ਕਬਾਇਲੀ ਮਾਮਲੇ ਮੰਤਰਾਲਾ
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਜੰਮੂ ਕਸ਼ਮੀਰ ਵਿੱਚ ਬਾਂਦੀਪੋਰਾ ਦਾ ਦੌਰਾ ਕੀਤਾ
ਸ਼੍ਰੀ ਅਰਜੁਨ ਮੁੰਡਾ ਨੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਪ੍ਰਤਿਨਿਧੀਮੰਡਲਾਂ ਨਾਲ ਮੁਲਾਕਾਤ ਕੀਤੀ
Posted On:
16 SEP 2021 7:31PM by PIB Chandigarh
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਅਰਜੁਨ ਮੁੰਡਾ ਨੇ ਕੇਂਦਰ ਸਰਕਾਰ ਦੇ ਜਨ ਸੰਪਰਕ ਪ੍ਰੋਗਰਾਮ ਦੇ ਅਨੁਸਾਰ ਅੱਜ ਜ਼ਿਲ੍ਹਾ ਬਾਂਦੀਪੋਰਾ ਦਾ ਦੌਰਾ ਕੀਤਾ।
ਕੇਂਦਰੀ ਮੰਤਰੀ ਨੇ ਕਈ ਵਿਕਾਸ ਪ੍ਰੋਜੈਕਟਾਂ ਦਾ ਸ਼ੁਭਾਰੰਭ ਕੀਤਾ ਅਤੇ ਨੌਜਵਾਨ ਵਿਸ਼ੇਸ਼ ਰੂਪ ਤੋਂ ਖਿਡਾਰੀਆਂ ਦੇ ਇਲਾਵਾ ਕਈ ਪ੍ਰਤੀਨਿਧੀਮੰਡਲਾਂ, ਪੰਚਾਇਤੀ ਰਾਜ ਸੰਸਥਾਨਾਂ ਅਤੇ ਰਾਜਨੀਤਕ ਦਲਾਂ ਦੇ ਮੈਬਰਾਂ ਦੇ ਨਾਲ ਸੰਵਾਦ ਕੀਤਾ।
ਉਨ੍ਹਾਂ ਨੇ ਅਰੀਨ ਵਿਕਾਸ ਖੰਡ ਵਿੱਚ ਇੱਕ ਪੁਲ ਦਾ ਉਦਘਾਟਨ ਕੀਤਾ, ਜੋ ਸਥਾਨਿਕ ਲੋਕਾਂ ਦੀ ਸਹੂਲੀਅਤ ਲਈ ਅਰੀਨ ਨੂੰ ਕਬਾਇਲੀ ਇਲਾਕਿਆਂ ਦੇ ਨਾਲ ਜੋੜੇਗਾ। ਉਨ੍ਹਾਂ ਨੇ ਨਵਨਿਰਮਿਤ ਪੰਚਾਇਤ ਘਰ ਦਾ ਵੀ ਉਦਘਾਟਨ ਕੀਤਾ।
ਕੇਂਦਰੀ ਮੰਤਰੀ ਨੇ ਇੱਕ ਜਨਤਕ ਸੰਵਾਦ ਆਯੋਜਿਤ ਕੀਤਾ, ਜਿੱਥੇ ਕਈ ਪ੍ਰਤੀਨਿਧੀਮੰਡਲਾਂ ਨੇ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵੱਖ-ਵੱਖ ਮੁੱਦਿਆਂ ਦੇ ਬਾਰੇ ਵਿੱਚ ਜਾਣੂ ਕਰਵਾਇਆ।
ਉਨ੍ਹਾਂ ਨੇ ਜ਼ਿਲ੍ਹੇ ਦੀ ਕਬਾਇਲੀ ਅਬਾਦੀ ਨੂੰ ਦੱਸਿਆ ਕਿ ਸਰਕਾਰ ਨੇ ਕਈ ਕਲਿਆਣਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਹਨ , ਜਿਨ੍ਹਾਂ ਤੋਂ ਕੌਸ਼ਲ ਵਿਕਾਸ ਅਤੇ ਰੋਜ਼ਗਾਰ ਸਿਰਜਣ ‘ਤੇ ਜ਼ੋਰ ਦੇ ਨਾਲ ਕਬਾਇਲੀ ਅਬਾਦੀ ਦੀ ਸਮਾਜਿਕ - ਆਰਥਿਕ ਸਥਿਤੀ ਵਿੱਚ ਬਦਲਾਅ ਹੋਵੇਗਾ।
ਲੋਕਾਂ ਦੇ ਨਾਲ ਸੰਵਾਦ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਬਾਇਲੀ ਸਮੁਦਾਏ ਦੇ ਕਲਿਆਣ ਲਈ ਕਈ ਕਦਮ ਚੁੱਕੇ ਹਨ ਅਤੇ ਉਪਾਅ ਕੀਤੇ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲਾ ਨੇ ਹਾਲ ਵਿੱਚ 8 ਸਥਾਨਾਂ ‘ਤੇ ਟ੍ਰਾਈਬਲ ਟ੍ਰਾਂਜ਼ਿਟ ਐਕੋਮੋਡੇਸ਼ਨ ਦੇ ਨਿਰਮਾਣ ਲਈ 28 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ ਇੱਕ ਪ੍ਰੋਜੈਕਟ ਨੂੰ ਮੰਜ਼ੂਰੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਅਨੁਸੂਚਿਤ ਜਨਜਾਤੀ ਅਤੇ ਹੋਰ ਪਾਰੰਪਰਿਕ ਵਨ ਨਿਵਾਸੀ (ਵਨ ਅਧਿਕਾਰਾਂ ਦੀ ਮਾਨਤਾ) ਐਕਟ, 2006 ਦੇ ਪ੍ਰਭਾਵੀ ਲਾਗੂਕਰਨ ਲਈ ਕਬਾਇਲੀ ਮਾਮਲੇ ਵਿਭਾਗ ਕਦਮ ਉਠਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪੱਧਰ ਅਤੇ ਉਪਮੰਡਲ ਪੱਧਰ ਦੀਆਂ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ , ਉਥੇ ਹੀ ਕਬਾਇਲੀ ਮਾਮਲਾ ਵਿਭਾਗ ਵੀ ਸਮੁਦਾਇਕ ਅਧਿਕਾਰਾਂ ਦੇ ਤਹਿਤ ਸਿਹਤ ਸੁਵਿਧਾ, ਆਂਗਨਵਾੜੀ ਕੇਂਦਰਾਂ, ਸੜਕਾਂ ਆਦਿ ਦੇ ਨਾਲ ਹੀ ਸਮੁਦਾਇਕ ਸੁਵਿਧਾਵਾਂ ਦੇ ਵਿਕਾਸ ‘ਤੇ ਕੰਮ ਕਰ ਰਿਹਾ ਹੈ।
ਕਬਾਇਲੀ ਸਿਹਤ ਯੋਜਨਾ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਕਬਾਇਲੀ ਕਾਰਜ ਵਿਭਾਗ ਨੇ ਪਹਿਲੀ ਵਾਰ ਨੈਸ਼ਨਲ ਹੈਲਥ ਮਿਸ਼ਨ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਨਾਲ ਸੰਜੋਗ ਵਿੱਚ ਇੱਕ ਵਿਸ਼ੇਸ਼ ਟ੍ਰਾਈਬਲ ਹੈਲਥ ਪਲਾਨ ਲਾਗੂ ਕੀਤਾ ਹੈ । ਸਾਲ 2021 - 22 ਲਈ 15 ਕਰੋੜ ਰੁਪਏ ਦੀ ਧਨਰਾਸ਼ੀ ਤੈਅ ਕੀਤੀ ਗਈ ਹੈ, ਜਿਸ ਵਿੱਚ ਟ੍ਰਾਈਬਲ ਸਭ - ਸੈਂਟਰ , ਪ੍ਰਵਾਸੀ ਅਬਾਦੀ ਲਈ ਮੋਬਾਈਲ ਮੈਡੀਕਲ ਕੇਅਰ ਯੂਨਿਟ ਦੀ ਸਥਾਪਨਾ, ਮਸ਼ੀਨਰੀ ਅਤੇ ਸਮੱਗਰੀ , ਸਮਰੱਥਾ ਵਿਕਾਸ ਅਤੇ ਆਪਾਤ ਪ੍ਰਤਿਕਿਰਿਆ ਪ੍ਰਣਾਲੀ ਸ਼ਾਮਿਲ ਹੋਵੇਗੀ। ”
ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਯੂਟੀ ਸਰਕਾਰ ਛੇਤੀ ਹੀ ਵਰਤਮਾਨ ਵਿੱਤ ਸਾਲ ਦੇ ਦੌਰਾਨ 1500 ਲੱਖ ਰੁਪਏ ਦੀ ਲਾਗਤ ਨਾਲ 1500 ਮਿਨੀ ਭੇੜ ਫਾਰਮਾਂ ਦੀ ਸਥਾਪਨਾ ਲਈ ਇੱਕ ਮਹੱਤਵਅਕਾਂਖੀ ਯੋਜਨਾ ਲਾਗੂ ਕਰਨ ਵਾਲੀ ਹੈ, ਜਿਸ ਦੇ ਨਾਲ 3000 ਆਦਿਵਾਸੀ ਨੌਜਵਾਨ ਨੂੰ ਰੋਜ਼ਗਾਰ ਉਪਲੱਬਧ ਹੋਵੇਗਾ। ਉਨ੍ਹਾਂ ਨੇ ਕਿਹਾ, “ਇਹ ਯੋਜਨਾ ਸਾਲਾਨਾ ਅਧਾਰ ‘ਤੇ ਹੋਵੇਗੀ ਅਤੇ ਹਰ ਸਾਲ 33 % ਜ਼ਿਆਦਾ ਗਿਣਤੀ ਵਿੱਚ ਭੇੜ ਫ਼ਾਰਮ ਸਥਾਪਤ ਕੀਤੇ ਜਾਣਗੇ । ”
ਉਨ੍ਹਾਂ ਨੇ ਕਿਹਾ ਕਿ ਵਿਭਾਗ ਨੇ ਹਾਲ ਹੀ ਵਿੱਚ 1600 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਨਾਲ 16 ਮਿਲਕ ਵਿਲੇਜ ਦੇ ਕੰਮ ਨੂੰ ਅਧਿਕਾਰਤ ਕੀਤਾ ਹੈ, ਜਿਸ ਦੇ ਨਾਲ ਲਗਭਗ 2000 ਨੌਜਵਾਨਾਂ ਨੂੰ ਰੋਜ਼ਗਾਰ ਉਪਲੱਬਧ ਹੋਵੇਗਾ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਡੇਅਰੀ ਫਾਰਮਾਂ ਦਾ ਇੱਕ ਨੈੱਟਵਰਕ ਸਥਾਪਤ ਕੀਤਾ ਜਾਵੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹਾਲ ਹੀ ਵਿੱਚ ਸਕੱਤਰ, ਕਬਾਇਲੀ ਮਾਮਲੇ ਵਿਭਾਗ ਦੀ ਪ੍ਰਧਾਨਗੀ ਵਿੱਚ ਕਬਾਇਲੀ ਖੋਜ ਸੰਸਥਾਨ ਦੀ ਸਥਾਪਨਾ ਲਈ ਇੱਕ ਕਾਰਜਕਾਰੀ ਸਮੂਹ ਦਾ ਗਠਨ ਕੀਤਾ ਹੈ, ਜੋ ਟੀਆਰਆਈ ਮਿਊਜੀਅਮ, ਸੱਭਿਆਚਾਰ ਕੇਂਦਰਾਂ ਦੀ ਸਥਾਪਨਾ ਲਈ ਮਹੱਤਵਪੂਰਣ ਕਦਮ ਚੁੱਕੇਗਾ ਅਤੇ ਇੱਕ ਪ੍ਰਬੰਧਕੀ ਢਾਂਚਾ ਵੀ ਤਿਆਰ ਕਰੇਗਾ। ਇਹ ਕਬਾਇਲੀ ਕਲਾ, ਸੰਸਕ੍ਰਿਤੀ, ਭਾਸ਼ਾਵਾਂ, ਸਾਹਿਤ ਦੇ ਸੁਰੱਖਿਆ ਅਤੇ ਉਨ੍ਹਾਂ ਦੇ ਪ੍ਰਚਾਰ ਦੀ ਦਿਸ਼ਾ ਵਿੱਚ ਅਹਿਮ ਕਦਮ ਹੋਵੇਗਾ। ਟੀਆਰਆਈ ਕਈ ਪ੍ਰੋਗਰਾਮਾਂ ਦੇ ਪ੍ਰਬੰਧ ਅਤੇ ਕਬਾਇਲੀ ਫੇਲੋਸ਼ਿਪ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਕਬਾਇਲੀ ਮਾਮਲੇ ਵਿਭਾਗ ਨੇ ਇੱਕ ਨਵਾਂ “ਟ੍ਰਾਈਬਲ ਯੂਥ ਇੰਗੇਜਮੈਂਟ ਪ੍ਰੋਗਰਾਮ” ਲਾਗੂ ਕੀਤਾ ਹੈ, ਜਿਸ ਦੇ ਤਹਿਤ ਉੱਨਤ ਅਤੇ ਭਾਵੀ ਕੌਸ਼ਲਾਂ ਵਿੱਚ 500 ਨੌਜਵਾਨਾਂ ਦੇ ਸੰਗ੍ਰਹਿ ਲਈ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਵਿਭਾਗ ਵਣਜ ਪਾਈਲਟ ਲਾਈਸੈਂਸ ਸਿਖਲਾਈ ਜਿਵੇਂ ਕੋਰਸਾਂ ਅਤੇ ਵੱਖ-ਵੱਖ ਵਿਮਾਨਨ ਕੋਰਸ ਵੀ ਅਧਿਸੂਚਿਤ ਕਰ ਰਿਹਾ ਹੈ। ਪ੍ਰਬੰਧਨ, ਸਾਫਟ ਸਕਿਲ, ਰੋਬੋਟਿਕਸ, ਜਨ ਸੰਚਾਰ , ਉੱਦਮਸ਼ੀਲਤਾ ਅਤੇ ਸੈਰ-ਸਪਾਟਾ ਆਦਿ ਵਿੱਚ 300 ਤੋਂ ਜਿਆਦਾ ਕੌਸ਼ਲ ਸਲਾਟ ਲਈ ਅਧਿਸੂਚਨਾ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ 15 ਪਿੰਡਾਂ ਵਿੱਚ ਹੋਮ ਸਟੇ ਦੇ ਵਿਕਾਸ ਲਈ 300 ਲੱਖ ਰੁਪਏ ਦੀ ਪ੍ਰੋਜੈਕਟ ਨੂੰ ਵੀ ਮੰਜ਼ੂਰੀ ਦੇ ਦਿੱਤੀ ਹੈ , ਜਿਸ ਦੇ ਅਨੁਸਾਰ ਹਰ ਇੱਕ ਪਿੰਡ ਨੂੰ 20 ਲੱਖ ਰੁਪਏ ਉਪਲੱਬਧ ਕਰਵਾਏ ਜਾ ਰਹੇ ਹਨ । ਇਸ ਦੇ ਇਲਾਵਾ ਟੂਰਿਸਟ ਵਿਲੇਜ ਨੈੱਟਵਰਕ ਦੀ ਮਿਸ਼ਨ ਯੂਥ ਸਕੀਮ ਦੇ ਅਨੁਸਾਰ ਯੁਵਾ ਸਮੂਹਾਂ ਨੂੰ 10 ਲੱਖ ਰੁਪਏ ਦਿੱਤੇ ਜਾ ਸਕਦੇ ਹਨ। ਇਸ ਪਾਇਲਟ ਪ੍ਰੋਜੈਕਟਾਂ ਦਾ ਉਦੇਸ਼ ਕਬਾਇਲੀ ਜੀਵਨ ਨੂੰ ਪ੍ਰੋਤਸਾਹਨ ਦੇਣਾ ਅਤੇ ਸੈਲਾਨੀ ਨੂੰ ਆਕਰਸ਼ਤ ਕਰਨਾ ਹੈ ।
ਬਾਅਦ ਵਿੱਚ ਕੇਂਦਰੀ ਮੰਤਰੀ ਨੇ ਐੱਸਕੇ ਸਟੇਡੀਅਮ ਬਾਂਦੀਪੋਰਾ ਦਾ ਦੌਰਾ ਕੀਤਾ ਅਤੇ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਇਲਾਵਾ ਵੱਖ-ਵੱਖ ਵਿਭਾਗਾਂ ਦੁਆਰਾ ਆਪਣੇ ਕੰਮਾਂ ਦੇ ਪ੍ਰਦਰਸ਼ਨ ਅਤੇ ਉਨ੍ਹਾਂ ਦੇ ਦੁਆਰਾ ਨੌਜਵਾਨਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਲਗਾਏ ਗਏ ਸਟਾਲਾਂ ਦਾ ਨਿਰੀਖਣ ਕੀਤੀ।
ਉਨ੍ਹਾਂ ਨੇ ਫੁੱਟਬਾਲ , ਵਾਲੀਬਾਲ ਅਤੇ ਟਗ-ਆਵ੍-ਵਾਰ ਸਹਿਤ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਖੇਡਾਂ ਵਿੱਚ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮ ਵੰਡੇ ।
ਕੇਂਦਰੀ ਮੰਤਰੀ ਨੇ ਖਿਡਾਰੀਆਂ ਦੇ ਨਾਲ ਸੰਵਾਦ ਕਰਦੇ ਹੋਏ , ਖੇਡਾਂ ਵਿੱਚ ਦਿਲਚਸਪੀ ਦਿਖਾਉਣ ਲਈ ਉਨ੍ਹਾਂ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਨੂੰ ਸ਼ਾਂਤੀ ਦੇ ਦੂਤ ਬਨਣ ਦਾ ਅਨੁਰੋਧ ਕੀਤਾ । ਉਨ੍ਹਾਂ ਨੇ ਕਿਹਾ ਕਿ ਉਹ ਦੂਜੇ ਨੌਜਵਾਨਾਂ ਨੂੰ ਆਪਣੀ ਊਰਜਾ ਸਕਾਰਾਤਮਕ ਦਿਸ਼ਾ ਵਿੱਚ ਲਗਾਉਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਨੇ ਜ਼ਿਲ੍ਹੇ ਵਿੱਚ ਖੇਡ ਇੰਫ੍ਰਾਸਟ੍ਰਕਚਰ ਦੇ ਵਿਕਾਸ ਲਈ ਸਰਕਾਰ ਦੇ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ ।
ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਂਝਾ ਕਰਦੇ ਹੋਏ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਮੰਤਰੀਆਂ ਨੂੰ ਜ਼ਮੀਨੀ ਹਾਲਾਤ ਦਾ ਆਕਲਨ ਕਰਾਉਣਾ ਅਤੇ ਜਨਤਾ ਤੋਂ ਫੀਡਬੈਕ ਲੈਣਾ ਚਾਹੁੰਦੇ ਹਨ। ਕੇਂਦਰੀ ਮੰਤਰੀ ਨੇ ਕਿਹਾ, “ਪ੍ਰਧਾਨ ਮੰਤਰੀ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਨ ਕਿ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਅਤੇ ਸਕਾਰਾਤਮਕ ਬਦਲਾਅ ਆਇਆ ਹੈ। ”
******
ਐੱਨਬੀ/ਐੱਸਕੇ/ਯੂਡੀ
(Release ID: 1755809)
Visitor Counter : 152