ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕਿਸੇ ਵੀ ਅਭਿਯਾਨ ਦੇ ਜਨ ਅੰਦੋਲਨ ਦਾ ਰੂਪ ਲੈਣ ਦੇ ਬਾਅਦ ਹੀ ਉਹ ਸਫਲ ਹੁੰਦਾ ਹੈ ਅਤੇ ਮੈਂ ਇਸ ਨੂੰ ਮੁੰਬਈ ਵਿੱਚ ਹੁੰਦਿਆਂ ਹੋਏ ਦੇਖ ਸਕਦੀ ਹਾਂ: ਸਕੱਤਰ, ਯੁਵਾ ਮਾਮਲੇ
ਦੁਬਾਰਾ ਇਸਤੇਮਾਲ ਹੋ ਸਕਣ ਵਾਲੇ ਕੱਪੜੇ ਦੇ ਥੈਲੇ ਦਾ ਉਪਯੋਗ ਕਰੇ ਤਾਕਿ ਸਿੰਗਲ ਯੂਜ਼ ਪਲਾਸਟਿਕ ਬੈਗ ‘ਤੇ ਸਾਡੀ ਨਿਰਭਰਤਾ ਖਤਮ ਹੋ ਜਾਏ: ਓਐੱਸਡੀ, ਸਵੱਛ ਭਾਰਤ ਮਿਸ਼ਨ, ਐੱਮਸੀਜੀਐੱਮ
ਨਹਿਰੂ ਯੁਵਾ ਕੇਂਦਰ ਸੰਗਠਨ ਨੇ ਬਾਂਦ੍ਰਾ ਵਿੱਚ ਸਵੱਛ ਭਾਰਤ ਅਭਿਯਾਨ ਦਾ ਆਯੋਜਨ ਕੀਤਾ, ਅਭਿਯਾਨ ਵਿੱਚ 250 ਸਵੈ-ਸੇਵਕਾਂ ਨੇ ਹਿੱਸਾ ਲਿਆ
Posted On:
19 OCT 2021 2:31PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਨਾਲ-ਨਾਲ ਨਹਿਰੂ ਯੁਵਾ ਕੇਂਦਰ ਸੰਗਠਨ ਦੁਆਰਾ ਆਯੋਜਿਤ ਰਾਸ਼ਟਰਵਿਆਪੀ ਸਵੱਛ ਭਾਰਤ ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ ਅੱਜ ਬਾਂਦ੍ਰਾ ਵਿੱਚ ਗ੍ਰੇਟਰ ਮੁੰਬਈ ਨਗਰ ਨਿਗਮ ਦੇ ਬਾਗ ਖੇਤਰ ਵਿੱਚ ਇੱਕ ਸਫਾਈ ਅਭਿਯਾਨ ਦਾ ਆਯੋਜਨ ਕੀਤਾ ਗਿਆ।
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ ਅਤੇ ਕੇਂਦਰੀ ਰਿਜਰਵ ਪੁਲਿਸ ਬਲ(ਸੀਆਰਪੀਐੱਫ), ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਦੇ ਸਵੈ-ਸੇਵਕਾਂ ਅਤੇ ਮੁੰਬਈ ਦੇ ਲਗਭਗ 15 ਕਾਲਜਾ ਦੇ ਵਿਦਿਆਰਥੀ ਸਵੈ-ਸੇਵਕਾਂ ਨੇ ਅੱਜ ਸਵੇਰੇ ਕਰੀਬ ਨੌ ਵਜੇ ਸ਼ੁਰੂ ਹੋਏ ਸਵੱਛਤਾ ਅਭਿਯਾਨ ਵਿੱਚ ਹਿੱਸਾ ਲਿਆ। ਇਸ ਅਭਿਯਾਨ ਵਿੱਚ ਕੇਂਦਰ ਰਿਜਰਵ ਪੁਲਿਸ ਬਲ, ਰਾਸ਼ਟਰੀ ਸੇਵਾ ਯੋਜਨਾ ਅਤੇ ਨਹਿਰੂ ਯੁਵਾ ਕੇਂਦਰ ਸੰਘ, ਜਨ ਪ੍ਰਤੀਨਿਧੀਆਂ ਸਹਿਤ ਕੁੱਲ 250 ਸਵੈ-ਸੇਵਕਾਂ ਨੇ ਹਿੱਸਾ ਲਿਆ।
https://twitter.com/PIBMumbai/status/1450307065948225536
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ ਨੇ ਇਸ ਮੌਕੇ ‘ਤੇ ਲੋਕਾਂ ਨੂੰ ਸਵੱਛਤਾ ਸਹੁੰ ਚੁਕਾਈ ਅਤੇ ਇਸ ਤਰ੍ਹਾਂ ਸਵੱਛਤਾ ਅਭਿਯਾਨ ਦੀ ਸ਼ੁਰੂਆਤ ਹੋਈ।
https://twitter.com/PIBMumbai/status/1450317078179696645
ਉਨ੍ਹਾਂ ਨੇ ਇੱਥੇ ਪਤਰਕਾਰਾਂ ਨੂੰ ਕਿਹਾ, ਇਸ ਅਭਿਯਾਨ ਦੇ ਰਾਹੀਂ ਅਸੀਂ 01 ਤੋਂ 31 ਅਕਤੂਬਰ 2021 ਤੱਕ ਇਸ ਸਵੱਛ ਭਾਰਤ ਅਭਿਯਾਨ ਦੇ ਦੌਰਾਨ 75 ਲੱਖ ਕਿਲੋਗ੍ਰਾਮ ਪਲਾਸਟਿਕ ਇੱਕਠਾ ਕਰਨ ਦਾ ਇੱਕ ਮਹੱਤਵਕਾਂਖੀ ਟੀਚੇ ਨਿਰਧਾਰਿਤ ਕੀਤਾ ਹੈ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਕੱਲ੍ਹ (18 ਅਕਤੂਬਰ) ਤੱਕ 60 ਲੱਖ ਕਿਲੋਗ੍ਰਾਮ ਪਲਾਸਟਿਕ ਇੱਕਠੀ ਕਰ ਚੁੱਕੇ ਹਨ ਅਤੇ ਉਸ ਦਾ ਨਿਪਟਾਨ ਕਰ ਚੁੱਕੇ ਹਨ। ਉਨ੍ਹਾਂ ਨੇ ਨਾਲ ਹੀ ਕਿਹਾ, “ਸਾਡਾ ਮੁੱਖ ਉਦੇਸ਼ ਜਨਭਾਗੀਦਾਰੀ ਦੇ ਰਾਹੀਂ ਪ੍ਰੋਗਰਾਮ ਨੂੰ ਇੱਕ ਜਨ ਅੰਦੋਲਨ ਦਾ ਰੂਪ ਦੇਣਾ ਹੈ।”
ਸ਼੍ਰੀਮਤੀ ਸ਼ਰਮਾ ਨੇ ਸਵੈ-ਸੇਵਕਾਂ ਦੇ ਯਤਨਾਂ ਅਤੇ ਛੁੱਟੀ ਦੇ ਦਿਨ ਵੀ ਅਭਿਯਾਨ ਵਿੱਚ ਹਿੱਸਾ ਲੈਣ ਦੀ ਉਨ੍ਹਾਂ ਦੀ ਭਾਵਨਾ ਦੀ ਸਰਾਹਨਾ ਕਰਦੇ ਹੋਏ ਕਿਹਾ, “ਕੋਈ ਵੀ ਅਭਿਯਾਨ ਉਦੋਂ ਤੱਕ ਸਫਲ ਨਹੀਂ ਹੋ ਸਕਦਾ ਜਦ ਤੱਕ ਉਹ ਜਨ ਅੰਦੋਲਨ ਨਹੀਂ ਬਣ ਜਾਂਦਾ ਅਤੇ ਮੈਂ ਮੁੰਬਈ ਵਿੱਚ ਅਜਿਹਾ ਹੀ ਹੁੰਦੇ ਹੋਏ ਦੇਖ ਰਹੀ ਹਾਂ”। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸਵੱਛਤਾ ਅਭਿਯਾਨ ਕੇਵਲ ਸਫਾਈ ਦੇ ਬਾਰੇ ਵਿੱਚ ਨਹੀਂ ਹੈ ਬਲਕਿ ਵਾਤਾਵਰਣ ਨੂੰ ਸਵੱਛ ਰੱਖਣ ਲਈ ਸਾਡੀ ਜਨਤਾ ਨੂੰ ਜਾਗਰੂਕ ਬਣਾਉਣ ਵੀ ਇਸ ਦਾ ਉਦੇਸ਼ ਹੈ।
ਪਲਾਸਟਿਕ ਦੇ ਉਪਯੋਗ ਨੂੰ ਘੱਟ ਕਰਨ ਦੇ ਸਰਲ ਉਪਾਵਾਂ ਦੇ ਬਾਰੇ ਵਿੱਚ ਗੱਲ ਕਰਦੇ ਹੋਏ, ਬੀਐੱਸਸੀ ਦੇ ਵਿਸ਼ੇਸ਼ ਸਫਾਈ ਅਭਿਯਾਨ ਦੇ ਪ੍ਰਭਾਵੀ ਅਧਿਕਾਰੀ ਸੁਭਾਸ਼ ਦਲਵੀ ਨੇ ਕਿਹਾ ਕਿ ਜੇ ਸਾਰੀਆਂ ਦੇ ਕੋਲ ਦੁਬਾਰਾ ਇਸਤੇਮਾਲ ਵਿੱਚ ਲਿਆਏ ਜਾ ਸਕਣ ਵਾਲੇ ਕੱਪੜੇ ਦਾ ਥੈਲਾ ਹੁੰਦਾ ਹੈ, ਤਾਂ ਡਿਸਪੋਜੇਬਲ ਪਲਾਸਟਿਕ ਬੈਗ ‘ਤੇ ਉਨ੍ਹਾਂ ਦੀ ਨਿਰਭਰਤਾ ਖਤਮ ਹੋ ਜਾਂਦੀ ਹੈ। ਉਨ੍ਹਾਂ ਨੇ ਆਪਣੇ ਸ਼ਹਿਰ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਸਾਫ-ਸੁਥਰਾ ਰੱਖਣ ਵਿੱਚ ਜਨਭਾਗੀਦਾਰੀ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਮੁੰਬਈ ਨਗਰ ਨਿਗਮ ਦੇ ਲਗਭਗ 30,000 ਸਫਾਈ ਕਰਮੀ ਸ਼ਹਿਰ ਨੂੰ ਸਾਫ ਰੱਖਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਅਗਰ ਮੁੰਬਈ ਦੇ ਲੋਕ ਸਵੱਛਤਾ ਬਣਾਏ ਰੱਖਣ ਲਈ ਆਪਣਾ ਸਰਗਰਮ ਸਮਰਥਨ ਦਿੰਦੇ ਹਨ, ਤਾਂ ਅਸੀਂ ਮੁੰਬਈ ਨੂੰ ਸਵੱਛਤਾ ਨੂੰ ਸਵਰਗ ਬਣਾ ਸਕਦੇ ਹਨ।
ਨਹਿਰੂ ਯੁਵਾ ਕੇਂਦਰ ਨੇ ਵਿਸ਼ੇਸ਼ ਰੂਪ ਤੋਂ ਰਹਿੰਦ –ਖੂੰਹਦ ਨਿਪਟਾਨ ਅਤੇ ਸਵੱਛਤਾ ਲਈ ਡਿਸਪੋਜੇਬਲ ਪਲਾਸਟਿਕ ਨੂੰ ਇੱਕਠਾ ਕਰਨ ਅਤੇ ਸੰਸਾਧਿਤ ਕਰਨ ਲਈ 1 ਤੋਂ 31 ਅਕਤੂਬਰ 2021 ਤੱਕ ਇੱਕ ਰਾਸ਼ਟਰਵਿਆਪੀ ਸਵੱਛ ਭਾਰਤ ਅਭਿਯਾਨ (ਸਵੱਛ ਭਾਰਤ ਅਭਿਯਾਨ) ਦਾ ਆਯੋਜਨ ਕੀਤਾ ਹੈ। ਇੱਕ ਮਹੀਨੇ ਨੂੰ ਪ੍ਰੋਗਰਾਮ ਮੁੱਖ ਰੂਪ ਤੋਂ ਪਲਾਸਟਿਕ ਕਚਰੇ ਦੇ ਸੰਗ੍ਰਿਹ ਅਤੇ ਨਿਪਟਾਨ ਦੇ ਉਦੇਸ਼ ਨਾਲ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ 1 ਅਕਤੂਬਰ 2021 ਨੂੰ ਸ਼ੁਰੂ ਕੀਤੇ ਗਏ ਸਵੱਛ ਭਾਰਤ ਅਭਿਯਾਨ ਦਾ ਹਿੱਸਾ ਹੈ। ਇਸੀ ਤਰ੍ਹਾਂ ਦਾ ਆਪਰੇਸ਼ਨ ਕੱਲ੍ਹ ਮੁੰਬਈ ਵਿੱਚ ਗੇਟਵੇ ਆਵ੍ ਇੰਡੀਆ ‘ਤੇ ਕੀਤਾ ਗਿਆ ਸੀ ਜਿਸ ਨੂੰ 50 ਤੋਂ ਅਧਿਕ ਸਵੈ-ਸੇਵਕਾਂ ਨੇ ਹਿੱਸਾ ਲਿਆ। ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਉਦੇਸ਼ ਵਿੱਚ ਮਨਾਏ ਜਾ ਰਹੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਇਹ ਅਭਿਯਾਨ ਚਲਾਇਆ ਗਿਆ ਹੈ।
https://twitter.com/PIBMumbai/status/1450349996025401347
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2014 ਵਿੱਚ ਸਵੱਛਤਾ ਅਭਿਯਾਨ ਸ਼ੁਰੂ ਕੀਤਾ ਸੀ ਅਤੇ ਉਦੋਂ ਤੋਂ ਇਸ ਸੰਬੰਧ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਸਵੱਛ ਭਾਰਤ ਪ੍ਰੋਗਰਾਮ ਨਵੇਂ ਟੀਚੇ ਅਤੇ ਪ੍ਰਤਿਬੱਧਤਾ ਦੇ ਨਾਲ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਪਹਿਲ ਦਾ ਵਿਸਤਾਰ ਹੈ। ਦੇਸ਼ ਦੇ ਯੁਵਾਵਾਂ ਅਤੇ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਅਭਿਯਾਨ ਦੇ ਪਹਿਲੇ 10 ਦਿਨਾਂ ਵਿੱਚ ਸਵੱਛ ਭਾਰਤ ਪ੍ਰੋਗਰਾਮ ਦੇ ਰਾਹੀਂ ਪੂਰੇ ਦੇਸ਼ ਵਿੱਚ 30 ਲੱਖ ਕਿਲੋ ਕਚਰਾ ਇੱਕਠਾ ਕੀਤਾ ਗਿਆ।
****
(Release ID: 1765255)
Visitor Counter : 158