ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਡ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਦਾ ਵਿਚਾਰ-ਵਟਾਂਦਰਾ: ਪੀਐੱਮ ਗਤੀ ਸ਼ਕਤੀ - ਮਲਟੀ ਮੌਡਲ ਕਨੈਕਟੀਵਿਟੀ ਲਈ ਨੈਸ਼ਨਲ ਮਾਸਟਰ ਪਲਾਨ

Posted On: 14 OCT 2021 7:04PM by PIB Chandigarh

ਮਲਟੀ-ਮੌਡਲ ਕਨੈਕਟੀਵਿਟੀ ਲਈ ਮਹੱਤਵ ਅਕਾਂਖੀ ਯੋਜਨਾ ਪੀਐੱਮ ਗਤੀ ਸ਼ਕਤੀ-ਨੈਸ਼ਨਲ ਮਾਸਟਰ ਪਲਾਨ (ਐੱਨਐੱਮਪੀ) ਦੇ ਸ਼ੁਭਾਰੰਭ ਦੇ ਮੌਕੇ ‘ਤੇ ਆਯੋਜਿਤ ਦੋ ਦਿਨਾਂ ਪ੍ਰੋਗਰਾਮ ਅੱਜ ਸੰਪੰਨ ਹੋਇਆ। ਇਸ ਪ੍ਰੋਗਰਾਮ ਦਾ ਸ਼ੁਭਾਰੰਭ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਕੀਤਾ ਸੀ । 

ਬੁੱਧਵਾਰ ਨੂੰ ਇਸ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਲੋਕ,  ਭਾਰਤੀ ਉਦਯੋਗ,  ਭਾਰਤੀ ਕਾਰੋਬਾਰ,  ਭਾਰਤੀ ਨਿਰਮਾਤਾ ਅਤੇ ਭਾਰਤੀ ਕਿਸਾਨ ਗਤੀ ਸ਼ਕਤੀ ਅਭਿਯਾਨ ਦੇ ਕੇਂਦਰ ਵਿੱਚ ਹਨ।  ਉਨ੍ਹਾਂ ਨੇ  ਕਿਹਾ ਕਿ ਇਹ 21ਵੀਂ ਸਦੀ ਦੇ ਭਾਰਤ ਦੇ ਨਿਰਮਾਣ ਲਈ ਭਾਰਤ ਦੀਆਂ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਵੀਂ ਊਰਜਾ ਦੇਵੇਗਾ ਅਤੇ ਉਨ੍ਹਾਂ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰੇਗਾ

ਪ੍ਰਧਾਨ ਮੰਤਰੀ ਨੇ ‘ਪ੍ਰਗਤੀ ਦੇ ਲਈ ਇੱਛਾ, ਪ੍ਰਗਤੀ ਦੇ ਲਈ ਕੰਮ ,  ਪ੍ਰਗਤੀ ਦੇ ਲਈ ਧਨ,  ਪ੍ਰਗਤੀ ਦੇ ਲਈ ਯੋਜਨਾ ਅਤੇ ਪ੍ਰਗਤੀ ਦੇ ਲਈ ਤਰਜੀਹ' ਨੂੰ ਹੁਲਾਰਾ ਦੇ ਕੇ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵਿਭਾਗਾਂ ਵਿੱਚ ਸਮੁੱਚੇ ਅਤੇ ਏਕੀਕ੍ਰਿਤ ਵਿਕਾਸ ਦੀ ਲੋੜ ‘ਤੇ ਚਾਨਣਾ ਪਾਇਆ । 

ਅੱਜ ਆਪਣੇ ਸਮਾਪਤੀ ਸੰਬੋਧਨ ਵਿੱਚ ਰੋਡ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਸਕੱਤਰ ਸ਼੍ਰੀ ਸ੍ਰੀ ਗਿਰੀਧਰ ਅਰਮਾਨੇ ਨੇ ਕਿਹਾ ਕਿ ਸਰਕਾਰ ਜੋ ਕੁਝ ਵੀ ਕਰ ਰਹੀ ਹੈ,  ਉਸ ਵਿੱਚ ਸੁਗਮਤਾ ਦੀ ਸਹੂਲਤ ਹੋਣੀ ਚਾਹੀਦੀ ਹੈ ।  ਉਨ੍ਹਾਂ ਨੇ ਮੈਟਰੋ ਰੇਲ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਮੈਟਰੋ ਸਟੇਸ਼ਨ ਦੀ ਰਿਹਾਇਸ਼ੀ ਕਲੋਨੀ ਤੱਕ ਪਹੁੰਚ ਨਹੀਂ ਹੋਵੇਗੀ, ਆਮ ਆਦਮੀ ਇਸ ਦਾ ਇਸਤੇਮਾਲ ਨਹੀਂ ਕਰ ਸਕੇਗਾ ।

https://ci5.googleusercontent.com/proxy/x5O-6RGvJf227b1ciSIq1wEmdVs7ZQWzzExFhNL1oui0fvPW44twysd_H8VUOw9FfiaEAdQfFncep7sZJ92zOymN65h2-kDLFu8PQlQuUIoFzYaBqidBSQy-kQ=s0-d-e1-ft#https://static.pib.gov.in/WriteReadData/userfiles/image/image00184XO.jpg

ਹਰੇਕ ਬੇਮਿਸਾਲ ਢਾਂਚਾ ਪ੍ਰੋਜੈਕਟ ਦੀ ਯੋਜਨਾ ਬਣਾਉਣ ਵਿੱਚ ਏਕੀਕ੍ਰਿਤ ਸੋਚ ਦੀ ਲੋੜ ‘ਤੇ ਬਲ ਦਿੰਦੇ ਹੋਏ ਸ਼੍ਰੀ ਅਰਮਾਨੇ ਨੇ ਕਿਹਾ,  ਯੋਜਨਾ ਬਣਾਉਂਦੇ ਹੋਏ ਜਾਂ ਇਸ ਦੀ ਧਾਰਨਾ ਕਰਦੇ ਸਮੇਂ ਕਈ ਮੰਤਰਾਲਿਆਂ ਅਤੇ ਵਿਭਾਗਾਂ ਦੀ ਸੋਚ ਵਿੱਚ ਸਮਾਨਤਾ ਆਉਣੀ ਚਾਹੀਦੀ ਹੈ। ਇਹ ਇੱਕ ਮਹੱਤਵਪੂਰਣ ਬਿੰਦੂ ਹੈ ਜਿਸ ਨੂੰ ਮਾਣਯੋਗ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਜਿਸ ਦੇ ਲਈ ਉਨ੍ਹਾਂ ਨੇ ਸਾਨੂੰ ਇੱਕ ਡਿਜੀਟਲ ਪਲੇਟਫਾਰਮ ਉਪਲੱਬਧ ਕਰਾਇਆ, ਜੋ ਕਈ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਧਾਰਨਾ ਅਤੇ ਯੋਜਨਾ ਬਣਾਉਣ ਦਾ ਇੱਕ ਏਕੀਕ੍ਰਿਤ ਤਰੀਕਾ ਪ੍ਰਦਾਨ ਕਰ ਸਕਦਾ ਹੈ। 

"ਨੈਸ਼ਨਲ ਮਾਸਟਰ ਪਲਾਨ ਨੂੰ ਮਜ਼ਬੂਤ ਕਰਨਾ" ਵਿਸ਼ੇ ‘ਤੇ ਬ੍ਰੇਕਆਊਟ ਸੈਸ਼ਨ ਆਯੋਜਿਤ ਕੀਤੇ ਗਏ। ਜਿਸ ਵਿੱਚ ਉਦਯੋਗ ਦੇ 50 ਤੋਂ ਅਧਿਕ ਪ੍ਰਤੀਨਿਧੀਆਂ ਨੇ ਭਾਗ ਲਿਆ। ਇਸ ਵਿੱਚ ਐੱਸਬੀਆਈ  ਦੇ ਚੇਅਰਮੈਨ ਸ਼੍ਰੀ ਦਿਨੇਸ਼ ਕੁਮਾਰ ਖਾਰਾ,  ਏਪੀਐੱਮ ਟਰਮਿਨਲ ਦੇ ਐੱਮਡੀ ਪੀਪਾਵਾਵ ਸ਼੍ਰੀ ਜੈਕਬ ਫ੍ਰਿਸ ਸੋਰੇਨਸੇਨ ਅਤੇ ਐੱਨਐੱਚਬੀਐੱਫ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਅਗਰਵਾਲ ਵਰਗੀਆਂ ਪ੍ਰਸਿੱਧ ਹਸਤੀਆਂ ਸ਼ਾਮਿਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਐਡਸ਼ੀਨਲ ਸਕੱਤਰ (ਰਾਜ ਮਾਰਗ)  ਸ਼੍ਰੀ ਅਮਿਤ ਕੁਮਾਰ ਘੋਸ਼ ਦੀ ਪ੍ਰਸਤੁਤੀ ਨਾਲ ਹੋਈ।  ਪ੍ਰਸਤੁਤੀ 3 ਸਬ-ਥੀਮਜ਼ ‘ਤੇ ਕੇਂਦ੍ਰਿਤ ਸੀ:  "ਯੋਜਨਾ ਲਈ ਇੱਕ ਸੰਸਥਾਗਤ ਢਾਂਚਾ ਵਿਕਸਿਤ ਕਰਨਾ", "ਕੇਪੀਆਈ ਡਿਜਾਇਨ ਅਤੇ ਨਿਗਰਾਨੀ ਪ੍ਰਗਤੀ" ਅਤੇ "ਨਾਗਰਿਕਾਂ ਲਈ ਹਿਤਧਾਰਕ ਜੁੜਾਅ ਅਤੇ ਲਾਭ" ।

https://ci6.googleusercontent.com/proxy/53UHV_54uAirMV2k4KEpiOQH_tETXh-YRnksQHhad8NRnYPsDb-WY3JzBSccgzuIYo0XErvIK8xos5qHakjj5QrLNxAiFBDqpwRvYnHBCBAam33TWPs-6csjCw=s0-d-e1-ft#https://static.pib.gov.in/WriteReadData/userfiles/image/image0020U8U.jpg

ਆਪਣੀ ਪ੍ਰਸਤੁਤੀ ਵਿੱਚ ਸ਼੍ਰੀ ਘੋਸ਼ ਨੇ 3 ਸਬ-ਥੀਮਜ਼ ਅਤੇ ਸਮਾਧਾਨ ਲਈ ਸੰਭਾਵਿਕ ਢਾਂਚੇ ‘ਤੇ ਭਾਰਤੀ ਅਤੇ ਵਿਸ਼ਵ ਉਦਾਹਰਣਾਂ ਤੋਂ ਸਿੱਖਣ ਨੂੰ ਸ਼ਾਮਿਲ ਕੀਤਾ। ਇਸ ਦੇ ਬਾਅਦ ਤਿੰਨ ਵਿਸ਼ਿਆਂ ‘ਤੇ ਸਾਮੂਹਿਕ ਚਰਚਾ ਹੋਈ।  ਸਮੂਹ ਚਰਚਾ ਦੇ ਦੌਰਾਨ ਰੋਡ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਦੇ ਸੰਯੁਕਤ ਸਕੱਤਰ (ਲੌਜਿਸਟਿਕਸ) ਸ਼੍ਰੀ ਸੁਮਨ ਪ੍ਰਸਾਦ ਸਿੰਘ ਅਤੇ ਐੱਨਐੱਚਆਈਡੀਸੀਐੱਲ ਦੇ ਸੰਯੁਕਤ ਸਕੱਤਰ ਅਤੇ ਐੱਮਡੀ ਸ਼੍ਰੀ ਮਹਮੂਦ ਅਹਿਮਦ ਨੇ ਖਾਸ ਤੌਰ ‘ਤੇ ਭਾਗ ਲਿਆ। ਇਨ੍ਹਾਂ ਚਰਚਾ ਦਾ ਸੰਚਾਲਨ ਸ਼੍ਰੀ ਪ੍ਰਕਾਸ਼ ਗੌਰ ,  ਸੀਈਓ ਐੱਨਐੱਚਐੱਲਐੱਮਐੱਲ,  ਸ਼੍ਰੀ ਆਰ. ਕੇ. ਪਾਂਡੇ ਅਤੇ ਸ਼੍ਰੀ ਮਨੋਜ ਕੁਮਾਰ  (ਦੋਨਾਂ ਭਾਰਤੀ ਨੈਸ਼ਨਲ ਰਾਜ ਮਾਰਗ ਅਥਾਰਿਟੀ  (ਐੱਨਐੱਚਏਆਈ) ਦੇ ਮੈਂਬਰ ਨੇ ਕੀਤਾ।  ਸਾਰੇ 3 ਉਪ-ਵਿਸ਼ਿਆਂ ‘ਤੇ ਕਈ ਸੁਝਾਅ ਪ੍ਰਾਪਤ ਹੋਏ ਅਤੇ ਲਾਗੂ ਕਰਨ ਲਈ ਮੰਤਰਾਲੇ  ਦੁਆਰਾ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ । 

"ਨਾਗਰਿਕਾਂ ਲਈ ਹਿਤਧਾਰਕ ਜੁੜਾਅ ਅਤੇ ਲਾਭ" ‘ਤੇ ਇੱਕ ਬ੍ਰੇਕਆਊਟ ਸ਼ੈਸ਼ਨ ਵਿੱਚ ਬੋਲਦੇ ਹੋਏ,  ਐਡਸ਼ੀਨਲ ਸਕੱਤਰ (ਰਾਜ ਮਾਰਗ)  ਸ਼੍ਰੀ ਅਮਿਤ ਕੁਮਾਰ ਘੋਸ਼ ਨੇ ਕਿਹਾ ਕਿ ਹਿਤਧਾਰਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਵਸਥਿਤ ਅਤੇ ਚੰਗੀ ਤਰ੍ਹਾਂ ਨਾਲ ਕ੍ਰਮਬੱਧ ਪ੍ਰਕਿਰਿਆ ਦੀ ਲੋੜ ਹੈ।  ਉਨ੍ਹਾਂ ਨੇ  ਕਿਹਾ,  ਜ਼ਮੀਨੀ ਪੱਧਰ ‘ਤੇ ਪ੍ਰਮੁੱਖ ਹਿਤਧਾਰਕਾਂ ਨੂੰ ਗਵਾਉਣ ਤੋਂ ਬਚਣ ਦੇ ਲਈ,  ਅੱਗੇ ਵਧਣ ਵਾਲੇ ਹਰੇਕ ਪ੍ਰੋਜੈਕਟ ਲਈ ਸਾਵਧਾਨੀਪੂਰਵਕ ਯੋਜਨਾ ਦੀ ਲੋੜ ਹੈ। 

ਨੈਸ਼ਨਲ ਮਾਸਟਰ ਪਲਾਨ ਬਾਰੇ: ਨੈਸ਼ਨਲ ਮਾਸਟਰ ਪਲਾਨ ਦਾ ਉਦੇਸ਼ ਪੂਰੇ ਦੇਸ਼ ਵਿੱਚ ਸੰਪੂਰਨ ਯੋਜਨਾ ਅਤੇ ਵਿਕਾਸ ਲਿਆਉਣਾ ਹੈ। ਇੱਕ ਏਕੀਕ੍ਰਿਤ ਮੰਚ ਵਿੱਚ ਦਰਸ਼ਾਏ ਗਏ ਸਾਰੇ ਆਰਥਿਕ ਖੇਤਰਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ,  ਜੀਵਨ ਜੀਉਣ ਵਿੱਚ ਅਸਾਨੀ ਲਿਆਉਣ ,  ਵਪਾਰ ਕਰਨ ਨੂੰ ਅਸਾਨ ਬਣਾਉਣ ,  ਵਿਘਨਾਂ ਵਿੱਚ ਕਮੀ ਲਿਆਉਣ ਅਤੇ ਕੰਮਾਂ ਦੇ ਲਾਗਤ ਪ੍ਰਭਾਵੀ ਸਮਾਪਤੀ ਵਿੱਚ ਤੇਜ਼ੀ ਲਿਆਉਣ ਦਾ ਉਦੇਸ਼ ਹੈ। ਇਸ ਉਦੇਸ਼ ਨਾਲ ਟ੍ਰਾਂਸਪੋਰਟ ਅਤੇ ਲੌਜਿਸਟਿਕਸ ਦੇ ਵਿਆਪਕ ਅਤੇ ਏਕੀਕ੍ਰਿਤ ਮਲਟੀ-ਮੌਡਲ ਨੈਸ਼ਨਲ ਨੈੱਟਵਰਕ ਨੂੰ ਹੁਲਾਰਾ ਦਿੱਤਾ ਜਾਵੇਗਾ। ਐੱਨਐੱਮਪੀ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ, ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰੇਗਾ ਅਤੇ ਮਾਲ,  ਲੋਕਾਂ ਅਤੇ ਸੇਵਾਵਾਂ ਦੇ ਸੁਚਾਰੂ ਟ੍ਰਾਂਸਪੋਰਟ ਨੂੰ ਸਮਰੱਥ ਕਰਕੇ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਦੇਸ਼ ਦੇ ਵਿਸ਼ਵ ਮੁਕਾਬਲੇ ਨੂੰ ਵਧਾਏਗਾ । 

ਨੈਸ਼ਨਲ ਮਾਸਟਰ ਪਲਾਨ ਸੰਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਇੱਕ ਨਿਰਧਾਰਿਤ ਸਮਾਂ ਸੀਮਾ ਵਿੱਚ ਆਰਥਕ ਖੇਤਰਾਂ ਲਈ ਲਾਸਟ ਮਾਇਲ ਕਨੈਕਟੀਵਿਟੀ ਸੁਨਿਸ਼ਚਿਤ ਕਰਨ ਲਈ ਕਨੈਕਟੀਵਿਟੀ ਤੰਤਰ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰੇਗਾ। ਬੀਆਈਐੱਸਏਜੀ-ਐੱਨ (ਭਾਸਕਰਾਚਾਰੀਆ ਨੈਸ਼ਨਲ ਇੰਸਟੀਟਿਊਟ ਫਾਰ ਸਪੇਸ ਐਪਲੀਕੇਸ਼ਨਸ ਐਂਡ ਜੀਓ-ਇਨਫੌਰਮੈਟਿਕਸ) ਦੇ ਸਹਿਯੋਗ ਨਾਲ ਜੀਆਈਐੱਸ ਅਧਾਰਿਤ ਈਆਰਪੀ ਸਿਸਟਮ ਦਾ ਵਿਕਾਸ ਕੀਤਾ ਜਾਵੇਗਾ।  ਇਹ ਸਿਸਟਮ ਸਾਰੇ ਹਿਤਧਾਰਕਾਂ ਅਤੇ ਨੈੱਟਵਰਕ ਪਲਾਨਿੰਗ ਗਰੁੱਪ,  ਜਿਸ ਵਿੱਚ ਇਨਫ੍ਰਾਸਟ੍ਰਕਚਰ ਕਨੈਕਟੀਵਿਟੀ ਮੰਤਰਾਲਿਆਂ ਨੂੰ ਸਥਾਨਕ ਯੋਜਨਾ ਅਤੇ ਗਵਾਹੀ-ਅਧਾਰਿਤ ਫ਼ੈਸਲਾ ਲੈਣਾ ਸ਼ਾਮਿਲ ਹੈ ,  ਸਮੇਂ-ਸਮੇਂ ‘ਤੇ ਅਤੇ ਅਸਲੀ ਸਮੇਂ ਦੇ ਅਧਾਰ ‘ਤੇ ਮਾਸਟਰ ਪਲਾਨ ਦਾ ਨਿਰਮਾਣ,  ਪ੍ਰਸ਼ਾਸਨ ਅਤੇ ਪ੍ਰਭਾਵੀ ਨਿਗਰਾਨੀ ਵਿੱਚ ਮਦਦਗਾਰ ਸਾਬਿਤ ਹੋਵੇਗਾ। 200 ਤੋਂ ਅਧਿਕ ਪ੍ਰਕਿਰਿਆਵਾਂ ਦੇ ਨਾਲ, ਪੋਰਟਲ ਸਾਰੇ ਮਹੱਤਵਪੂਰਣ ਨੈੱਟਵਰਕ ਲਿੰਕੇਜ ਦੀ ਜਾਣਕਾਰੀ ਪ੍ਰਦਾਨ ਕਰੇਗਾ। ਨਾਲ ਹੀ ਨੈੱਟਵਰਕ ਪਲੈਨਰਸ ਨੂੰ ਲੌਜਿਸਟਿਕਸ ਖੇਤਰ ਵਿੱਚ ਬਿਹਤਰ ਯੋਗਤਾ ਪ੍ਰਾਪਤ ਕਰਨ ਵਿੱਚ ਵੀ ਮਦਦ ਕਰੇਗਾ ।

****

ਐੱਮਜੇਪੀਐੱਸ(Release ID: 1764285) Visitor Counter : 28


Read this release in: English , Urdu , Hindi