ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸ਼੍ਰੀ ਹਰਦੀਪ ਸਿੰਘ ਪੁਰੀ ਭਲਕੇ ਸਫਾਈ ਮਿੱਤਰਾਂ ਅਤੇ ਫਰੰਟਲਾਈਨ ਵਰਕਰਾਂ ਨੂੰ ਸਨਮਾਨਿਤ ਕਰਨਗੇ;


ਐੱਮਓਐੱਚਯੂਏ ਨੇ ਦੇਸ਼ ਦੇ ਯੂਐੱਲਬੀ ਦੇ ਮੇਅਰਾਂ/ ਚੇਅਰਪਰਸਨਜ਼ ਨੂੰ 2 ਅਤੇ 3 ਅਕਤੂਬਰ ਨੂੰ ਸ਼ਹਿਰ/ ਕਸਬੇ ਵਿੱਚ ਹਰੇਕ ਸਫਾਈ ਕਰਮਚਾਰੀ ਦਾ ਸਨਮਾਨ ਕਰਨ ਲਈ ਕਿਹਾ

Posted On: 01 OCT 2021 6:16PM by PIB Chandigarh

ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਭਲਕੇ ਸਫਾਈ ਮਿੱਤਰਾਂ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਸਨਮਾਨਤ ਕਰਨਗੇ। ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਵੱਛਤਾ ਦਿਵਸਸਾਡੇ ਮਹਾਨ ਸਵੱਛਤਾ ਚੈਂਪੀਅਨ- ਮਹਾਤਮਾ ਗਾਂਧੀ ਦੀ ਜਯੰਤੀ ਦੇ ਮੌਕੇਉਹ ਨਿੱਜੀ ਤੌਰ 'ਤੇ ਸਵੇਰੇ 9 ਵਜੇ ਸੈਂਟਰਲ ਪਾਰਕਕਨਾਟ ਪਲੇਸਨਵੀਂ ਦਿੱਲੀ ਵਿਖੇ ਸਨਮਾਨ ਕਰਨ ਲਈ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਸਫਾਈ ਮਿੱਤਰ ਅਤੇ ਫਰੰਟਲਾਈਨ ਵਰਕਰ ਖਾਸ ਕਰਕੇ ਕੋਵਿਡ ਸਮੇਂ ਦੌਰਾਨ ਸਾਡੇ ਆਂਢ -ਗੁਆਂਢ ਨੂੰ ਸਾਫ਼ ਰੱਖਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਸਾਰੇ ਨਾਗਰਿਕਾਂ ਨੂੰ ਸਾਡੇ ਸਵੱਛਤਾ ਯੋਧਿਆਂ ਨੂੰ ਸਨਮਾਨ ਭੇਟ ਕਰਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂਮੰਤਰੀ ਨੇ ਕਿਹਾ ਕਿ ਇਹ ਇੱਕ ਧੰਨਵਾਦੀ ਰਾਸ਼ਟਰ ਵਲੋਂ ਉਨ੍ਹਾਂ ਦੀ ਸ਼ਲਾਘਾ ਦਾ ਇੱਕ ਛੋਟਾ ਜਿਹਾ ਚਿੰਨ੍ਹ ਹੋਵੇਗਾਜੋ ਸਾਡੇ ਸ਼ਹਿਰਾਂ ਨੂੰ ਸਾਫ਼ਸਿਹਤਮੰਦ ਅਤੇ ਸੁੰਦਰ ਰੱਖਦੇ ਹਨ।

ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (ਐੱਮਓਐੱਚਯੂਏ) ਨੇ ਦੇਸ਼ ਭਰ ਦੇ ਸਾਰੇ ਮੇਅਰਾਂ/ ਚੇਅਰਪਰਸਨਜ਼ ਨੂੰ ਅਰਬਨ ਲੋਕਲ ਬਾਡੀਜ਼ (ਯੂਐੱਲਬੀ) ਨੂੰ 2 ਅਤੇ 3 ਅਕਤੂਬਰ ਨੂੰ ਉਨ੍ਹਾਂ ਦੇ ਸ਼ਹਿਰ/ ਕਸਬੇ ਦੇ ਹਰੇਕ ਸਫਾਈ ਕਰਮਚਾਰੀ ਦਾ ਸਨਮਾਨ ਕਰਨ ਅਤੇ ਚਿੱਤਰਾਂ/ ਜਾਣਕਾਰੀ ਨੂੰ ਪੋਰਟਲ ਰਾਹੀਂ ਵੀ ਪੋਸਟ ਕਰਨ ਲਈ ਲਿਖਿਆ ਹੈ। ਸ਼੍ਰੀ ਪੁਰੀ ਨੇ ਕਿਹਾ ਕਿ ਰਾਸ਼ਟਰ ਸਾਡੇ ਸਵੱਛ ਕਰਮੀਆਂ ਦਾ ਰਿਣੀ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਸਵੱਛ ਭਾਰਤ ਮਿਸ਼ਨ -2 ਨੂੰ ਅੱਜ ਮਾਨਯੋਗ ਪ੍ਰਧਾਨ ਮੰਤਰੀ ਵਲੋਂ ਰਸਮੀ ਤੌਰ 'ਤੇ ਲਾਂਚ ਕੀਤਾ ਗਿਆ ਹੈ ਅਤੇ ਸਾਡੇ ਲਈ ਇਹ ਸੁਨਹਿਰੀ ਮੌਕਾ ਹੈ ਕਿ ਅਸੀਂ 7 ਸਾਲ ਪਹਿਲਾਂ ਸ਼ੁਰੂ ਕੀਤੇ ਚੰਗੇ ਕੰਮ ਨੂੰ ਕਾਇਮ ਰੱਖੀਏ ਅਤੇ ਇਸ ਤਰ੍ਹਾਂ ਭਾਰਤ ਨੂੰ ਸਵੱਛਤਾ ਦੇ ਅਗਲੇ ਪੱਧਰ 'ਤੇ ਲੈ ਜਾਣਾਤਾਂ ਜੋ 2026 ਤੱਕ ਸਾਫ਼ ਹਵਾਸਾਫ਼ ਪਾਣੀ ਅਤੇ ਸਾਫ਼ ਸਤਹ ਵਾਲੇ "ਕੂੜਾ ਰਹਿਤ" ਭਾਰਤ ਦੇ ਸਾਡੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।

*****

ਵਾਈਬੀ/ਐੱਸਐੱਸ



(Release ID: 1760189) Visitor Counter : 173


Read this release in: English , Hindi