ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਸ) ਦੇ ਡਾਇਰੈਕਟਰ, ਡਾ. ਰਣਦੀਪ ਗੁਲੇਰੀਆ ਨੂੰ ਉੱਤਮਤਾ ਲਈ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤਾ


ਉਪ ਰਾਸ਼ਟਰਪਤੀ ਨੇ ਸ਼ਾਸਤਰੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ; ਕਿਹਾ ਕਿ ਉਨ੍ਹਾਂ ਦੁਆਰਾ ਜਨਤਕ ਜੀਵਨ ਵਿੱਚ ਨਿਰਧਾਰਿਤ ਨੈਤਿਕਤਾ ਦੇ ਮਿਸਾਲੀ ਮਿਆਰ ਬੇਮਿਸਾਲ ਰਹੇ ਹਨ



ਸ਼ਾਸਤਰੀ ਜੀ ਦੀ ਦਲੇਰ ਅਗਵਾਈ ਨੇ ਇਤਿਹਾਸ ਦੀ ਧਾਰਾ ਨੂੰ ਬਦਲ ਦਿੱਤਾ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਡਾ. ਗੁਲੇਰੀਆ ਨੂੰ ਵੱਕਾਰੀ ਪੁਰਸਕਾਰ ਪ੍ਰਾਪਤ ਕਰਨ ‘ਤੇ ਵਧਾਈ ਦਿੱਤੀ



ਉਪ ਰਾਸ਼ਟਰਪਤੀ ਨੇ ਮਹਾਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਸ਼ਾਨਦਾਰ ਭੂਮਿਕਾ ਲਈ ਡਾ. ਗੁਲੇਰੀਆ ਦੀ ਪ੍ਰਸ਼ੰਸਾ ਕੀਤੀ

Posted On: 11 OCT 2021 6:02PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੁਆਰਾ ਜਨਤਕ ਜੀਵਨ ਵਿੱਚ ਨਿਰਧਾਰਿਤ ਨੈਤਿਕਤਾ ਦੇ ਮਿਸਾਲੀ ਮਿਆਰ ਬੇਮਿਸਾਲ ਰਹੇ ਹਨ।

ਉਪ ਰਾਸ਼ਟਰਪਤੀ ਨਿਵਾਸ ਵਿਖੇ ਉੱਘੇ ਪਲਮਨੋਲੋਜਿਸਟ (pulmonologist) ਅਤੇ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਸ) ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੂੰ ਉੱਤਮਤਾ ਲਈ 22ਵਾਂ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪੁਰਸਕਾਰ ਭੇਟ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸ਼ਾਸਤਰੀ ਜੀ ਨੇ ਆਪਣੇ ਕੰਮਾਂ ਲਈ ਜ਼ਿੰਮੇਵਾਰੀ ਲਈਜੋ ਕਿ ਸਾਡੇ ਜਨਤਕ ਜੀਵਨ ਵਿੱਚ ਇੱਕ ਬਹੁਤ ਦੁਰਲੱਭ ਗੁਣ ਹੈ। ਇਸ ਸੰਦਰਭ ਵਿੱਚ ਸ਼੍ਰੀ ਨਾਇਡੂ ਨੇ ਜਨਤਕ ਜੀਵਨ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ।

ਇਹ ਯਾਦ ਕਰਦਿਆਂ ਕਿ ਸ਼ਾਸਤਰੀ ਜੀ ਨੇ ਇੱਕ ਤਕਨੀਕੀ ਖਰਾਬੀ ਕਾਰਨ ਰੇਲ ਹਾਦਸੇ ਤੋਂ ਬਾਅਦ ਨੈਤਿਕ ਅਧਾਰ ਤੇ ਅਸਤੀਫ਼ਾ ਦੇ ਦਿੱਤਾਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਕਾਰਵਾਈਜਿਸ ਵਿੱਚ ਉਨ੍ਹਾਂ ਦੇ ਅਸਤੀਫ਼ੇ ਨੂੰ ਸਵੀਕਾਰ ਕਰਨ ਦੀ ਬੇਨਤੀ ਵੀ ਸ਼ਾਮਲ ਹੈਨੂੰ ਅੱਜ ਵੀ ਸਾਡੇ ਜਨਤਕ ਜੀਵਨ ਵਿੱਚ ਇਮਾਨਦਾਰੀ ਦੇ ਸੁਨਹਿਰੀ ਮਿਆਰ ਵਜੋਂ ਦੇਖਿਆ ਜਾਂਦਾ ਹੈ।

ਸ਼ਾਸਤਰੀ ਜੀ ਨੂੰ ਸਾਡੇ ਮਹਾਨ ਰਾਸ਼ਟਰ ਲਈ ਇੱਕ ਅਸਾਧਾਰਣ ਦ੍ਰਿਸ਼ਟੀ ਨਾਲ ਇੱਕ ਉੱਘੇ ਨੇਤਾ ਦੱਸਦੇ ਹੋਏਉਨ੍ਹਾਂ ਕਿਹਾ ਕਿ ਉਹ ਆਪਣੀ ਕਠੋਰ ਜੀਵਨਸ਼ੈਲੀਨਿਮਰਤਾ ਅਤੇ ਨਿਰਪੱਖ ਅਖੰਡਤਾ ਲਈ ਵਿਸ਼ਵਵਿਆਪੀ ਤੌਰ ਤੇ ਜਾਣੇ ਜਾਂਦੇ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਥੋੜ੍ਹੇ ਸਮੇਂ ਦੇ ਦੌਰਾਨ ਸ਼ਾਸਤਰੀ ਜੀ ਨੇ ਕੁਝ ਬੇਮਿਸਾਲ ਸਾਹਸੀ ਫੈਸਲੇ ਲਏ ਅਤੇ ਦੂਜੇ ਦੇਸ਼ਾਂ ਤੋਂ ਭੋਜਨ ਦੀ ਸਪਲਾਈ ਆਯਾਤ ਕਰਨ ਦੀ ਬਜਾਏ ਆਤਮ ਨਿਰਭਰਤਾ ਨੂੰ ਉਤਸ਼ਾਹਤ ਕੀਤਾ। ਉਨ੍ਹਾਂ ਨੇ 1965 ਦੀ ਲੜਾਈ ਦੌਰਾਨ ਆਪਣੇ ਦਲੇਰਾਨਾ ਫੈਸਲਿਆਂ ਨਾਲ ਆਪਣੀ ਸਿਆਸਤ ਵਿੱਚ ਇੱਕ ਨਵਾਂ ਆਯਾਮ ਜੋੜਿਆ। ਸ੍ਰੀ ਨਾਇਡੂ ਨੇ ਅੱਗੇ ਕਿਹਾ, “ਇਹ ਭੋਜਨ ਸੰਕਟ ਅਤੇ ਪਾਕਿਸਤਾਨ ਨਾਲ ਹਥਿਆਰਬੰਦ ਸੰਘਰਸ਼ ਦੇ ਸੰਦਰਭ ਵਿੱਚ ਸੀ ਕਿ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ’ ਦਾ ਅਮਰ ਨਾਅਰਾ ਦਿੱਤਾ।’’ ਉਨ੍ਹਾਂ ਕਿਹਾ ਕਿ ਬਾਅਦ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ ਨੇ 'ਜੈ ਵਿਗਿਆਨਅਤੇ ਮੌਜੂਦਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਸ ਨਾਅਰੇ ਵਿੱਚ 'ਜੈ ਅਨੁਸੰਧਾਨਸ਼ਾਮਲ ਕੀਤਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸ਼ਾਸਤਰੀ ਜੀ ਦੀ ਦਲੇਰ ਅਗਵਾਈ ਨੇ ਇਤਿਹਾਸ ਦੀ ਧਾਰਾ ਨੂੰ ਬਦਲ ਦਿੱਤਾ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਵੇਂ ਭਾਰਤ ਦੀ ਝਲਕ ਵੇਖੀ।

ਡਾ. ਰਣਦੀਪ ਗੁਲੇਰੀਆ ਨੂੰ ਉੱਤਮਤਾ ਲਈ ਵੱਕਾਰੀ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪੁਰਸਕਾਰ ਦਿੱਤੇ ਜਾਣ 'ਤੇ ਵਧਾਈ ਦਿੰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ, "ਮੈਂ ਭਾਰਤ ਦੇ ਮਹਾਨ ਸਪੁੱਤਰਾਂ ਵਿੱਚੋਂ ਇੱਕ ਦੇ ਨਾਂ ਤੇ ਸਥਾਪਿਤ ਕੀਤੇ ਗਏ ਇਸ ਵਿਲੱਖਣ ਪੁਰਸਕਾਰ ਨੂੰ ਪ੍ਰਦਾਨ ਕਰਨ ਲਈ ਕਿਸੇ ਹੋਰ ਬਾਰੇ ਨਹੀਂ ਸੋਚ ਸਕਦਾ।"

ਉਨ੍ਹਾਂ ਕਿਹਾਹਾਲ ਹੀ ਦੇ ਦਿਨਾਂ ਵਿੱਚ ਮਹਾਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਡਾ. ਰਣਦੀਪ ਗੁਲੇਰੀਆ ਦੀ ਸ਼ਾਨਦਾਰ ਭੂਮਿਕਾ ਨਾ ਸਿਰਫ਼ ਸਾਡੇ ਸਾਰਿਆਂ ਲਈ ਹੌਸਲਾ ਵਧਾਉਣ ਵਾਲੀ ਰਹੀ ਹੈ ਬਲਕਿ ਕੋਵਿਡ-19 ਨਾਲ ਸਬੰਧਿਤ ਵਿਭਿੰਨ ਪਹਿਲੂਆਂ ਤੇ ਹਰ ਉਸ ਵਿਅਕਤੀ ਦੀ ਘਬਰਾਹਟ ਨੂੰ ਵੀ ਸ਼ਾਂਤ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਨਾਲ ਕਈ ਮੰਚਾਂ ਤੇ ਮੁਲਾਕਾਤ ਕੀਤੀਉਨ੍ਹਾਂ ਨੂੰ ਦੇਖਿਆ ਜਾਂ ਸੁਣਿਆ ਹੈ।

ਉਨ੍ਹਾਂ ਕਿਹਾ, “ਅਸੀਂ ਉਨ੍ਹਾਂ ਵਿੱਚ ਭਾਰਤ ਦੇ ਫ੍ਰੰਟਲਾਈਨ ਜੋਧਿਆਂ ਦੀ ਸਮਰਪਿਤ ਫੌਜ ਦੇ ਕਮਾਂਡਰ-ਇਨ-ਚੀਫ ਨੂੰ ਦੇਖਦੇ ਹਾਂ ਜੋ ਕੋਵਿਡ-19 ਵਿਰੁੱਧ ਨਿਰਸੁਆਰਥ ਅਣਥੱਕ ਲੜਾਈ ਲੜ ਰਹੇ ਹਨ।

ਸ਼੍ਰੀ ਨਾਇਡੂ ਨੇ ਮਹਾਮਾਰੀ ਦੌਰਾਨ ਨਿਰਸੁਆਰਥ ਸੇਵਾ ਲਈ ਦੇਸ਼ ਭਰ ਦੇ ਡਾਕਟਰਾਂ ਅਤੇ ਨਰਸਾਂਟੈਕਨੀਸ਼ੀਅਨਸੁਰੱਖਿਆ ਕਰਮਚਾਰੀਆਂਕਿਸਾਨਾਂ ਅਤੇ ਸੈਨੀਟੇਸ਼ਨ ਕਰਮੀਆਂ ਸਮੇਤ ਹੋਰ ਫ੍ਰੰਟਲਾਈਨ ਜੋਧਿਆਂ ਦੀ ਪ੍ਰਸ਼ੰਸਾ ਕੀਤੀ।

ਸ਼੍ਰੀ ਨਾਇਡੂ ਨੇ ਕਿਹਾ ਕਿ ਡਾ. ਰਣਦੀਪ ਗੁਲੇਰੀਆ ਨੂੰ ਉਨ੍ਹਾਂ ਦੇ ਚੁਣੇ ਹੋਏ ਖੇਤਰ ਵਿੱਚ ਉਨ੍ਹਾਂ ਦੇ ਵਿਲੱਖਣ ਕਾਰਜ ਲਈ ਬਹੁਤ ਸਤਿਕਾਰਿਆ ਜਾਂਦਾ ਹੈ ਅਤੇ ਇੱਕ ਬਹੁਤ ਹੀ ਕੁਸ਼ਲ ਅਤੇ ਸਮਰਪਿਤ ਹਸਪਤਾਲ ਪ੍ਰਬੰਧਕ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਡਾ. ਗੁਲੇਰੀਆ ਦੇ ਡਿਊਟੀ ਪ੍ਰਤੀ ਸਮਰਪਣ ਅਤੇ ਏਮਸ ਵਿੱਚ ਪਲਮਨਰੀ ਮੈਡੀਸਿਨ ਅਤੇ ਨੀਂਦ ਵਿਗਾੜ ਵਿਭਾਗ ਦੀ ਸੰਭਾਲ਼ ਵਿੱਚ ਪ੍ਰਸ਼ੰਸਾ ਕੀਤੀ।

ਉਪ ਰਾਸ਼ਟਰਪਤੀ ਨੇ ਇਸ ਦੇਸ਼ ਦੇ ਨੌਜਵਾਨਾਂ ਵਿੱਚ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦੀ ਵਿਰਾਸਤ ਨੂੰ ਫੈਲਾਉਣ ਲਈ ਸ਼੍ਰੀ ਅਨਿਲ ਸ਼ਾਸਤਰੀ ਅਤੇ ਲਾਲ ਬਹਾਦਰ ਸ਼ਾਸਤਰੀ ਇੰਸਟੀਟਿਊਟ ਆਵ੍ ਮੈਨੇਜਮੈਂਟ ਦੀ ਸ਼ਲਾਘਾ ਵੀ ਕੀਤੀ।

ਇਸ ਮੌਕੇ ਤੇ ਲਾਲ ਬਹਾਦਰ ਸ਼ਾਸਤਰੀ ਇੰਸਟੀਟਿਊਟ ਆਵ੍ ਮੈਨੇਜਮੈਂਟ ਦੇ ਚੇਅਰਮੈਨ  ਸ਼੍ਰੀ ਅਨਿਲ ਸ਼ਾਸਤਰੀਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆਲਾਲ ਬਹਾਦਰ ਸ਼ਾਸਤਰੀ ਇੰਸਟੀਟਿਊਟ ਆਵ੍ ਮੈਨੇਜਮੈਂਟ ਦੇ ਡਾਇਰੈਕਟਰ ਸ਼੍ਰੀ ਪ੍ਰਵੀਨ ਗੁਪਤਾ ਅਤੇ ਹੋਰ ਹਾਜ਼ਰ ਸਨ।

 

 

 **********

ਐੱਮਐੱਸ/ਆਰਕੇ



(Release ID: 1763118) Visitor Counter : 153