ਬਿਜਲੀ ਮੰਤਰਾਲਾ
azadi ka amrit mahotsav

ਐੱਨਐੱਚਪੀਸੀ ਨੇ ਦੇਸ਼ ਭਰ ਵਿੱਚ ਆਕਸੀਜਨ ਉਤਪਾਦਨ ਪਲਾਂਟ ਸਥਾਪਿਤ ਕੀਤੇ

Posted On: 07 OCT 2021 7:29PM by PIB Chandigarh

ਭਾਰਤ ਦੀ ਪ੍ਰਮੱਖ ਹਾਈਡ੍ਰੋਪਾਵਰ ਕੰਪਨੀ ਐੱਨਐੱਚੀਪੀਸੀ ਦੁਆਰਾ ਸਥਾਪਿਤ ਤਿੰਨ ਆਕਸੀਜਨ ਉਤਪਾਦਨ ਪਲਾਂਟਾਂ ਦਾ ਅੱਜ ਦੇ ਜ਼ਿਲ੍ਹਾ ਸਿਵਿਲ ਹਸਪਤਾਲ (ਬੀ.ਕੇ ਹਸਪਤਾਲ), ਫਰੀਦਾਬਾਦ, ਹਰਿਆਣਾ, ਜ਼ਿਲ੍ਹਾ ਹਸਪਤਾਲ, ਸਿਧਾਰਥਨਗਰ, ਉੱਤਰ ਪ੍ਰਦੇਸ਼ ਅਤੇ ਸੀਐੱਚਸੀ, ਧਾਰਚੂਲਾ, ਪਿਥੋਰਾਗੜ੍ਹ, ਉੱਤਰਾਖੰਡ ਵਿੱਚ ਕ੍ਰਮਵਾਰ 1000 ਐੱਲਪੀਐੱਮ (ਲੀਟਰ ਪ੍ਰਤੀ ਮਿੰਟ), 570 ਐੱਲਪੀਐੱਮ ਅਤੇ 200 ਐੱਲਪੀਐੱਮ ਦੀ ਸਮਰੱਥਾ ਦੇ ਨਾਲ ਵਿੱਚ ਉਦਘਾਟਨ ਕੀਤਾ ਗਿਆ।

ਜ਼ਿਲ੍ਹਾ ਹਸਪਤਾਲ, ਸਿਧਰਾਥਨਗਰ, ਉੱਤਰ ਪ੍ਰਦੇਸ਼ ਵਿੱਚ ਆਕਸੀਜਨ ਉਤਪਾਦਨ ਪਲਾਂਟ ਦਾ ਉਦਘਾਟਨ ਮਾਨਯੋਗ ਲੋਕਸਭਾ ਸਾਂਸਦ ਸ਼੍ਰੀ ਜਗਦੰਬਿਕਾ ਪਾਲ ਨੇ ਕੀਤਾ।

ਬੀ.ਕੇ. ਹਸਪਤਾਲ ਫਰੀਦਾਬਾਦ ਵਿੱਚ ਆਕਸੀਜਨ ਉਤਪਾਦਨ ਪਲਾਂਟ ਦਾ ਉਦਘਾਟਨ ਮਾਨਯੋਗ ਵਿਧਾਇਕ ਸ਼੍ਰੀਮਤੀ ਸੀਮਾ ਤ੍ਰਿਖਾ ਅਤੇ ਸ਼੍ਰੀ ਰਾਜੇਸ਼ ਨਾਗਰ ਦੁਆਰਾ ਕੀਤਾ ਗਿਆ। ਇਸ ਮੌਕੇ ‘ਤੇ ਫਰੀਦਾਬਾਦ ਦੇ ਡਿਪਟੀ ਕਮਿਸ਼ਨਰ, ਆਈਏਐੱਸ ਸ਼੍ਰੀ ਜਿਤੇਂਦਰ ਯਾਦਵ ਅਤੇ ਐੱਨਐੱਚਪੀਸੀ ਅਤੇ ਬੀ.ਕੇ. ਹਸਪਤਾਲ ਦੇ ਕਰਮਚਾਰੀਗਣ ਹਾਜ਼ਰ ਸਨ। ਮਾਨਯੋਗ ਪਤਵੰਤੇ ਵਿਅਕਤੀਆਂ ਨੇ ਪਲਾਂਟ ਦੀ ਸਥਾਪਨਾ ਵਿੱਚ ਐੱਨਐੱਚਪੀਸੀ ਦੇ ਯਤਨਾਂ ਦੀ ਬਹੁਤ ਸਰਾਹਨਾ ਕੀਤੀ।

ਉੱਤਰਾਖੰਡ ਵਿੱਚ ਪਿਥੌਰਾਗੜ੍ਹ ਦੇ ਧਾਰਚੂਲਾ ਵਿੱਚ ਸੀਐੱਚਸੀ ਆਕਸੀਜਨ ਉਤਪਾਦਨ ਪਲਾਂਟ ਦਾ ਉਦਘਾਟਨ ਧਾਰਚੂਲਾ ਦੇ ਬਲਾਕ ਪ੍ਰਮੁੱਖ ਸ਼੍ਰੀ ਧਨ ਸਿੰਘ ਧਾਮੀ ਦੁਆਰਾ ਕੀਤਾ ਗਿਆ ਹੈ।

ਐੱਨਐੱਚਪੀਸੀ ਆਪਣੀ ਕਾਰਪੋਰੇਟ ਸੋਸ਼ਲ ਰਿਸਮੋਨਸਿਬਿਲਟੀ ਅਤੇ ਸਤਤ ਵਿਕਾਸ ਯੋਜਨਾ (ਸੀਐੱਸਆਰ ਐਂਡ ਐੱਮਡੀ) ਦੇ ਤਹਿਤ ਚਲ ਰਹੀ ਕੋਵਿਡ-19 ਮਹਾਮਾਰੀ ਅਤੇ ਬਿਜਲੀ ਮੰਤਰਾਲੇ ਦੇ ਨਿਦੇਸ਼ਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਕਸੀਜਨ ਉਤਪਾਦਨ ਪਲਾਂਟ ਪ੍ਰਦਾਨ ਕਰ ਰਹੀ ਹੈ। ਪਲਾਂਟ ਵਰਤਮਾਨ ਕੋਵਿਡ-19 ਸੰਕਟ ਨਾਲ ਲੜਨ ਅਤੇ ਹਸਪਤਾਲ ਨੂੰ ਨਿਯਮਿਤ ਰੂਪ ਤੋਂ ਆਕਸੀਜਨ ਦੀ ਸਪਲਾਈ ਪ੍ਰਦਾਨ ਕਰਨ ਅਤੇ ਆਸਪਾਸ ਦੇ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਬਹੁਤ ਲਾਭ ਪ੍ਰਦਾਨ ਹੋਵੇਗਾ। ਆਪਣੀ ਸੀਐੱਸਆਰ ਅਤੇ ਐੱਸਡੀ ਯੋਜਨਾ ਦੇ ਤਹਿਤ, ਐੱਨਐੱਚਪੀਸੀ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਵਿੱਚ ਤਿੰਨ ਅਤੇ ਆਕਸੀਜਨ ਉਤਪਾਦਨ ਪਲਾਂਟ ਸਥਾਪਿਤ ਕਰਨਗੇ।

****************

 
ਐੱਮਵਾਈ/ਆਈਜੀ


(Release ID: 1762318) Visitor Counter : 154


Read this release in: English , Hindi