ਉਪ ਰਾਸ਼ਟਰਪਤੀ ਸਕੱਤਰੇਤ
ਕੇਂਦਰ ਸਰਕਾਰ ਦਾ ਧਿਆਨ ਉੱਤਰ–ਪੂਰਬੀ ਖੇਤਰ ਦੇ ਸਰਬ–ਪੱਖੀ ਵਿਕਾਸ ‘ਤੇ ਕੇਂਦ੍ਰਿਤ: ਉਪ ਰਾਸ਼ਟਰਪਤੀ
ਉਪ ਰਾਸ਼ਰਪਤੀ ਨੇ ਕਿਹਾ ਵਿਕਾਸ, ਸ਼ਾਂਤੀ ਤੇ ਖ਼ੁਸ਼ਹਾਲੀ ਸਰਕਾਰ ਲਈ ਉੱਚ ਤਰਜੀਹਾਂ ਹਨ
ਉਪ ਰਾਸ਼ਟਰਪਤੀ ਨੇ ਤਿੰਨ ਸ਼ਖ਼ਸੀਅਤਾਂ ਨੂੰ ‘ਰਾਸ਼ਟਰੀ ਅਖੰਡਤਾ ਤੇ ਯੋਗਦਾਨ ਲਈ ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਪੁਰਸਕਾਰ’ ਦਿੱਤੇ
ਉਪ ਰਾਸ਼ਟਰਪਤੀ ਨੇ ‘ਲੋਕਪ੍ਰਿਯ ਗੋਪੀਨਾਥ ਬੋਰਦੋਲੋਈ’ ਨੂੰ ਭਾਵਪੂਰਤ ਸ਼ਰਧਾਂਜਲੀਆਂ ਅਰਪਿਤ ਕੀਤੀਆਂ
ਉਪ ਰਾਸ਼ਟਰਪਤੀ ਨੇ ਕਿਹਾ ਕਿ ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਆਧੁਨਿਕ ਭਾਰਤ ਦੇ ਨਿਰਮਾਤਾਵਾਂ ‘ਚੋਂ ਇੱਕ ਸਨ
Posted On:
03 OCT 2021 7:16PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਦ੍ਰਿੜ੍ਹਤਾਪੂਰਬਕ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਧਿਆਨ ਉੱਤਰ–ਪੂਰਬੀ ਖੇਤਰ ਦੇ ਸਰਬ–ਵਿਕਾਸ ਨੂੰ ਪ੍ਰੋਤਸਾਹਿਤ ਕਰਨ ‘ਤੇ ਕੇਂਦ੍ਰਿਤ ਹੈ। ਸਰਕਾਰ ਦੁਆਰਾ ਉਠਾਏ ਗਏ ਵਿਭਿੰਨ ਪ੍ਰਗਤੀਸ਼ੀਲ ਕਦਮ ਭਵਿੱਖ ‘ਚ ਅਸਾਮ ਅਤੇ ਉੱਤਰ–ਪੂਰਬ ਦੇ ਹੋਰ ਰਾਜਾਂ ‘ਚ ਪ੍ਰਗਤੀ ਤੇ ਵਿਕਾਸ ਦੇ ਉਚੇਰੇ ਸਿਖ਼ਰਾਂ ਨੂੰ ਛੋਹਣ ‘ਚ ਮਦਦ ਕਰਨਗੇ।
ਉਹ ਗੁਵਾਹਾਟੀ ‘ਚ ਤਿੰਨ ਸ਼ਖ਼ਸੀਅਤਾਂ – ਉੱਘੇ ਲੇਖਕ ਤੇ ਵਿਦਵਾਨ ਸ਼੍ਰੀ ਨਿਰੋਦ ਕੁਮਾਰ ਬਰੂਆ, ਕਸਤੂਰਬਾ ਗਾਂਧੀ ਰਾਸ਼ਟਰੀ ਯਾਦਗਾਰੀ ਟ੍ਰੱਸਟ ਅਤੇ ਸ਼ਿਲੌਂਗ ਚੈਂਬਰ ਕੁਆਇਰ ਦੇ ਮੈਂਬਰਾਂ ਨੂੰ ‘ਰਾਸ਼ਟਰੀ ਅਖੰਡਤਾ ਤੇ ਯੋਗਦਾਨ ਲਈ ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਪੁਰਸਕਾਰ’ ਭੇਟ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਸੁਤੰਤਰਤਾ ਸੈਨਾਨੀ ਅਤੇ ਅਸਾਮ ਦੇ ਪਹਿਲੇ ਮੁੱਖ ਮੰਤਰੀ ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਨੂੰ ਭਾਵਪੂਰਤ ਸ਼ਰਧਾਂਜਲੀਆਂ ਭੇਟ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਆਧੁਨਿਕ ਭਾਰਤ ਦੇ ਨਿਰਮਾਤਾਵਾਂ ‘ਚੋਂ ਇੱਕ ਸਨ। ਉਨ੍ਹਾਂ ਕਿਹਾ ਕਿ ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਇੱਕ ਦੂਰਅੰਦੇਸ਼ ਆਗੂ ਸਨ, ਜਿਨ੍ਹਾਂ ਦਾ ਦੇਸ਼ ਦੀ ਵੰਡ ਵਾਲੇ ਔਖੇ ਸਮਿਆਂ ਦੌਰਾਨ ਭਾਰਤ ਦੀ ਅਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਕਰਨ ਵਿੱਚ ਬੇਮਿਸਾਲ ਯੋਗਦਾਨ ਹੈ, ਜਿਸ ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ।
ਆਜ਼ਾਦ ਭਾਰਤ ‘ਚ ਅਸਾਮ ਦੇ ਪਹਿਲੇ ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਅਨੇਕ ਪ੍ਰਗਤੀਸ਼ੀਲ ਉਦਯੋਗਿਕ ਨੀਤੀਆਂ ਲਾਗੂ ਕੀਤੀਆਂ ਸਨ ਤੇ ਗੁਵਾਹਾਟੀ ਯੂਨੀਵਰਸਿਟੀ ਸਮੇਤ ਅਨੇਕ ਹੋਰ ਵਿੱਦਿਅਕ ਅਦਾਰੇ ਵੀ ਉਨ੍ਹਾਂ ਨੇ ਹੀ ਸਥਾਪਤ ਕਰਵਾਏ ਸਨ।
ਉਨ੍ਹਾਂ ਅੱਗੇ ਕਿਹਾ ਕਿ ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਨੂੰ ਇੱਕ ਬੇਹੱਦ ਸਨਿਮਰ ਦਿੱਗਜ – ਮਿੱਠਬੋਲੜੇ ਅਤੇ ਬੇਹੱਦ ਨਰਮ ਸੁਭਾਅ ਦੇ ਪਰ ਉਹ ਸਦਾ ਸੱਚ ਪ੍ਰਤੀ ਪ੍ਰਤੀਬੱਧ ਅਤੇ ਆਪਣੇ ਆਦਰਸ਼ਾਂ ਨੂੰ ਪ੍ਰਣਾਏ ਹੋਏ ਸਨ।
ਸ਼੍ਰੀ ਨਾਇਡੂ ਨੇ ਕਿਹਾ ਕਿ ਲੋਕਪ੍ਰਿਯ ਗੋਪੀਨਾਥ ਬੋਰਦੋਲਾਈ ਦੀ ਇੱਕ ‘ਸਟੇਟਸਮੈਨ’ (ਰਾਜਨੇਤਾ) ਵਰਗੀ ਸ਼ਖ਼ਸੀਅਤ ਦੀ ਬਿਲਕੁਲ ਹੀ ਵਿਲੱਖਣ ਕਿਸਮ ਦੀ ਅਪੀਲ ਸੀ ਅਤੇ ਸਾਰੇ ਹੀ ਭਾਈਚਾਰਿਆਂ, ਵਰਗਾਂ ਤੇ ਸਿਆਸੀ ਪਾਰਟੀਆਂ ਦੇ ਲੋਕ ਉਨ੍ਹਾਂ ਦੇ ਇਸ਼ਾਰੇ ਦੀ ਉਡੀਕ ‘ਚ ਰਹਿੰਦੇ ਸਨ। ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਚਾਣਚੱਕ ਹੋਏ ਦੇਹਾਂਤ ਨੂੰ ਸੱਤ ਤੋਂ ਵੀ ਵੱਧ ਦਹਾਕੇ ਬੀਤੇ ਚੁੱਕੇ ਹਨ ਪਰ ਰਾਸ਼ਟਰ ਦੇ ਆਮ ਕਰਕੇ ਅਤੇ ਅਸਾਮ ਦੀ ਜਨਤਾ ਦੇ ਦਿਲਾਂ ਵਿੱਚ ਖ਼ਾਸ ਕਰਕੇ ਉਨ੍ਹਾਂ ਦਾ ਸਥਾਨ ਅੱਜ ਵੀ ਬੇਹੱਦ ਸਤਿਕਾਰਯੋਗ ਹੈ।
ਪੁਰਸਕਾਰ ਪ੍ਰਾਪਤ ਸ਼ਖ਼ਸੀਅਤਾਂ ਨੂੰ ਮੁਬਾਰਕਬਾਦ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਨਿਰੋਡ ਕੁਮਾਰ ਬਰੂਆ ਵਿਸ਼ੇਸ਼ ਤੌਰ ‘ਤੇ ਜਰਮਨੀ ਤੋਂ ਆਏ ਹਨ। ਉਨ੍ਹਾਂ ਕਿਹਾ,‘ਬਰੂਆ ਜੀ ਦਾ ਮਹਾਨ ਯੋਗਦਾਨ ਇਸ ਤੱਥ ਵਿੱਚ ਹੈ ਕਿ ਉਨ੍ਹਾਂ ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਨੂੰ ਆਪਣੀ ਵਡਮੁੱਲੀ ਖੋਜ ਤੇ ਪੁਸਤਕਾਂ ਰਾਹੀਂ ਪੂਰੀ ਦੁਨੀਆ ਦੇ ਰੂ–ਬ–ਰੂ ਕਰਵਾਇਆ।’
ਉਨ੍ਹਾਂ ਕਸਤੂਰਬਾ ਗਾਂਧੀ ਰਾਸ਼ਟਰੀ ਯਾਦਗਾਰੀ ਟ੍ਰੱਸਟ ਦੀ ਅਸਾਮ ਸ਼ਾਖਾ ਦੇ ਮੈਂਬਰਾਂ ਦੀ ਵੀ ਸ਼ਲਾਘਾ ਕੀਤੀ ਕਿਉਂਕਿ ਉਨ੍ਹਾਂ ਦਾ ਆਪਣੀਆਂ ਪਹਿਲਾਂ ਰਾਹੀਂ ਦਿਹਾਤੀ ਮਹਿਲਾਵਾਂ ਤੇ ਬੱਚਿਆਂ ਦੇ ਜੀਵਨਾਂ ਦਾ ਪੁਨਰ–ਨਿਰਮਾਣ ਦੇ ਕਾਰਜ ਵਿੱਚ ਮਹਾਨ ਤੇ ਅਹਿਮ ਯੋਗਦਾਨ ਹੈ। ਸ਼ਿਲੌਂਗ ਚੈਂਬਰ ਕੁਆਇਰ ਦੇ ਮੈਂਬਰਾਂ ਦੀ ਪ੍ਰਮੁੱਖ ਪ੍ਰਾਪਤੀ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਸੰਗੀਤ ਤੇ ਸੱਭਿਆਚਾਰ ਰਾਹੀਂ ਰਾਸ਼ਟਰੀ ਅਖੰਡਤਾ ਦੇ ਕਾਰਜ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਮਾਨਤਾ ਹੈ। ਸ਼੍ਰੀ ਨਾਇਡੂ ਨੇ ਕਿਹਾ,‘ਸੰਗੀਤ ਤੇ ਸੱਭਿਆਚਾਰ ਰਾਸ਼ਟਰੀ ਅਖੰਡਤਾ ਨੂੰ ਪ੍ਰੋਤਸਾਹਿਤ ਕਰ ਸਕਦੇ ਹਨ; ਖ਼ਾਸ ਕਰਕੇ ਜਦੋਂ ਫੁੱਟ–ਪਾਊ ਤਾਕਤਾਂ ਦੇਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਸਮੇਂ ਦੀ ਲੋੜ ਹੈ ਕਿ ਦੇਸ਼ ਨੂੰ ਮਜ਼ਬੂਤ ਤੇ ਖ਼ੁਸ਼ਹਾਲ ਕਰਨ ਲਈ ਸ਼ਾਂਤੀ ਨੂੰ ਉਤਸ਼ਾਹਿਤ ਕੀਤਾ ਜਾਵੇ।’
ਉਪ ਰਾਸ਼ਟਰਪਤੀ ਨੇ ਜ਼ੋਰ ਦਿੰਦੇ ਹੋਏ, ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦਾ ਧਿਆਨ ਉੱਤਰ–ਪੂਰਬੀ ਖੇਤਰ ਦੇ ਸਰਬ–ਪੱਖੀ ਵਿਕਾਸ ਨੂੰ ਪ੍ਰੋਤਸਾਹਿਤ ਕਰਨ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਇਹ ਵੀ ਕਿਹਾ,‘ਪਿਛਲੇ ਸਾਢੇ ਸੱਤ ਸਾਲਾਂ ਦੀਆਂ ਪਹਿਲਾਂ ਇਹੋ ਦਰਸਾਉਂਦੀਆਂ ਹਨ ਕਿ ਵਿਕਾਸ, ਸ਼ਾਂਤੀ ਅਤੇ ਖ਼ੁਸ਼ਹਾਲੀ ਕੇਂਦਰ ਸਰਕਾਰ ਦੀਆਂ ਉੱਚ ਤਰਜੀਹਾਂ ਰਹੀਆਂ ਹਨ’ ਅਤੇ ਅਸਾਮ ਦੀ ਸੰਘੀ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਦਹਾਕਿਆਂ ਬੱਧੀ ਤੋਂ ਚੱਲੇ ਆ ਰਹੇ ਸੰਕਟ ਨੂੰ ਖ਼ਤਮ ਕਰਨ ਵਾਸਤੇ ਕੀਤੇ ਗਏ ਇਤਿਹਾਸਕ ‘ਕਾਰਬੀ ਐਂਗਲੌਂਗ ਸਮਝੌਤੇ’ ਦੀ ਮਿਸਾਲ ਦਿੱਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਉੱਤਰ–ਪੂਰਬ ‘ਚ ਅਸਾਮ; ਵਿਕਾਸ ਦੀ ਚਮਚਮਾਉਂਦੀ ਉਦਾਹਰਣ ਬਣੇਗਾ। ਸ਼੍ਰੀ ਨਾਇਡੂ ਨੇ ਉੱਤਰ–ਪੂਰਬੀ ਖੇਤਰ ‘ਚ ਹਵਾਈ ਕੁਨੈਕਟੀਵਿਟੀ ਵਿੱਚ ਸੁਧਾਰ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ ਦਿੱਤੇ ਜਾ ਰਹੇ ਜ਼ੋਰ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਉੱਤਰ–ਪੂਰਬ ਦੀ ਤੇਜ਼–ਰਫ਼ਤਾਰ ਪ੍ਰਗਤੀ ਦੀ ਲੋੜ ਉੱਤੇ ਸਰਕਾਰ ਦਾ ਫ਼ੋਕਸ; ਨੀਤੀ ਆਯੋਗ ਅਤੇ ਉੱਤਰ–ਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰਾਲੇ ਦੇ ਸਾਂਝੇ ਉਪਰਾਲੇ – ਸੰਯੁਕਤ ਰਾਸ਼ਟਰ ਦੇ ਵਿਕਾਸ ਪ੍ਰੋਗਰਾਮ (UNDP) ਦੇ ਤਕਨੀਕੀ ਸਹਿਯੋਗ ਨਾਲ ਉੱਤਰ–ਪੂਰਬੀ ਖੇਤਰ ਜ਼ਿਲ੍ਹਾ ਐੱਸਡੀਜੀ ਇੰਡੈਕਸ ਅਤੇ ਡੈਸ਼ਬੋਰਡ ਜਿਹੀਆਂ ਅਨੇਕ ਪਹਿਲਾਂ ਤੋਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ‘ਚ ਆਪਣੀ ਕਿਸਮ ਦਾ ਪਹਿਲਾ ਉਪਰਾਲਾ ਹੈ ਤੇ ਦੇਸ਼ ਦੇ ਵਿਕਾਸ ਮੋੜ ‘ਚ ਇਸ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ।
ਇਸ ਮੌਕੇ ਅਸਾਮ ਦੇ ਰਾਜਪਾਲ ਸ਼੍ਰੀ ਪੋ. ਜਗਦੀਸ਼ ਮੁਖੀ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿੰਮਤਾ ਬਿਸਮਾ ਸਰਮਾ, ਅਸਾਮ ਸਰਕਾਰ ਦੇ ਖੇਡ ਤੇ ਯੁਵਾ ਭਲਾਈ ਮੰਤਰੀ ਸ਼੍ਰੀ ਬਿਮਲ ਬੋਰਾ, ਮੁੱਖ ਸਕੱਤਰ ਸ਼੍ਰੀ ਜਿਸ਼ਨੂ ਬਰੂਆ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।
**********
ਐੱਮਐੱਸ/ਆਰਕੇ
(Release ID: 1760673)
ਵਿਜ਼ੀਟਰ ਕਾਊਂਟਰ : 177