ਨੀਤੀ ਆਯੋਗ

ਯੂਥ ਕੋ:ਲੈਬ (Co:Lab) ਇੰਡੀਆ 2021 ਲਈ ਐਪਲੀਕੇਸ਼ਨਾਂ ਮੰਗੀਆਂ


ਇਸ ਸਾਲ ਇਨੋਵੇਟਿਵ ਸਮਾਧਾਨਾਂ ਲਈ ਧਿਆਨ ਦਾ ਮੁੱਖ ਖੇਤਰ ‘ਜਲਵਾਯੂ ਸੰਬੰਧੀ ਗਤੀਵਿਧੀਆਂ ਅਤੇ ਹਰਿਤ ਸੁਧਾਰ ਨੂੰ ਤੇਜ਼ ਬਣਾਉਣਾ’ ਹੈ

ਐਪਲੀਕੇਸ਼ਨ ਦੀ ਆਖਰੀ ਸਮਾਂ ਸੀਮਾ-22 ਸਤੰਬਰ 2021

Posted On: 15 SEP 2021 8:15PM by PIB Chandigarh

ਯੂਥ ਕੋ:ਲੈਬ ਇੰਡੀਆ 2021 ਪੂਰਨ ਅਰਥਵਿਵਸਥਾ ( ਵਾਤਾਵਰਣ ਨੁਕਸਾਨ , ਕਚਰਾ ਅਤੇ ਪ੍ਰਦੂਸ਼ਣ ਵਰਗੀ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਵਾਲੀ ਅਰਥਵਿਵਸਥਾ), ਨਿਰੰਤਰ ਟ੍ਰਾਂਸਪੋਰਟ , ਨਿਰੰਤਰ ਟੂਰਿਜ਼ਮ ਅਤੇ ਨਿਰੰਤਰ ਫੂਡ ਤਕਨੀਕ ਦੇ ਪ੍ਰਮੁੱਖ ਖੇਤਰਾਂ ਵਿੱਚ 18 ਤੋਂ 29 ਸਾਲ ਉਮਰ ਵਰਗ ਦੇ ਯੁਵਾ ਇਨੋਵੇਟਰਾਂ ਅਤੇ ਉੱਦਮੀਆਂ ਤੋਂ ਐਪਲੀਕੇਸ਼ਨਾਂ ਮੰਗੀਆਂ ਜਾ ਰਹੀਆਂ ਹਨ । ਐਪਲੀਕੇਸ਼ਨਾਂ ਭੇਜਣ ਦੀ ਅੰਤਮ ਤਾਰੀਖ 22 ਸਤੰਬਰ 2021 ਹੈ । ਐਪਲੀਕੇਸ਼ਨਾਂ , ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ , ਥੀਮ ਆਦਿ ਬਾਰੇ ਅਧਿਕ ਜਾਣਕਾਰੀ ਇੱਥੇ ਵੇਖੀ ਜਾ ਸਕਦੀ ਹੈ ।

  • ਦੀ ਅਧਿਕਤਮ ਦਬਾਅ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਯੂਥ ਕੋ:ਲੈਬ ਯੁਵਾਵਾਂ ਨੂੰ ਪਹਿਲੀ ਪੰਕਤੀ ਅਤੇ ਕੇਂਦਰ ਵਿੱਚ ਰੱਖਦਾ ਹੈ । ਇਸ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਅਤੇ ਸਿਟੀ ਫਾਉਂਡੇਸ਼ਨ ਨੇ ਸੰਯੁਕਤ ਰੂਪ ਨਾਲ ਬਣਾਇਆ ਹੈ । ਇਸ ਦਾ ਉਦੇਸ਼ ਏਸ਼ੀਆ - ਪ੍ਰਸ਼ਾਂਤ ਖੇਤਰ ਵਿੱਚ ਰਾਸ਼ਟਰਾਂ ਲਈ ਯੁਵਾਵਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਵਿੱਚ ਨਿਵੇਸ਼ ਕਰਨ ਲਈ ਇੱਕ ਸਾਂਝਾ ਪ੍ਰੋਗਰਾਮ ਤੈਅ ਕਰਨਾ ਹੈ, ਤਾਕਿ ਉਹ ਅਗਵਾਈ , ਸਮਾਜਿਕ ਇਨੋਵੇਸ਼ਨ ਅਤੇ ਉੱਦਮਸ਼ੀਲਤਾ ਦੇ ਮਾਧਿਅਮ ਰਾਹੀਂ ਨਿਰੰਤਰ ਵਿਕਾਸ ਟੀਚਿਆਂ (ਐੱਸਡੀਜੀ) ਦੇ ਲਾਗੂਕਰਨ ਵਿੱਚ ਤੇਜ਼ੀ ਲਿਆ ਸਕਣ। ਇਸ ਨੂੰ ਸੰਪੂਰਣ ਏਸ਼ੀਆ ਪ੍ਰਸ਼ਾਂਤ ਦੇ 25 ਦੇਸ਼ਾਂ ਅਤੇ ਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ।

ਭਾਰਤ ਵਿੱਚ , ਯੂਥ ਕੋ:ਲੈਬ ਨੂੰ ਯੂਐੱਨਡੀਪੀ ਤੋਂ 2019 ਵਿੱਚ ਅਟਲ ਇਨੋਵੇਸ਼ਨ ਮਿਸ਼ਨ ਅਤੇ ਨੀਤੀ ਆਯੋਗ ਦੇ ਨਾਲ ਮਿਲ ਕੇ ਸ਼ੁਰੂ ਕੀਤਾ ਗਿਆ ਹੈ । ਉਦੋਂ ਤੋਂ, ਸੰਯੁਕਤ ਰੂਪ ਨਾਲ ਯੂਥ ਕੋ:ਲੈਬ ਦੇ ਤਿੰਨ ਸੰਸਕਰਨ ਲਾਗੂ ਕੀਤੇ ਜਾ ਚੁੱਕੇ ਹਨ, ਜਿਸ ਵਿੱਚ ਯੁਵਾ ਸਮਾਜਿਕ ਇਨੋਵੇਟਿਵ ਚੁਣੌਤੀਆਂ, ਸਹਾਇਕ ਉੱਦਮਾਂ ਅਤੇ ਯੁਵਾ ਕੇਂਦ੍ਰਿਤ ਸੰਵਾਦ ਸ਼ਾਮਿਲ ਹਨ।

ਆਸੰਨ ਜਲਵਾਯੂ ਸੰਕਟ ਅਤੇ ਇਸ ਦੇ ਪ੍ਰਤਿਕੂਲ ਪ੍ਰਭਾਵਾਂ ਨੂੰ ਜਾਣਦੇ ਹੋਏ , ਯੂਐੱਨਡੀਪੀ ਅਤੇ ਅਟਲ ਇਨੋਵੇਸ਼ਨ ਮਿਸ਼ਨ ਯੂਥ ਕੋ:ਲੈਬ ਦੇ ਮਾਧਿਅਮ ਰਾਹੀਂ ਇਕੱਠੇ ਆਏ ਹਨ, ਤਾਕਿ ਯੁਵਾ ਇਨੋਵੇਟਰਾਂ ਨੂੰ ਪਰਿਵਰਤਨਕਾਰੀ ਅਤੇ ਪ੍ਰਭਾਵੀ ਸਮਾਧਾਨਾਂ ਦੇ ਨਾਲ ਜਲਵਾਯੂ ਸੰਬੰਧੀ ਗਤੀਵਿਧੀਆਂ ਦਾ ਫਰਜ ਸੰਭਾਲਣ ਦੀ ਅਪੀਲ ਕੀਤੀ ਜਾ ਸਕੇ।

ਜਲਵਾਯੂ ਸੰਬੰਧੀ ਗਤੀਵਿਧੀਆਂ ਲਈ ਯੁਵਾਵਾਂ ਦੀ ਅਗਵਾਈ ਵਾਲੇ ਇਨੋਵੇਸ਼ਨ ਤੇ ਚਰਚਾ ਦੇ ਦੌਰਾਨ ਆਪਣੇ ਮੁੱਖ ਭਾਸ਼ਣ ਵਿੱਚ ਅਟਲ ਇਨੋਵੇਸ਼ਨ ਮਿਸ਼ਨ ਦੇ ਐੱਮਡੀ ਡਾ. ਚਿੰਤਨ ਵੈਸ਼ਣਵ ਨੇ ਕਿਹਾ, “ਜਲਵਾਯੂ ਸੰਕਟ ਯੁਵਾਵਾਂ ਦੇ ਸਾਹਮਣੇ ਮੌਜੂਦ ਸਭ ਤੋਂ ਮਹੱਤਵਪੂਰਣ ਪੀੜ੍ਹੀਗਤ ਚੁਣੌਤੀ ਹੈ ਅਤੇ ਸ਼ੁਕਰ ਹੈ , ਉਹ ਇਸ ਦੇ ਸਮਾਧਾਨ ਲਈ ਸਭ ਤੋਂ ਉਪਯੁਕਤ ਹੈ , ਕਿਉਂਕਿ ਉਹ ਸੰਭਾਵਨਾਵਾਂ ਤੋਂ ਸ਼ੁਰੂਆਤ ਕਰਦੇ ਹਨ , ਨਾ ਕਿ ਰੁਕਾਵਟਾਂ ਤੋਂ । ਇਤਿਹਾਸ ਨੇ ਵਾਰ - ਵਾਰ ਦਿਖਾਇਆ ਹੈ ਕਿ ਉੱਦਮਸ਼ੀਲਤਾ ਦੀ ਭਾਵਨਾ ਵਾਲੇ ਲੋਕਾਂ ਨੇ ਹੀ ਵਿਆਪਕ ਮੌਕਿਆਂ ਦਾ ਲਾਭ ਚੁੱਕਿਆ ਸੀ । ਮੈਂ ਆਪਣੇ ਸਾਰੇ ਯੁਵਾ ਇਨੋਵੇਟਰਾਂ ਅਤੇ ਉੱਦਮੀਆਂ ਨੂੰ ਆਪਣੀ ਰਚਨਾਤਮਕਤਾ ਪ੍ਰਦਰਸ਼ਿਤ ਕਰਨ ਅਤੇ ਯੂਥ ਕੋ: ਲੈਬ ਦੇ ਮਾਧਿਅਮ ਰਾਹੀਂ ਆਪਣੇ ਸਮਾਧਾਨਾਂ ਨੂੰ ਵਿਕਸਿਤ ਕਰਨ ਦੇ ਇਸ ਅਦਭੁੱਤ ਮੌਕੇ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੰਦਾ ਹਾਂ।

ਸ਼੍ਰੀ ਅਮਿਤ ਕੁਮਾਰ, ਪ੍ਰਮੁੱਖ, ਸਮਾਵੇਸ਼ੀ ਵਿਕਾਸ, ਯੂਐੱਨਡੀਪੀ ਇੰਡੀਆ ਨੇ ਇਹ ਕਿਹਾ, “ਅਸਲ ਵਿੱਚ , ਅੱਜ ਦੇ ਯੁਵਾ, ਵਿਸ਼ੇਸ਼ ਰੂਪ ਨਾਲ ਜਲਵਾਯੂ ਸੰਬੰਧੀ ਗਤੀਵਿਧੀਆਂ ਵਿੱਚ , ਪਰਿਵਰਤਨ ਲਿਆ ਰਹੇ ਹਨ। ਜਲਵਾਯੂ ਪਰਿਵਰਤਨ ਇੱਥੇ ਮੌਜੂਦ ਹੈ ਅਤੇ ਸਮੇਂ ਦੇ ਨਾਲ ਇਸ ਦੇ ਪ੍ਰਭਾਵ ਜ਼ਿਆਦਾ ਵਿਪਰੀਤ ਅਤੇ ਤੇਜ਼ ਹੋਣ ਦਾ ਅਨੁਮਾਨ ਕੀਤਾ ਗਿਆ ਹੈ । ਅਸੀਂ ਵੇਖਿਆ ਹੈ ਕਿ ਕਿਵੇਂ ਯੁਵਾ ਹੁਣ ਅਕਿਰਿਆਸ਼ੀਲ ਜਾਂ ਕੇਵਲ ਵਿਕਾਸ ਦਾ ਲਾਭਾਰਥੀ ਨਹੀਂ ਹੈ, ਸਗੋਂ ਉੱਨਤੀ ਦੀ ਅਗਵਾਈ ਕਰਨ ਵਾਲਾ ਹੈ । ਉਹ ਮੁਖਰ, ਸਹਿਯੋਗੀ ਅਤੇ ਸਭ ਤੋਂ ਮਹੱਤਵਪੂਰਣ ਕਿ ਉਹ ਇਨੋਵੇਟਿਵ ਕਰਨ ਵਾਲੇ, ਨਵੇਂ ਪਰਿਵਰਤਨਕਾਰੀ ਸਮਾਧਾਨਾਂ ਨੂੰ ਲਿਆਉਣ ਵਾਲੇ ਹਨ । ਯੂਥ ਕੋ:ਲੈਬ ਦੇ ਮਾਧਿਅਮ ਰਾਹੀਂ, ਯੂਐੱਨਡੀਪੀ ਅਤੇ ਏਆਈਐੱਮ ਨੇ ਭਾਰਤ ਵਿੱਚ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਕੰਮ ਕਰਨ ਵਾਲੇ ਅਜਿਹੇ ਹੀ ਯੁਵਾ ਇਨੋਵੇਟਰਾਂ ਦੀ ਪਹਿਚਾਣ ਕਰਨ, ਉਨ੍ਹਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਮਦਦ ਕਰਨ ਲਈ ਹੱਥ ਮਿਲਾਇਆ ਹੈ।

ਆਉਣ ਵਾਲੀਆਂ ਐਪਲੀਕੇਸ਼ਨਾਂ ਵਿੱਚੋਂ, 40 ਸਰਵਸ਼੍ਰੇਸ਼ਠ ਟੀਮਾਂ ਨੂੰ ਵਿਚਾਰ, ਵਿਵਸਾਇਕ ਵਿਵਹਾਰਿਕਤਾ, ਸਥਿਰਤਾ ਅਤੇ ਮਾਪਕਾਂ ਵਿੱਚ ਇਨੋਵੇਟਿਵ ਦੇ ਅਧਾਰ ਤੇ ਚੁਣਿਆ ਜਾਵੇਗਾ, ਜੋ ਕਲਾਈਮੇਟ ਕਲੈਕਟਿਵ ਅਤੇ ਕੇਰਲ ਸਟਾਰਟਅਪ ਮਿਸ਼ਨ ਦੇ ਨਾਲ ਸਾਂਝੇਦਾਰੀ ਵਿੱਚ ਲਾਗੂ ਤਿੰਨ ਮਹੀਨਿਆਂ ਦੇ ਨੈਸ਼ਨਲ ਸਪ੍ਰਿੰਗਬੋਰਡ ਪ੍ਰੋਗਰਾਮ ਵਿੱਚ ਭਾਗ ਲੈਣਗੇ। ਇਨ੍ਹਾਂ ਟੀਮਾਂ ਨੂੰ ਮਸ਼ਵਰਾ, ਟ੍ਰੇਨਿੰਗ ਅਤੇ ਨੈਟਵਰਕਿੰਗ ਸੰਬੰਧੀ ਸਹਾਇਤਾ ਦਿੱਤੀ ਜਾਵੇਗੀ । ਇਹ ਪਹਿਲ ਇੱਕ ਹਿਤਧਾਰਕਾਂ ਦੇ ਗਠਬੰਧਨ ਅਤੇ ਰਾਸ਼ਟਰੀ ਇਨੋਵੇਟਿਵ ਚੁਣੌਤੀ ਅਤੇ ਸੰਵਾਦ ਦੇ ਰੂਪ ਵਿੱਚ ਨੌਜਵਾਨ ਸਟਾਰਟ-ਅਪਸ ਦੀ ਮਦਦ ਕਰਨ ਲਈ ਜਲਵਾਯੂ ਅਤੇ ਨੌਜਵਾਨ ਉੱਦਮਤਾ ਤੇ ਪ੍ਰਮੁੱਖ ਸਾਝੇਦਾਰਾਂ ਨੂੰ ਵੀ ਜੋੜੇਗੀ। ਰੀਜਨਲ ਸਪ੍ਰਿੰਗਬੋਰਡ ਪ੍ਰੋਗਰਾਮ ਦੇ ਨਾਲ - ਨਾਲ ਯੂਥ ਕੋ:ਲੈਬ ਰੀਜਨਲ ਸਮਿਟ 2022 ਵਿੱਚ ਭਾਰਤ ਦਾ ਪ੍ਰਤੀਨਿਧੀਤਵ ਕਰਨ ਲਈ ਨੈਸ਼ਨਲ ਇਨੋਵੇਸ਼ਨ ਚੈਲੇਂਜ ਦੋ ਸਰਵਸ੍ਰੇਸ਼ਠ ਟੀਮਾਂ ਦੀ ਵੀ ਚੋਣ ਕਰੇਗਾ।

ਕ੍ਰਿਪਾ 2021 ਦੇ ਸਿਖਰ ਸੰਮੇਲਨ ਅਤੇ ਜੇਤੂ ਬਾਰੇ ਅਧਿਕ ਜਾਣਕਾਰੀ https://www.youthcolab.org/2021-summit ਨੂੰ ਵੇਖੋ। ਹੈਸ਼ਟੈਗ #YouthColabIndia, # AimToInnovate, @ NITIAayog, @ UNDP_India ਅਤੇ @ YouthCoLab ਦਾ ਇਸਤੇਮਾਲ ਕਰਦੇ ਹੋਏ ਸੋਸ਼ਲ ਮੀਡੀਆ ਤੇ ਔਨਲਾਇਨ ਚਰਚਾ ਨੂੰ ਫਲੋ ਕਰੋ।

ਏਆਈਐੱਮ

ਦੇਸ਼ ਵਿੱਚ ਇਨੋਵੇਟਿਵ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਲਈ ਅਟਲ ਇਨੋਵੇਸ਼ਨ ਮਿਸ਼ਨ, ਨੈਸ਼ਨਲ ਇੰਸਟੀਟਿਊਸ਼ਨ ਫਾਰ ਟ੍ਰਾਂਸਫਾਰਮਿੰਗ ਇੰਡੀਆ (ਨੀਤੀ) ਆਯੋਗ ਦੁਆਰਾ ਸ਼ੁਰੂ ਕੀਤੀ ਗਈ ਇੱਕ ਪ੍ਰਮੁੱਖ ਪਹਿਲ ਹੈ। ਇਸ ਦਾ ਉਦੇਸ਼ ਦੇਸ਼ ਭਰ ਵਿੱਚ ਸਕੂਲਾਂ, ਯੂਨੀਵਰਸਿਟੀਆਂ, ਖੋਜ ਸੰਸਥਾਨਾਂ, ਐੱਮਐੱਸਐੱਮਈ ਅਤੇ ਉਦਯੋਗਾਂ ਦੇ ਸੈਸ਼ਨਾਂ ਤੇ ਵਿਚਾਰਾਂ ਨੂੰ ਇਨੋਵੇਸ਼ਨ ਅਤੇ ਪ੍ਰਭਾਵਸ਼ਾਲੀ ਸਮਾਧਾਨਾਂ ਵਿੱਚ ਬਦਲਣ ਲਈ ਇੱਕ ਅਨੁਕੂਲ ਮਾਹੌਲ ਤਿਆਰ ਕਰਨਾ ਹੈ । ਕ੍ਰਿਪਾ ਅਧਿਕ ਜਾਣਕਾਰੀ ਲਈ https://aim.gov.in/ ਵੇਖੋ ।

ਯੂਐੱਨਡੀਪੀ ਇੰਡੀਆ

ਯੂਐੱਨਡੀਪੀ 170 ਦੇਸ਼ਾਂ ਅਤੇ ਖੇਤਰਾਂ ਵਿੱਚ ਧਰਤੀ ਦੀ ਰੱਖਿਆ ਕਰਦੇ ਹੋਏ ਗ਼ਰੀਬੀ ਦੇ ਖਾਤਮੇ ਲਈ ਕੰਮ ਕਰਦਾ ਹੈ । ਅਸੀਂ ਸਸ਼ਕਤ ਨੀਤੀਆਂ , ਕੁਸ਼ਲਤਾਵਾਂ, ਸਾਝੇਦਾਰੀਆਂ ਅਤੇ ਸੰਸਥਾਨਾਂ ਦੇ ਵਿਕਾਸ ਵਿੱਚ ਰਾਸ਼ਟਰਾਂ ਦੀ ਮਦਦ ਕਰਦੇ ਹਨ ਤਾਕਿ ਉਹ ਆਪਣੀ ਪ੍ਰਗਤੀ ਨੂੰ ਬਣਾਏ ਰੱਖ ਸਕਣ । ਯੂਐੱਨਡੀਪੀ ਨੇ 1951 ਤੋਂ ਭਾਰਤ ਵਿੱਚ ਮਾਨਵ ਵਿਕਾਸ ਦੇ ਲਗਭਗ ਸਾਰੇ ਖੇਤਰਾਂ ਵਿੱਚ ਕੰਮ ਕੀਤਾ ਹੈ , ਜਿਸ ਵਿੱਚ ਪ੍ਰਣਾਲੀਆਂ ਵਿੱਚ ਸੁਧਾਰ ਤੋਂ ਲੈ ਕੇ ਸਮਾਵੇਸ਼ੀ ਵਿਕਾਸ ਅਤੇ ਨਿਰੰਤਰ ਆਜੀਵਿਕਾ , ਨਾਲ ਹੀ ਨਾਲ ਨਿਰੰਤਰ ਊਰਜਾ , ਵਾਤਾਵਰਣ ਅਤੇ ਲਚੀਲਾਪਨ ਵਰਗੇ ਖੇਤਰ ਸ਼ਾਮਿਲ ਹੈ। ਯੂਐੱਨਡੀਪੀ ਦੇ ਪ੍ਰੋਗਰਾਮ ਭਾਰਤ ਦੀਆਂ ਰਾਸ਼ਟਰੀ ਪ੍ਰਾਥਮਿਕਤਾਵਾਂ ਦੇ ਨਾਲ ਉਤਪ੍ਰੇਰਕ ਬਦਲਾਵਾਂ ਦੇ ਵਿਸ਼ਵ ਦ੍ਰਿਸ਼ਟੀਕੋਣ ਦਾ ਏਕੀਕਰਨ ਜਾਰੀ ਰੱਖੇ ਹੋਏ ਹਨ । ਲਗਭਗ ਹਰੇਕ ਰਾਜਾਂ ਵਿੱਚ 30 ਤੋਂ ਅਧਿਕ ਪ੍ਰੋਜੈਕਟਾਂ ਦੇ ਨਾਲ, ਅੱਜ , ਇਹ ਨਿਰੰਤਰ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪਾਰੰਪਰਿਕ ਮਾਡਲ ਨੂੰ ਵੱਖ ਤਰੀਕੇ ਨਾਲ ਵਿਕਾਸ ਕਰਨ ਲਈ ਪਰਿਵਰਤਿਤ ਕਰਦਾ ਹੈ ।

ਕ੍ਰਿਪਾ ਅਧਿਕ ਜਾਣਕਾਰੀ ਲਈ https://www.in.undp.org/ ਵੇਖੋ ।

*****

ਡੀਐੱਸ/ਏਕੇਜੇ



(Release ID: 1755481) Visitor Counter : 139


Read this release in: English , Urdu , Hindi