ਬਿਜਲੀ ਮੰਤਰਾਲਾ
azadi ka amrit mahotsav

ਸਰਕਾਰ ਨੇ ਪੀਐੱਫਸੀ ਨੂੰ “ਮਹਾਰਤਨ” ਦਾ ਦਰਜਾ ਪ੍ਰਦਾਨ ਕੀਤਾ

Posted On: 12 OCT 2021 6:45PM by PIB Chandigarh

ਕੇਂਦਰੀ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ, ਸ਼੍ਰੀ ਆਕੇ ਸਿੰਘ ਨੇ ਸ਼੍ਰੀ ਆਲੋਕ ਕੁਮਾਰ, ਬਿਜਲੀ ਸਕੱਤਰ ਸ਼੍ਰੀ ਆਰਐੱਸ ਢਿੱਲੋ , ਸੀਐੱਮਡੀ, ਪੀਐੱਫਸੀ ਅਤੇ ਬਿਜਲੀ ਮੰਤਰਾਲੇ ਅਤੇ ਪੀਐੱਫਸੀ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਿਰ ਵਿੱਚ ਪੀਐੱਫਸੀ ਨੂੰ ਭਾਰਤ ਸਰਕਾਰ ਦੁਆਰਾ ‘ਮਹਾਰਤਨ’ ਦਾ ਦਰਜਾ ਪ੍ਰਦਾਨ ਕੀਤਾ ਜਾਣ ‘ਤੇ ਸੁਭਕਾਮਨਾਵਾਂ ਦਿੱਤੀਆਂ।

ਭਾਰਤ ਸਰਕਾਰ ਦੁਆਰਾ ਰਾਜ ਦੇ ਮਲਕੀਅਤ ਵਾਲੇ ਪਾਵਰ ਫਾਈਨੈਂਸ ਕਾਰਪੋਰੇਸ਼ਨ ਲਿਮਿਟੇਡ (ਪੀਐੱਫਸੀ) ਨੂੰ ਮਹਾਰਤਨ ਦਾ ਦਰਜਾ ਪ੍ਰਦਾਨ ਕੀਤਾ ਗਿਆ ਇਸ ਪ੍ਰਕਾਰ ਨਾਲ ਪੀਐੱਫਸੀ ਨੂੰ ਵਿਸਤਿਤ ਰੂਪ ਤੋਂ ਪਰਿਚਾਲਨ ਅਤੇ ਵਿੱਤ ਖੁਦਮੁਖਤਿਆਰੀ ਪ੍ਰਾਪਤ ਹੋ ਚੁੱਕੀ ਹੈ। ਵਿੱਤ ਮੰਤਰਾਲੇ ਦੇ ਤਹਿਤ ਆਉਣ ਵਾਲੇ ਲੋਕ ਉੱਦਮ ਵਿਭਾਗ ਦੁਆਰਾ ਅੱਜ ਇਸ ਸੰਦਰਭ ਵਿੱਚ ਆਦੇਸ਼ ਜਾਰੀ ਕੀਤਾ ਗਿਆ। ਪੀਐੱਫਸੀ, ਜਿਸ ਨੂੰ 1986 ਵਿੱਚ ਨਿਗਮਿਤ ਕੀਤਾ ਗਿਆ, ਅੱਜ ਸਭ ਤੋਂ ਵੱਡੀ ਬੁਨਿਆਦੀ ਢਾਂਚਾ ਆਧਾਰਭੂਤ ਸੰਰਚਨਾ ਵਿੱਤ ਕੰਪਨੀ ਹੈ, ਜੋ ਊਰਜਾ ਮੰਤਰਾਲੇ ਦੇ ਪ੍ਰਸ਼ਾਸਨਿਕ ਕੰਟਰੋਲ ਵਿੱਚ ਵਿਸ਼ੇਸ਼ ਰੂਪ ਤੋਂ ਬਿਜਲੀ ਖੇਤਰ ਲਈ ਸਮਰਪਿਤ ਹੈ।

ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ ਇਹ ਨਵੀਂ ਮਾਨਤਾ ਪੀਐੱਫਸੀ ਨੂੰ ਬਿਜਲੀ ਦੇ ਖੇਤਰ ਵਿੱਚ ਪ੍ਰਤੀਯੋਗੀ ਫਾਈਨਾਂਸ ਦੀ ਪੇਸ਼ਕਸ਼ ਕਰਨ ਵਿੱਚ ਸਮਰੱਥ ਬਣਾਏਗੀ, ਜੋ ਸਾਰਿਆਂ ਲਈ  24x7 ਸਸਤੀ ਅਤੇ ਭਰੋਸੇਯੋਗ ਬਿਜਲੀ ਉਪਲੱਬਧ ਕਰਾਉਣ ਦੀ ਦਿਸ਼ਾ ਵਿੱਚ ਇੱਕ ਲੰਬਾ ਰਸਤਾ ਤੈਅ ਕਰੇਗੀ। ਮੰਤਰੀ ਨੇ ਕਿਹਾ ਕਿ ਮਹਾਰਤਨ ਦਾ ਦਰਜਾ ਮਿਲਣ ਨਾਲ ਪੀਐੱਫਸੀ ਨੂੰ ਪ੍ਰਾਪਤ ਹੋਈਆ ਵਧੇਰੇ ਸ਼ਕਤੀਆਂ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਦੇ ਤਹਿਤ ਸਰਕਾਰ ਦੇ ਵਿੱਤ ਪੋਸ਼ਣ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਵੀ ਮਦਦ ਕਰੇਗੀ, 2030 ਤੱਕ 40% ਹਰਿਤ ਊਰਜਾ ਦੀ ਰਾਸ਼ਟਰੀ ਪ੍ਰਤਿਬੱਧਤਾ ਅਤੇ 3 ਲੱਖ ਕਰੋੜ ਰੁਪਏ ਤੋਂ ਅਧਿਕ ਖਰਚ ਦੇ ਨਾਲ ਨਵੀਂ ਸੰਸ਼ੋਧਿਤ ਵੰਡ ਖੇਤਰ ਯੋਜਨਾ ਦਾ ਪ੍ਰਭਾਵੀ ਮੋਨੇਟਰਿੰਗ ਅਤੇ ਲਾਗੂਕਰਨ ਵੀ ਸੰਭਵ ਹੋ ਸਕੇਗਾ।

ਪੀਐੱਫਸੀ ਨੂੰ “ਮਹਾਰਤਨ” ਦਾ ਦਰਜਾ ਪ੍ਰਾਪਤ ਹੋਣ ਨਾਲ ਵਿੱਤੀ ਫੈਸਲਾ ਲੈਂਦੇ ਸਮੇਂ ਪੀਐੱਫਸੀ ਬੋਰਡ ਨੂੰ ਵੀ ਵਧੀਆਂ ਹੋਈਆ ਸ਼ਕਤੀਆਂ ਪ੍ਰਾਪਤ ਹੋਣਗੀਆਂ। ਇੱਕ ‘ਮਹਾਰਤਨ’ ਸੀਪੀਐੱਸਈ ਦਾ ਬੋਰਡ, ਸੰਯੁਕਤ ਵਿੱਤ ਉੱਦਮ ਅਤੇ ਪੂਰੀ ਮਲਕੀਅਤ ਸਹਾਇਤਾ ਕੰਪਨੀਆਂ ਲਈ ਇਕਵਟੀ ਨਿਵੇਸ਼ ਕਰ ਸਕਦਾ ਹੈ ਅਤੇ ਨਾਲ ਹੀ ਨਾਲ ਭਾਰਤ ਅਤੇ ਵਿਦੇਸ਼ਾਂ ਵਿੱਚ ਰਲੇਵਾਂ ਅਤੇ ਅਧਿਗ੍ਰਹਿਣ ਵੀ ਕਰ ਸਕਦਾ ਹੈ, ਜੋ ਕਿ ਸੰਬੰਧਿਤ ਸੀਪੀਐੱਸਈ ਦੀ ਨਿਵਲ ਸੰਪਤੀ ਦੀ 15% ਦੀ ਵੱਧ ਤੋਂ ਵੱਧ ਸੀਮਾ ਦੇ ਅਧੀਨ, ਇੱਕ ਪ੍ਰੋਜੈਕਟ ਵਿੱਚ 5,000 ਕਰੋੜ ਰੁਪਏ ਤੱਕ ਸੀਮਿਤ ਹੈ। ਬੋਰਡ ਕਰਮਚਾਰੀ ਅਤੇ ਮਾਨਵ ਸੰਸਾਧਨ ਪ੍ਰਬੰਧਨ ਅਤੇ ਸਿਖਲਾਈ ਨਾਲ ਸੰਬੰਧਿਤ ਯੋਜਨਾਵਾਂ ਦਾ ਢਾਂਚਾ ਨਿਰਮਾਣ ਅਤੇ ਲਾਗੂਕਰਨ ਵੀ ਕਰ ਸਕਦਾ ਹੈ। ਉਹ ਟੈਕਨੋਲੋਜੀ ਸੰਯੁਕਤ ਉੱਦਮ ਜਾਂ ਹੋਰ ਰਣਨੀਤਿਕ ਗਠਜੋੜ ਵਿੱਚ ਵੀ ਸ਼ਾਮਿਲ ਹੋ ਸਕਦੇ ਹਨ।

ਸ਼੍ਰੀ ਆਰਐੱਸ ਢਿੱਲੋਂ ਪੀਐੱਫਸੀ ਦੇ ਸੀਐੱਮਡੀ ਨੇ ਕਿਹਾ ਕਿ ਪੀਐਫਸੀ ਨੂੰ ਮਹਾਰਤਨ ਦਾ ਦਰਜਾ ਪਿਛਲੇ 3 ਸਾਲਾਂ ਵਿੱਚ ਉਸ ਦੇ ਦੁਆਰਾ ਕੀਤੇ ਗਏ ਅਸਾਧਾਰਣ ਵਿੱਤ ਪ੍ਰਦਰਸ਼ਨ ਦੇ ਕਾਰਣ ਪ੍ਰਾਪਤ ਹੋਇਆ ਹੈ। ਕੋਵਿਡ ਮਹਾਮਾਰੀ  ਹੋਣ ਦੇ ਬਾਵਜੂਦ, ਪੀਐੱਫਸੀ ਵਿੱਤ ਸਾਲ 2020-21 ਦੇ ਦੌਰਾਨ ਬਿਜਲੀ ਖੇਤਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਸਾਲਾਨਾ ਸਵੀਕ੍ਰਿਤੀਆਂ 1.66 ਲੱਖ ਕਰੋੜ ਰੁਪਏ ਅਤੇ ਸੰਵਿਤਰਣ 88,300 ਕਰੋੜ ਰੁਪਏ ਅਤੇ ਵਿੱਤ ਸਾਲ 20210-21 ਵਿੱਚ 8,444 ਕਰੋੜ ਰੁਪਏ ਦਾ ਜ਼ਿਆਦਾਤਰ ਲਾਭ ਦਾ ਗਵਾਹ ਰਿਹਾ ਹੈ। ਕੋਰੋਨਾ ਦਰਮਿਆਨ ਬਿਜਲੀ ਖੇਤਰ ਵਿੱਚ ਨਕਦੀ ਦੇ ਸੰਕਟ ਨੂੰ ਟਾਲਣ ਲਈ ਪੀਐੱਫਸੀ ਨੇ ਲਿਕਿਵਡਿਟੀ ਇੰਫਊਜਰ ਸਕੀਮ (ਆਤਮਨਿਰਭਰ ਭਾਰਤ ਯੋਜਨਾ) ਦੇ ਤਹਿਤ ਡਿਸਕੌਮ ਨੂੰ ਫੰਡਿੰਗ ਕਰਕੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 

ਮਹਾਰਤਨ ਦਾ ਦਰਜਾ ਪ੍ਰਾਪਤ ਹੋਣ ਦੇ ਬਾਅਦ ਵਧੀਆਂ ਹੋਈਆ ਸ਼ਕਤੀਆਂ ਦੇ ਨਾਲ ਪੀਐੱਫਸੀ ਅੱਗੇ ਚਲਕੇ ਆਪਣੇ ਕਾਰੋਬਾਰ ਦੇ ਵਿਕਾਸ ਵਿੱਚ ਹੋਰ ਤੇਜ਼ੀ ਲਿਆਉਣ ਲਈ ਆਪਣੇ ਕਾਰਜਾਂ ਵਿੱਚ ਵਿਵਿਧਤਾ ਲਾਏਗਾ ਅਤੇ ਬਿਜਲੀ ਖੇਤਰ ਦੇ ਸਮੁੱਚੇ ਤੌਰ ‘ਤੇ ਵਿਕਾਸ ਲਈ ਸਰਕਾਰ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਆਪਣੀ ਸਥਿਤੀ ਦਾ ਲਾਭ ਚੁੱਕਾਏਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਨਿਗਮ ਦੇ ਕਰਮਚਾਰੀਆਂ ਅਤੇ ਪਿਛਲੇ ਪ੍ਰਬੰਧਨ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹਨ ਜਿਨ੍ਹਾਂ ਦਾ ਅਰਥ ਸਹਿਯੋਗ, ਯੋਗਦਾਨ ਅਤੇ ਸਮਰਪਣ ਦੇ ਕਾਰਨ ਇਹ ਮਹਾਨ ਉਪਲੱਬਧੀ ਪ੍ਰਾਪਤ ਹੋਈ ਹੈ ਅਤੇ ਬਿਜਲੀ ਮੰਤਰਾਲੇ ਦੇ ਪ੍ਰਤੀ ਅਸੀਂ ਦਿਲ ਤੋਂ ਧੰਨਵਾਦੀ ਹਨ ਜਿਨ੍ਹਾਂ ਦੇ ਸਮਰੱਥ ਦੇ ਬਿਨਾ ਇਹ ਮਾਨਤਾ ਪ੍ਰਾਪਤ ਕਰਨਾ ਸੰਭਵ ਨਹੀਂ ਹੋ ਸਕਦਾ ਸੀ।

***************

ਐੱਮਵੀ/ਆਈਜੀ


(Release ID: 1763652) Visitor Counter : 242


Read this release in: English , Urdu , Hindi