ਰਾਸ਼ਟਰਪਤੀ ਸਕੱਤਰੇਤ

ਸਾਰੇ ਭਾਰਤੀਆਂ ਨੂੰ ਪਿਛਲੇ 50 ਵਰ੍ਹਿਆਂ ਵਿੱਚ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੁਆਰਾ ਲਿਖੀ ਗਈ ਵਿਕਾਸ ਗਾਥਾ ’ਤੇ ਮਾਣ ਹੈ : ਰਾਸ਼ਟਰਪਤੀ


ਰਾਸ਼ਟਰਪਤੀ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ

Posted On: 17 SEP 2021 2:02PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਪਿਛਲੇ 50 ਵਰ੍ਹਿਆਂ ਵਿੱਚ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੁਆਰਾ ਲਿਖੀ ਗਈ ਵਿਕਾਸ ਗਾਥਾ ’ਤੇ ਸਾਰੇ ਭਾਰਤੀਆਂ ਨੂੰ ਮਾਣ ਹੈ। ਰਾਸ਼ਟਰਪਤੀ ਅੱਜ ਸ਼ਿਮਲਾ ਵਿੱਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ ਇਹ ਵਿਸ਼ੇਸ਼ ਸੈਸ਼ਨ ਹਿਮਾਚਲ ਪ੍ਰਦੇਸ਼ ਦੇ ਰਾਜ ਦੇ ਗਠਨ ਦੀ ਗੋਲਡਨ ਜੁਬਲੀ ਦੇ ਅਵਸਰ ’ਤੇ ਆਯੋਜਿਤ ਕੀਤਾ ਗਿਆ ਸੀ।

 

ਰਾਸ਼ਟਰਪਤੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀਆਂ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਇਸ ਵਿਕਾਸ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਪੂਰਵ-ਮੁੱਖ ਮੰਤਰੀਆਂ – ਸਵ. ਡਾ. ਵਾਈ. ਐੱਸ. ਪਰਮਾਰ, ਸਵ. ਸ਼੍ਰੀ ਠਾਕੁਰ ਰਾਮ ਲਾਲ, ਸ਼੍ਰੀ ਸ਼ਾਂਤਾ ਕੁਮਾਰ, ਸ਼੍ਰੀ ਪ੍ਰੇਮ ਕੁਮਾਰ ਧੂਮਲ ਅਤੇ ਸਵ.  ਸ਼੍ਰੀ ਵੀਰਭਦਰ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਦੀ ਵਿਕਾਸ ਯਾਤਰਾ ਨੂੰ ਲੋਕਾਂ ਤੱਕ ਲੈ ਜਾਣ ਲਈ ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਕੀਤੀ ਗਈ ਪਹਿਲ ਬਹੁਤ ਹੀ ਸ਼ਲਾਘਾਯੋਗ ਹੈ। ਹਿਮਾਚਲ ਪ੍ਰਦੇਸ਼ ਨੇ ਵਿਭਿੰਨ ਖੇਤਰਾਂ ਵਿੱਚ ਵਿਕਾਸ ਦੇ ਨਵੇਂ ਆਯਾਮ ਸਥਾਪਿਤ ਕੀਤੇ ਹਨ ਉਨ੍ਹਾਂ ਨੇ ਕਿਹਾ ਕਿ ਨੀਤੀ ਆਯੋਗ ਦੀ ਇੱਕ ਰਿਪੋਰਟ ਦੇ ਅਨੁਸਾਰ, ਹਿਮਾਚਲ ਪ੍ਰਦੇਸ਼ “ਟਿਕਾਊ ਵਿਕਾਸ ਲਕਸ਼ - ਭਾਰਤ ਸੂਚਕ ਅੰਕ 2020-21” ਵਿੱਚ ਦੇਸ਼ ਵਿੱਚ ਦੂਸਰੇ ਸਥਾਨ ’ਤੇ ਹੈ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਕਈ ਮਿਆਰਾਂ ’ਤੇ ਦੇਸ਼ ਵਿੱਚ ਮੋਹਰੀ ਰਾਜ ਹੈ। ਉਨ੍ਹਾਂ ਨੇ ਇਨਾਂ ਉਪਲਬਧੀਆਂ ਦੇ ਲਈ ਹਿਮਾਚਲ ਪ੍ਰਦੇਸ਼ ਸਰਕਾਰ ਦੀ ਸ਼ਲਾਘਾ ਕੀਤੀ

 

ਹਿਮਾਚਲ ਪ੍ਰਦੇਸ਼ ਦੀਆਂ ਨਦੀਆਂ ਦਾ ਪਾਣੀ ਸਵੱਛ ਅਤੇ ਮਿੱਟੀ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਬਾਰੇ ਸੰਕੇਤ ਕਰਦੇ ਹੋਏ ਰਾਸ਼ਟਰਪਤੀ ਨੇ ਰਾਜ  ਦੇ ਕਿਸਾਨਾਂ ਨੂੰ ਅਧਿਕ ਤੋਂ ਅਧਿਕ ਕੁਦਰਤੀ ਖੇਤੀ ਅਪਣਾਉਣ ਅਤੇ ਆਪਣੀ ਜ਼ਮੀਨ ਨੂੰ ਰਸਾਇਣਕ ਖਾਦ ਤੋਂ ਮੁਕਤ ਰੱਖਣ ਦੀ ਤਾਕੀਦ ਕੀਤੀ

 

ਰਾਸ਼ਟਰਪਤੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਵਾਤਾਵਰਣ ਦੇ ਅਨੁਕੂਲ ਖੇਤੀਬਾੜੀ, ਬਾਗਬਾਨੀ,  ਟੂਰਿਜ਼ਮ, ਸਿੱਖਿਆ, ਰੋਜ਼ਗਾਰ- ਵਿਸ਼ੇਸ਼ ਕਰਕੇ ਸਵੈ-ਰੋਜ਼ਗਾਰ ਆਦਿ ਵਿੱਚ ਟਿਕਾਊ ਵਿਕਾਸ ਦੀਆਂ ਅਸੀਮ ਸੰਭਾਵਨਾਵਾਂ ਹਨ ਇਹ ਰਾਜ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ। ਇਸ ਲਈ ਸਾਨੂੰ ਇਸ ਦੀ ਕੁਦਰਤੀ ਸੁੰਦਰਤਾ ਅਤੇ ਵਿਰਾਸਤਾਂ ਨੂੰ ਸੁਰੱਖਿਅਤ ਕਰਦੇ ਹੋਏ ਵਿਕਾਸ ਦੇ ਲਈ ਨਿਰੰਤਰ ਪ੍ਰਯਤਨ ਕਰਨੇ ਚਾਹੀਦੇ ਹਨ।

 

ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਵਾਤਾਵਰਣ ਦੀ ਸੰਭਾਲ਼ ਲਈ ਉਠਾਏ ਗਏ ਸਰਗਰਮ ਕਦਮਾਂ ਬਾਰੇ ਚਰਚਾ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਇਹ ਹਿਮਾਚਲ ਪ੍ਰਦੇਸ਼ ਦੇ ਲੋਕਾਂ ਅਤੇ ਸਰਕਾਰ ਦੇ ਲਈ ਮਾਣ ਦੀ ਗੱਲ ਹੈ ਕਿ ਸਾਲ 2014 ਵਿੱਚ ਹਿਮਾਚਲ ਪ੍ਰਦੇਸ਼ ਦੇਸ਼ ਦੀ ਪਹਿਲੀ ਪੇਪਰਲੈੱਸ ਵਿਧਾਨ ਸਭਾ ਬਣ ਗਈ  ਇਹ ਟੈਕਨੋਲੋਜੀ ਦੇ ਕੁਸ਼ਲ ਉਪਯੋਗ, ਵਾਤਾਵਰਣ ਦੀ ਰੱਖਿਆ ਅਤੇ ਆਰਥਿਕ ਸੰਸਾਧਨਾਂ ਨੂੰ ਬਚਾਉਣ ਦੀ ਇੱਕ ਚੰਗੀ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਅਤੇ ਸੰਭਾਲ਼ ਦੇ ਲਈ ਰਾਜ ਸਰਕਾਰ ਨੇ ਪਲਾਸਟਿਕ ਦੇ ਉਪਯੋਗ ’ਤੇ ਪਾਬੰਦੀ ਲਗਾਉਣ ਸਹਿਤ ਕਈ ਸ਼ਲਾਘਾਯੋਗ ਪ੍ਰਯਤਨ ਕੀਤੇ ਹਨ ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੁਆਰਾ ਪਾਸ ਨੌਨ-ਬਾਇਓਡੀਗ੍ਰੇਡੇਬਲ ਗਾਰਬੇਜ ਕੰਟਰੋਲ ਐਕਟ 1995, ਪ੍ਰੌਹੀਬਿਸ਼ਨ ਆਵ੍ ਸਮੋਕਿੰਗ ਐਂਡ ਨੌਨ-ਸਮੋਕਰਸ ਹੈਲਥ ਪ੍ਰੋਟੈਕਸ਼ਨ ਐਕਟ 1997 ਜਿਹੇ ਕਾਨੂੰਨਾਂ ਦਾ ਪੂਰੇ ਦੇਸ਼ ’ਤੇ ਚੰਗਾ ਪ੍ਰਭਾਵ ਹੈ। ਇਸ ਵਿਧਾਨ ਸਭਾ ਵਿੱਚ ਕਈ ਅਜਿਹੇ ਕਾਨੂੰਨ ਬਣਾਏ ਗਏ ਹਨ, ਜੋ ਭਵਿੱਖਮੁਖੀ ਪਰਿਵਰਤਨਾਂ ਦਾ ਮਾਰਗ ਖੋਲ੍ਹਦੇ ਹਨ

 

ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਸੁਭਾਅ ਬਾਰੇ ਰਾਸ਼ਟਰਪਤੀ ਨੇ ਕਿਹਾ ਕਿ ਇੱਥੇ ਲੋਕ ਸ਼ਾਂਤੀ ਪ੍ਰੇਮੀ ਪਰ ਬਹਾਦਰ ਹਨ, ਜੋ ਜ਼ਰੂਰਤ ਪੈਣ ’ਤੇ ਅਨਿਆਂ, ਆਤੰਕ ਅਤੇ ਦੇਸ਼ ਦੇ ਗੌਰਵ ’ਤੇ ਕਿਸੇ ਵੀ ਹਮਲੇ ਦਾ ਬਹਾਦਰੀ ਨਾਲ ਜਵਾਬ ਦੇ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲਗਭਗ ਹਰ ਪਿੰਡ ਦੇ ਯੁਵਾ ਭਾਰਤੀ ਹਥਿਆਰਬੰਦ ਬਲਾਂ ਵਿੱਚ ਸੇਵਾ ਕਰਦੇ ਹਨ ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਵਿੱਚ ਸਾਬਕਾ ਸੈਨਿਕਾਂ ਦੀ ਸੰਖਿਆ 1,20,000 ਤੋਂ ਅਧਿਕ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਿਟਿਸ਼ ਸ਼ਾਸਨ ਦੇ ਖ਼ਿਲਾਫ਼ ਸੰਘਰਸ਼ ਵਿੱਚ ਆਪਣੇ ਪ੍ਰਾਣ ਨਿਛਾਵਰ ਕਰਨ ਵਾਲੇ ਰਾਮ ਸਿੰਘ ਪਠਾਨੀਆ, ਪਰਮਵੀਰ ਚੱਕਰ ਨਾਲ ਸਨਮਾਨਿਤ - ਮੇਜਰ ਸੋਮਨਾਥ ਸ਼ਰਮਾ, ਕੈਪਟਨ ਵਿਕਰਮ ਬਤਰਾ, ਸੂਬੇਦਾਰ ਸੰਜੈ ਕੁਮਾਰ - ਅਤੇ ਕੈਪਟਨ ਸੌਰਭ ਕਾਲੀਆ ਜਿਹੇ ਕਈ ਹੋਰ ਨਾਇਕਾਂ ਨੇ ਪੂਰੇ ਦੇਸ਼ ਅਤੇ ਹਿਮਾਚਲ ਪ੍ਰਦੇਸ਼ ਦਾ ਸਿਰ ਉੱਚਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਥਿਆਰਬੰਦ ਬਲਾਂ ਦੇ ਸਰਬਉੱਚ ਕਮਾਂਡਰ ਦੇ ਰੂਪ ਵਿੱਚ, ਇੱਕ ਕ੍ਰਿਤੱਗ ਰਾਸ਼ਟਰ ਦੀ ਤਰਫ਼ੋਂ ਉਹ ਉਨ੍ਹਾਂ ਜਾਂਬਾਜ਼ਾਂ ਦੀ ਪਵਿੱਤਰ ਯਾਦ ਨੂੰ ਨਮਨ ਕਰਦੇ ਹਨ

 

ਰਾਸ਼ਟਰਪਤੀ ਨੇ ਇਹ ਵੀ ਦੱਸਿਆ ਕਿ ਅੱਜ ਸਵੇਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਉਨ੍ਹਾਂ ਦੇ  ਜਨਮ ਦਿਨ ’ਤੇ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਉਨ੍ਹਾਂ ਨੂੰ ਇਸ ਸਮਾਰੋਹ ਬਾਰੇ ਦੱਸਿਆ ਅਤੇ ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਰਾਜ ਦੇ 50 ਵਰ੍ਹੇ ਪੂਰੇ ਹੋਣ ’ਤੇ ਪ੍ਰਦੇਸ਼ ਦੇ ਲੋਕਾਂ ਅਤੇ ਸਰਕਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ

 

ਹਿੰਦੀ ਵਿੱਚ ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ

 

 

 *****

ਡੀਐੱਸ/ਬੀਐੱਮ



(Release ID: 1755902) Visitor Counter : 219


Read this release in: English , Urdu , Hindi , Tamil