ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਏਈਪੀਸੀ ਨੇ "ਵਾਣਿਜਯ ਉਤਸਵ" ਵਿੱਚ ਉਭਰ ਰਹੇ ਬਰਾਮਦਕਾਰਾਂ ਲਈ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ

Posted On: 22 SEP 2021 5:35PM by PIB Chandigarh

ਵਣਜ ਵਿਭਾਗ ਵੱਲੋਂ ਮਨਾਏ ਜਾ ਰਹੇ 'ਵਾਣਿਜਯ ਸਪਤਾਹਦੇ ਹਿੱਸੇ ਵਜੋਂਉਭਰਦੇ ਬਰਾਮਦਕਾਰਾਂ ਲਈ ਇੱਕ ਸਿਖਲਾਈ ਸੈਸ਼ਨ ਅੱਜ ਹਰਿਆਣਾ ਦੇ ਗੁਰੁਗ੍ਰਾਮ ਦੇ ਏਈਪੀਸੀ ਅਪੈਰਲ ਹਾਊਸ ਵਿਖੇ ਆਯੋਜਿਤ ਕੀਤਾ ਗਿਆ।  ਅਪੈਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ (ਏਈਪੀਸੀ) ਦੇ ਜਨਰਲ ਸਕੱਤਰ ਡਾ: ਐਲ ਬੀ ਸਿੰਘਲ ਨੇ ਬਰਾਮਦਕਾਰਾਂ ਨੂੰ ਉਤਪਾਦਨ ਲਿੰਕਡ ਪ੍ਰੋਤਸਾਹਨ ਸਕੀਮ ਬਾਰੇ ਚਾਨਣਾ ਪਾਇਆਜੋ ਬਰਾਮਦ ਸਹੂਲਤ ਸਾਧਨ ਹੈ।  ਇੰਡੀਅਨ ਇੰਸਟੀਚਿਊਟ ਆਫ਼ ਫੌਰਨ ਟ੍ਰੇਡ (ਆਈਆਈਐਫਟੀ) ਤੋਂ ਪ੍ਰੋਫੈਸਰ ਐਮਪੀ ਸਿੰਘ ਅਤੇ ਪ੍ਰੋਫੈਸਰ ਹਰਕੀਰਤ ਸਿੰਘ ਨੇ ਵੀ ਮਹਿਮਾਨ ਬੁਲਾਰਿਆਂ ਵੱਜੋਂ ਇਸ ਸੈਸ਼ਨ ਵਿੱਚ ਹਿੱਸਾ ਲਿਆ। 

 

ਸਿਖਲਾਈ ਸੈਸ਼ਨ ਦੌਰਾਨ ਮਹਿਮਾਨ ਸਪੀਕਰ ਪ੍ਰੋ: ਹਰਕੀਰਤ ਸਿੰਘ

 

ਡਾ: ਐਲ ਬੀ ਸਿੰਘਲਸਕੱਤਰ ਜਨਰਲਏਈਪੀਸੀ ਸਿਖਲਾਈ ਸੈਸ਼ਨ ਦੌਰਾਨ

ਸਿਖਲਾਈ ਸੈਸ਼ਨ ਤੋਂ ਬਾਅਦ 'ਬਰਾਮਦ ਦੇ ਮੌਕੇ ਅਤੇ ਚੁਣੌਤੀਆਂ: ਸੈਕਟਰ ਵਿਸ਼ੇਸ਼ ਮੁੱਦੇ' 'ਤੇ ਪੈਨਲ ਚਰਚਾ ਹੋਈ। ਇਸ ਵਿੱਚ ਓਖਲਾ ਗਾਰਮੈਂਟ ਐਂਡ ਟੈਕਸਟਾਈਲ ਕਲਸਟਰਏਪੀਡਾਜਿੰਦਲ ਬਾਸਮਤੀ ਪ੍ਰਾਈਵੇਟ ਲਿਮਟਿਡਈਈਪੀਸੀਬੀਸੀਸੀਆਈ ਬਹਾਦਰਗੜ੍ਹਸਾਂਪਲਾ ਅਤੇ ਰੋਹਾੜ ਇੰਡਸਟਰੀਜ਼ ਐਸੋਸੀਏਸ਼ਨ ਅਤੇ ਹੈਂਡਲੂਮ ਮੈਨੂਫੈਕਚਰਿੰਗ ਐਸੋਸੀਏਸ਼ਨਪਾਣੀਪਤ ਦੇ ਨੁਮਾਇੰਦੇ ਸ਼ਾਮਲ ਸਨ।

ਵਣਜ ਵਿਭਾਗ 20-26 ਸਤੰਬਰ, 2021 ਦੀ ਅਵਧੀ ਦੌਰਾਨ 'ਵਾਣਿਜਯ ਸਪਤਾਹ' (ਵਪਾਰ ਅਤੇ ਵਣਜ ਹਫਤਾ) ਮਨਾ ਰਿਹਾ ਹੈ। ਇਸ ਦੌਰਾਨ ਕਈ ਪ੍ਰੋਗਰਾਮ ਤੇ ਸੰਮੇਲਨ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਆਤਮਨਿਰਭਰ ਭਾਰਤ ਨੂੰ ਵਿਸ਼ੇਸ਼ ਰੂਪ ਵਿੱਚ ਦਰਸਾਇਆ ਗਿਆ ਹੈ।  ਇਸ ਤੋਂ ਇਲਾਵਾ ਭਾਰਤ ਨੂੰ ਇੱਕ ਉਭਰਦੀ ਆਰਥਿਕ ਸ਼ਕਤੀ, ਗ੍ਰੀਨ ਅਤੇ ਸਵੱਛ ਵਿਸ਼ੇਸ਼ ਆਰਥਿਕ ਖੇਤਰਾਂ ਦੇ ਰੂਪ ਵਿੱਚ ਵੀ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਇਸ ਪਹਿਲਕਦਮੀ ਤਹਿਤ ਦੇਸ਼ ਦੇ ਸਾਰੇ 739 ਜ਼ਿਲ੍ਹਿਆਂ ਨੂੰ ਕਵਰ ਕਰਦਿਆਂ 'ਖੇਤ ਤੋਂ ਵਿਦੇਸ਼ੀ ਜਮੀਨਾਂ ਤਕ' ਅਤੇ 'ਹੈਂਡਹੋਲਡਿੰਗ ਸੈਸ਼ਨਾਂ ਅਤੇ ਬਰਾਮਦਕਾਰ ਸੰਮੇਲਨਾਂ  'ਵਾਣਿਜਯ ਉਤਸਵ' ਤੇ ਧਿਆਨ ਕੇਂਦਰਤ ਕਰਨ ਵਾਲੇ ਕਈ ਪ੍ਰੋਗਰਾਮਾਂ ਅਤੇ ਸਮਾਗਮਾਂ ਨੂੰ ਸ਼ਾਮਲ ਕੀਤਾ ਗਿਆ ਹੈ।   

----------------------------------  

ਡੀਐਸ/ਪੀਐਸ/ਐਚਆਰ/ਵੀਸੀ


(Release ID: 1757115)
Read this release in: English , Urdu , Hindi , Tamil