ਕੋਲਾ ਮੰਤਰਾਲਾ

ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਵਿੱਚ ਲਗਾਤਾਰ ਵਾਧਾ


ਪਾਵਰ ਪਲਾਂਟਾਂ ਵਿੱਚ ਕੋਲੇ ਦਾ ਭੰਡਾਰ 26 ਅਕਤੂਬਰ, 2021 ਤੱਕ 9.03 ਮਿਲੀਅਨ ਟਨ ਸੀ

Posted On: 28 OCT 2021 5:20PM by PIB Chandigarh

ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਧਣ ਦੇ ਸੰਕੇਤ ਮਿਲ ਰਹੇ ਹਨ। ਕੇਂਦਰੀ ਬਿਜਲੀ ਅਥਾਰਿਟੀ (CEA) ਦੀ ਰਿਪੋਰਟ ਅਨੁਸਾਰ 26 ਅਕਤੂਬਰ, 2021 ਤੱਕ ਪਾਵਰ ਪਲਾਂਟਾਂ ਪਾਸ ਕੋਲੇ ਦਾ ਸਟਾਕ 9.028 ਮਿਲੀਅਨ ਟਨ (MT) ਸੀ। ਪਿਛਲੇ ਨੌਂ ਦਿਨਾਂ ਤੋਂ ਕੋਲੇ ਦੇ ਸਟਾਕ ਵਿੱਚ ਰੋਜ਼ਾਨਾ ਵਾਧੇ ਨਾਲ ਤਾਪ ਬਿਜਲੀ ਘਰਾਂ (TPPs) ਪਾਸ 5 ਦਿਨਾਂ ਦਾ ਸਟਾਕ ਉਪਲਬਧ ਹੈ। ਤਕਰੀਬਨ ਇੱਕ ਹਫ਼ਤੇ ਦੇ ਸਮੇਂ ਵਿੱਚ ਇਹ 6 ਦਿਨਾਂ ਦੇ ਬਫਰ ਸਟਾਕ ਤੱਕ ਪਹੁੰਚਣ ਦੀ ਸੰਭਾਵਨਾ ਹੈ। ਰੋਜ਼ਾਨਾ ਅਧਾਰ 'ਤੇ ਥਰਮਲ ਪਾਵਰ ਪਲਾਂਟਾਂ ਦੁਆਰਾ ਖਪਤ ਕੀਤੇ ਜਾਣ ਵਾਲੇ ਕੋਲੇ ਦੀ ਕੋਲਾ ਕੰਪਨੀਆਂ ਦੁਆਰਾ ਭਰਪਾਈ ਕੀਤੀ ਜਾਂਦੀ ਹੈ।

 

ਟੀਪੀਪੀਜ਼ ਨੂੰ ਕੋਲੇ ਦੀ ਸਪਲਾਈ ਲਗਾਤਾਰ ਵਧ ਰਹੀ ਹੈ ਜੋ ਪਾਵਰ ਪਲਾਂਟਾਂ ਵਿੱਚ ਸਟਾਕ ਵਿੱਚ ਵਾਧੇ ਤੋਂ ਸਪੱਸ਼ਟ ਹੈ ਜੋ ਹੁਣ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਪਿਛਲੇ ਇੱਕ ਹਫ਼ਤੇ ਦੌਰਾਨ ਔਸਤ ਵਾਧਾ ਦੋ ਲੱਖ ਟਨ ਪ੍ਰਤੀ ਦਿਨ ਤੋਂ ਵੱਧ ਹੈ।

 

ਇਸ ਮਹੀਨੇ ਦੇ ਸ਼ੁਰੂ ਵਿੱਚਕੇਂਦਰੀ ਕੋਲਾਖਾਣਾਂ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਬਿਜਲੀ ਮੰਤਰੀਸ਼੍ਰੀ ਆਰ ਕੇ ਸਿੰਘ ਅਤੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਦੇ ਨਾਲ-ਨਾਲ ਸਬੰਧਿਤ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂਕੋਲਾ ਕੰਪਨੀਆਂ ਦੇ ਸੀਐੱਮਡੀਜ਼ ਅਤੇ ਅਧਿਕਾਰੀਆਂ ਨਾਲ ਇੱਕ ਔਨਲਾਈਨ ਬੈਠਕ ਕੀਤੀਜਿਸ ਵਿੱਚ ਉਨ੍ਹਾਂ ਪਾਵਰ ਪਲਾਂਟਾਂ ਵਿੱਚ ਕੋਲੇ ਦੇ ਭੰਡਾਰ ਨੂੰ ਹੋਰ ਵਧਾਉਣ ਲਈ ਲੋੜੀਂਦੇ ਕਦਮਾਂ ਬਾਰੇ ਚਰਚਾ ਕੀਤੀ ਅਤੇ ਸਮੀਖਿਆ ਕੀਤੀ। ਬੈਠਕ ਵਿੱਚ ਇਸ ਗੱਲ 'ਤੇ ਸਹਿਮਤੀ ਬਣੀ ਕਿ ਸਾਰੇ ਸਰੋਤਾਂ ਜਿਵੇਂ ਕਿ ਕੋਲ ਇੰਡੀਆ ਲਿਮਟਿਡਸਿੰਗਰੇਨੀ ਕੋਲੀਅਰੀਜ਼ ਲਿਮਿਟਿਡ ਅਤੇ ਕੈਪਟਿਵ ਮਾਈਨਜ਼ ਤੋਂ ਪਾਵਰ ਪਲਾਂਟਾਂ ਨੂੰ ਰੋਜ਼ਾਨਾ ਸਪਲਾਈ ਤਕਰੀਬਨ 20 ਲੱਖ ਟਨ ਹੋਵੇਗੀ। ਪਿਛਲੇ ਇੱਕ ਹਫ਼ਤੇ ਤੋਂ ਪਾਵਰ ਪਲਾਂਟਾਂ ਨੂੰ ਕੋਲੇ ਦੀ ਕੁੱਲ ਸਪਲਾਈ ਲਗਾਤਾਰ 2.1 ਮੀਟ੍ਰਿਕ ਟਨ ਤੋਂ ਵੱਧ ਰਹੀ ਹੈ।

 

 

 ******** ********

 

ਐੱਮਵੀ/ਆਰਕੇਪੀ



(Release ID: 1767390) Visitor Counter : 170


Read this release in: English , Hindi , Marathi , Bengali