ਸੈਰ ਸਪਾਟਾ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ ਕੱਲ੍ਹ ਬੰਗਲੁਰੂ ਵਿੱਚ ਦੱਖਣੀ ਖੇਤਰ ਦੇ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਨਗੇ
ਵਿਰਾਸਤ ਅਤੇ ਸੱਭਿਆਚਾਰਕ ਟੂਰਿਜ਼ਮ ਪਹਿਲ, ਰੇਲ ਟੂਰਿਜ਼ਮ, ਕੌਸ਼ਲ ਵਿਕਾਸ, ਦੱਖਣੀ ਖੇਤਰ ਵਿੱਚ ਕਰੂਜ ਟੂਰਿਜ਼ਮ ਦੀ ਸੰਭਾਵਨਾ ਸੰਮੇਲਨ ਦੇ ਮੁੱਖ ਆਕਰਸ਼ਣ ਹੋਣਗੇ
Posted On:
27 OCT 2021 2:10PM by PIB Chandigarh
ਮੁੱਖ ਵਿਸ਼ੇਸਤਾਵਾਂ:
· ਟੂਰਿਜ਼ਮ ਮੰਤਰਾਲਾ 28 ਅਤੇ 29 ਅਕਤੂਬਰ, 2021 ਨੂੰ ਬੰਗਲੁਰੂ ਵਿੱਚ ਦੱਖਣੀ ਖੇਤਰ ਦੇ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀਆਂ ਦੇ ਸੰਮੇਲਨ ਦਾ ਆਯੋਜਨ ਕਰੇਗਾ।
· ਦੋ ਦਿਨਾਂ ਸੰਮੇਲਨ ਵਿੱਚ ਟੂਰਿਜ਼ਮ ਮੰਤਰਾਲਾ, ਜਹਾਜ਼ਰਾਨੀ ਮੰਤਰਾਲਾ, ਰੇਲ ਮੰਤਰਾਲਾ ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਵਿਰਤਨ ਮੰਤਰਾਲਾ, ਭਾਰਤੀ ਪੁਰਾਤੱਤਵ ਸਰਵੇਖਣ, ਐੱਨਈਜੀਡੀ ਅਤੇ ਨੀਤੀ ਆਯੋਗ ਸਮੇਤ ਕਈ ਮੰਤਰਾਲਿਆਂ ਦੁਆਰਾ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ
ਟੂਰਿਜ਼ਮ ਮੰਤਰਾਲਾ 28 ਅਤੇ 29 ਅਕਤੂਬਰ, 2021 ਨੂੰ ਕਰਨਾਟਕ ਦੇ ਬੰਗਲੁਰੂ ਵਿੱਚ ਦੱਖਣੀ ਖੇਤਰ ਦੇ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀਆਂ ਦੇ ਸੰਮੇਲਨ ਦਾ ਆਯੋਜਨ ਕਰੇਗਾ। ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਪੁਰਾਤੱਤਵ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ 28 ਅਕਤੂਬਰ 2021 ਨੂੰ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਵਿੱਚ ਭਾਰਤ ਸਰਕਾਰ ਦੇ ਕਈ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ (ਯੂਟੀ) ਦੇ ਟੂਰਿਜ਼ਮ ਮੰਤਰੀਆਂ, ਸੀਨੀਅਰ ਅਧਿਕਾਰੀਆਂ, ਮੀਡੀਆ ਅਤੇ ਟੂਰਿਜ਼ਮ ਉਦਯੋਗ ਦੇ ਹਿਤਧਾਰਕਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।
ਦੋ ਦਿਨਾਂ ਪ੍ਰੋਗਰਾਮ ਵਿੱਚ ਪ੍ਰਤਿਭਾਗੀਆਂ ਨੂੰ ਇਸ ਖੇਤਰ ਦੇ ਵਿਕਾਸ ਦੇ ਲਈ ਕੇਂਦਰ ਸਰਕਾਰ ਦੁਆਰਾ ਕੀਤੇ ਜਾ ਰਹੇ ਕਈ ਪ੍ਰੋਜੈਕਟਾਂ ਅਤੇ ਪਹਿਲਾਂ ਬਾਰੇ ਜਾਣੂ ਕਰਵਾਉਣ ਦੇ ਲਈ ਟੂਰਿਜ਼ਮ ਮੰਤਰਾਲਾ, ਜਹਾਜ਼ਰਾਨੀ ਮੰਤਰਾਲਾ, ਰੇਲ ਮੰਤਾਰਾਲਾ ਅਤੇ ਵਾਤਾਵਰਣ, ਵਣ ਤੇ ਜਲਵਾਯੂ ਪਰਵਿਰਤਨ ਮੰਤਰਾਲਾ, ਭਾਰਤੀ ਪੁਰਾਤੱਤਵ ਸਰਵੇਖਣ, ਐੱਨਈਜੀਡੀ, ਨੀਤੀ ਆਯੋਗ ਸਮੇਤ ਕਈ ਮੰਤਰਾਲਿਆਂ ਦੁਆਰਾ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ।
ਦੋ ਦਿਨਾਂ ਸੰਮੇਲਨ ਦੇ ਸੈਸ਼ਨਾਂ ਵਿੱਚ ਖੇਤਰ ਦੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਆਪਣੇ ਰਾਜਾਂ ਵਿੱਚ ਟੂਰਿਜ਼ਮ ਖੇਤਰ ਦੀ ਸਥਿਤੀ ਅਤੇ ਟੂਰਿਜ਼ਮ ਦੇ ਵਿਕਾਸ ਦੇ ਲਈ ਉਨ੍ਹਾਂ ਦੁਆਰਾ ਕੀਤੀਆਂ ਜਾ ਰਹੀਆਂ ਨਵੀਨਤਮ ਪਹਿਲਾਂ ‘ਤੇ ਪੇਸ਼ਕਾਰੀਆਂ ਦੇਣਗੇ। ਸੈਸ਼ਨ ਦੇ ਦੌਰਾਨ, ਵਿਰਾਸਤ ਅਤੇ ਸੱਭਿਆਚਾਰਕ ਟੂਰਿਜ਼ਮ ਪਹਿਲ, ਰੇਲ ਟੂਰਿਜ਼ਮ, ਕੌਸ਼ਲ ਵਿਕਾਸ, ਦੱਖਣੀ ਖੇਤਰ ਵਿੱਚ ਕਰੂਜ਼ ਟੂਰਿਜ਼ਮ ਦੀ ਸੰਭਾਵਨਾ ਆਦਿ ‘ਤੇ ਚਰਚਾ ਹੋਵੇਗੀ।
ਟੂਰਿਜ਼ਮ ਮੰਤਰਾਲਾ ਭਾਰਤ ਨੂੰ ਡਿਜੀਟਲ, ਪ੍ਰਿੰਟ ਅਤੇ ਸੋਸ਼ਲ ਮੀਡੀਆ ਵਿੱਚ ਕਈ ਪਲੈਟਫਾਰਮਾਂ ‘ਤੇ ਦੱਖਣੀ ਖੇਤਰ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸਮੇਤ ਇੱਕ ਸਮੁੱਚੀ ਮੰਜ਼ਿਲ ਦੇ ਰੂਪ ਵਿੱਚ ਹੁਲਾਰਾ ਦਿੰਦਾ ਹੈ। ਅਪ੍ਰੈਲ 2020 ਤੋਂ, ‘ਦੇਖੋ ਆਪਨਾ ਦੇਸ਼’ ਅਭਿਯਾਨ ਦੇ ਤਹਿਤ, ਟੂਰਿਜ਼ਮ, ਟੂਰਿਜ਼ਮ ਮੰਤਰਾਲਾ ਦੱਖਣੀ ਖੇਤਰ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਤੇ ਸਮਰਪਿਤ ਵੈਬੀਨਾਰ ਸਮੇਤ ਕਈ ਟੂਰਿਜ਼ਮ ਉਤਪਾਦਾਂ ‘ਤੇ ਵੈਬੀਨਾਰ ਆਯੋਜਿਤ ਕਰ ਰਿਹਾ ਹੈ। ਇਸ ਖੇਤਰ ਦੀਆਂ ਕਈ ਮੰਜ਼ਿਲਾਂ ਦੇ ਲਈ ਹਵਾਈ, ਰੇਲ ਅਤੇ ਸੜਕ ਮਾਰਗ ਦੁਆਰਾ ਕਨੈਕਟੀਵਿਟੀ ਉਤਕ੍ਰਿਸ਼ਟ ਹੈ ਅਤ ਕਈ ਲੋਕਾਂ ਦੁਆਰਾ ਹੋਰ ਮੰਜ਼ਿਲਾਂ ਦੇ ਲਈ ਇਸ ਦੀ ਮੰਗ ਕੀਤੀ ਜਾਂਦੀ ਹੈ।
ਟੂਰਿਜ਼ਮ ਮੰਤਰਾਲਾ ਨੇ ਟੂਰਿਜ਼ਮ ਖੇਤਰ ਵਿੱਚ ਕੌਸ਼ਲ ਵਿਕਾਸ ਦੇ ਮੁੱਦਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ ਤਾਕਿ ਟੂਰਿਸਟਾਂ ਨੂੰ ਜ਼ਰੂਰੀ ਰੂਪ ਨਾਲ ਵਿਸ਼ਵ ਪੱਧਰੀ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਚੰਗੀ ਤਰ੍ਹਾਂ ਨਾਲ ਟ੍ਰੇਂਡ ਅਤੇ ਪੇਸ਼ੇਵਰ ਟੂਰਿਸਟ ਸੁਵਿਧਾ ਪ੍ਰਦਾਤਾਵਾਂ ਦਾ ਇੱਕ ਪੁਲ਼ ਬਣਾਇਆ ਜਾ ਸਕੇ। ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਮੰਜ਼ਿਲ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਪ੍ਰਚਾਰ ਕੀਤਾ ਜਾ ਸਕੇ।
ਪਿਛਲੇ ਕੁਝ ਮਹੀਨਿਆਂ ਵਿੱਚ ਘਰੇਲੂ ਟੂਰਿਜ਼ਮ ਵਿੱਚ ਜਬਰਦਸਤ ਉਛਾਲ ਦਿਖਿਆ ਹੈ ਅਤੇ ਜਲਦੀ ਹੀ ਅੰਤਰਾਰਾਸ਼ਟਰੀ ਟੂਰਿਸਟਾਂ ਦੇ ਲਈ ਸੀਮਾਵਾਂ ਖੋਲ੍ਹ ਦਿੱਤੀਆਂ ਜਾਣਗੀਆਂ, ਇਸ ਲਈ ਟੂਰਿਸਟਾਂ ਦਾ ਵਿਸ਼ਵਾਸ ਅਤੇ ਭਰੋਸਾ ਬਣਾਉਣਾ ਬੇਹੱਦ ਜ਼ਰੂਰੀ ਹੈ। ਇਸ ਸੰਬੰਧ ਵਿੱਚ, ਸਿਹਤ ਮੰਤਰਾਲਾ ਅਤੇ ਟੂਰਿਜ਼ਮ ਮੰਤਰਾਲੇ ਨੇ ਪਹਿਲਾਂ ਹੀ ਕੋਵਿਡ-19 ਸੁਰੱਖਿਆ ਅਤੇ ਸਵੱਛਤਾ ਪ੍ਰੋਟੋਕੋਲ ਨੂੰ ਅਧਿਸੂਚਿਤ ਕਰ ਦਿੱਤਾ ਹੈ। ਮੰਤਰਾਲੇ ਨੇ ਪ੍ਰਾਹੁਣਚਾਰੀ ਉਦਯੋਗ (ਸਾਥੀ) ਵਿੱਚ ਮੁਲਾਂਕਣ, ਜਾਗਰੂਕਤਾ ਅਤੇ ਟ੍ਰੇਨਿੰਗ ਦੇ ਲਈ ਪ੍ਰਣਾਲੀ ਸਥਾਪਿਤ ਕੀਤੀ ਹੈ, ਤਾਕਿ ਕੋਵਿਡ-19 ਦੇ ਸੰਦਰਭ ਵਿੱਚ ਸੁਰੱਖਿਆ ਅਤੇ ਸਵੱਛਤਾ ਦਿਸ਼ਾ-ਨਿਰਦੇਸ਼ਾਂ ਦਾ ਅਨੁਪਾਲਣ ਸੁਨਿਸ਼ਚਿਤ ਕੀਤਾ ਜਾ ਸਕੇ ਅਤੇ ਕਰਮਚਾਰੀਆਂ/ਗਾਹਕਾਂ ਦੀ ਸੁਰੱਖਿਆ ਅਤੇ ਸਿਹਤ ਸੁਨਿਸ਼ਚਿਤ ਕੀਤਾ ਜਾ ਸਕੇ। ਸਾਥੀ ਪਹਿਲ ਦਾ ਉਦੇਸ਼ ਸੁਰੱਖਿਅਤ ਰੂਪ ਨਾਲ ਸੰਚਾਲਨ ਜਾਰੀ ਰੱਖਣ ਦੇ ਲਈ ਹੋਟਲਾਂ ਦੀ ਤਿਆਰੀ ਵਿੱਚ ਸਹਾਇਤਾ ਕਰਨਾ ਅਤੇ ਮਹਿਮਾਨਾਂ ਦਾ ਵਿਸ਼ਵਾਸ ਬਹਾਲ ਕਰਨਾ ਅਤੇ ਇੱਕ ਜ਼ਿੰਮੇਵਾਰ ਹੋਟਲ ਦੇ ਰੂਪ ਵਿੱਚ ਹੋਟਲ ਦੇ ਅਕਸ ਨੂੰ ਵਧਾਉਣਾ ਹੈ। ਹੁਣ ਤੱਕ 10,000 ਤੋਂ ਅਧਿਕ ਆਵਾਸ ਇਕਾਈਆਂ ਨੇ ਸਾਥੀ ਦੇ ਤਹਿਤ ਰਜਿਸਟ੍ਰੇਸ਼ਨ ਕਰਵਾਈ ਹੈ। ਦੱਖਣੀ ਖੇਤਰ ਦੇ ਰਾਜਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੀਆਂ ਹੋਟਲ ਇਕਾਈਆਂ ਨੇ ਜ਼ਰੂਰੀ ਪ੍ਰੋਟੋਕੋਲ ਦਾ ਪਾਲਣ ਕਰਨ ਦੇ ਲਈ ਪੋਰਟਲ ‘ਤੇ ਆਪਣੀਆਂ ਇਕਾਈਆਂ ਨੂੰ ਰਜਿਸਟ੍ਰੇਸ਼ਨ ਕਰਨ ਵਿੱਚ ਵਧੀਆ ਰੁਚੀ ਦਿਖਾਈ ਹੈ।
ਟੂਰਿਜ਼ਮ ਮੰਤਰਾਲਾ ਆਪਣੇ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਦੇ ਤਹਿਤ ਦੇਸ਼ ਭਰ ਦੇ ਟੂਰਿਜ਼ਮ ਸਥਾਨਾਂ ‘ਤੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਦਾ ਹੈ , ਜਿਵੇਂ ਸਵਦੇਸ਼ ਦਰਸ਼ਨ (ਐੱਸਡੀ) ਅਤੇ ਪ੍ਰਸਾਦ (ਤੀਰਥਯਾਤਰਾ ਕਾਇਆਕਲਪ ਅਤੇ ਅਧਿਆਤਮਿਕ, ਵਿਰਾਸਤ ਸੰਵਰਧਨ ਅਭਿਯਾਨ ‘ਤੇ ਰਾਸ਼ਟਰੀ ਮਿਸ਼ਨ)। ਸਵਦੇਸ਼ ਦਰਸ਼ਨ ਯੋਜਨਾ ਵਿੱਚ ਪੂਰੇ ਭਾਰਤ ਵਿੱਚ 76 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿੱਚ ਦੱਖਣੀ ਖੇਤਰ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰੋਜੈਕਟ ਵੀ ਸ਼ਾਮਿਲ ਹਨ। ਸਵਦੇਸ਼ ਦਰਸ਼ਨ ਯੋਜਨਾ ਤਹਿਤ ਤੱਟੀ ਸਰਕਿਟ, ਬੁੱਧਿਸ਼ਟ ਸਰਕਿਟ, ਈਕੋ ਸਰਕਿਟ, ਅਧਿਆਤਮਿਕ ਸਰਕਿਟ ਆਦਿ ਵਰਗੇ ਕਈ ਖੇਤਰਾਂ ਵਿੱਚ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪ੍ਰਸਾਦ ਯੋਜਨਾ ਦੇ ਤਹਿਤ, ਭਾਰਤ ਵਿੱਚ 37 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿੱਚ ਦੱਖਣੀ ਰਾਜਾਂ ਦੇ ਪ੍ਰੋਜੈਕਟਾਂ ਵੀ ਸ਼ਾਮਿਲ ਹਨ। ਇਨ੍ਹਾਂ ਯਤਨਾਂ ਨਾਲ ਇਸ ਖੇਤਰ ਵਿੱਚ ਟੂਰਿਜ਼ਮ ਖੇਤਰ ਨੂੰ ਇੱਕ ਵੱਡਾ ਪ੍ਰੋਤਸਾਹਨ ਮਿਲਣ ਦੀ ਉਮੀਦ ਹੈ।
*******
ਐੱਨਬੀ/ਓਏ
(Release ID: 1767062)
Visitor Counter : 183