ਇਸਪਾਤ ਮੰਤਰਾਲਾ

ਮੁੱਲ ਸੰਵਰਧਿਤ ਇਸਪਾਤ ‘ਤੇ ਉਤਪਾਦਨ ਯੁਕਤ ਪ੍ਰੋਤਸਾਹਨ ਯੋਜਨਾ ਸਬੰਧੀ ਸੰਗੋਸ਼ਠੀ 25 ਅਕਤੂਬਰ, 2021 ਨੂੰ

Posted On: 23 OCT 2021 10:33AM by PIB Chandigarh

ਇਸਪਾਤ ਮੰਤਰਾਲਾ 25 ਅਕਤੂਬਰ, 2021 (ਸੋਮਵਾਰ) ਨੂੰ ਮੁੱਲ ਸੰਵਰਧਿਤ ਇਸਪਾਤ ( ਸਪੈਸ਼ਲਟੀ ਇਸਪਾਤ) ‘ਤੇ ਉਤਪਾਦਨ ਯੁਕਤ ਪ੍ਰੋਤਸਾਹਨ ਯੋਜਨਾ (ਪ੍ਰੋਡਕਸ਼ਨ ਲਿੰਕਡ ਇਨਸੈਂਟਿਵ – ਪੀਐੱਲਆਈ) ‘ਤੇ ਇੱਕ ਸੰਗੋਸ਼ਠੀ ਦਾ ਆਯੋਜਨ ਕਰ ਰਿਹਾ ਹੈ। ਸੰਗੋਸ਼ਠੀ ਦਾ ਆਯੋਜਨ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ, ਨਵੀਂ ਦਿੱਲੀ ਵਿੱਚ ਕੀਤਾ ਜਾਵੇਗਾ ਅਤੇ ਇਹ ਸੰਗੋਸ਼ਠੀ ਦਿਨ ਭਰ ਚਲੇਗੀ। ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਅਤੇ ਇਸਪਾਤ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਨਗੇ। ਸੰਗੋਸ਼ਠੀ ਵਿੱਚ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ ਅਤੇ ਸੀਨੀਅਰ ਅਧਿਕਾਰੀ ਵੀ ਉਪਸਥਿਤ ਰਹਿਣਗੇ। ਸੰਗੋਸ਼ਠੀ ਦਾ ਲਕਸ਼ ਸਾਰੇ ਸੰਬੰਧਿਤ ਹਿਤਧਾਰਕਾਂ ਨੂੰ ਮੰਚ ਉਪਲਬਧ ਕਰਾਉਣਾ ਹੈ, ਜਿੱਥੇ ਉਹ ਗਹਿਨ ਚਰਚਾ ਕਰ ਸਕਣ ਅਤੇ ਯੋਜਨਾ ‘ਤੇ ਵਿਚਾਰ-ਵਟਾਂਦਰੇ ਹੋ ਸਕਣ।

ਕੇਂਦਰ ਸਰਕਾਰ ਨੇ ਮੁੱਲ ਸੰਵਰਧਿਤ ਇਸਪਾਤ ਦੇ ਲਈ ਉਤਪਾਦਨ ਯੁਕਤ ਪ੍ਰੋਤਸਾਹਨ ਯੋਜਨਾ ਨੂੰ ਵਿੱਤ ਵਰ੍ਹੇ 2023-24 ਤੋਂ ਵਿੱਤ ਵਰ੍ਹੇ 2029-30 ਦੌਰਾਨ ਲਾਗੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਲਈ 6,322 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਪੀਐੱਲਆਈ ਯੋਜਨਾ ਦਾ ਉਦੇਸ਼ ‘ਸਪੈਸ਼ਲਟੀ ਇਸਪਾਤ’ ਦੇ ਘਰੇਲੂ ਉਤਪਾਦਨ ਨੂੰ ਵਧਾਉਣ ਦੇ ਲਈ ਮਾਕੂਲ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ। ਇਹ ਯੋਜਨਾ ਉਤਪਾਦਾਂ ਦੇ ਪੰਜ ਵਰਗਾਂ ‘ਤੇ ਲਾਗੂ ਹੋਵੇਗੀ, ਜਿਵੇਂ ਕੋਟੇਡ/ਪਲੇਟੇਡ ਇਸਪਾਤ ਉਤਪਾਦ, ਉੱਚ ਸਮਰੱਥਾਵਾਨ/ਟੁੱਟ-ਫੁੱਟ ਰਹਿਤ ਇਸਪਾਤ, ਮੁੱਲ ਸੰਵਰਧਿਤ ਪਟੜੀਆਂ/ਰੇਲਿੰਗ, ਮਿਕਸਡ ਇਸਪਾਤ ਉਤਪਾਦ, ਇਸਪਾਤ ਦੀ ਤਾਰ ਅਤੇ ਬਿਜਲੀ ਦੇ ਲਈ ਉਪਯੋਗ ਵਿੱਚ ਆਉਣ ਵਾਲਾ ਇਸਪਾਤ। “ਆਤਮਨਿਰਭਰ ਭਾਰਤ” ਦੇ ਲਕਸ਼ ਨੂੰ ਧਿਆਨ ਵਿੱਚ ਰਖਦੇ ਹੋਏ ਪੀਐੱਲਆਈ ਯੋਜਨਾ ਸੰਭਾਵਿਤ ਨਿਵੇਸ਼ਕਾਂ ਅਤੇ ਮੌਜੂਦਾ ਕੰਪਨੀਆਂ ਨੂੰ ਆਪਣੀ ਤਰਫ਼ ਆਰਕਸ਼ਿਤ ਕਰਨ ਦੀ ਇੱਕ ਪਹਿਲ ਹੈ। ਇਸ ਪਹਿਲ ਨਾਲ ਦੇਸ਼ ਦੀ ਮੌਜੂਦਾ ਇਸਪਾਤ ਸਮਰੱਥਾ ਵਧੇਗੀ ਅਤੇ ਨਵੀਆਂ ਟੈਕਨੋਲੋਜੀਆਂ ਦੀ ਸੁਰੂਆਤ ਹੋਵੇਗੀ। ਇਸ ਸੰਬੰਧ ਵਿੱਚ ਇਸਪਾਤ ਮੰਤਰਾਲੇ ਦੀ ਵੈਬਸਾਈਟ ‘ਤੇ ਵਿਸਤ੍ਰਿਤ ਨੋਟੀਫਿਕੇਸ਼ਨ ਅਤੇ ਦਿਸ਼ਾ-ਨਿਰਦੇਸ਼ ਉਪਲਬਧ ਹਨ।

ਤਕਨੀਕੀ ਸੈਸ਼ਨਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਉਨ੍ਹਾਂ ਵਿੱਚ ਉਦਯੋਗਿਕ ਹਿਤਧਾਰਕਾਂ ਦੇ ਨਾਲ ਯੋਜਨਾ ‘ਤੇ ਵਿਸਤਾਰ ਨਾਲ ਚਰਚਾ ਹੋ ਸਕੇ। ਸੰਗੋਸ਼ਠੀ ਵਿੱਚ ਨੀਤੀ-ਨਿਰਮਾਤਾ, ਸਰਕਾਰੀ ਅਫਸਰ, ਇਸਪਾਤ ਸੰਬੰਧੀ ਜਨਤਕ ਖੇਤਰ ਦੇ ਉਪਕ੍ਰਮ, ਏਕੀਕ੍ਰਿਤ ਅਤੇ ਦੂਸਰੇ ਪੱਧਰ ਦੇ ਇਸਪਾਤ ਉਤਪਾਦਕ, ਸੰਭਾਵਿਤ ਨਿਵੇਸ਼ਕ, ਇਸਪਾਤ ਸੰਘ ਤੇ ਹੋਰ ਵੀ ਹਿੱਸਾ ਲੈਣਗੇ। 

 

*******

ਐੱਮਵੀ/ਐੱਸਕੇਐੱਸ



(Release ID: 1766404) Visitor Counter : 117


Read this release in: Urdu , English , Hindi , Tamil , Telugu