ਬਿਜਲੀ ਮੰਤਰਾਲਾ
ਕੇਂਦਰੀ ਊਰਜਾ ਅਤੇ ਨਵੀਨ ਅਤੇ ਅਖੁੱਟ ਊਰਜਾ ਮੰਤਰੀ ਨੇ ਗ੍ਰੀਨ ਡੇਅ ਅਹੈੱਡ ਮਾਰਕਿਟ (ਜੀਡੀਏਐੱਮ) ਦਾ ਸ਼ੁਭਾਰੰਭ ਕੀਤਾ
ਭਾਰਤ ਦੁਨੀਆ ਦਾ ਇੱਕਮਾਤਰ ਵੱਡਾ ਬਿਜਲੀ ਬਜ਼ਾਰ ਹੈ, ਜਿਸ ਨੇ ਖਾਸ ਤੌਰ ‘ਤੇ ਅਕਸ਼ੈ ਊਰਜਾ ਦੇ ਲਈ ਗ੍ਰੀਨ ਡੇਅ ਅਹੈੱਡ ਮਾਰਕਿਟ (ਜੀਡੀਏਐੱਮ) ਲਾਗੂ ਕੀਤੀ ਹੈ
ਜੀਡੀਏਐੱਮ 2030 ਤੱਕ 450 ਗੀਗਾਵਾਟ ਹਰਿਤ ਸਮਰੱਥਾ ਪ੍ਰਾਪਤ ਕਰਨ ਦੀ ਭਾਰਤ ਦੀ ਅਕਾਂਖਿਆ ਦੇ ਅਨੁਰੂਪ ਹੈ
Posted On:
25 OCT 2021 6:47PM by PIB Chandigarh
ਕੇਂਦਰੀ ਊਰਜਾ ਅਤੇ ਨਵੀਨ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਅੱਜ ਇੱਕ ਨਵਾਂ ਬਜ਼ਾਰ ਸੇਗਮੈਂਟ ਗ੍ਰੀਨ ਡੇਅ ਅਹੈੱਡ ਮਾਰਕਿਟ (ਜੀਡੀਏਐੱਮ) ਦਾ ਸ਼ੁਭਾਰੰਭ ਕੀਤਾ।
ਇਸ ਅਵਸਰ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਅਕਸ਼ੈ ਊਰਜਾ ਦੇ ਦੁਆਰਾ ਖੋਲ੍ਹ ਰਹੇ ਹਾਂ। ਅੱਜ ਜੀਡੀਏਐੱਮ ਦੇ ਸ਼ੁਭਰੰਭ ਸਮੇਤ ਸੁਧਾਰਾਂ ਦੇ ਸੈੱਟ ਵਿੱਚ, ਕੋਈ ਵੀ ਇਛੁੱਕ ਪਾਰਟੀ ਅਕਸ਼ੈ ਊਰਜਾ ਸਮਰੱਥਾ ਸਥਾਪਿਤ ਕਰ ਸਕਦੀ ਹੈ ਅਤੇ ਇਸ ਨੂੰ ਵਿਤਰਣ ਕੰਪਨੀਆਂ (ਡਿਸਕਾੱਮ)/ਉਦਯੋਗਾਂ ਨੂੰ ਵੇਚ ਸਕਦੀ ਹੈ। ਮੁਫ਼ਤ ਇੰਟਰ-ਸਟੇਟ ਟ੍ਰਾਂਸਮਿਸ਼ਨ ਸਿਸਟਟਮ (ਆਈਐੱਸਟੀਐੱਸ) ਦਾ ਲਾਭ ਉਪਲੱਬਧ ਹੋਵੇਗਾ ਅਤੇ 15 ਦਿਨਾਂ ਦੇ ਅੰਦਰ ਓਪਨ ਐਕਸੈਸ ਪ੍ਰਦਾਨ ਕੀਤਾ ਜਾਵੇਗਾ। ਵੱਡੇ ਉਦਯੋਗ ਹਰਿਤ ਹੋ ਸਕਦੇ ਹਨ। ਕਾਰੋਬਾਰ ਨੂੰ ਅਸਾਨ ਬਣਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਜੀਡੀਏਐੱਮ ਇਸ ਦਿਸ਼ਾ ਵਿੱਚ ਇੱਕ ਕਦਮ ਹੈ।
ਸ਼੍ਰੀ ਸਿੰਘ ਨੇ ਕਿਹਾ ਕਿ ਅਸੀਂ ਜੈਵਿਕ ਈਂਧਣ ਦੇ ਆਯਾਤ ‘ਤੇ ਆਪਣੀ ਨਿਰਭਰਤਾ ਨੂੰ ਘੱਟ ਕਰਨਾ ਚਾਹੁੰਦੇ ਹਾਂ। ਮਾਣਯੋਗ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ ਸਰਕਾਰ ਗ੍ਰੀਨ ਹਾਈਡ੍ਰੋਜਨ ਮਿਸ਼ਨ ਲਾਗੂ ਕਰਨ ‘ਤੇ ਵਿਚਾਰ ਕਰ ਰਹੀ ਹੈ।
ਇਸ ਮੌਕੇ ‘ਤੇ ਊਰਜਾ ਸਕੱਤਰ ਸ਼੍ਰੀ ਆਲੋਕ ਕੁਮਾਰ ਨੇ ਕਿਹਾ ਕਿ ਇਹ ਉਤਸਵ ਦਾ ਦਿਨ ਹੈ ਕਿਉਂਕਿ ਊਰਜਾ ਬਜ਼ਾਰ ਦੇ ਲਈ ਇੱਕ ਅਨੋਖਾ ਉਤਪਾਦ ਲਾਂਚ ਕੀਤਾ ਗਿਆ ਹੈ।
ਦੁਨੀਆਭਰ ਵਿੱਚ ਊਰਜਾ ਦੇ ਖੇਤਰ ਵਿੱਚ ਬਦਲਾਅ ਆ ਰਿਹਾ ਹੈ ਅਤੇ ਭਾਰਤ ਦੀ ਜੈਵਿਕ ਈਂਧਣ ਨਾਲ ਗੈਰ-ਜੈਵਿਕ ਈਂਧਣ ਵਿੱਚ ਊਰਜਾ ਦੇ ਖੇਤਰ ਬਦਲਾਅ ਲਿਆਉਣ ਨੂੰ ਪ੍ਰਤੀਬੱਧ ਹੈ। ਇਸ ਦੇ ਅਨੁਰੂਪ, ਊਰਜਾ ਬਜ਼ਾਰ ਦਾ ਡਾਇਨੌਮਿਕਸ ਬਦਲ ਰਿਹਾ ਹੈ। ਖਰੀਦਦਾਰ ਦਾ ਵਿਵਹਾਰ ਵੀ ਬਦਲ ਰਿਹਾ ਹੈ। ਉਹ ਲੰਬੀ ਮਿਆਦ ਦੇ ਅਨੁਬੰਧਾਂ ਤੋਂ ਅਲਪਕਾਲੀਨ ਅਨੁਬੰਧਾਂ ਅਤੇ ਊਰਜਾ ਬਜ਼ਾਰ ਦੀ ਤਰਫ ਜਾ ਰਹੇ ਹਨ। ਇਸ ਪ੍ਰਕਾਰ, ਇਹ ਨਵੀਂ ਪਹਿਲ ਊਰਜਾ ਦੇ ਖੇਤਰ ਵਿੱਚ ਹੋ ਰਹੇ ਬਦਲਾਅ ਨੂੰ ਅਸਾਨ ਬਣਾਉਣ ਵਿੱਚ ਮਦਦ ਕਰੇਗੀ।
ਜੀਡੀਏਐੱਮ ਦਾ ਸ਼ੁਭਰੰਭ ਹੋਣ ਨਾਲ ਹਰਿਤ ਊਰਜਾ ਬਜ਼ਾਰ ਨੂੰ ਹੁਲਾਰਾ ਮਿਲੇਗਾ ਅਤੇ ਇਹ ਮੁਕਾਬਲਾ ਮੁੱਲ ਸੰਕੇਤ ਪ੍ਰਦਾਨ ਕਰੇਗਾ। ਇਸ ਦੇ ਇਲਾਵਾ ਬਜ਼ਾਰ ਸਹਿਭਾਗੀਆਂ ਨੂੰ ਅਤਿਅੰਤ ਪਾਰਦਰਸ਼ੀ, ਲਚੀਲੇ, ਮੁਕਾਬਲੇਬਾਜ਼ ਅਤੇ ਸਮਰੱਥ ਤਰੀਕੇ ਨਾਲ ਹਰਿਤ ਊਰਜਾ ਦੇ ਖੇਤਰ ਵਿੱਚ ਵਪਾਰ ਕਰਨ ਦਾ ਅਵਸਰ ਪ੍ਰਦਾਨ ਕਰੇਗਾ।
ਬਜ਼ਾਰ ਅਧਾਰਿਤ ਮੁਕਾਬਲਾ ਕੀਮਤਾਂ ਅਕਸ਼ੈ ਊਰਜਾ ਉਤਪਾਦਕਾਂ ਨੂੰ ਬਿਜਲੀ ਵੇਚਣ ਦੇ ਨਾਲ-ਨਾਲ ਨਵੀਨ ਊਰਜਾ ਸਮਰੱਥਾ ਵਿੱਚ ਤੇਜ਼ੀ ਲਿਆਉਣ ਵਿੱਚ ਵੀ ਮਦਦ ਕਰੇਗੀ ਜੋ ਕਿ ਭਾਰਤ ਨੂੰ ਇੱਕ ਦੀਰਘਕਾਲਿਕ ਅਤੇ ਊਰਜਾ ਸਮਰੱਥ ਅਰਥਵਿਵਸਥਾ ਬਣਾਉਣ ਦੀ ਸਰਕਾਰ ਪਰਿਕਲਪਨਾ ਦੇ ਅਨੁਰੂਪ ਹੈ
ਵੰਡ ਕੰਪਨੀਆਂ ਆਪਣੇ ਖੇਤਰ ਵਿੱਚ ਉਤਪਾਦਿਤ ਵਾਧੂ ਅਕਸ਼ੈ ਊਰਜਾ ਨੂੰ ਵੇਚਣ ਵਿੱਚ ਵੀ ਸਮਰੱਥ ਹੋਣਗੀਆਂ। ਬਾਧਿਤ (ਬਾਈਡਿੰਗ) ਸੰਸਥਾਵਾਂ (ਵੰਡ ਲਾਇਸੈਂਸਧਾਰੀ, ਓਪਨ ਐਕਸੈਸ ਉਪਭੋਗਤਾ ਅਤੇ ਕੈਪਟਿਵ ਬਿਜਲੀ ਉਪਭੋਗਤਾ) ਵੀ ਬਿਜਲੀ ਐਕਸਚੇਂਜ ਨਾਲ ਸਿੱਧੇ ਹਰਿਤ ਊਰਜਾ ਖਰੀਦਕਰ ਆਰਪੀਓ ਟੀਚੇ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਣਗੇ। ਗੈਰ –ਬਾਈਡਿੰਗ ਸੰਸਥਾਵਾਂ ਸਵੈਇਛੁੱਕ ਰੂਪ ਨਾਲ ਬਿਜਲੀ ਖਰੀਦ ਸਕਣਗੀਆਂ ਅਤੇ ਹਰਿਤ ਊਰਜਾ ਦੀ ਹਿੱਸੇਦਾਰੀ ਵਧਾਉਣ ਵਿੱਚ ਮੱਦਦ ਕਰਨਗੀਆਂ।
ਜੀਡੀਏਐੱਮ ਲਾਗੂ ਹੋਣ ਨਾਲ ਇੱਕ ਦੂਰਗਾਮੀ ਪ੍ਰਭਾਵ ਪੈਦਾ ਹੋ ਸਕਦਾ ਹੈ ਜਿਸ ਨਾਲ ਹੌਲੀ-ਹੌਲੀ ਪਾਵਰ ਪਰਚੇਜ ਐਗਰੀਮੈਂਟ (ਪੀਪੀਏ) ਅਧਾਰਿਤ ਅਨੁਬੰਧ ਨਾਲ ਬਜ਼ਾਰ-ਅਧਾਰਿਤ ਮਾਡਲ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਜੋ ਕਿ ਅਗਲੇ ਪੱਧਰ ਦੇ ਬਜ਼ਾਰ ਦਾ ਨਿਰਮਾਣ ਕਰੇਗਾ ਅਤੇ ਉਸ ਨੂੰ ਹੁਲਾਰਾ ਦੇਵੇਗਾ ਅਤੇ 2030 ਤੱਕ 450 ਗੀਗਾਵਾਟ ਹਰਿਤ ਊਰਜਾ ਸਮਰੱਥਾ ਬਣਾਉਣ ਦੇ ਭਾਰਤ ਦੇ ਮਹੱਤਵਅਕਾਂਖੀ ਟੀਚੇ ਨੂੰ ਪੂਰਾ ਕਰਨ ਦਾ ਮਾਰਗਦਰਸ਼ਨ ਕਰੇਗਾ।
ਜੀਡੀਏਐੱਮ ਵਿੱਚ ਹਿੱਸਾ ਲੈਣ ਦੇ ਹੋਰ ਲਾਭ ਵੀ ਹਨ। ਮਸਲਨ, ਹਰਿਤ ਊਰਜਾ ਦੀ ਕਟੌਤੀ ਵਿੱਚ ਕਦੇ, ਉਪਯੁਕਤ ਅਕਸ਼ੈ ਊਰਜਾ ਸਮਰੱਥਾ ਨੂੰ ਅਨਲੌਕ ਕਰਨਾ, ਆਰਈ ਜਨਰੇਟਰ ਦੀ ਤੱਤਕਾਲ ਯਾਨੀ ਡਿਲੀਵਰੀ ਦੇ ਦਿਨ ਵੀ ਭੁਗਤਾਨ ਸੁਨਿਸ਼ਚਿਤ ਕਰਨਾ।
ਨੋਡਲ ਏਜੰਸੀ ਦੇ ਤੌਰ ‘ਤੇ ਨੈਸ਼ਨਲ ਲੋਡ ਡਿਸਪੈਚ ਸੈਂਟਰ (ਐੱਨਐੱਲਡੀਸੀ) ਪੋਸੋਕੋ, ਨੇ ਗ੍ਰੀਨ ਡੇਅ ਅਹੈੱਡ ਮਾਰਕਿਟ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਨਵੀਨਤਮ ਟੈਕਨੋਲੋਜੀ ਅਤੇ ਸੰਚਾਰ ਦੇ ਬੁਨਿਆਦੀ ਢਾਂਚੇ ਦੀ ਸਥਾਪਨਾ ਕੀਤੀ ਹੈ।
ਗ੍ਰੀਨ ਡੇਅ-ਫਾਰਵਰਡ ਮਾਰਕਿਟ ਪਰੰਪਰਿਕ ਡੇਅ-ਅਹੈੱਡ ਮਾਰਕਿਟ ਦੇ ਨਾਲ ਏਕੀਕ੍ਰਿਤ ਤਰੀਕੇ ਨਾਲ ਕੰਮ ਕਰੇਗਾ। ਐਕਸਚੇਜ ਬਜ਼ਾਰ ਭਾਗੀਦਾਰਾਂ ਨੂੰ ਅਲੱਗ-ਅਲੱਗ ਬਿਡਿੰਗ ਵਿੰਡੋ ਰਾਹੀਂ ਪਰੰਪਰਿਕ ਅਤੇ ਨਵੀਨ ਊਰਜਾ ਦੋਹਾਂ ਦੇ ਲਈ ਇੱਕ ਸਾਥ ਬੋਲੀਆਂ ਜਮ੍ਹਾਂ ਕਰਨ ਦੀ ਪੇਸ਼ਕਸ਼ ਕਰਨਗੇ।
ਕ੍ਰਮਬੱਧ ਤਰੀਕੇ ਨਾਲ ਮਨਜ਼ੂਰੀ ਪ੍ਰਦਾਨ ਕੀਤੀ ਜਾਵੇਗੀ-ਨਵੀਨ ਊਰਜਾ ਬੋਲੀਆਂ ਨੂੰ ਪਹਿਲਾਂ ਨਵੀਨ ਊਰਜਾ ਦੀ ਜ਼ਰੂਰਤ ਸਥਿਤੀ ਦੇ ਅਨੁਸਾਰ ਮਨਜ਼ੂਰੀ ਦਿੱਤੀ ਜਾਵੇਗੀ, ਉਸ ਦੇ ਬਾਅਦ ਪਰੰਪਰਾਗਤ ਊਰਜਾ ਸੇਗਮੈਂਟ ਦੀਆਂ ਬੋਲੀਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇਸ ਵਿਵਸਥਾ ਦੇ ਤਹਿਤ ਅਕਸ਼ੈ ਊਰਜਾ ਵਿਕ੍ਰੇਤਾਵਾਂ ਨੂੰ ਪਰੰਪਰਿਕ ਸੇਗਮੈਂਟ ਵਿੱਚ ਬਾਅਦ ਵਿੱਚ ਬੋਲੀ ਲਗਾਉਣ ਦੀ ਅਨੁਮਤੀ ਮਿਲੇਗੀ। ਜੇ ਉਨ੍ਹਾਂ ਬੋਲੀਆਂ ਹਰਿਤ ਊਰਜਾ ਬਜ਼ਾਰ ਵਿੱਚ ਬਿਨਾ ਮਨਜ਼ੂਰੀ ਦੀ ਰਹਿ ਜਾਂਦੀਆਂ ਹਨ। ਇਸ ਨਾਲ ਪਰੰਪਰਿਕ ਅਤੇ ਨਵੀਨ ਦੋਵੇਂ ਊਰਜਾ ਦੇ ਲਈ ਅਲੱਗ-ਅਲੱਗ ਮੁੱਲ ਦੀ ਖੋਜ ਹੋਵੇਗੀ।
*******
ਐੱਮਵੀ/ਆਈਜੀ
(Release ID: 1766619)
Visitor Counter : 249