ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਪਾਰਾਦੀਪ ਪੋਰਟ ਟਰੱਸਟ ਵਿੱਚ ਚੌਕਸੀ ਜਾਗਰੂਕਤਾ ਹਫ਼ਤਾ ਸ਼ੁਰੂ

Posted On: 26 OCT 2021 4:16PM by PIB Chandigarh

ਸੈਂਟਰਲ ਵਿਜ਼ੀਲੈਂਸ ਕਮਿਸ਼ਨ ਦੇ ਨਿਰਦੇਸ਼ਾਂ ਦੇ ਅਨੁਸਾਰ, ਪਾਰਾਦੀਪ ਪੋਰਟ ਟਰੱਸਟ (ਪੀਪੀਟੀ) 26 ਅਕਤੂਬਰ, 2021 ਤੋਂ 01 ਨਵੰਬਰ, 2021 ਤੱਕ ਚੌਕਸੀ ਜਾਗਰੂਕਤਾ ਹਫ਼ਤਾ ਮਨਾ ਰਿਹਾ ਹੈ। “ਸੁਤੰਤਰ ਭਾਰਤ @75:ਅਖੰਡਤਾ ਦੇ ਨਾਲ ਆਤਮਨਿਰਭਰਤਾ” ਵਿਸ਼ੇ ‘ਤੇ ਕੇਂਦ੍ਰਿਤ ਹਫ਼ਤਾ ਭਰ ਚੱਲਣ ਵਾਲੇ ਇਸ ਸਮਾਰੋਹ ਨੂੰ ਪੀਪੀਟੀ ਚੇਅਰਮੈਨ ਸ਼੍ਰੀ ਪੀ.ਐੱਲ. ਹਰਨਾਥ ਦੁਆਰਾ ਕਰਮਚਾਰੀਆਂ ਨੂੰ ਅੱਜ ਸਵੇਰੇ ਕੋਵਿਡ-19 ਦਾ ਪਾਲਣ ਕਰਦੇ ਹੋਏ ਸਹੁੰ ਦਿਵਾ ਕੇ ਸ਼ੁਰੂ ਕੀਤਾ ਗਿਆ। ਸਹੁੰ ਦੇ ਬਾਅਦ ਕਰਮਚਾਰੀਆਂ ਦੇ ਵਿੱਚ ਚੌਕਸੀ ਗਿਆਨ ‘ਤੇ ਸਪਾਟ ਕੁਵਿਜ਼ ਮੁਕਾਬਲੇ ਦਾ ਆਯੋਜਨ ਵੀ ਕੀਤਾ।

 

       https://ci6.googleusercontent.com/proxy/vRVq9KzbHjOddrN1HV3oBn8dUIQ7zbjYrP6xP8jhtbN0r36ubtTohlm2ve94Dnp7JuGdI9Q7E_qdDERlwkpBdvacO80dXYVzdmeIlMkfc89vHtoXOjSMAmHpTg=s0-d-e1-ft#https://static.pib.gov.in/WriteReadData/userfiles/image/image001T8J0.jpg

ਇਸ ਦੇ ਇਲਾਵਾ, ਪੀਪੀਟੀ ਬਿਲਿੰਗ ਪ੍ਰਣਾਲੀ ਵਿੱਚ ਪਾਦਰਸ਼ਿਤਾ ਲਿਆਉਣ ਅਤੇ ਯੋਗਤਾ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਸ਼੍ਰੀ ਹਰਨਾਥ ਨੇ ਪੀਪੀਟੀ ਦੇ ਠੇਕੇਦਾਰਾਂ ਅਤੇ ਵਿਕ੍ਰੇਤਾਵਾਂ ਦੇ ਲਈ  “ਔਨਲਾਈਨ ਬਿਲ ਨਿਰਮਾਣ ਪ੍ਰਕਿਰਿਆ ਅਤੇ ਭੁਗਤਾਨ ਪ੍ਰਣਾਲੀ” ਸ਼ੁਰੂ ਕੀਤੀ। ਨਵੇਂ ਡਿਜੀਟਲ ਪਲੈਟਫਾਰਮ ਦੇ ਸ਼ਾਮਿਲ ਹੋਣ ਨਾਲ ਪੂਰਾ ਬਿਲਿੰਗ ਚੱਕਰ ਘਟ ਕੇ ਮਹਿਜ਼ ਦੋ ਦਿਨ ਰਹਿ ਜਾਵੇਗਾ। ਤਾਂਕਿ, ਇਹ ਔਨਲਾਈਨ ਪ੍ਰਣਾਲੀ ਹੈ, ਇਸ ਲਈ ਬਿਲ ਪ੍ਰੋਸੈੱਸਿੰਗ ਨਿਊਨਤਮ ਮੈਨੂਅਲ ਦਖਲ ਦੇ ਨਾਲ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾਵੇਗਾ।

ਚੌਕਸੀ ਜਾਗਰੂਕਤਾ ਹਫ਼ਤੇ ਵਿੱਚ ਹਫ਼ਤਾ  ਭਰ ਚੱਲਣ ਵਾਲੇ ਸਮਾਰੋਹਾਂ ਦੇ ਦੌਰਾਨ, ਸਥਾਨਕ ਸਕੂਲੀ ਵਿਦਿਆਰਥੀਆਂ ਦੇ ਵਿੱਚ ਔਨਲਾਈਨ ਵਾਦ-ਵਿਵਾਦ ਮੁਕਾਬਲੇ ਅਤੇ ਚੌਕਸੀ ਜਾਗਰੂਕਤਾ ਨਾਲ ਸੰਬੰਧਿਤ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਣਾ ਹੈ। ਪੀਪੀਟੀ ਕਰਮਚਾਰੀ ਪੀਪੀਟੀ ਵੈੱਬਸਾਈਟ ਅਤੇ ਸੀਵੀਸੀ ਦੀ ਵੈੱਬਸਾਈਟ ਦੇ ਮਾਧਿਅਮ ਨਾਲ ਅਖੰਡਤਾ ਈ-ਪ੍ਰਤਿਗਿੱਆ  ਵੀ ਲੈ ਰਹੇ ਹਨ। ਪੀਪਟੀ ਦਾ ਹਰੇਕ ਵਿਭਾਗ ਆਪਣੇ-ਆਪਣੇ ਵਿਭਾਗਾਂ ਦੇ ਕੰਮਕਾਜ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਜਾਗਰੂਕਤਾ ਦੇ ਲਈ ਹਫ਼ਤੇ ਦੇ ਦੌਰਾਨ ਹਿਤਧਾਰਕਾਂ ਦੀ ਬੈਠਕ ਵੀ ਆਯੋਜਿਤ ਕਰ ਰਿਹਾ ਹੈ। ਜਨਤਾ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਇਲਾਕੇ ਵਿੱਚ ਕਈ ਹੋਰਡਿੰਗ ਪ੍ਰਦਰਸ਼ਿਤ ਕੀਤੇ ਗਏ ਹਨ। ਸਮਾਪਤੀ ਸਮਾਰੋਹ 1 ਨਵੰਬਰ 2021 ਨੂੰ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।

 

***************

ਐੱਮਜੇਪੀ/ਜੇਕੇ


(Release ID: 1767216) Visitor Counter : 140