ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਕੋਵਿੰਦ ਨੇ ਦ ਰਿੱਜ, ਸ਼ਿਮਲਾ ਦਾ ਅਚਾਨਕ ਦੌਰਾ ਕੀਤਾ


ਸ਼ਿਮਲਾ ਦੇ ਨਾਗਰਿਕਾਂ ਅਤੇ ਟੂਰਿਸਟਾਂ ਦੇ ਨਾਲ ਗੱਲਬਾਤ ਕੀਤੀ

Posted On: 18 SEP 2021 8:00PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (18 ਸਤੰਬਰ, 2021 ਨੂੰ) ਦ ਰਿੱਜ, ਸ਼ਿਮਲਾ ਦਾ ਅਚਾਨਕ ਦੌਰਾ ਕੀਤਾ ਅਤੇ ਨਾਗਰਿਕਾਂ ਤੇ ਟੂਰਿਸਟਾਂ ਦੇ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਕੋਵਿੰਦ ਇੱਕ ਛੋਟੇ ਕਾਫਲੇ ਵਿੱਚ ਬਹੁਤ ਘੱਟ ਸੁਰੱਖਿਆ ਦੇ ਨਾਲ ਦ ਰਿੱਜ, ਸ਼ਿਮਲਾ ਪਹੁੰਚੇ। ਉਨ੍ਹਾਂ ਨੇ ਪੌਪਕੌਰਨ ਖਰੀਦੇ ਅਤੇ ਉੱਥੇ ਮੌਜੂਦ ਲੋਕਾਂ ਤੇ ਟੂਰਿਸਟਾਂ ਦੇ ਨਾਲ ਸੰਖੇਪ ਗੱਲਬਾਤ ਕੀਤੀ। ਇੱਕ ਆਮ ਆਦਮੀ ਦੇ ਰੂਪ ਚ ਆਪਣੀਆਂ ਜੜ੍ਹਾਂ ਨੂੰ ਯਾਦ ਕਰਦੇ ਹੋਏ, ਰਾਸ਼ਟਰਪਤੀ ਕੋਵਿੰਦ ਇੱਕ ਸਨੈਕਸ ਦੀ ਦੁਕਾਨ ਤੇ ਵੀ ਗਏ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਇਹ ਪੂਰੀ ਤਰ੍ਹਾਂ ਨਾਲ ਅਚਾਨਕ ਦੌਰਾ ਸੀ, ਜਿਸ ਨੂੰ ਰਾਸ਼ਟਰਪਤੀ ਨੇ ਜਾਖੂ ਮੰਦਿਰ ਵਿੱਚ ਪੂਜਾ-ਅਰਚਨਾ ਕਰਨ ਦੇ ਬਾਅਦ ਤੈਅ ਕੀਤਾ ਸੀ।

 

ਇਹ ਲੋਕਾਂ ਨੂੰ ਹੈਰਾਨੀਜਨਕ ਲਗਿਆ ਕਿ ਰਾਸ਼ਟਰਪਤੀ ਬੇਹੱਦ ਘੱਟ ਸੁਰੱਖਿਆ ਪਾਬੰਦੀਆਂ ਦੇ ਨਾਲ ਉਨ੍ਹਾਂ ਨੂੰ ਥੋੜ੍ਹੀ ਦੇਰ ਦੇ ਲਈ ਮਿਲਣ ਆਏ। ਰਾਸ਼ਟਰਪਤੀ ਹਿਮਾਚਲ ਪ੍ਰਦੇਸ਼ ਦੇ ਗਠਨ ਦੀ ਗੋਲਡਨ ਜੁਬਲੀ ਦੇ ਅਵਸਰ 'ਤੇ ਪ੍ਰਦੇਸ਼ ਦੇ ਦੌਰੇ 'ਤੇ ਹਨ।

 

*****


ਡੀਐੱਸ/ਬੀਐੱਮ



(Release ID: 1756250) Visitor Counter : 128


Read this release in: English , Urdu , Hindi