ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਬੱਚਿਆਂ ਨੂੰ ਮਾਪਿਆਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਕਦਰਾਂ-ਕੀਮਤਾਂ ‘ਤੇ ਅਧਾਰਿਤ ਸਿੱਖਿਆ ਦੇਣ ਦਾ ਸੱਦਾ ਦਿੱਤਾ
ਸਕੂਲ ਪਾਠਕ੍ਰਮ ਵਿੱਚ ਭਾਰਤੀ ਕਲਾ ਤੇ ਸੱਭਿਆਚਾਰ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਮਹਾਨ ਸਵਰਗੀ ਗਾਇਕ ਸ਼੍ਰੀ ਐੱਸਪੀ ਬਾਲਾਸੁਬਰਾਮਣੀਅਮ ਦੀ ਪਹਿਲੀ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ
Posted On:
23 SEP 2021 7:22PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਮਾਪਿਆਂ ਤੇ ਸਿੱਖਿਆ–ਸ਼ਾਸਤਰੀਆਂ ਨੂੰ ਭਾਰਤੀ ਸੱਭਿਆਚਾਰ, ਪਰੰਪਰਾ ਅਤੇ ਲੋਕਾਚਾਰ ਉੱਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕਦਰਾਂ-ਕੀਮਤਾਂ ’ਤੇ ਅਧਾਰਿਤ ਸਿੱਖਿਆ ਪ੍ਰਦਾਨ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਬੱਚੇ ਦੇ ਸਮੁੱਚੇ ਵਿਕਾਸ ਲਈ ਕਦਰਾਂ-ਕੀਮਤਾਂ–ਅਧਾਰਿਤ ਸਮੁੱਚੀ ਸਿੱਖਿਆ ਉੱਤੇ ਜ਼ੋਰ ਦਿੱਤਾ।
ਮਹਾਨ ਗਾਇਕ ਸਵਰਗੀ ਸ਼੍ਰੀ ਐੱਸ.ਪੀ. ਬਾਲਾਸੁਬਰਾਮਣੀਅਮ ਦੀ ਪਹਿਲੀ ਬਰਸੀ ਮੌਕੇ ਇੱਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨਾਇਡੂ ਨੇ ਸੁਝਾਇਆ ਕਿ ਸਕੂਲ ਪਾਠਕ੍ਰਮ ਵਿੱਚ ਭਾਰਤੀ ਕਲਾ ਤੇ ਸੱਭਿਆਚਾਰ ਅਤੇ ਸਾਡੀ ਵਿਰਾਸਤ ਦਾ ਵਿਆਪਕ ਦ੍ਰਿਸ਼ ਮੁਹੱਈਆ ਕਰਵਾਉਣ ’ਤੇ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਗੀਤ ਸਾਡੇ ਮਨ ਨੂੰ ਸ਼ਾਂਤੀ ਮੁਹੱਈਆ ਕਰਵਾਉਂਦਾ ਹੈ ਤੇ ਬੱਚਿਆਂ ਨੂੰ ਗੀਤ ਸਿੱਖਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਇਸ ਮੌਕੇ, ਉਪ ਰਾਸ਼ਟਰਪਤੀ ਨੇ ਮਰਹੂਮ ਗਾਇਕ ਨੂੰ ਭਰਪੂਰ ਸ਼ਰਧਾਂਜਲੀ ਭੇਟ ਕੀਤੀ। ਬਹੁਪੱਖੀ ਗਾਇਕ ਦੇ ਜੀਵਨ ਨੂੰ ਯਾਦ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਆਪਣੀ ਸੰਗੀਤ ਯਾਤਰਾ ਦੇ ਪੰਜ ਦਹਾਕਿਆਂ ਵਿੱਚ, ਸ਼੍ਰੀ ਐੱਸ ਪੀ ਬਾਲਾਸੁਬਰਾਮਣੀਅਮ ਨੇ ਸੰਗੀਤ ਜਗਤ ਉੱਤੇ ਇੱਕ ਅਮਿੱਟ ਛਾਪ ਛੱਡੀ। ਉਨ੍ਹਾਂ ਨੇ ਮਰਹੂਮ ਗਾਇਕ ਨਾਲ ਆਪਣੀ ਨੇੜਲੀ ਸਾਂਝ ਅਤੇ ਤੇਲੁਗੂ ਭਾਸ਼ਾ ਪ੍ਰਤੀ ਉਨ੍ਹਾਂ ਦੇ ਸਾਂਝੇ ਪਿਆਰ ਨੂੰ ਵੀ ਯਾਦ ਕੀਤਾ।
ਫਿਲਮ ਉਦਯੋਗ ਦੇ ਪ੍ਰਸਿੱਧ ਕਲਾਕਾਰ, ਗੀਤਕਾਰ ਸ਼੍ਰੀ ਸਿਰੀਵੇਨੇਲਾ ਸੀਤਾਰਾਮਸ਼ਾਸਤਰੀ, ਗਾਇਕ ਸ਼੍ਰੀ ਕੈਲਾਸ਼ ਖੇਰ, ਫਿਲਮ ਅਦਾਕਾਰ ਸ਼੍ਰੀ ਤਨੀਕੇਲਾ ਭਰਾਨੀ, ਵੱਖ-ਵੱਖ ਤੇਲੁਗੂ ਸੰਗਠਨਾਂ ਦੇ ਮੈਂਬਰਾਂ ਅਤੇ ਹੋਰਾਂ ਨੇ ਇਸ ਵਰਚੁਅਲ ਸਮਾਗਮ ਵਿੱਚ ਹਿੱਸਾ ਲਿਆ।
**********
ਐੱਮਐੱਸ/ਆਰਕੇ
(Release ID: 1757573)
Visitor Counter : 145