ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸ਼੍ਰੀ ਰਾਮੇਸ਼ਵਰ ਤੇਲੀ ਨੇ ਸਕਿੱਲ ਵਿਕਾਸ ਸੰਸਥਾਨ, ਗੁਵਾਹਾਟੀ ਦੇ ਸਫਲ ਉਮੀਦਵਾਰਾਂ ਨੂੰ ਸਰਟੀਫਿਕੇਟ ਅਤੇ ਨਿਯੁਕਤੀ ਪੱਤਰ ਵੰਡੇ
Posted On:
11 OCT 2021 4:07PM by PIB Chandigarh
ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਅਤੇ ਕਿਰਤ ਅਤੇ ਰੋਜਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਆਇਲ ਇੰਡੀਆ ਲਿਮਿਟੇਡ (ਓਆਈਐੱਲ) ਦੇ ਪਾਇਪਲਾਇਨ ਹੈਡਕੁਆਟਰ ਗੁਵਾਹਾਟੀ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਕੌਸ਼ਲ ਵਿਕਾਸ ਸੰਸਥਾਨ ਗੁਵਾਹਾਟੀ (ਐੱਸਡੀਆਈਜੀ) ਦੇ ਸਫਲ ਉਮੀਦਵਾਰਾਂ ਨੂੰ ਕੋਰਸ ਸੰਪੂਰਨਤਾ ਸਰਟੀਫਿਕੇਟ ਅਤੇ ਨਿਯੁਕਤੀ ਪੱਤਰ ਵੰਡੇ। ਇਸ ਪ੍ਰੋਗਰਾਮ ਵਿੱਚ ਓਆਈਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਚੰਦਰ ਮਿਸ਼ਰਾ, ਓਆਈਐੱਲ ਦੇ ਸੀਨੀਅਰ ਅਧਿਕਾਰੀ ਅਤੇ ਐੱਸਡੀਆਈਜੀ ਦੇ ਫੈਕਲਟੀ ਅਤੇ ਸਿਖਿਆਰਥੀ ਵੀ ਮੌਜੂਦ ਸਨ । ਇਸ ਪ੍ਰੋਗਰਾਮ ਦੇ ਦੌਰਾਨ ਭਾਰਤ ਨੂੰ ਆਜ਼ਾਦੀ ਮਿਲਣ ਦੇ 75 ਗੌਰਵਸ਼ਾਲੀ ਸਾਲ ਹੋਣ ਦਾ ਸਮਾਰੋਹ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵੀ ਮਨਾਇਆ ਗਿਆ।
ਸ਼੍ਰੀ ਤੇਲੀ ਨੇ ਐੱਸਡੀਆਈਜੀ ਦੇ ਸਫਲ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਿਖਿਆਰਥੀ ਅਤੇ ਉਨ੍ਹਾਂ ਦੇ ਪਰਿਵਾਰਜਨਾਂ ਦੇ ਜੀਵਨ ਵਿੱਚ ਪਰਿਵਰਤਨ ਲਿਆਉਣ ਲਈ ਐੱਸਡੀਆਈਜੀ ਦੁਆਰਾ ਨਿਭਾਈ ਜਾ ਰਹੀ ਮਹੱਤਵਪੂਰਣ ਭੂਮਿਕਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਦੇਸ਼ ਦੇ ਉੱਤਰ ਪੂਰਬੀ ਖੇਤਰ ਤੋਂ ਸਾਲਾਨਾ 1,000 ਤੋਂ ਜਿਆਦਾ ਨੌਜਵਾਨਾਂ ਨੂੰ 16 ਟ੍ਰੇਡਾਂ ਵਿੱਚ ਕੌਸ਼ਲ ਟ੍ਰੇਨਿੰਗ ਪ੍ਰਦਾਨ ਕਰਨ ਲਈ ਐੱਸਡੀਆਈਜੀ ਓਆਈਐੱਲ ਅਤੇ ਸਿਖਲਾਈ ਫੈਕਲਟੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਸਾਡੇ ਨੌਜਵਾਨਾਂ ਦੇ ਕੌਸ਼ਲ ਵਿਕਾਸ ‘ਤੇ ਬਹੁਤ ਜ਼ੋਰ ਦਿੱਤਾ ਹੈ ਜਿਸ ਦੇ ਨਾਲ ਉਹ ‘ਆਤਮਨਿਰਭਰ’ ਬਣੇ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇ ਸਕਣ । ਸ਼੍ਰੀ ਤੇਲੀ ਨੇ ਕਿਹਾ ਕਿ ਇੱਥੇ ਪਾਸ ਹੋਏ ਨੌਜਵਾਨਾਂ ਦੀ ਸਫਲਤਾ ਖੇਤਰ ਦੇ ਹੋਰ ਨੌਜਵਾਨਾਂ ਨੂੰ ਵੀ ਕੌਸ਼ਲ ਵਿਕਾਸ ਕੋਰਸ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰੇਗੀ। ਪ੍ਰਗਤੀ ਐਡੁਟੇਕ ਦੁਆਰਾ ਸੰਕਲਿਤ ਐੱਸਡੀਆਈਜੀ ਦੇ ਸਿਖਿਆਰਥੀ ਦੀ ਸਫਲਤਾ ਦੀਆਂ ਕਹਾਣੀਆਂ ‘ਤੇ ਇੱਕ ਕਾਫ਼ੀ ਟੇਬਲ ਬੁੱਕ ਵੀ ਰਾਜ ਮੰਤਰੀ ਦੁਆਰਾ ਸੀਨੀਅਰ ਮਹਿਮਾਨਾਂ ਦੀ ਹਾਜ਼ਰੀ ਵਿੱਚ ਜਾਰੀ ਕੀਤੀ ਗਈ।
ਸਕਿੱਲ ਵਿਕਾਸ ਸੰਸਥਾਨ ਗੁਵਾਹਾਟੀ ਆਇਲ ਇੰਡੀਆ ਲਿਮਿਟੇਡ (ਓਆਈਐੱਲ) ਦੀ ਇੱਕ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ ( ਸੀਐੱਸਆਰ) ਵਾਲੀ ਪਹਿਲ ਹੈ। ਆਇਲ ਇੰਡੀਆ ਲਿਮਿਟੇਡ (ਓਆਈਐੱਲ) ਭਾਰਤ ਸਰਕਾਰ ਦੇ ਤਤਵਾਵਧਾਨ ਵਿੱਚ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ ਅਨੁਸਾਰ ਹੋਰ ਤੇਲ ਅਤੇ ਗੈਸ ਜਨਕਤ ਉਪਕਰਮਾਂ ਦੇ ਸਮਰਥਨ ਨਾਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਰਾਸ਼ਟਰੀ ਅਨਵੇਸ਼ਣ ਅਤੇ ਉਤਪਾਦਨ ਕੰਪਨੀ ਹੈ। ਇਸ ਨੂੰ ਵੱਖ-ਵੱਖ ਖੇਤਰਾਂ ਵਿੱਚ ਰੋਜ਼ਗਾਰ ਸਮਰੱਥਾ ਵਧਾਉਣ ਅਤੇ ਸਕਿੱਲ ਟ੍ਰੇਨਿੰਗ ਪ੍ਰਦਾਨ ਕਰਕੇ ਦੇਸ਼ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਸਥਾਪਤ ਕੀਤਾ ਗਿਆ ਹੈ।
******
ਵਾਈਬੀ/ਆਰਕੇਐੱਮ
(Release ID: 1763656)
ਵਿਜ਼ੀਟਰ ਕਾਊਂਟਰ : 147