ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਦੀ ਅਗਵਾਈ ਵਾਲੀ ਰੱਖਿਆ ਪ੍ਰਾਪਤੀ ਪ੍ਰੀਸ਼ਦ ਨੇ 13,165 ਕਰੋੜ ਰੁਪਏ ਦੇ ਮੁੱਲ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ
Posted On:
29 SEP 2021 7:24PM by PIB Chandigarh
ਮੁੱਖ ਨੁਕਤੇ:
· ਘਰੇਲੂ ਸਰੋਤਾਂ ਤੋਂ 87% ਖਰੀਦ।
· 3,850 ਕਰੋੜ ਰੁਪਏ ਦੀ ਲਾਗਤ ਨਾਲ 25 ਏਐੱਲਐੱਚ ਮਾਰਕ III ਹੈਲੀਕਾਪਟਰ।
· 4,962 ਕਰੋੜ ਰੁਪਏ ਦਾ ਰਾਕੇਟ ਅਸਲਾ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ 29 ਸਤੰਬਰ 2021 ਨੂੰ ਰੱਖਿਆ ਪ੍ਰਾਪਤੀ ਪ੍ਰੀਸ਼ਦ (ਡੀਏਸੀ) ਦੀ ਮੀਟਿੰਗ ਹੋਈ, ਜਿਸ ਵਿੱਚ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਆਧੁਨਿਕੀਕਰਨ ਅਤੇ ਸੰਚਾਲਨ ਦੀਆਂ ਜ਼ਰੂਰਤਾਂ ਲਈ ਪੂੰਜੀ ਪ੍ਰਾਪਤੀਆਂ ਦੇ ਪ੍ਰਸਤਾਵਾਂ ਲਈ ਤਕਰੀਬਨ 13,165 ਕਰੋੜ ਰੁਪਏ ਦੀਆਂ ਪੂੰਜੀ ਪ੍ਰਾਪਤੀਆਂ ਦੇ ਪ੍ਰਸਤਾਵ ਦੀ ਪ੍ਰਵਾਨਗੀ (ਏਓਐੱਨ) ਦਿੱਤੀ। ਕੁੱਲ ਪ੍ਰਵਾਨਤ ਰਕਮ ਵਿੱਚੋਂ 11,486 ਕਰੋੜ (87%) ਘਰੇਲੂ ਸਰੋਤਾਂ ਤੋਂ ਹੈ।
ਮੁੱਖ ਮਨਜ਼ੂਰੀਆਂ ਵਿੱਚ ਹੈਲੀਕਾਪਟਰ, ਗਾਈਡਡ ਹਥਿਆਰ ਅਤੇ ਰਾਕੇਟ ਅਸਲਾ ਸ਼ਾਮਲ ਹਨ। ਭਾਰਤੀ ਫ਼ੌਜ ਦੀ ਅਡਵਾਂਸਡ ਲਾਈਟ ਹੈਲੀਕਾਪਟਰਸ (ਏਐੱਲਐੱਚ) ਸਕੁਐਡਰਨ ਦੀ ਲੋੜ ਨੂੰ ਵੇਖਦੇ ਹੋਏ, ਆਪਣੀ ਕਾਰਜਸ਼ੀਲ ਤਿਆਰੀ ਨੂੰ ਯਕੀਨੀ ਬਣਾਉਣ ਵਾਲੀ ਆਪਣੀ ਅਟੁੱਟ ਲਿਫਟ ਸਮਰੱਥਾ ਨੂੰ ਬਿਹਤਰ ਬਣਾਉਣ ਲਈ, ਡੀਏਸੀ ਨੇ 'ਆਤਮਨਿਰਭਰ ਭਾਰਤ' ਅਤੇ 'ਮੇਕ ਇਨ ਇੰਡੀਆ' ਵੱਲ ਲਗਾਤਾਰ ਜ਼ੋਰ ਦੇ ਮੱਦੇਨਜ਼ਰ 3,850 ਕਰੋੜ ਰੁਪਏ ਦੀ ਲਾਗਤ ਨਾਲ ਖਰੀਦ ਇੰਡੀਅਨ-ਆਈਡੀਡੀਐੱਮ ਦੇ ਅਧੀਨ ਐੱਮ/ਐੱਸ ਐੱਚਏਐੱਲ ਤੋਂ 25 ਏਐੱਲਐੱਚ ਮਾਰਕ III ਹੈਲੀਕਾਪਟਰਾਂ ਦੀ ਖਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਵਦੇਸ਼ੀ ਡਿਜ਼ਾਈਨ ਅਤੇ ਗੋਲਾ ਬਾਰੂਦ ਦੇ ਵਿਕਾਸ ਨੂੰ ਹੁਲਾਰਾ ਦਿੰਦੇ ਹੋਏ, ਡੀਏਸੀ ਨੇ ਘਰੇਲੂ ਸਰੋਤਾਂ ਤੋਂ ਲਗਭਗ 4,962 ਕਰੋੜ ਰੁਪਏ ਦੀ ਕੀਮਤ 'ਤੇ ਖਰੀਦ (ਭਾਰਤੀ-ਆਈਡੀਡੀਐਐੱਮ ਸ਼੍ਰੇਣੀ ਦੇ ਅਧੀਨ ਟਰਮੀਨਲ ਗਾਈਡਡ ਮਿਨੀਸ਼ਨ (ਟੀਜੀਐੱਮ) ਅਤੇ ਐੱਚਈਪੀਐੱਫ/ਆਰਐੱਚਈ ਰਾਕੇਟ ਅਸਲਾ ਖਰੀਦ ਨੂੰ ਪ੍ਰਵਾਨਗੀ ਦਿੱਤੀ। 4,353 ਕਰੋੜ ਰੁਪਏ ਦੇ ਹੋਰ ਪ੍ਰਸਤਾਵ ਡੀਏਸੀ ਦੁਆਰਾ ਏਓਐੱਨ ਨੂੰ ਵੀ ਦਿੱਤੇ ਗਏ।
ਇਸ ਤੋਂ ਇਲਾਵਾ, ਡੀਏਸੀ ਨੇ ਉਦਯੋਗ ਲਈ ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਖਰੀਦ ਦੀ ਕੁਸ਼ਲਤਾ ਵਧਾਉਣ ਅਤੇ ਸਮਾਂ ਸੀਮਾ ਘਟਾਉਣ ਦੇ ਉਪਾਅ ਨੂੰ ਯਕੀਨੀ ਬਣਾਉਣ ਲਈ ਕਾਰੋਬਾਰੀ ਪ੍ਰਕਿਰਿਆ ਮੁੜ-ਇੰਜੀਨੀਅਰਿੰਗ ਦੇ ਹਿੱਸੇ ਵਜੋਂ ਡੀਏਪੀ 2020 ਵਿੱਚ ਕੁਝ ਸੋਧਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
****
ਏਬੀਬੀ/ਨੈਂਪੀ/ਪੀਐੱਸ/ਏਡੀਏ
(Release ID: 1759493)
Visitor Counter : 261