ਵਿੱਤ ਮੰਤਰਾਲਾ
azadi ka amrit mahotsav

ਐੱਚ. ਈ. ਡਾਕਟਰ ਥਾਨੀ ਬਿਨ ਅਹਿਮਦ ਅਲ ਜ਼ਜੂਦੀ ਸੰਯੁਕਤ ਅਰਬ ਅਮਾਰਾਤ ਦੇ ਵਿਦੇਸ਼ ਵਪਾਰ ਰਾਜ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨਾਲ ਮੁਲਾਕਾਤ ਕੀਤੀ

प्रविष्टि तिथि: 23 SEP 2021 3:35PM by PIB Chandigarh

ਐੱਚਡਾਕਟਰ ਥਾਨੀ ਬਿਨ ਅਹਿਮਦ ਅਲ ਜ਼ਜੂਦੀ ਸੰਯੁਕਤ ਅਰਬ ਅਮਾਰਾਤ ਦੇ ਵਿਦੇਸ਼ ਵਪਾਰ ਰਾਜ ਮੰਤਰੀ ਨੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨਾਲ ਅੱਜ ਮੁਲਾਕਾਤ ਕੀਤੀ  ਦੋਨਾਂ ਧਿਰਾਂ ਨੇ ਭਾਰਤ ਅਤੇ ਸੰਯੁਕਤ ਅਰਬ ਅਮਾਰਾਤ ਵਿਚਾਲੇ ਮਜ਼ਬੂਤ ਆਰਥਿਕ ਅਤੇ ਵਪਾਰਕ ਰੁਝਾਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ  ਦੋਨਾਂ ਧਿਰਾਂ ਨੇ ਸਮੁੱਚੀ ਰਣਨੀਤਕ ਭਾਈਵਾਲੀ ਜੋ ਬਹੁਪੱਖੀ ਦੁਵੱਲੇ ਸੰਬੰਧਾਂ ਦੀ ਚਾਲਕ ਹੈ , ਬਾਰੇ ਵੀ ਵਿਚਾਰ ਚਰਚਾ ਕੀਤੀ 



ਐੱਚਡਾਕਟਰ ਥਾਨੀ ਬਿਨ ਅਹਿਮਦ ਅਲ ਜ਼ਜੂਦੀ ਅਤੇ ਇੱਕ ਉੱਚ ਪੱਧਰੀ ਯੂ   ਵਫ਼ਦ ਮੌਜੂਦਾ ਵਪਾਰ ਅਤੇ ਨਿਵੇਸ਼ ਸੰਬੰਧਾਂ ਸਮੇਤ ਦੁਵੱਲੇ ਆਰਥਿਕ ਸੰਬੰਧਾਂ ਨੂੰ ਸੁਧਾਰਨ ਦੇ ਮਕਸਦ ਨਾਲ ਨਵੀਂ ਦਿੱਲੀ ਵਿੱਚ ਗੱਲਬਾਤ ਕਰ ਰਿਹਾ ਹੈ  ਸਮੁੱਚੀ ਆਰਥਿਕ ਭਾਈਵਾਲੀ ਸਮਝੌਤਾ ਗੱਲਬਾਤ ਦਾ ਪਹਿਲਾ ਪੜਾਅ ਚੱਲ ਰਿਹਾ ਹੈ  ਇੱਥੋਂ ਤੱਕ ਕਿ ਉੱਚ ਪੱਧਰੀ ਦੁਵੱਲੇ ਦੌਰਿਆਂ ਦਾ ਲਗਾਤਾਰ ਅਦਾਨ ਪ੍ਰਦਾਨ ਕੋਵਿਡ ਮਹਾਮਾਰੀ ਦੌਰਾਨ ਵੀ ਦੋਨਾਂ ਮੁਲਕਾਂ ਵਿਚਾਲੇ ਨੇੜਲੀ ਦੋਸਤੀ ਦਰਸਾਉਂਦਾ ਹੈ 

 

********************

 

ਆਰ ਐੱਮ / ਕੇ ਐੱਮ ਐੱਨ


(रिलीज़ आईडी: 1757333) आगंतुक पटल : 159
इस विज्ञप्ति को इन भाषाओं में पढ़ें: English , Urdu , Marathi , हिन्दी , Bengali , Gujarati , Tamil