ਰਾਸ਼ਟਰਪਤੀ ਸਕੱਤਰੇਤ

ਆਡਿਟ ਕੰਮਕਾਜ ਦੀ ਡੂੰਘੀ ਸਮਝ ਪ੍ਰਾਪਤ ਕਰਨ ਦਾ ਇੱਕ ਵਿਲੱਖਣ ਅਵਸਰ ਪ੍ਰਦਾਨ ਕਰਦਾ ਹੈ ਅਤੇ ਸੁਧਾਰਾਂ ਦੇ ਸੁਝਾਅ ਦੇਣ ਲਈ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ-CAG) ਨੂੰ ਚੰਗੀ ਸਥਿਤੀ ਵਿੱਚ ਰੱਖਦੇ ਹਨ: ਰਾਸ਼ਟਰਪਤੀ ਕੋਵਿੰਦ

ਭਾਰਤ ਦੇ ਰਾਸ਼ਟਰਪਤੀ 2018 ਅਤੇ 2019 ਬੈਚਾਂ ਦੇ ਭਾਰਤੀ ਆਡਿਟ ਅਤੇ ਲੇਖਾ ਸੇਵਾ ਅਧਿਕਾਰੀ ਟ੍ਰੇਨੀਜ਼ ਦੇ ਸਮਾਪਨ ਸਮਾਰੋਹ ਵਿੱਚ ਸ਼ਾਮਲ ਹੋਏ

Posted On: 18 SEP 2021 12:50PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਆਡਿਟ ਕੰਮਕਾਜ ਦੀ ਡੂੰਘੀ ਸਮਝ ਪ੍ਰਾਪਤ ਕਰਨ ਦਾ ਇੱਕ ਵਿਲੱਖਣ ਅਵਸਰ ਪ੍ਰਦਾਨ ਕਰਦੇ ਹਨ ਅਤੇ ਸੁਧਾਰਾਂ ਦੇ ਸੁਝਾਅ ਦੇਣ ਲਈ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੂੰ ਚੰਗੀ ਸਥਿਤੀ ਵਿੱਚ ਰੱਖਦੇ ਹਨ। ਉਹ ਅੱਜ (18 ਸਤੰਬਰ, 2021) ਸ਼ਿਮਲਾ ਵਿਖੇ ਨੈਸ਼ਨਲ ਅਕੈਡਮੀ ਆਵ੍ ਆਡਿਟ ਐਂਡ ਅਕਾਊਂਟਸ ਵਿਖੇ 2018 ਅਤੇ 2019 ਬੈਚਾਂ ਦੇ ਭਾਰਤੀ ਆਡਿਟ ਅਤੇ ਲੇਖਾ ਸੇਵਾ ਅਫਸਰ ਟ੍ਰੇਨੀਜ਼ ਦੇ ਸਮਾਪਨ ਸਮਾਰੋਹ ਵਿੱਚ ਬੋਲ ਰਹੇ ਸਨ।

 

ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ 18 ਮਹੀਨੇ ਦੇਸ਼ ਲਈ ਬਹੁਤ ਕਠਿਨ ਰਹੇ ਹਨ। ਕੋਵਿਡ -19 ਮਹਾਮਾਰੀ ਕਾਰਨ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਸਰਕਾਰ ਨੇ ਸੰਕਟ ਨੂੰ ਘਟਾਉਣ ਅਤੇ ਗ਼ਰੀਬਾਂ ਦੇ ਕਲਯਾਣ ਲਈ ਕਈ ਵਿੱਤੀ ਉਪਾਅ ਕੀਤੇ ਹਨ। ਇਨ੍ਹਾਂ ਨੂੰ ਅਕਸਰ ਪੈਸੇ ਦੁਆਰਾ ਵਿੱਤ-ਪੋਸ਼ਿਤ ਕੀਤਾ ਜਾਂਦਾ ਹੈਜਿਸ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਸਾਡੇ ਬੱਚਿਆਂ ਅਤੇ ਪੋਤੇ-ਪੋਤੀਆਂ ਤੋਂ ਉਧਾਰ ਲਿਆ ਗਿਆ ਸੀ। ਅਸੀਂ ਉਨ੍ਹਾਂ ਦੇ ਰਿਣੀ ਹਾਂ ਕਿ ਇਨ੍ਹਾਂ ਦੁਰਲੱਭ ਸੰਸਾਧਨਾਂ ਦੀ ਸਰਬੋਤਮ ਵਰਤੋਂ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਦੀ ਵਰਤੋਂ ਗ਼ਰੀਬਾਂ ਅਤੇ ਲੋੜਵੰਦਾਂ ਦੇ ਕਲਯਾਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਕੈਗ (CAG) ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੂੰ ਨਿਗਰਾਨੀ ਕਰਦੇ ਹੋਏ ਪ੍ਰਣਾਲੀਗਤ ਸੁਧਾਰਾਂ ਲਈ ਜਾਣਕਾਰੀ ਮੁਹੱਈਆ ਕਰਨ ਦੇ ਅਵਸਰਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਆਡਿਟ ਕਾਰਜ ਸਿਸਟਮ ਦੀ ਡੂੰਘੀ ਸਮਝ ਪ੍ਰਾਪਤ ਕਰਨ ਦਾ ਇੱਕ ਵਿਲੱਖਣ ਅਵਸਰ ਪ੍ਰਦਾਨ ਕਰਦੇ ਹਨ ਅਤੇ ਕੈਗ ਨੂੰ ਸੁਧਾਰਾਂ ਦਾ ਸੁਝਾਅ ਦੇਣ ਦੀ ਚੰਗੀ ਸਥਿਤੀ ਵਿੱਚ ਰੱਖਦੇ ਹਨ। ਸਰਕਾਰਾਂ ਕੈਗ ਜਿਹੀ ਸੰਸਥਾ ਦੁਆਰਾ ਦਿੱਤੀ ਸਲਾਹ ਦਾ ਗੰਭੀਰ ਨੋਟਿਸ ਲੈਣਗੀਆਂ। ਇਹ ਸਾਡੇ ਪਬਲਿਕ ਸੇਵਾ ਪ੍ਰਦਾਨ ਕਰਨ ਦੇ ਮਿਆਰਾਂ ਨੂੰ ਸਕਾਰਾਤਮਕ ਰੂਪ ਵਿੱਚ ਪ੍ਰਭਾਵਿਤ ਕਰੇਗਾ।

 

ਰਾਸ਼ਟਰਪਤੀ ਨੇ ਕਿਹਾ ਕਿ ਨਾਗਰਿਕਾਂ ਦੀ ਸੁਵਿਧਾ ਲਈਸਰਕਾਰੀ ਪ੍ਰਕਿਰਿਆਵਾਂ ਤੇਜ਼ੀ ਨਾਲ ਡਿਜੀਟਲਾਈਜ਼ਡ ਹੋ ਰਹੀਆਂ ਹਨ। ਤੇਜ਼ੀ ਨਾਲ ਪ੍ਰਸਾਰਿਤ ਹੋ ਰਹੀਆਂ ਟੈਕਨੋਲੋਜੀ ਦੀਆਂ ਸੀਮਾਵਾਂ ਨੇ ਰਾਜ ਅਤੇ ਨਾਗਰਿਕਾਂ ਦਰਮਿਆਨ ਦੂਰੀ ਘਟਾ ਦਿੱਤੀ ਹੈ। ਸਿੱਧਾ ਲਾਭ ਟ੍ਰਾਂਸਫਰ (ਡਾਇਰੈਕਟ ਬੈਨੇਫਿਟ ਟਰਾਂਸਫਰ) ਦੇ ਜ਼ਰੀਏਕੰਪਿਊਟਰ ਦਾ ਬਟਨ ਦਬਾਉਣ ਨਾਲ ਦੇਸ਼ ਦੇ ਸਭ ਤੋਂ ਦੂਰ ਦੁਰਾਡੇ ਕੋਨੇ ਵਿੱਚ ਗ਼ਰੀਬ ਨਾਗਰਿਕ ਤੱਕ ਪੈਸਾ ਪਹੁੰਚ ਸਕਦਾ ਹੈ। ਆਡਿਟ ਦੇ ਨਜ਼ਰੀਏ ਤੋਂ ਇਹ ਇੱਕ 'ਛੋਟੀ ਚੁਣੌਤੀਅਤੇ 'ਵੱਡਾ ਅਵਸਰਹੈ। ਉੱਨਤ ਵਿਸ਼ਲੇਸ਼ਣ ਤਕਨੀਕਾਂ ਦੀ ਵਰਤੋਂ ਕਰਦਿਆਂਵੱਡੀ ਮਾਤਰਾ ਵਿੱਚ ਡੇਟਾ ਤੋਂ ਜਾਣਕਾਰੀ ਨੂੰ ਦੂਰ ਦੀ ਯਾਤਰਾ ਕੀਤੇ ਬਿਨਾ ਲੋੜੀਂਦੀ ਜਾਣਕਾਰੀ ਵਿੱਚ ਵੱਖ ਕੀਤਾ ਜਾ ਸਕਦਾ ਹੈ।ਇਹ ਆਡਿਟ ਕਾਰਜਾਂ ਨੂੰ ਵਧੇਰੇ ਫੋਕਸਡ ਅਤੇ ਦਕਸ਼ ਬਣਾ ਸਕਦਾ ਹੈ। ਪ੍ਰਣਾਲੀਗਤ ਇਤਰਾਜ਼ (ਲਾਲ ਝੰਡੇ) ਸ਼ੁਰੂਆਤੀ ਪੜਾਅ 'ਤੇ ਉਠਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਵਿਕਸਿਤ ਹੋ ਰਹੀ ਟੈਕਨੋਲੋਜੀ ਦੇ ਦ੍ਰਿਸ਼ ਦੇ ਨਾਲ ਗਤੀ ਬਣਾਈ ਰੱਖਣੀ ਹੈ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਇਨ੍ਹਾਂ ਸਾਰੀਆਂ ਗੱਲਾਂ ਤੋਂ ਜਾਣੂ ਹਨ।

 

ਨੈਸ਼ਨਲ ਅਕੈਡਮੀ ਆਵ੍ ਆਡਿਟ ਐਂਡ ਅਕਾਊਂਟਸ ਦੇ ਆਲ਼ੇ-ਦੁਆਲ਼ੇ ਦੇ ਵਾਤਾਵਰਣ ਬਾਰੇ ਬੋਲਦਿਆਂਰਾਸ਼ਟਰਪਤੀ ਨੇ ਕਿਹਾ ਕਿ ਅਜਿਹਾ ਵਾਤਾਵਰਣ ਸਿੱਖਣ ਦੀਆਂ ਗਤੀਵਿਧੀਆਂ ਲਈ ਇੱਕ ਵਧੀਆ ਸਥਾਨ ਹੈ। ਇਹ ਮਾਹੌਲ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਅਨੰਦ ਲਈ ਆਲ਼ੇ-ਦੁਆਲ਼ੇ ਅਤੇ ਕੁਦਰਤ ਨੂੰ ਉਸੇ ਪੁਰਾਣੀ ਸਥਿਤੀ ਵਿੱਚ ਬਣਾਈ ਰੱਖਣ ਦੀ ਬਹੁਤ ਕਠਿਨ ਜ਼ਿੰਮੇਵਾਰੀ ਬਾਰੇ ਵੀ ਸਿਖਾਉਂਦਾ ਹੈ। ਭਾਰਤ ਦੀਆਂ ਵਿਕਾਸ ਸਬੰਧੀ ਲੋੜਾਂ ਦੇ ਬਾਵਜੂਦ ਅਸੀਂ ਗਲੋਬਲ ਜਲਵਾਯੂ ਪਰਿਵਰਤਨ ਚੁਣੌਤੀ ਅਤੇ ਵਾਤਾਵਰਣ ਸੁਰੱਖਿਆ ਦੇ ਨਾਲ ਨਜਿੱਠਣ ਲਈ ਮਹੱਤਵਪੂਰਨ ਜ਼ਿੰਮੇਵਾਰੀ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਕੈਗ ਨੇ ਵਾਤਾਵਰਣ ਆਡਿਟ ਦੇ ਖੇਤਰ ਵਿੱਚ ਸਮਰੱਥਾ ਨਿਰਮਾਣ ਦੇ ਉਪਾਅ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਭਵਿੱਖ ਲਈ ਬਹੁਤ ਹੀ ਸੁਆਗਤਯੋਗ ਕਦਮ ਹੈ। ਸਾਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਿ ਸੰਸਾਧਨਾਂ ਦੀ ਸੰਪੂਰਨਤਾ ਦੀਆਂ ਰੁਕਾਵਟਾਂ ਸਿਰਫ ਮਾਨਵ ਇਨੋਵੇਸ਼ਨ ਦੁਆਰਾ ਅੰਸ਼ਕ ਤੌਰ ਤੇ ਹੱਲ ਕੀਤੀਆਂ ਜਾ ਸਕਦੀਆਂ ਹਨ। ਬਾਕੀ ਦੇ ਲਈਸਾਡੀ ਪੀੜ੍ਹੀ ਦੁਆਰਾ ਤਿਆਗ ਹੀ ਇਕੋ ਇੱਕ ਉਪਾਅ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜੋ ਕੁਰਬਾਨੀਆਂ ਦੇਣ ਦੀ ਲੋੜ ਹੈਉਨ੍ਹਾਂ ਬਾਰੇ ਸਾਨੂੰ ਜਾਗਰੂਕ ਕਰਨ ਵਿੱਚ ਕੈਗ ਦੀ ਵੱਡੀ ਭੂਮਿਕਾ ਹੈ।

 

ਆਫੀਸਰ ਟ੍ਰੇਨੀਜ਼ ਨੂੰ ਸੰਬੋਧਨ ਕਰਦੇ ਹੋਏਰਾਸ਼ਟਰਪਤੀ ਨੇ ਕਿਹਾ ਕਿ ਪਬਲਿਕ ਸੇਵਕ ਹੋਣ ਦੇ ਨਾਤੇ ਉਹ ਸਭ ਤੋਂ ਗ਼ਰੀਬ ਲੋਕਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਮੁਸਕੁਰਾਹਟ ਲਿਆਉਣ ਦੇ ਯੋਗ ਹੋਣ ਵਿੱਚ ਸਭ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰਨਗੇ। ਆਪਣੀ ਸੰਵਿਧਾਨਕ ਡਿਊਟੀ ਨਿਭਾਉਂਦੇ ਹੋਏਸਾਨੂੰ ਸਾਰੇ ਅਹੁਦੇਦਾਰਾਂ ਨੂੰ ਸੌਂਪੀ ਗਈ ਇਸ ਸਾਂਝੀ ਜ਼ਿੰਮੇਵਾਰੀ ਬਾਰੇ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ। ਆਪਸੀ ਹਮਦਰਦੀ ਨਾਲ ਭਰਪੂਰ ਅਜਿਹੀ ਸੋਚਇਹ ਸੁਨਿਸ਼ਚਿਤ ਕਰੇਗੀ ਕਿ ਅਸੀਂ ਆਪਣੇ ਰਾਸ਼ਟਰੀ ਟੀਚਿਆਂ ਨੂੰ ਬਹੁਤ ਤੇਜ਼ੀ ਨਾਲ ਪ੍ਰਾਪਤ ਕਰ ਸਕੀਏ।

 

ਰਾਸ਼ਟਰਪਤੀ ਨੇ ਕਿਹਾ ਕਿ ਸੰਵਿਧਾਨ ਵਿੱਚ ਦਰਜ ਆਜ਼ਾਦੀ ਨੂੰ ਪੋਸ਼ਿਤ ਕੀਤਾ ਜਾਣਾ ਚਾਹੀਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰੋਫੈਸ਼ਨਲਿਜ਼ਮ ਅਤੇ ਪੂਰਨ ਇਮਾਨਦਾਰੀ ਦੁਆਰਾ ਇਸ ਵਿੱਚ ਵਧੇਰੇ ਕਦਰਾਂ ਕੀਮਤਾਂ ਜੋੜਨ ਦੀ ਜ਼ਰੂਰਤ ਹੈ। ਸਾਰੇ ਨੌਜਵਾਨ ਅਧਿਕਾਰੀਆਂ ਨੂੰ ਇਨ੍ਹਾਂ ਗੁਣਾਂ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰਨ ਦੀ ਜ਼ਰੂਰਤ ਹੈ ਕਿਉਂਕਿ ਅਜਿਹਾ ਕਰਨ ਨਾਲ ਉਹ ਆਡਿਟ ਅਤੇ ਲੇਖਾ ਵਿਭਾਗ ਦੀਆਂ ਅਜਿਹੀਆਂ ਸਮ੍ਰਿੱਧ ਪਰੰਪਰਾਵਾਂ ਦੇ ਅਗ੍ਰਦੂਤ (forebears) ਬਣ ਜਾਂਦੇ ਹਨ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

 

 

 **********

 

 

ਡੀਐੱਸ/ਏਕੇ(Release ID: 1756164) Visitor Counter : 39