ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ- ਊਰਜਾ ਦੀ ਲਾਗਤ ਨੂੰ ਉਪਭੋਗਤਾ ਦੇਸ਼ਾਂ ਦੀ ਭੁਗਤਾਨ ਸਮਰੱਥਾ ਤੋਂ ਅਧਿਕ ਨਹੀਂ ਹੋਣ ਦੇਣਾ ਚਾਹੀਦਾ


ਸ਼੍ਰੀ ਹਰਦੀਪ ਸਿੰਘ ਪੁਰੀ ਨੇ ਗਲੋਬਲ ਉਦਯੋਗਾਂ ਅਤੇ ਮਾਹਰਾਂ ਨੂੰ ਭਾਰਤ ਵਿੱਚ ਹਰ ਪ੍ਰਕਾਰ ਦੀ ਊਰਜਾ ਦੇ ਉਤਪਾਦਨ ਨੂੰ ਵਧਾ ਕੇ ਦੇਸ਼ ਦੀ ਸਾਂਝੀ ਖੁਸ਼ਹਾਲੀ ਵਿੱਚ ਹਿੱਸੇਦਾਰ ਬਨਣ ਲਈ ਸੱਦਾ ਦਿੱਤਾ

Posted On: 22 OCT 2021 7:44PM by PIB Chandigarh

ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਅਤੇ ਹਾਊਸਿੰਗ ਅਤੇ ਸ਼ਹਿਰੀ ਕਾਰਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਜਦ ਤੱਕ ਕੱਚੇ ਤੇਲ ਦੀਆਂ ਕੀਮਤਾਂ ਨੂੰ ਸਥਾਈ ਪੱਧਰ ਨਹੀਂ ਰੱਖਿਆ ਜਾਂਦਾ ਹੈ, ਇਹ ਗਲੋਬਲ ਅਰਥਿਕ ਸੁਧਾਰ ਦੇ ਸਕਾਰਾਤਮਕ ਰੂਪ ਤੋਂ ਅੱਗੇ ਵਧਣ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰੇਗਾ। ਇੰਡੀਆ ਐਨਰਜੀ ਫੋਰਮ ਸੇਰਾਵੀਕ ਵਿੱਚ ਕੇਂਦਰੀ ਮੰਤਰੀ ਨੇ ਆਪਣੇ ਸਮਾਪਨ ਸੰਬੋਧਨ ਵਿੱਚ ਵਿਸ਼ਵ ਬੈਂਕ ਦੁਆਰਾ ਨਵੀਨਤਮ ਕਮੋਡਿਟੀ ਬਜ਼ਾਰ ਆਊਟਲੁਕ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਊਰਜਾ ਦੀ ਲਾਗਤ ਨੂੰ ਉਪਭੋਗਤਾ ਦੇਸ਼ਾਂ ਦੀ ਭੁਗਤਾਨ ਸਮਰੱਥਾ ਤੋਂ ਅਧਿਕ ਨਹੀਂ ਹੋਣ ਦੇਣਾ ਚਾਹੀਦਾ ਅਤੇ ਇਸ ਲੋੜ ਨੂੰ ਉਪਭੋਗ ਕਰਨ ਵਾਲੇ ਦੇਸ਼ਾਂ ਦੁਆਰਾ ਭਵਿੱਖ ਲਈ ਆਪਣੇ ਉਤਾਪਦਨ ਪ੍ਰੋਫਾਇਲ ਦੀ ਯੋਜਨਾ ਬਣਾਉਣ ਵਿੱਚ ਤਿਆਰ ਕਰਨ ਦੀ ਜ਼ਰੂਰਤ ਹੈ।

ਵਿਸ਼ਵ ਬੈਂਕ ਨੇ ਕਿਹਾ ਸੀ ਕਿ ਊਰਜਾ ਦੀਆਂ ਕੀਮਤਾਂ ਵਿੱਚਾ ਵਾਧਾ ਸੰਸਾਰਿਕ ਮੁਦਰਾਸਫੀਤੀ ਲਈ ਮਹੱਤਵਪੂਰਨ ਨਿਕਟ-ਮਿਆਦ ਦੇ ਜੋਖਿਮ ਪੈਦਾ ਕਰਦੀ ਹੈ ਅਤੇ ਜੇ ਇਹ ਬਣੀ ਰਹਿੰਦੀ ਹੈ, ਤਾਂ ਊਰਜਾ-ਆਯਾਤ ਕਰਨ ਵਾਲੇ ਦੇਸ਼ਾਂ ਦੇ ਵਿਕਾਸ ‘ਤੇ ਵੀ ਇਸ ਦਾ ਅਸਰ ਪੈ ਸਕਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਕੁਝ ਅਜਿਹੇ ਹੀ ਬਿਆਨ ਹਨ ਜਿਨ੍ਹਾਂ ਦੇ ਬਾਰੇ ਵਿੱਚ ਭਾਰਤ ਸਰਕਾਰ ਲਗਾਤਾਰ ਗੱਲ ਕਰਦੀ ਆ ਰਹੀ ਹੈ।

ਸ਼੍ਰੀ ਪੁਰੀ ਨੇ ਕਿਹਾ ਕਿ ਭਾਰਤ ਪੈਟ੍ਰੋਲੀਅਮ ਅਤੇ ਗੈਸ ਉਦਯੋਗ ਨੇ ਹਾਲ ਦੇ ਵਰ੍ਹਿਆਂ ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ ਹੈ। ਅਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਨਿਰਧਾਰਿਤ ਊਰਜਾ ਦ੍ਰਿਸ਼ਟੀਕੋਣ ਦੇ ਅਧਾਰ ‘ਤੇ ਰਾਸ਼ਟਰੀ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਸੁਧਾਰ ਸ਼ੁਰੂ ਕੀਤਾ ਹੈ ਜਿਸ ਵਿੱਚ ਊਰਜਾ ਪਹੁੰਚ, ਊਰਜਾ ਸਮਰੱਥਾ, ਊਰਜਾ ਸਥਿਰਤਾ, ਊਰਜਾ ਸੁਰੱਖਿਆ ਅਤੇ ਊਰਜਾ ਨਿਆਂ ਸ਼ਾਮਿਲ ਹਨ। ਭਾਰਤ ਹਰ ਸੰਸਾਰਿਕ ਮੰਚ ‘ਤੇ ਊਰਜਾ ਨਿਆਂ ਦੀ ਵਕਾਲਤ ਕਰ ਰਿਹਾ ਹੈ। ਜਿਵੇਂ ਕਿ ਅਸੀਂ ਲਗਾਤਾਰ ਕਹਿੰਦੇ ਰਹੇ ਹਨ ਕਿ ਦੇਸ਼ ਵਿੱਚ ਵਧਦੀ ਮੰਗ ਨੂੰ ਪੂਰਾ ਕਰਨ ਲਈ ਅਸੀਂ ਸਪਲਾਈ ਦੇ ਸਾਰੇ ਵਿਕਲਪ ਤਲਾਸ਼ਨੇ ਹੋਣਗੇ ਜੋ ਟਿਕਾਊ, ਸੁਰੱਖਿਅਤ ਅਤੇ ਕਿਫਾਇਤੀ ਹੋਵੇ।

ਸ਼੍ਰੀ ਪੁਰੀ ਨੇ ਕਿਹਾ ਕਿ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਆਯਾਤ ਨਿਰਭਰਤਾ ਨੂੰ ਘੱਟ ਕਰਨ ਲਈ ਭਾਰਤ ਵਿੱਚ ਜਾਂਚ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਭਾਰਤ ਵਿੱਚ 26 ਤਲਛੱਟ ਘਾਟੀਆਂ ਵਿੱਚੋਂ ਕੇਵਲ 6 ਦੀ ਖੋਜ ਕੀਤੀ ਗਈ ਹੈ ਅਤੇ ਅਸੀਂ ਭਾਰਤ ਦੀ ਜਾਂਚ ਯਾਤਰਾ ਵਿੱਚ ਹਿੱਸਾ ਲੈਣ ਲਈ ਅੰਤਰਰਾਸ਼ਟਰੀ ਭਾਗੀਦਾਰਾਂ ਦੀ ਤਲਾਸ਼ ਕਰ ਰਹੇ ਹਨ। ਕੇਂਦਰੀ ਮੰਤਰੀ ਨੇ ਸੰਸਾਰਿਕ ਉਦਯੋਗਾਂ ਅਤੇ ਮਾਹਰਾਂ ਨੂੰ ਭਾਰਤ ਵਿੱਚ ਸਭ ਪ੍ਰਕਾਰ ਦੀ ਊਰਜਾ ਦੇ ਉਤਪਾਦਨ ਨੂੰ ਵਧਾਕੇ ਦੇਸ਼ ਦੇ ਸਾਂਝੇ ਖੁਸ਼ਹਾਲ ਵਿੱਚ ਭਾਗੀਦਾਰ ਬਣਨ ਲਈ ਸੱਦਾ ਦਿੱਤਾ।

ਸ਼੍ਰੀ ਪੁਰੀ ਨੇ ਕਿਹਾ ਕਿ ਅਸੀਂ ਜੈਵਿਕ ਈਂਧਨ ਦੇ ਰਾਹੀਂ ਨਿਊਨਤਮ ਕਾਰਬਨ ਨਿਕਾਸ ਨੂੰ ਹੁਲਾਰਾ ਦੇਣ ਅਤੇ 2025 ਤੱਕ ਈਥੇਨੌਲ ਮਿਸ਼ਰਣ ਨੂੰ 20% ਤੱਕ ਵਧਾਉਣ, ਰਹਿੰਦ ਤੋਂ ਊਰਜਾ ਉਤਪਾਦਨ ਪ੍ਰੋਗਰਾਮ, ਸੰਕੁਟਿਚ ਬਾਈਓ ਗੈਸ ਅਤੇ ਹਾਈਡ੍ਰੋਜਨ ਈਂਧਨ ਦੀ ਦਿਸ਼ਾ ਵਿੱਚ ਮਹੱਤਵਕਾਂਖੀ ਟੀਚਿਆਂ ਦੀ ਪ੍ਰਾਪਤੀ ਲਈ ਕੰਮ ਕਰ ਰਹੇ ਹਨ। ਇਹ ਸਾਰੇ ਪ੍ਰਾਥਮਿਕ ਊਰਜਾ ਮਿਸ਼ਰਣ ਵਿੱਚ ਸਾਲ 2030 ਤੱਕ ਗੈਸ ਦੀ ਹਿੱਸੇਦਾਰੀ ਨੂੰ ਮੌਜੂਦਾ 6% ਤੋਂ ਵਧਾ ਕੇ 15% ਕਰਨ ਦੀ ਰਾਹ ‘ਤੇ ਚਲਦੇ ਹੋਏ ਇੱਕ ਸਾਥ ਕੀਤਾ ਜਾਏਗਾ। ਅਭੂਤਪੂਰਨ ਸੰਸਾਰਿਕ ਊਰਜਾ ਪਰਿਵਰਤਨ ਦੇ ਯੁਗ ਵਿੱਚ ਭਾਰਤ ਇਸ ਯਤਨ ਵਿੱਚ ਅਗਵਾਈ ਕਰਨ ਲਈ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 7 ਵਰ੍ਹਿਆਂ ਦੇ ਦੌਰਾਨ ਭਾਰਤ ਦੁਆਰਾ ਆਪਣੀ ਊਰਜਾ ਜ਼ਰੂਰਤਾਂ ਨੂੰ ਸਥਾਈ ਸਾਧਨਾਂ ਨਾਲ ਪੂਰਾ ਕਰਨ ਲਈ ਸ਼ੁਰੂ ਕੀਤੇ ਗਏ ਗਹਿਰੇ ਪਰਿਵਰਤਨ ਇਸ ਪਹਿਲੂ ਨੂੰ ਉੱਚਿਤ ਰੂਪ ਤੋਂ ਪ੍ਰਮਾਣਿਤ ਕਰਦੇ ਹਨ।

ਇੰਡੀਆ ਐਨਰਜੀ ਫੋਰਮ ਸੇਰਾਵੀਕ ਦੇ ਬਾਰੇ ਵਿੱਚ ਚਰਚਾ ਕਰਦੇ ਹੋਏ ਸ਼੍ਰੀ ਪੁਰੀ ਨੇ ਕਿਹਾ ਕਿ ਇਸ ਸਾਲ ਦਾ ਸੰਮੇਲਨ ਊਰਜਾ ਬਜ਼ਾਰਾਂ ਅਤੇ ਸੰਸਾਰਿਕ ਅਰਥਵਿਵਸਥਾ ਲਈ ਸਭ ਤੋਂ ਅਸ਼ਾਂਤ ਅਤੇ ਮਹੱਤਵਪੂਰਨ ਸਮੇਂ ਦੀ ਪਿਛੋਕੜ ਵਿੱਚ ਹੋਇਆ ਹੈ। ਸੰਸਾਰਿਕ ਊਰਜਾ ਬਜ਼ਾਰਾਂ ਦੀ ਉਥਲ-ਪੁਥਲ ਦਰਮਿਆਨ ਇਸ ਫੋਰਮ ਨੇ ਕੌਪ -26 ਤੋਂ ਕੁਝ ਦਿਨ ਪਹਿਲੇ ਹੀ ਗਹਨ ਅਤੇ ਜ਼ਰੂਰੀ ਸੰਵਾਦ ਨੂੰ ਪੂਰਾ ਕੀਤਾ ਹੈ।

 

**********

 

ਵਾਈਬੀ
 



(Release ID: 1766313) Visitor Counter : 117


Read this release in: English , Urdu , Hindi