ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 5 ਨਵੰਬਰ ਨੂੰ ਕੇਦਾਰਨਾਥ ਦੀ ਯਾਤਰਾ ’ਤੇ ਜਾਣਗੇ ਅਤੇ ਸ਼੍ਰੀ ਆਦਿ ਸ਼ੰਕਰਾਚਾਰੀਆ ਸਮਾਧੀ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਸ਼੍ਰੀ ਆਦਿ ਸ਼ੰਕਰਾਚਾਰੀਆ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ
ਪ੍ਰਧਾਨ ਮੰਤਰੀ ਕਈ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ–ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਬੁਨਿਆਦੀ ਢਾਂਚਾ ਅਧਾਰਿਤ ਪੂਰੇ ਹੋ ਚੁੱਕੇ ਅਤੇ ਹਾਲੇ ਜਾਰੀ ਕਾਰਜਾਂ ਦੀ ਸਮੀਖਿਆ ਤੇ ਨਿਰੀਖਣ ਕਰਨਗੇ
Posted On:
28 OCT 2021 5:45PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਨਵੰਬਰ ਨੂੰ ਕੇਦਾਰਨਾਥ, ਉੱਤਰਾਖੰਡ ਦੀ ਯਾਤਰਾ ’ਤੇ ਜਾਣਗੇ।
ਪ੍ਰਧਾਨ ਮੰਤਰੀ ਕੇਦਾਰਨਾਥ ਮੰਦਿਰ ’ਚ ਪੂਜਾ–ਅਰਚਨਾ ਕਰਨਗੇ। ਇਸ ਤੋਂ ਬਾਅਦ ਉਹ ਸ਼੍ਰੀ ਆਦਿ ਸ਼ੰਕਰਾਚਾਰੀਆ ਸਮਾਧੀ ਦਾ ਉਦਘਾਟਨ ਕਰਨਗੇ ਤੇ ਸ਼੍ਰੀ ਆਦਿ ਸ਼ੰਕਰਾਚਾਰੀਆ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ। 2013 ਦੇ ਹੜ੍ਹ ’ਚ ਨਸ਼ਟ ਹੋਣ ਤੋਂ ਬਾਅਦ ਸਮਾਧੀ ਦੀ ਮੁੜ–ਉਸਾਰੀ ਕੀਤੀ ਗਈ ਹੈ। ਸੰਪੂਰਨ ਮੁੜ–ਉਸਾਰੀ ਦਾ ਕੰਮ ਪ੍ਰਧਾਨ ਮੰਤਰੀ ਦੇ ਮਾਰਗ–ਦਰਸ਼ਨ ਹੇਠ ਹੋਇਆ ਹੈ, ਜਿਨ੍ਹਾਂ ਨੇ ਪ੍ਰੋਜੈਕਟ ਦੀ ਪ੍ਰਗਤੀ ਦੀ ਲਗਾਤਾਰ ਸਮੀਖਿਆ ਤੇ ਨਿਗਰਾਨੀ ਕੀਤੀ ਹੈ।
ਪ੍ਰਧਾਨ ਮੰਤਰੀ ਸਰਸਵਤੀ ਆਸਥਾਪਥ ’ਤੇ ਪੂਰੇ ਹੋ ਚੁੱਕੇ ਅਤੇ ਹਾਲੇ ਜਾਰੀ ਕਾਰਜਾਂ ਦੀ ਸਮੀਖਿਆ ਤੇ ਨਿਰੀਖਣ ਕਰਨਗੇ।
ਪ੍ਰਧਾਨ ਮੰਤਰੀ ਇੱਕ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਉਹ ਮੁਕੰਮਲ ਹੋ ਚੁੱਕੇ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ ਵਿੱਚ ਸਰਸਵਤੀ ਪੁਸ਼ਤਾ ਦੀਵਾਰ ਆਸਥਾਪਥ ਤੇ ਘਾਟ, ਮੰਦਾਕਿਨੀ ਪੁਸ਼ਤਾ ਦੀਵਾਰ, ਆਸਥਾਪਥ, ਤੀਰਥ ਪੁਰੋਹਿਤ ਆਵਾਸ ਤੇ ਮੰਦਾਕਿਨੀ ਨਦੀ ਉੱਤੇ ਗਰੁੜ ਚੱਟੀ ਪੁਲ਼ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨੂੰ 130 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸੰਗਮ ਘਾਟ ਮੁੜ–ਵਿਕਾਸ, ਬੁਨਿਆਦੀ ਇਲਾਜ ਤੇ ਸੈਲਾਨੀ ਸੁਵਿਧਾ ਕੇਂਦਰ, ਪ੍ਰਸ਼ਾਸਨਿਕ ਦਫ਼ਤਰ ਤੇ ਹਸਪਤਾਲ, ਦੋ ਗੈਸਟ–ਹਾਊਸ, ਪੁਲਿਸ ਸਟੇਸ਼ਨ, ਕਮਾਨ ਤੇ ਕੰਟਰੋਲ ਸੈਂਟਰ, ਮੰਦਾਕਿਨੀ ਆਸਥਾਪਥ, ਕਤਾਰ ਪ੍ਰਬੰਧ ਤੇ ਵਰਖਾ ਲਈ ਓਟ ਤੇ ਸਰਸਵਤੀ ਨਾਗਰਿਕ ਸੁਵਿਧਾ ਭਵਨ ਸਮੇਤ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ–ਪੱਥਰ ਵੀ ਰੱਖਣਗੇ; ਜਿਨ੍ਹਾਂ ਦੀ ਕੁੱਲ ਲਾਗਤ 180 ਕਰੋੜ ਰੁਪਏ ਤੋਂ ਵੱਧ ਹੈ।
************
ਡੀਐੱਸ/ਐੱਸਐੱਚ
(Release ID: 1767397)
Read this release in:
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam