਡੀਸ਼ਨ ਲਾਂਚ ਕੀਤਾ

Posted On: 28 OCT 2021 7:34PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਨੈਸ਼ਨਲ ਫਾਰਮੂਲੇਰੀ ਆਵ੍ ਇੰਡੀਆ (ਐੱਨਐੱਫਆਈ) ਦਾ ਛੇਵਾਂ ਐਡੀਸ਼ਨ ਲਾਂਚ ਕੀਤਾ। ਦੇਸ਼ ਵਿੱਚ ਦਵਾਈਆਂ ਦੀ ਤਰਕਸੰਗਤ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਫਾਰਮਾਕੋਪੀਆ ਕਮਿਸ਼ਨ (ਆਈਪੀਸੀ) ਦੁਆਰਾ ਐੱਨਐੱਫਆਈ ਪ੍ਰਕਾਸ਼ਿਤ ਕੀਤਾ ਗਿਆ ਹੈ।

ਸਮਾਗਮ ਵਿੱਚ ਬੋਲਦਿਆਂ, ਡਾ. ਮਾਂਡਵੀਯਾ ਨੇ ਆਈਪੀਸੀ ਨੂੰ ਐੱਨਐੱਫਆਈ ਦੇ ਨਵੇਂ ਐਡੀਸ਼ਨ ਦੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਨਵੇਂ ਐਡੀਸ਼ਨ ਦੇ ਸੰਕਲਨ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਮਾਹਿਰਾਂ, ਡਾਕਟਰਾਂ ਅਤੇ ਖੋਜਕਰਤਾਵਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐੱਨਐੱਫਆਈ 2021, ਸਾਰੇ ਸਿਹਤ ਸੰਭਾਲ਼ ਪੇਸ਼ੇਵਰਾਂ ਜਿਵੇਂ ਕਿ ਕਲੀਨਿਸ਼ੀਅਨ, ਫਾਰਮਾਸਿਸਟ, ਨਰਸਾਂ, ਦੰਦਾਂ ਦੇ ਡਾਕਟਰ ਆਦਿ ਲਈ ਇੱਕ ਮਾਰਗਦਰਸ਼ਨ ਦਸਤਾਵੇਜ਼ ਵਜੋਂ ਕੰਮ ਕਰੇਗਾ। ਇਹ ਰੋਜ਼ਾਨਾ ਕਲੀਨਿਕਲ ਕਾਰਜਾਂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।

https://static.pib.gov.in/WriteReadData/userfiles/image/image001FFOX.jpg

 

ਉਨ੍ਹਾਂ ਕਿਹਾ ਕਿ ਦਵਾਈਆਂ ਵੱਖ-ਵੱਖ ਸਰੀਰਾਂ ਵਿੱਚ ਵੱਖੋ-ਵੱਖਰੇ ਢੰਗ ਨਾਲ ਵਿਹਾਰ ਕਰਦੀਆਂ ਹਨ। ਦਵਾਈਆਂ ਦੀ ਸਮੱਗਰੀ, ਪ੍ਰਭਾਵ ਅਤੇ ਮਾੜੇ ਪ੍ਰਭਾਵਾਂ ਬਾਰੇ ਜਾਣਨਾ ਮਹੱਤਵਪੂਰਨ ਹੈ। ਐੱਨਐੱਫਆਈ ਦੇਸ਼ ਵਿੱਚ ਦਵਾਈਆਂ ਦੀ ਤਰਕਸੰਗਤ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਕਾਸ਼ਿਤ ਕੀਤਾ ਗਿਆ ਹੈ। ਮਰੀਜ਼ਾਂ ਨੂੰ ਦਵਾਈ ਸੁਝਾਉਣ ਵੇਲੇ ਇਹ ਕਲੀਨੀਸ਼ੀਅਨ ਅਤੇ ਹੈਲਥਕੇਅਰ ਪੇਸ਼ੇਵਰਾਂ ਲਈ ਬਹੁਤ ਫਾਇਦੇਮੰਦ ਹੋਵੇਗਾ।

ਐੱਨਐੱਫਆਈ 2021 ਦੇ 6ਵੇਂ ਸੰਸਕਰਣ ਨੂੰ ਅੰਤਿਕਾ, ਅਧਿਆਏ ਅਤੇ ਡਰੱਗ ਮੋਨੋਗ੍ਰਾਫਾਂ ਨੂੰ ਸੋਧ ਕੇ ਜਾਣਕਾਰੀ ਨੂੰ 'ਨਾਜ਼ੁਕ ਨਾ ਛੱਡੋ ਅਤੇ ਓਵਰਲੋਡ ਨਾ ਕਰੋ' ਸਿਧਾਂਤ ਨੂੰ ਅਪਣਾ ਕੇ ਤਿਆਰ ਕੀਤਾ ਗਿਆ ਹੈ। ਅਧਿਆਏ ਜਿਵੇਂ ਕਿ ਐਨਲਜੈਸਿਕਸ, ਐਂਟੀਪਾਇਰੇਟਿਕਸ ਅਤੇ ਐਂਟੀ-ਇਨਫਲਾਮੇਟਰੀ ਡਰੱਗਜ਼, ਐਂਟੀਪਾਈਲੇਪਟਿਕਸ, ਐਂਟੀਸਾਈਡਜ਼ ਅਤੇ ਐਂਟੀਅਲਸਰ ਡਰੱਗਸ, ਐਨਾਫਾਈਲੈਕਸਿਸ ਵਿੱਚ ਵਰਤੀਆਂ ਜਾਣ ਵਾਲੀਆਂ ਐਂਟੀਅਲਰਜਿਕਸ ਅਤੇ ਡਰੱਗਸ, ਐਂਟੀਡਾਇਰੀਆ ਅਤੇ ਲੈਕਸੇਟਿਵਜ਼, ਐਂਟੀਡੋਟਸ ਅਤੇ ਜ਼ਹਿਰ ਦੀ ਕਾਟ ਵਿੱਚ ਵਰਤੇ ਜਾਣ ਵਾਲੇ ਪਦਾਰਥ, ਐਂਟੀਮਾਈਗਰੇਨ ਡਰੱਗਸ, ਡਾਕਟਰੀ ਦਵਾਈਆਂ ਦੇ ਰੋਗਾਣੂਨਾਸ਼ਕ, ਡਾਕਟਰੀ ਦਵਾਈਆਂ, ਡਰਮਾਟੋਲੋਜੀਕਲ ਡਰੱਗਸ, ਐਂਟੀ-ਰਾਇਮੇਟਿਕ ਡਰੱਗਸ (ਡੀਐੱਮਆਰਡੀ) ਅਤੇ ਗਠੀਆ, ਡਾਇਯੂਰੇਟਿਕਸ, ਓਸਟੀਓਪੋਰੋਸਿਸ ਵਿੱਚ ਦਵਾਈਆਂ, ਇਨਫਲਾਮੇਟਰੀ ਬੋਅਲ ਰੋਗ ਲਈ ਦਵਾਈਆਂ, ਸਾਹ ਰੋਗਾਂ ਲਈ ਦਵਾਈਆਂ, ਨੇਤਰ ਵਿਗਿਆਨ ਅਤੇ ਮਨੋ-ਚਿਕਿਤਸਕ ਦਵਾਈਆਂ ਵਿੱਚ ਵਿਸ਼ੇਸ਼ ਮਾਹਿਰਾਂ/ਵਿਸ਼ੇਸ਼ ਮਾਹਿਰਾਂ ਨੂੰ ਸ਼ਾਮਲ ਕਰਕੇ ਚੰਗੀ ਤਰ੍ਹਾਂ ਸੋਧਿਆ ਗਿਆ।

https://static.pib.gov.in/WriteReadData/userfiles/image/image002F7D5.jpg

ਇਸ ਐਡੀਸ਼ਨ ਦੀ ਮੁੱਖ ਵਿਸ਼ੇਸ਼ਤਾ ਵਿੱਚ ਸ਼ਾਮਲ ਹਨ:

  • ਇਸ ਐਡੀਸ਼ਨ ਵਿੱਚ 591 ਡਰੱਗ ਮੋਨੋਗ੍ਰਾਫਸ ਅਤੇ 23 ਅੰਤਿਕਾ ਸਮੇਤ 34 ਉਪਚਾਰਕ ਸ਼੍ਰੇਣੀਆਂ ਦੇ ਅਧਿਆਏ ਸ਼ਾਮਲ ਕੀਤੇ ਗਏ ਹਨ।

  • ਐੱਨਐੱਫਆਈ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਅਤੇ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਨਾਲ ਇਕਸਾਰ ਹੈ।

  • ਐੱਨਐੱਲਈਐੱਮ, ਭਾਰਤ ਵਿੱਚ ਪਾਬੰਦੀਸ਼ੁਦਾ ਦਵਾਈਆਂ, ਐੱਨਐੱਚਪੀ, ਖੇਡਾਂ ਵਿੱਚ ਪਾਬੰਦੀਸ਼ੁਦਾ ਦਵਾਈਆਂ, ਟੀਕਾਕਰਣ ਅਨੁਸੂਚੀ, ਜਿੱਥੇ ਕਿਤੇ ਵੀ ਲੋੜ ਹੋਵੇ ਪਾਠਕਾਂ ਨੂੰ ਜਾਣਕਾਰੀ ਦੇਣ ਲਈ ਮਹੱਤਵਪੂਰਨ ਵੈੱਬਲਿੰਕਸ ਪ੍ਰਦਾਨ ਕੀਤੇ ਗਏ ਹਨ।

  • "ਐੱਨਐੱਫਆਈ ਦੀ ਵਰਤੋਂ ਕਿਵੇਂ ਕਰੀਏ?" 'ਤੇ ਵਿਸ਼ੇਸ਼ ਨੋਟ ਅਤੇ ਐੱਨਐੱਫਆਈ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਐਡੀਸ਼ਨ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।

  • ਸਿਰਫ ਭਾਰਤੀ ਡਰੱਗ ਰੈਗੂਲੇਟਰ ਦੁਆਰਾ ਪ੍ਰਵਾਨਿਤ ਸੰਕੇਤ, ਡਾਕਟਰੀ ਤੌਰ 'ਤੇ ਸਬੰਧਿਤ ਅਤੇ ਮਿਆਰੀ ਦੇਖਭਾਲ਼ ਦੇ ਅਨੁਸਾਰ ਸ਼ਾਮਲ ਹਨ। 

  • ਸ਼ਬਦ 'ਉਪਲਬਧਤਾ' ਨੂੰ ਹੁਣ 'ਡੋਜ਼ ਫਾਰਮ ਅਤੇ ਆਮ ਸ਼ਕਤੀ' ਨਾਲ ਤਬਦੀਲ ਕੀਤਾ ਗਿਆ ਹੈ। 

  • ਸਿਰਫ਼ ਡਾਕਟਰੀ ਤੌਰ 'ਤੇ ਸਬੰਧਿਤ ਸਾਵਧਾਨੀਆਂ ਅਤੇ ਨਿਰੋਧਕ ਉਪਾਅ ਸ਼ਾਮਲ ਕੀਤੇ ਗਏ ਹਨ। 

  • ਆਮ ਜਾਂ ਗੰਭੀਰ ਅਤੇ ਡਾਕਟਰੀ ਤੌਰ 'ਤੇ ਸਬੰਧਿਤ ਮਾੜੇ ਪ੍ਰਭਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। 

  • ਦਵਾਈਆਂ ਲਈ ਸਟੋਰੇਜ ਦੀਆਂ ਸ਼ਰਤਾਂ ਸਿਰਫ਼ ਵਿਸ਼ੇਸ਼ ਮਾਮਲਿਆਂ ਲਈ ਸ਼ਾਮਲ ਕੀਤੀਆਂ ਗਈਆਂ ਹਨ। 

  • ਪਿਛਲੇ ਐਡੀਸ਼ਨ ਵਿੱਚ ਖੇਡਾਂ ਵਿੱਚ ਪਾਬੰਦੀਸ਼ੁਦਾ ਦਵਾਈਆਂ ਬਾਰੇ ਅਧਿਆਏ ਨੂੰ ਇਸ ਐਡੀਸ਼ਨ ਵਿੱਚ ਅੰਤਿਕਾ ਅਧੀਨ ਵਿਚਾਰਿਆ ਗਿਆ ਹੈ। 

  • ਦੇਸ਼ ਵਿੱਚ ਸ਼ੂਗਰ ਦੇ ਪ੍ਰਚਲਨ ਨੂੰ ਧਿਆਨ ਵਿੱਚ ਰੱਖਦੇ ਹੋਏ, ਪੂਰੀ ਤਰ੍ਹਾਂ ਸੋਧਣ ਤੋਂ ਬਾਅਦ ਡਾਇਬੀਟੀਜ਼ ਦੇ ਪ੍ਰਬੰਧਨ ਬਾਰੇ ਇੱਕ ਵੱਖਰਾ ਅਧਿਆਏ ਸ਼ਾਮਲ ਕੀਤਾ ਗਿਆ ਹੈ।

  • ਚੰਗੀ ਵੰਡ ਅਭਿਆਸਾਂ 'ਤੇ ਨਵੀਂ ਅੰਤਿਕਾ ਸ਼ਾਮਲ ਕੀਤੀ ਗਈ ਹੈ। 

  • ਰਾਸ਼ਟਰੀ ਟੀਕਾਕਰਣ ਅਨੁਸੂਚੀ ਅਤੇ ਆਈਏਪੀ ਟੀਕਾਕਰਣ ਅਨੁਸੂਚੀ 'ਤੇ ਅੰਤਿਕਾ ਮੌਜੂਦਾ ਸਮਾਂ-ਸਾਰਣੀ ਦੇ ਅਨੁਸਾਰ ਸੰਸ਼ੋਧਿਤ ਕੀਤੀ ਗਈ ਹੈ।

ਇਸ ਮੌਕੇ 'ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਆਈਪੀਸੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

 

****

 

ਐੱਮਵੀ/ਏਐੱਲ/ਜੀਐੱਸ 



(Release ID: 1767506) Visitor Counter : 161


Read this release in: English , Hindi