ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਸਿਖਲਾਈ ਅਤੇ ਪ੍ਰਸ਼ਾਸਨ ਦੋਨਾਂ ਵਿੱਚ ਏਕੀਕ੍ਰਿਤ ਦ੍ਰਿਸ਼ਟੀਕੋਣ ਦੇ ਲਾਭ ਨੂੰ ਹੁਣ ਅਨੁਭਵ ਕੀਤਾ ਜਾਣ ਲੱਗਿਆ ਹੈ


ਟੈਕਨੋਲੋਜੀ ਦੀ ਮਦਦ ਨਾਲ ਗਿਆਨ ਤੱਕ ਪਹੁੰਚ ਹੁਣ ਆਸਾਨ ਹੋਈ ਹੈ ਜਿਸ ਨੇ ਪੇਸ਼ੇਵਰਾਂ ਅਤੇ ਵੱਖ-ਵੱਖ ਖੇਤਰਾਂ ਦੇ ਵਿਕਾਸ ਨੂੰ ਆਸਾਨ ਬਣਾ ਦਿੱਤਾ ਹੈ
ਡਾ. ਜਿਤੇਂਦਰ ਸਿੰਘ ਇੰਡੀਅਨ ਸਕੂਲ ਆਵ੍ ਬਿਜ਼ਨੇਸ ਮੋਹਾਲੀ/ਹੈਦਰਾਬਾਦ ਦੇ ਐਡਵਾਂਸਡ ਮੈਨੇਜਮੈਂਟ ਪ੍ਰੋਗਰਾਮ ਇਨ ਪਬਲਿਕ ਪਾਲਿਸੀ(ਏਐੱਮਪੀਪੀਪੀ) ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਨਾਲ ਗੱਲ ਕਰ ਰਹੇ ਹਨ

Posted On: 23 SEP 2021 8:15PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ;  ਲੋਕ ਸ਼ਿਕਾਇਤਾਂ ਅਤੇ ਪੈਂਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰੀ  ਡਾ .ਜਿਤੇਂਦਰ ਸਿੰਘ ਨੇ ਅੱਜ ਇੰਡੀਅਨ ਸਕੂਲ ਆਵ੍ ਬਿਜ਼ਨੇਸ ਮੋਹਾਲੀ/ਹੈਦਰਾਬਾਦ ਦੇ ਐਡਵਾਂਸਡ ਮੈਨੇਜਮੈਂਟ ਪ੍ਰੋਗਰਾਮ ਇਨ ਪਬਲਿਕ ਪਾਲਿਸੀ  (ਏਐੱਮਪੀਪੀਪੀ )  ਵਿੱਚ ਹਿੱਸਾ ਲੈਣ ਵਾਲੇ ਸਿਖਿਆਰਥੀ ਨਾਲ ਗੱਲਬਾਤ ਕੀਤੀ।

C:\Users\Punjabi\Desktop\Gurpreet Kaur\2021\September 2021\23-09-2021\image001QDHK.jpg

ਸਿਖਿਆਰਥੀਆਂ ਨਾਲ ਚਰਚਾ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਹੁਣ ਸਪੱਸ਼ਟ ਹੋ ਚੁੱਕਿਆ ਹੈ ਕਿ ਏਕੀਕ੍ਰਿਤ ਦ੍ਰਿਸ਼ਟੀਕੋਣ ਸਿਖਲਾਈ ਅਤੇ ਪ੍ਰਸ਼ਾਸਨ ਦੋਨਾਂ ਵਿੱਚ ਲਾਭਦਾਇਕ ਹੈ।  ਉਨ੍ਹਾਂ ਨੇ ਕਿਹਾ ਕਿ ਏਕੀਕ੍ਰਿਤ ਦ੍ਰਿਸ਼ਟੀਕੋਣ ਅਪਨਾਉਣ ਨਾਲ ਵਿਵਿਧ ਰੂਪ ਵਿੱਚ ਸਮਰੱਥਾ ਨਿਰਮਾਣ ਵਿੱਚ ਵੀ ਮਦਦ ਮਿਲਦੀ ਹੈ।

ਕੇਂਦਰੀ ਮੰਤਰੀ ਨੇ ‘ਮਿਸ਼ਨ ਕਰਮਯੋਗੀ’ ਅਤੇ ਇਸ ਦੇ ਵੱਖ-ਵੱਖ ਪਹਿਲੂਆਂ  ਦੇ ਬਾਰੇ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੁਆਰਾ ਸ਼ੁਰੂ ਕੀਤੇ ਗਏ ਇਸ ਮਿਸ਼ਨ ਵਿੱਚ ਹਾਈ-ਟੈਕ ਮਾਡਿਊਲ ਹਨ ਜਿਨ੍ਹਾਂ ਦੀ ਮਦਦ ਨਾਲ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੂੰ ਲਗਾਤਾਰ ਟਰੇਂਡ ਕੀਤਾ ਜਾ ਰਿਹਾ ਹੈ।  ਕੇਂਦਰੀ ਮੰਤਰੀ ਨੇ ਕਿਹਾ ਕਿ ਵਰਤਮਾਨ ਸ਼ਾਸਨ ਵਿੱਚ, ਅਤੀਤ ਦੀਆਂ ਕਈ ਪ੍ਰਚਲਤ ਵਿਸੰਗਤੀਆਂ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਪੁਲਾੜ ਅਤੇ ਪਰਮਾਣੂ ਊਰਜਾ ਜਿਹੇ ਵੱਖ-ਵੱਖ ਖੇਤਰਾਂ ਲਈ ਨਵੇਂ ਰਸਤੇ ਖੋਲ੍ਹ ਦਿੱਤੇ ਗਏ ਹਨ ਅਤੇ ਇਸ ਦੇ ਪਰਿਣਾਮਸਵਰੂਪ ਅੱਜ ਭਾਰਤ ਨੇ ਦੁਨੀਆ ਨੂੰ ਇਹ ਦਿਖਾ ਦਿੱਤਾ ਹੈ ਕਿ ਪਰਮਾਣੂ ਊਰਜਾ ਦਾ ਉਪਯੋਗ ਵਿਕਾਸ ਦੇ ਖੇਤਰਾਂ ਵਿੱਚ ਕਿਸ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ।

ਕੇਂਦਰੀ ਮੰਤਰੀ ਨੇ ਵੱਖ-ਵੱਖ ਉਦਾਹਰਣਾਂ ਦੇ ਮਾਧਿਅਮ ਰਾਹੀਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸ ਤਰ੍ਹਾਂ ਨਾਲ ਟੈਕਨੋਲੋਜੀ ਦੀ ਮਦਦ ਨਾਲ ਗਿਆਨ ਤੱਕ ਪਹੁੰਚ ਹੁਣ ਆਸਾਨ ਹੋਈ ਹੈ ਜਿਸ ਨੇ ਪੇਸ਼ੇਵਰਾਂ ਅਤੇ ਵੱਖ-ਵੱਖ ਖੇਤਰਾਂ  ਦੇ ਵਿਕਾਸ ਨੂੰ ਆਸਾਨ ਬਣਾ ਦਿੱਤਾ ਹੈ।

ਜਨਤਕ ਨੀਤੀ ਵਿੱਚ ਉੱਨਤ ਪ੍ਰਬੰਧਨ ਪ੍ਰੋਗਰਾਮ (ਏਐੱਮਪੀਪੀਪੀ), ਪਰਸੋਨਲ ਅਤੇ ਸਿਖਲਾਈ ਵਿਭਾਗ  ਦੇ ਸਿਖਲਾਈ ਵੰਡ ਦੁਆਰਾ ਸੰਚਾਲਿਤ ਪੰਜ ਦੀਰਘਕਾਲਿਕ ਘਰੇਲੂ ਪ੍ਰੋਗਰਾਮਾਂ (ਐੱਲਟੀਡੀਪੀ) ਵਿੱਚੋਂ ਇੱਕ ਹੈ। ਏਐੱਮਪੀਪੀਪੀ ਪ੍ਰੋਗਰਾਮ ਇੰਡੀਅਨ ਸਕੂਲ ਆਵ੍ ਬਿਜਨੇਸ-ਹੈਦਰਾਬਾਦ/ਮੋਹਾਲੀ  (ਆਈਐੱਸਬੀ -ਐੱਚ/ਐੱਮ) ਵਿੱਚ ਚਲਾਇਆ ਗਿਆ  ਜਿਸ ਦੇ ਅਧੀਨ ਸਿਖਲਾਈ ਦੇ ਇੱਕ ਹਿੱਸੇ ਵਿੱਚ ਸਿਖਿਆਰਥੀ ਨੂੰ ਸਕੂਲ ਪਰਿਸਰ ਵਿੱਚ ਜਦੋਂ ਕਿ ਦੂਜੇ ਹਿੱਸੇ ਵਿੱਚ ਕਾਰਜਸਥਲ ‘ਤੇ ਸਿਖਲਾਈ ਦਿੱਤੀ ਗਈ । ਸਿਖਲਾਈ ਵਿਭਾਗ  ਦੇ ਹੋਰ ਦੀਰਘਕਾਲਿਕ ਘਰੇਲੂ ਪ੍ਰੋਗਰਾਮਾਂ ਵਿੱਚ ਪੂਰਣਕਾਲਿਕ ਸੰਸਥਾਗਤ ਸਿਖਲਾਈ ਦਿੱਤੀ ਜਾਂਦੀ ਹੈ ਨਾਲ ਹੀ ਉਨ੍ਹਾਂ ਵਿੱਚ 2 ਹਫ਼ਤੇ ਦੀ ਮਿਆਦ ਦਾ ਅੰਤਰਰਾਸ਼ਟਰੀ ਸਿਖਲਾਈ ਵੀ ਸ਼ਾਮਿਲ ਹੁੰਦੀ ਹੈ ,

ਉਨ੍ਹਾਂ ਪ੍ਰੋਗਰਾਮਾਂ ਦੇ ਵਿਪਰੀਤ ਏਐੱਮਪੀਪੀਪੀ ਨੂੰ ਲੋਕ ਨੀਤੀ ‘ਤੇ ਅਧਿਕਾਰੀਆਂ  ਦੇ ਅਨੁਕੂਲ ਘਰੇਲੂ ਸਿਖਲਾਈ ਪ੍ਰੋਗਰਾਮ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ,  ਜਿਸ ਵਿੱਚ ਕੋਈ ਅੰਤਰਰਾਸ਼ਟਰੀ ਘਟਕ ਸ਼ਾਮਿਲ ਨਹੀਂ ਹੈ। ਇਹ ਪ੍ਰੋਗਰਾਮ ਸੰਪੂਰਣ ਭਾਰਤੀ ਸੇਵਾਵਾਂ (ਆਈਏਐੱਸ, ਆਈਪੀਐੱਸ ਅਤੇ ਆਈਐੱਫਓਐੱਸ), ਕੇਂਦਰੀ ਸਿਵਲ ਸੇਵਾ (ਗਰੁੱਪ ਏ) ਰਾਜ ਪ੍ਰਬੰਧਕੀ ਸਿਖਲਾਈ ਸੰਸਥਾਨਾਂ (ਏਟੀਆਈ) ਦੇ ਫੈਕਲਟੀ ਮੈਂਬਰ ਅਤੇ ਰਾਜ ਸਿਵਲ ਸੇਵਾ  (ਗਰੁੱਪ ਏ)  ਦੇ ਅਧਿਕਾਰੀਆਂ ਲਈ ਉਪਲੱਬਧ ਹੈ।  ਇਹ ਕੋਰਸ ਜਨਤਕ ਨੀਤੀ ਅਰਥ ਸ਼ਾਸਤਰ  ਕਾਰਪੋਰੇਟ ਵਿੱਤ ਅਤੇ ਸੰਸਾਰਿਕ ਵਿੱਤੀ ਬਜ਼ਾਰ  ਤਕਨੀਕੀ ਅਤੇ ਸਮਾਜ,  ਲੈਂਗਿਕ ਅਤੇ ਵਿਕਾਸ, ਜਨਤਕ ਨੀਤੀ ਵਿੱਚ ਨੈਤਿਕਤਾ ,  ਅਤੇ ਜਨਤਕ- ਨਿਜੀ ਭਾਗੀਦਾਰੀ ਵਿੱਚ ਯੋਗਤਾਵਾਂ ਦਾ ਨਿਰਮਾਣ ਕਰਦਾ ਹੈ।  ਇਸ ਪ੍ਰੋਗਰਾਮ  ਦੇ ਅਨੁਸਾਰ ਪੰਜ ਬੈਚ ਵਿੱਚ ਅਧਿਕਾਰੀ ਸਿਖਲਾਈ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਨ ਅਤੇ ਛੇਵੇਂ ਬੈਚ ਦੀ ਟ੍ਰੇਨਿੰਗ ਜਾਰੀ ਹੈ ,  ਜਿਸ ਵਿੱਚ 14 ਪ੍ਰਤੀਭਾਗੀ ਹਿੱਸਾ ਲੈ ਰਹੇ ਹਨ ।

*****

ਐੱਸਐੱਨਸੀ/ਆਰਆਰ



(Release ID: 1757795) Visitor Counter : 131


Read this release in: English , Hindi , Punjabi