ਪੇਂਡੂ ਵਿਕਾਸ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਚੰਦਨ ਦੀ ਖੇਤੀ ਅਤੇ ਉਸ ਦਾ ਸਿਹਤ ਪ੍ਰਬੰਧਨ ‘ਤੇ ਆਯੋਜਿਤ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ


ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ, ਇਸ ਪਹਿਲ ਨਾਲ ਨੌਜਵਾਨਾਂ ਨੂੰ ਚੰਦਨ ਦੀ ਖੇਤੀ ਵੱਲ ਆਕਰਸ਼ਿਤ ਕਰਨ, ਵਿਲੁਪਤ ਹੁੰਦੀ ਇਸ ਕਲਾ ਨੂੰ ਪੁਨਰਜੀਵਿਤ ਕਰਨ ਅਤੇ ਵਪਾਰ ਦੇ ਲਈ ਭਾਰਤ ਨੂੰ ਇੱਕ ਮੋਹਰੀ ਬਜ਼ਾਰ ਦੇ ਰੂਪ ਵਿੱਚ ਸਥਾਪਤ ਕਰਨ ਵਿੱਚ ਮਦਦ ਮਿਲੇਗੀ

Posted On: 11 OCT 2021 8:23PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਇਨ੍ਹਾਂ ਦਿਨਾਂ ਜਾਰੀ ‘ਆਜ਼ਾਦੀ ਕਾ ਅਮ੍ਰਿੰਤ ਮਹੋਤਸਵ’ ਪਹਿਲ ਦੇ ਤਹਿਤ ਅੱਜ ਬੰਗਲੂਰੁ ਦੇ ਇੰਸਟੀਟਿਊਟ ਆਵ੍ ਵੁਡ ਸਾਇੰਸ ਐਂਡ ਟੈਕਨੋਲੋਜੀ  (ਆਈਡਬਲਿਊਐੱਸਟੀ)  ਦੇ ਸਹਿਯੋਗ ਨਾਲ ਚੰਦਨ ਦੀ ਖੇਤੀ ਅਤੇ ਉਸ ਦਾ ਸਿਹਤ ਪ੍ਰਬੰਧਨ ਵਿਸ਼ੇ ‘ਤੇ ਆਯੋਜਿਤ ਇੱਕ ਟ੍ਰੇਨਿੰਗ ਪ੍ਰੋਗਰਾਮ ਦਾ ਵੀਡੀਓ ਕਨਫੰਰਸਿੰਗ  ਦੇ ਜ਼ਰੀਏ ਉਦਘਾਟਨ ਕੀਤਾ ।  

ਇਹ ਪ੍ਰੋਗਰਾਮ ਭਾਰਤੀ ਚੰਦਨ ਦੀ ਬੁਨਿਆਦੀ ਗੱਲਾਂ ਅਤੇ ਫਾਇਦੇ  ਬੀਜਾਂ ਦਾ ਪ੍ਰਬੰਧਨ  ਨਰਸਰੀ ਤਕਨੀਕ ਅਤੇ ਪੌਦੇ ਦੇ ਸਿਹਤ ਪ੍ਰਬੰਧਨ ‘ਤੇ ਅਧਾਰਿਤ ਹੈ।  ਮੰਤਰੀ ਨੇ ਸਭਾ ਨੂੰ ਸੰਬੋਧਿਤ ਕਰਦੇ ਹੋਏ ਇਸ ਮੁਫਤ ਟ੍ਰੇਨਿੰਗ ਪਹਿਲ ਦੀ ਸਰਾਹਨਾ ਕੀਤੀ।  ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਨੌਜਵਾਨਾਂ ਨੂੰ ਚੰਦਨ ਦੀ ਖੇਤੀ  ਦੇ ਵੱਲ ਆਕਰਸ਼ਿਤ ਕਰਨ  ਵਿਲੁਪਤ ਹੁੰਦੀ ਇਸ ਕਲਾ ਨੂੰ ਪੁਨਰਜੀਵਿਤ ਕਰਨ ਅਤੇ ਵਪਾਰ ਲਈ ਭਾਰਤ ਨੂੰ ਇੱਕ ਮੋਹਰੀ ਬਜ਼ਾਰ ਦੇ ਰੂਪ ਵਿੱਚ ਸਥਾਪਤ ਕਰਨ ਵਿੱਚ ਮਦਦ ਮਿਲੇਗੀ।

ਚੰਦਨ ਲੰਬੇ ਸਮੇਂ ਤੋਂ ਭਾਰਤੀ ਵਿਰਾਸਤ ਅਤੇ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੈ ਕਿਉਂਕਿ ਦੇਸ਼ ਨੇ ਚੰਦਨ  ਦੇ ਗਲੋਬਲ ਵਪਾਰ ਵਿੱਚ 85 % ਦਾ ਯੋਗਦਾਨ ਕੀਤਾ ਸੀ।  ਹਾਲਾਂਕਿ ਬਾਅਦ ਵਿੱਚ ਇਹ ਤੇਜ਼ੀ ਨਾਲ ਘਟਣ ਲੱਗਿਆ ਹੈ।  ਐਂਟੀ-ਬੈਕਟੀਰੀਅਲ,  ਐਂਟੀ- ਬਾਇਓਟਿਕ ਅਤੇ ਕੈਂਸਰ- ਰੋਧੀ ਲਾਭਾਂ  ਦੇ ਨਾਲ ਚੰਦਨ ਦਾ ਉਪਯੋਗ ਫਾਰਮਾਸਿਉਟਿਕਲ‍ਸ,  ਪਰਸਨਲ ਕੇਅਰ ਅਤੇ ਫਰਨੀਚਰ ਵਿੱਚ ਹੁੰਦਾ ਹੈ।

 

ਗਲੋਬਲ ਪੱਧਰ ‘ਤੇ ਭਾਰਤ ਅਤੇ ਆਸਟ੍ਰੇਲੀਆ ਚੰਦਨ  ਦੇ ਸਭ ਤੋਂ ਵੱਡੇ ਉਤਪਾਦਕ ਹਨ ਜਦੋਂ ਕਿ ਸਭ ਤੋਂ ਵੱਡੇ ਬਜ਼ਾਰਾਂ ਵਿੱਚ ਸੰਯੁਕਤ ਰਾਜ ਅਮਰੀਕਾ, ਚੀਨ,  ਜਾਪਾਨ ਅਤੇ ਭਾਰਤੀ ਘਰੇਲੂ ਬਜ਼ਾਰ ਸ਼ਾਮਿਲ ਹਨ। ਸਾਲ 2020 ਵਿੱਚ ਚੰਦਨ ਦਾ ਗਲੋਬਲ ਬਜ਼ਾਰ 30 ਕਰੋੜ ਡਾਲਰ ਸੀ ਜਦੋਂ ਕਿ ਸੰਸਾਰ ਵਪਾਰ ਖੋਜ ਨੇ 2040 ਤੱਕ ਇਸ ਬਜ਼ਾਰ ਦਾ ਸਰੂਪ 3 ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ।  ਵਿਕਾਸ ਦੀ ਇਸ ਜਬਰਦਸਤ ਸਮਰੱਥਾ ਨੂੰ ਪਹਿਚਾਣਦੇ ਹੋਏ ਮੰਤਰੀ  ਨੇ ਨਿਰਯਾਤ ਲਈ। ਗੁਣਵੱਤਾਯੁਕ‍ਤ ਉਤ‍ਪਾਦ ਬਣਾਕੇ ਅਗਲੀ ਮੰਗ ਨੂੰ ਭੁਨਾਣ ਲਈ ਤਿਆਰੀ ਕਰਨ ‘ਤੇ ਜ਼ੋਰ ਦਿੱਤਾ ।  ਉਨ੍ਹਾਂ ਨੇ ਮੰਨਿਆ ਕਿ ਚੰਦਨ ਦੀ ਖੇਤੀ ਵਾਲੇ ਰਾਜਾਂ ਵਿੱਚ ਆਈਡਬਲਿਊਐੱਸਟੀ  ਦੀ ਅਗਵਾਈ ਹੇਠ ਚੰਦਨ ਟੈਕਨੋਲੋਜੀ ਨਵਾਚਾਰ ਕੇਂਦਰ ਸਥਾਪਤ ਕਰਨ ਟ੍ਰੇਨਿੰਗ ਅਤੇ ਕੌਸ਼ਲ ਵਿਕਾਸ ਵਿੱਚ ਵੈਲਿਊ ਐਡਿਡ  ਦੇ ਨਾਲ-ਨਾਲ ਕਿਸਾਨਾਂ ਅਤੇ ਯੁਵਾ ਉੱਦਮੀਆਂ ਦਰਮਿਆਨ ਖੇਤੀ  ਦੇ ਨਵੇਂ ਤਰੀਕਿਆਂ ਨੂੰ ਸ਼ੁਰੂ ਕਰਨ ਜਿਹੇ ਤਮਾਮ ਪਹਿਲ  ਦੇ ਜ਼ਰੀਏ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ।

 

*****


ਜੇਕੇ/ਆਈਏ



(Release ID: 1763657) Visitor Counter : 130


Read this release in: English , Urdu , Hindi