ਬਿਜਲੀ ਮੰਤਰਾਲਾ
ਬਿਜਲੀ ਮੰਤਰਾਲੇ ਨੇ ਅਖੁੱਟ ਊਰਜਾ ਪ੍ਰਮਾਣ ਪੱਤਰ (ਆਰਈਸੀ) ਤੰਤਰ ਨੂੰ ਨਵਾਂ ਸਵਰੂਪ ਪ੍ਰਦਾਨ ਕੀਤਾ
ਫਲੋਰ ਅਤੇ ਫੋਰਬੀਅਰੈਂਸ ਮੁੱਲ ਸੀਮਾ ਹਟਾਈ ਗਈ
ਆਰਈਸੀ ਮੁੱਲ ਬਜ਼ਾਰ ਦੀਆਂ ਸਥਿਤੀਆਂ ਦੁਆਰਾ ਨਿਰਧਾਰਿਤ ਕੀਤੇ ਜਾਣਗੇ
Posted On:
29 SEP 2021 5:00PM by PIB Chandigarh
ਕੇਂਦਰੀ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ, ਸ਼੍ਰੀ ਆਰ. ਕੇ. ਸਿੰਘ ਨੇ ਮੌਜੂਦਾ ਅਖੁੱਟ ਊਰਜਾ ਪ੍ਰਮਾਣ ਪੱਤਰ (ਆਰਈਸੀ) ਤੰਤਰ ਵਿੱਚ ਸੋਧ ਦੇ ਲਈ ਆਪਣੀ ਸਹਿਮਤੀ ਪ੍ਰਦਾਨ ਕੀਤੀ ਹੈ। ਇਸ ਫੈਸਲੇ ਦਾ ਉਦੇਸ਼ ਬਿਜਲੀ ਪਰਿਦ੍ਰਿਸ਼ ਵਿੱਚ ਉੱਭਰਦੇ ਪਰਿਵਰਤਨਾਂ ਦੇ ਨਾਲ ‘ਤੰਤਰ’ ਨੂੰ ਅਨੁਰੂਪ ਬਣਾਉਣਾ ਅਤੇ ਨਵੀਂ ਅਖੁੱਟ ਟੈਕਨੋਲੋਜੀਆਂ ਨੂੰ ਹੁਲਾਰਾ ਦੇਣਾ ਵੀ ਹੈ।
ਪ੍ਰਸਤਾਵਿਤ ਪਰਿਵਰਤਨ ਦਿੱਗਜਾਂ ਨੂੰ ਕੁਝ ਲਚੀਲਾਪਣ ਪ੍ਰਦਾਨ ਕਰਨਗੇ, ਐਡੀਸ਼ਨਲ ਰੈਵੇਨਿਊ ਵਿਵੇਕੀਕਰਣ ਅਤੇ ਆਰਈਸੀ ਦੀ ਵੈਧਤਾ ਮਿਆਦ ਦੀ ਅਨਿਸ਼ਚਿਤਤਾ ਦੇ ਮੁੱਦਿਆਂ ਦਾ ਵੀ ਸਮਾਧਾਨ ਕਰਨਗੇ। ਇਨ੍ਹਾਂ ਪਰਿਵਰਤਨਾਂ ਨੂੰ ਤਿਅਰ ਕਰਨ ਲਈ ਵਿਆਪਕ ਹਿਤਧਾਰਕ ਪਰਾਮਰਸ਼ ਆਯੋਜਿਤ ਕੀਤੇ ਗਏ ਹਨ। ਬਿਜਲੀ ਮੰਤਰਾਲੇ ਨੇ 4 ਜੂਨ, 2021 ਨੂੰ ਬਿਜਲੀ ਖੇਤਰ ਵਿੱਚ ਹਿਤਧਾਰਕਾਂ ਦੀਆਂ ਟਿੱਪਣੀਆਂ ਦੇ ਲਈ ਅਖੁੱਟ ਊਰਜਾ ਪ੍ਰਮਾਣ ਪੱਤਰ (ਆਰਈਸੀ) ਤੰਤਰ ਨੂੰ ਨਵਾਂ ਰੂਪ ਦੇਣ ਲਈ ਇੱਕ ਵਿਚਾਰ-ਵਟਾਂਦਰਾ ਪਰਿਪੱਤਰ ਪਰਿਚਾਲਿਤ ਕੀਤਾ ਸੀ।
ਸੋਧ ਆਰਈਸੀ ਤੰਤਰ ਵਿੱਚ ਪ੍ਰਸਤਾਵਿਤ ਪਰਿਵਰਤਨਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ :
- ਆਰਈਸੀ ਦੀ ਵੈਧਤਾ ਸਥਾਈ ਹੋਵੇਗੀ, ਯਾਨੀ ਜਦੋਂ ਤੱਕ ਇਸ ਨੂੰ ਵੇਚਿਆ ਨਹੀਂ ਜਾਂਦਾ ਹੈ।
- ਸੀਈਆਰਸੀ ਦੀ ਨਿਗਰਾਨੀ ਵਿੱਚ ਨਿਗਰਾਨੀ ਤੰਤਰ ਇਹ ਸੁਨਿਸ਼ਚਿਤ ਕਰੇਗਾ ਕਿ ਆਰਈਸੀ ਦੀ ਜਮ੍ਹਾਂਖੋਰੀ ਨਾ ਹੋਵੇ।
- ਆਰਈ ਜਨਰੇਟਰ, ਜੋ ਆਰਈਸੀ ਦੇ ਲਈ ਯੋਗ ਹਨ, ਮੌਜੂਦਾ ਦਿਸ਼ਾ-ਨਿਰਦੇਸ਼ ਦੇ ਅਨੁਸਾਰ ਪੀਪੀਏ ਦੀ ਮਿਆਦ ਦੇ ਲਈ ਆਰਈ ਸੀ ਜਾਰੀ ਕਰਨ ਦੇ ਲਈ ਯੋਗ ਹੋਣਗੇ। ਮੌਜੂਦਾ ਆਰਈ ਪ੍ਰੋਜੈਕਟਾਂ,ਜੋ ਆਰਈਸੀ ਦੇ ਲਈ ਯੋਗ ਹਨ, ਉਨ੍ਹਾਂ ਨੂੰ 25 ਸਾਲਾਂ ਤੱਕ ਆਰਈਸੀ ਮਿਲਣਾ ਜਾਰੀ ਕਰੇਗਾ।
- ਨਵੀਆਂ ਅਤੇ ਉੱਚ ਕੀਮਤ ਵਾਲੀਆਂ ਆਰਈ ਟੈਕਨੋਲੋਜੀਆਂ ਨੂੰ ਹੁਲਾਰਾ ਦੇਣ ਲਈ ਇੱਕ ਟੈਕਨੋਲੋਜੀ ਗੁਣਕ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਨੂੰ ਪਰਿਪਕਤਾ ਦੇ ਅਧਾਰ ‘ਤੇ ਟੈਕਨੋਲੋਜੀਆਂ ਦੇ ਲਈ ਵਿਸ਼ੇਸ਼ ਕਈ ਬਾਸਕੇਟ ਵਿੱਚ ਵੰਡਿਆ ਜਾ ਸਕਦਾ ਹੈ।
- ਆਰਈਸੀ ਉਨ੍ਹਾਂ ਰੁਕਾਵਟਾਂ ਵਾਲੀਆਂ ਸੰਸਥਾਵਾਂ (ਡਿਸਕਾੱਮ ਅਤੇ ਓਪਨ ਅਕਸੈੱਸ ਉਪਭੋਗਤਾਵਾਂ ਸਮੇਤ) ਨੂੰ ਜਾਰੀ ਕੀਤੇ ਜਾ ਸਕਦੇ ਹਨ, ਜੋ ਕੇਂਦਰ ਸਰਕਾਰ ਦੁਆਰਾ ਅਧਿਸੂਚਿਤ ਆਪਣੇ ਆਰਪੀਓ ਅਨੁਪਾਲਨ ਤੋਂ ਪਰ੍ਹੇ ਆਰਈ ਪਾਵਰ ਖਰੀਦਦੇ ਹਨ।
- ਸਬਸਿਡੀ/ਰਿਆਇਤਾਂ ਜਾਂ ਕਿਸੇ ਹੋਰ ਫੀਸ ਦੀ ਛੂਟ ਦੇ ਲਾਭਾਰਥੀ ਨੂੰ ਕੋਈ ਆਰਈਸੀ ਜਾਰੀ ਨਹੀਂ ਕੀਤਾ ਜਾਵੇਗਾ। ਐੱਫਓਆਰ ਆਰਈਸੀ ਨੂੰ ਅਸਵੀਕਾਰ ਕਰਨ ਲਈ ਰਿਆਇਤੀ ਫੀਸ ਨੂੰ ਸਮਾਨ ਰੂਪ ਨਾਲ ਨਿਰਧਾਰਿਤ ਕਰੇਗਾ।
- ਆਰਈਸੀ ਤੰਤਰ ਵਿੱਚ ਵਪਾਰੀਆਂ ਅਤੇ ਦੁਵੱਲੇ ਲੇਣ-ਦੇਣ ਦੀ ਅਨੁਮਤੀ।
ਸੋਧ ਆਰਈਸੀ ਤੰਤਰ ਵਿੱਚ ਪ੍ਰਸਤਾਵਿਤ ਪਰਿਵਰਤਨਾਂ ਨੂੰ ਸੀਈਆਰਸੀ ਦੁਆਰਾ ਰੈਗੂਲੇਟਰੀ ਪ੍ਰਕਿਰਿਆ ਰਾਹੀਂ ਲਾਗੂ ਕੀਤਾ ਜਾਵੇਗਾ। ਆਰਈ ਸਰੋਤਾਂ ਦੀ ਉਪਲੱਬਧਤਾ ਅਤੇ ਉਨ੍ਹਾਂ ਦੇ ਅਖੁੱਟ ਖਰੀਦ ਦਾਯਿਤੱਤ (ਆਰਪੀਓ) ਨੂੰ ਪੂਰਾ ਕਰਨ ਦੇ ਲਈ ਰੁਕਾਵਟ ਸੰਸਥਾਵਾਂ ਦੀ ਜ਼ਰੂਰਤ ਦੇ ਦਰਮਿਆਨ ਤਾਲਮੇਲ ਵਿੱਚ ਕਮੀ ਨੂੰ ਦੂਰ ਕਰਨ ਦੇ ਲਈ, ਅਖਿਲ ਭਾਰਤੀ ਬਜ਼ਾਰ ਅਧਾਰਿਤ ਅਕਸ਼ੈ ਊਰਜਾ ਪ੍ਰਮਾਣ ਪੱਤਰ (ਆਰਈਸੀ) ਤੰਤਰ ਨੂੰ ਸਾਲ 2010 ਵਿੱਚ ਸ਼ੁਰੂ ਕੀਤਾ ਗਿਆ ਸੀ।
***
ਐੱਮਵੀ/ਆਈਜੀ
(Release ID: 1759701)
Visitor Counter : 235