ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਸਟਾਰਟਅਪ ਇੰਡੀਆ ਈਕੋਸਿਸਟਮ ਨੂੰ ਡੀਪੀਆਈਆਈਟੀ ਵੱਲੋਂ ਵੱਡਾ ਹੁਲਾਰਾ ਮਿਲਿਆ

Posted On: 23 SEP 2021 6:00PM by PIB Chandigarh

ਭਾਰਤ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਯਾਦ ਵਿੱਚ 'ਆਜਾਦੀ ਕਾ ਅੰਮ੍ਰਿਤ ਮਹੋਤਸਵਦਾ ਦੇਸ਼ ਵਿਆਪੀ ਜਸ਼ਨ ਸ਼ੁਰੂ ਕੀਤਾ ਹੈ। ਇਹ ਪਹਿਲ 12 ਮਾਰਚ 2021 ਤੋਂ ਸ਼ੁਰੂ ਭਾਰਤ ਦੇ 75 ਵੇਂ ਸੁਤੰਤਰਤਾ ਦਿਵਸ ਦੀ 75 ਹਫਤਿਆਂ ਦੀ ਉਲਟੀ ਗਿਣਤੀ ਹੈ। ਇਹ ਭਾਰਤ ਦੀ ਸਮਾਜਿਕ-ਸੱਭਿਆਚਾਰਕਰਾਜਨੀਤਿਕ ਅਤੇ ਆਰਥਿਕ ਪਛਾਣ ਦੇ ਬਾਰੇ ਵਿੱਚ ਪ੍ਰਗਤੀਸ਼ੀਲ ਹਰ ਚੀਜ਼ ਨੂੰ ਦਰਸਾਉਂਦਾ ਹੈ ਅਤੇ ਭਾਰਤ ਦੇ ਲੋਕਾਂ ਨੂੰ ਸਮਰਪਿਤ ਹੈ ਜੋ ਆਤਮਨਿਰਭਰ ਭਾਰਤ ਦੀ ਭਾਵਨਾ ਰਾਹੀਂ ਪ੍ਰੇਰਿਤਆਪਣੀ ਵਿਕਾਸਵਾਦੀ ਯਾਤਰਾ ਵਿੱਚ ਭਾਰਤ ਨੂੰ ਇਸ ਤਰ੍ਹਾਂ ਦੂਰ ਤਕ ਲਿਜਾਣ ਵਿੱਚ ਸਹਾਇਤਾ ਕਰਦੇ ਰਹੇ ਹਨ। 

ਵਣਜ ਅਤੇ ਉਦਯੋਗ ਮੰਤਰਾਲਾ ਦਾ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲਾ ਵਿਭਾਗ (ਡੀਪੀਆਈਆਈਟੀ), 20 ਸਤੰਬਰ 2021 ਤੋਂ 26 ਸਤੰਬਰ 2021 ਤੱਕ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਹਫਤਾ ਮਨਾ ਰਿਹਾ ਹੈ। ਇੱਕ ਪ੍ਰਮੁੱਖ ਗਲੋਬਲ ਸਟਾਰਟਅੱਪ ਹੱਬ ਵੱਲ ਭਾਰਤ ਦੀ ਯਾਤਰਾ ਲਈ ਸਟਾਰਟਅਪ ਈਕੋਸਿਸਟਮ ਨੂੰ ਉਤਸ਼ਾਹਤ ਕਰਨ ਵਿੱਚ ਰਾਜਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਉਕਤ ਹਫ਼ਤੇ ਦੇ ਦੌਰਾਨ ਸਟਾਰਟਅਪ ਇੰਡੀਆ ਪਹਿਲ ਨੂੰ ਉਤਸ਼ਾਹਤ ਕਰਨ ਅਤੇ ਮਨਾਉਣ ਦੇ ਮੱਦੇਨਜ਼ਰਸਟਾਰਟਅਪ ਇੰਡੀਆ, ਸਟਾਰਟਅਪ ਸਮਾਗਮਾਂ ਦਾ ਆਯੋਜਨ ਕਰਨ /ਭਾਗ ਲੈਣ ਲਈ ਹੇਠਾਂ ਦਿੱਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਤਾਲਮੇਲ ਕਰ ਰਿਹਾ ਹੈ। 

 

ਉਤਰਾਖੰਡ

ਮੇਘਾਲਿਆ

ਅੰਡੇਮਾਨ ਅਤੇ ਨਿਕੋਬਾਰ ਟਾਪੂ

ਤੇਲੰਗਾਨਾ

ਗੁਜਰਾਤ

ਕਰਨਾਟਕ

ਜੰਮੂ ਅਤੇ ਕਸ਼ਮੀਰ

ਹਰਿਆਣਾ

ਅਸਾਮ

ਪਹਿਲਕਦਮੀ ਦਾ ਉਦੇਸ਼ ਜ਼ਮੀਨੀ ਪੱਧਰ 'ਤੇ ਉੱਦਮਤਾ ਨੂੰ ਉਤਸ਼ਾਹਤ ਕਰਨਾ ਹੈ।  ਸਟਾਰਟਅਪ ਇੰਡੀਆ ਦੇ ਸਹਿਯੋਗ ਨਾਲ ਉਪਰੋਕਤ ਰਾਜਾਂ ਵੱਲੋਂ ਸੰਚਾਲਤ  ਗਤੀਵਿਧੀਆਂ/ਪ੍ਰੋਗਰਾਮਾਂ ਵਿੱਚ ਵੰਨ -ਸੁਵੰਨੇ ਪ੍ਰੋਗਰਾਮਮੁੱਖ ਪਹਿਲਕਦਮੀਆਂ ਦੀ ਸ਼ੁਰੂਆਤਸਟਾਰਟਅਪ ਸੰਮੇਲਨਾਂ ਦਾ ਉਦਘਾਟਨਅਤੇ ਸਟਾਰਟਅਪ ਨੀਤੀਆਂ ਦੀ ਸ਼ੁਰੂਆਤਆਦਿ ਸ਼ਾਮਲ ਹਨ। ਆਜ਼ਾਦੀ ਕਾ ਮਹੋਤਸਵ ਹਫਤੇ ਅਧੀਨ ਪ੍ਰੋਗਰਾਮ ਭਾਰਤ ਦੇ ਸਮੁੱਚੇ ਸਟਾਰਟਅਪ ਈਕੋਸਿਸਟਮ 'ਤੇ ਸਥਾਈ ਪ੍ਰਭਾਵ ਪਾਉਣਗੇ। 

ਉਪਰੋਕਤ ਰਾਜ ਸਟਾਰਟਅਪ ਈਕੋਸਿਸਟਮ ਦੇ ਵੱਖੋ ਵੱਖਰੇ ਪੜਾਵਾਂ 'ਤੇ ਹਨਅਰਥਾਤਉੱਭਰ ਰਹੇ ਈਕੋਸਿਸਟਮ ਤੋਂ ਲੈ ਕੇ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਈਕੋਸਿਸਟਮ ਤੱਕ। ਸਟਾਰਟਅਪ ਈਕੋਸਿਸਟਮ ਦੇ ਹਿੱਤਾਂ ਨੂੰ ਇਕਸਾਰ ਰੱਖਣ ਲਈਈਕੋਸਿਸਟਮ ਦੀਆਂ ਜ਼ਰੂਰਤਾਂ ਅਨੁਸਾਰ ਇਨ੍ਹਾਂ ਪ੍ਰੋਗਰਾਮਾਂ ਨੂੰ ਚਲਾਉਣ ਲਈ ਵਿਆਪਕ ਵਿਸ਼ਿਆਂ ਦੀ ਚੋਣ ਕੀਤੀ ਗਈ ਹੈ। ਥੀਮ ਵੱਖੋ ਵੱਖਰੇ ਹਨ, ਇਨ੍ਹਾਂ ਵਿੱਚ  ਟ੍ਰੇਡਮਾਰਕਿੰਗ ਅਤੇ ਪੇਟੈਂਟਸਨਿਵੇਸ਼ਮਾਰਕੀਟਿੰਗਮੈਂਟਰਸ਼ਿਪਰੇਗੁਲੇਸ਼ਨ, ਖਰੀਦਦਾਰੀਸਮਾਜ ਨਿਰਮਾਣਆਦਿ ਬਾਰੇ ਗਿਆਨ ਸ਼ਾਮਲ ਹੈ। ਇਨ੍ਹਾਂ ਵਿਸ਼ਿਆਂ ਦੇ ਆਲੇ ਦੁਆਲੇ ਦੇ ਪ੍ਰੋਗਰਾਮ, ਉੱਦਮੀਆਂ ਨੂੰ ਉਨ੍ਹਾਂ ਦੇ ਮੌਜੂਦਾ ਉੱਦਮ ਨੂੰ ਅਗਲੇ ਪੜਾਅ 'ਤੇ ਪਹੁੰਚਾਉਣ ਲਈ ਬਹੁਤ ਜ਼ਿਆਦਾ ਗਿਆਨ ਨਾਲ ਭਰਪੂਰ ਕਰਨਗੀਆਂ।

 

 -----------------------  

 

ਡੀਜੇਐਨ/ਪੀਕੇ 


(Release ID: 1757438)
Read this release in: Urdu , English , Hindi