ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਉਪਭੋਗਤਾ ਮਾਮਲੇ ਵਿਭਾਗ ਨੇ ਰਾਸ਼ਟਰੀ ਉਪਭੋਗਤਾ ਵਿਵਾਦ ਨਿਵਾਰਣ ਆਯੋਗ ਵਿੱਚ ਮੈਂਬਰਾਂ ਦੇ ਤਿੰਨ ਅਹੁਦਿਆਂ ਨੂੰ ਭਰਨ ਦੇ ਲਈ ਅਰਜ਼ੀਆਂ ਮੰਗੀਆਂ ਹਨ


ਅਰਜ਼ੀਆਂ ਸਿਰਫ਼ ਔਨਲਾਈਨ ਮਾਧਿਅਮ ਰਾਹੀਂ ਮੰਗੀਆਂ ਗਈਆਂ ਹਨ



ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 30 ਨਵੰਬਰ, 2021 ਹੈ

Posted On: 28 OCT 2021 6:14PM by PIB Chandigarh

ਉਪਭੋਗਤਾ ਮਾਮਲੇਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਤਹਿਤ ਆਉਣ ਵਾਲੇ ਉਪਭੋਗਤਾ ਮਾਮਲੇ ਵਿਭਾਗ ਨੇ ਰਾਸ਼ਟਰੀ ਉਪਭੋਗਤਾ ਵਿਵਾਦ ਨਿਵਾਰਣ ਆਯੋਗ ਵਿੱਚ ਮੈਂਬਰਾਂ ਦੇ ਅਹੁਦੇ ਤੇ ਤਿੰਨ ਵਰਤਮਾਨ ਭਰਤੀਆਂ ਨੂੰ ਭਰਨ ਦੇ ਲਈ ਅਰਜ਼ੀਆਂ ਮੰਗੀਆਂ ਹਨਜੋ ਉਪਭੋਗਤਾ ਸੁਰੱਖਿਆ ਅਧਿਨਿਯਮ ਦੇ ਤਹਿਤ ਵਿਭਿੰਨ ਅਪੀਲਾਂ ਦੀ ਸੁਣਵਾਈ ਦੇ ਲਈ ਉਪਭੋਗਤਾ ਸੁਰੱਖਿਆ ਅਧਿਨਿਯਮ, 2019 ਦੇ ਤਹਿਤ ਸਥਿਤ ਇੱਕ ਐਪੀਲੇਟ ਅਥਾਰਿਟੀ ਹੈ। ਅਯੋਗ ਦਾ ਹੈਡਕੁਆਟਰ ਨਵੀਂ ਦਿੱਲੀ ਵਿੱਚ ਹੈ।

ਉਪਭੋਗਤਾ ਮਾਮਲੇ ਵਿਭਾਗ ਨੇ ਸਿਰਫ਼ ਔਨਲਾਈਨ ਮਾਧਿਅਮ ਰਾਹੀਂ ਅਰਜ਼ੀਆਂ ਮੰਗੀਆਂ ਹਨ।

ਇੱਕ ਬਿਨੈਕਾਰ ਦੀ ਨਿਯੁਕਤੀ ਦੀ ਯੋਗਤਾਤਨਖ਼ਾਹ ਅਤੇ ਹੋਰ ਨਿਯਮ ਅਤੇ ਸ਼ਰਤਾਂ ਟ੍ਰਿਬਿਊਨਲ ਰਿਫਾਰਮ ਐਕਟ ਅਤੇ ਟ੍ਰਿਬਿਊਨਲ (ਸੇਵਾ ਸ਼ਰਤਾਂ) ਨਿਯਮ, 2021 ਦੇ ਪ੍ਰਾਵਧਾਨਾਂ ਦੇ ਤਹਿਤ ਲਾਗੂ ਹੋਣਗੇ।

ਦੱਸੇ ਗਏ ਅਹੁਦੇ ਤੇ ਨਿਯੁਕਤੀ ਦੇ ਲਈ ਨਾਮਾਂ ਦੀ ਸਿਫਾਰਸ਼ ਕਰਨ ਨੂੰ ਟ੍ਰਿਬਿਊਨਲ ਰਿਫਾਰਮ ਐਕਟ 2021 ਦੇ ਤਹਿਤ ਗਠਿਤ ਇੱਕ ਸਰਚ-ਕਮ-ਸੈਕਸ਼ਨ ਕਮੇਟੀ ਬਿਨੈਕਾਰਾਂ ਦੀ ਯੋਗਤਾ ਅਤੇ ਅਨੁਭਵ ਨੂੰ ਲੋੜੀਂਦੇ ਅੰਕ ਦੇ ਕੇ ਅਹੁਦਿਆਂ ਦੇ ਲਈ ਅਰਜ਼ੀ ਦੀ ਅਨੁਕੂਲਤਾ ਦੇ ਸਬੰਧ ਵਿੱਚ ਐਪਲੀਕੇਸ਼ਨਾਂ ਦੀ ਜਾਂਚ ਕਰੇਗੀ ਅਤੇ ਵਿਅਕਤੀਗਤ ਗੱਲਬਾਤ ਦੇ ਲਈ ਉਮੀਦਵਾਰਾਂ ਦੀ ਚੋਣ ਕਰੇਗੀ। ਕਮੇਟੀ ਦੁਆਰਾ ਯੋਗਤਾਅਨੁਭਵ ਅਤੇ ਵਿਅਕਤੀਗਤ ਸੰਵਾਦ ਦੇ ਅਧਾਰ ਤੇ ਬਿਨੈਕਾਰਾਂ ਦੇ ਸਮੁੱਚੇ ਮੁੱਲਾਂਕਣ ਦੇ ਅਧਾਰ ਤੇ ਆਖਰੀ ਚੋਣ ਕੀਤੀ ਜਾਵੇਗੀ।

ਅਸਾਨ ਸੰਦਰਭ ਦੇ ਲਈ ਮੰਤਰਾਲੇ ਦੁਆਰਾ ਸੁਝਾਏ ਗਏ ਐਪਲੀਕੇਸ਼ਨ ਫਾਰਮ ਦੀ ਵੈੱਬਸਾਈਡ www.consumeraffairs.nic.in ਵਿੱਚ ਸੁਝਾਇਆ ਗਿਆ ਐਪਲੀਕੇਸ਼ਨ ਫਾਰਮ, ਟ੍ਰਿਬਿਊਨਲ ਰਿਫਾਰਮ ਐਕਟ, 2021 ਅਤੇ ਟ੍ਰਿਬਿਊਨਲ (ਸੇਵਾ ਸ਼ਰਤਾਂ) ਨਿਯਮ, 2021 ਨੂੰ ਪਾ ਦਿੱਤਾ ਗਿਆ ਹੈ।

ਯੋਗ ਅਤੇ ਇੱਛੁਕ ਅਧਿਕਾਰੀਆਂ ਤੋਂ 20 ਨਵੰਬਰ, 2021 ਤੱਕ URL: jagograhakjago.gov.in/ncdrc ਦੇ ਜ਼ਰੀਏ ਔਨਲਾਈਨ ਅਰਜ਼ੀ ਦੇਣ ਦੀ ਅਪੀਲ ਕੀਤੀ ਗਈ ਹੈ। ਜਿੱਥੇ ਵੀ ਲਾਗੂ ਹੋਵੇਔਨਲਾਈਨ ਜਮ੍ਹਾਂ ਕੀਤੀ ਗਈ ਅਰਜ਼ੀ ਦੀ ਇੱਕ ਕਾਪੀ ਨਿਰਧਾਰਿਤ ਦਸਤਾਵੇਜ਼ਾਂ ਦੇ ਨਾਲ ਲੋੜੀਂਦੇ ਮਾਧਿਅਮ ਰਾਹੀਂ 30 ਨਵੰਬਰ 2021 ਤੱਕ ਡਾਇਰੈਕਟਰ (ਸੀਪੀਯੂ), ਉਪਭੋਗਤਾ ਮਾਮਲੇ ਵਿਭਾਗਕਮਰਾ ਨੰਬਰ 456-ਕ੍ਰਿਸ਼ੀ ਭਵਨਨਵੀਂ ਦਿੱਲੀ ਵਿੱਚ ਜਮ੍ਹਾਂ ਕੀਤੀ ਜਾ ਸਕਦੀ ਹੈ।

 

 

************** 

ਡੀਜੇਐੱਨ/ ਐੱਨਐੱਸ



(Release ID: 1767398) Visitor Counter : 120


Read this release in: English , Hindi