ਰੱਖਿਆ ਮੰਤਰਾਲਾ

ਭਾਰਤੀ ਨੇਵਲ ਪਲੇਸਮੈਂਟ ਏਜੰਸੀ ਅਤੇ ਫਲਿੱਪਕਾਰਟ ਨੇ ਨੇਵੀ ਵੈਟਰਨਜ਼ ਦੇ ਪੁਨਰ ਰੋਜ਼ਗਾਰ ਲਈ ਮੌਕੇ ਲੱਭਣ ਲਈ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ

Posted On: 15 SEP 2021 5:12PM by PIB Chandigarh

ਇੰਡੀਅਨ ਨੇਵਲ ਪਲੇਸਮੈਂਟ ਏਜੰਸੀ (ਆਈਐਨਪੀਏ) ਅਤੇ ਫਲਿੱਪਕਾਰਟ ਨੇ ਅੱਜ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨਜਿਸ ਰਾਹੀਂ ਦੋਵੇਂ ਸੰਸਥਾਵਾਂ  ਫਲਿੱਪਕਾਰਟ ਸਮੂਹ ਵਿੱਚ ਭਾਰਤੀ ਜਲ ਸੈਨਾ ਦੇ ਸਾਬਕਾ ਸੈਨਿਕਾਂ ਦੀ ਭਰਤੀ ਦੇ ਮੌਕਿਆਂ ਦਾ ਪਤਾ ਲਗਾਉਣਗੀਆਂ। ਵਾਈਸ ਐਡਮਿਰਲ ਸੂਰਜ ਬੇਰੀਕੰਟਰੋਲਰ ਆਫ ਪਰਸੋਨਲ ਸਰਵਿਸਿਜ਼ਇੰਡੀਅਨ ਨੇਵੀ ਅਤੇ ਸ੍ਰੀ ਰਜਨੀਸ਼ ਕੁਮਾਰਸੀਨੀਅਰ ਵਾਈਸ ਪ੍ਰੈਜ਼ੀਡੈਂਟਫਲਿੱਪਕਾਰਟ ਨੇ ਐਮਓਯੂ 'ਤੇ ਹਸਤਾਖਰ ਕੀਤੇ। ਇਸ ਮੌਕੇ ਭਾਰਤੀ ਜਲ ਸੈਨਾ ਅਤੇ ਫਲਿੱਪਕਾਰਟ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਐਮਓਯੂ ਦੇ ਜ਼ਰੀਏਆਈਐਨਪੀਏ ਫਲਿੱਪਕਾਰਟ ਦੇ ਭਰਤੀ ਮਾਪਦੰਡਾਂ ਦੇ ਅਨੁਸਾਰ ਢੁਕਵੀਆਂ ਭੂਮਿਕਾਵਾਂ ਲਈ ਸਾਬਕਾ ਸੈਨਿਕਾਂ ਦੇ ਉਮੀਦਵਾਰਾਂ ਦੇ ਇੱਕ ਪੂਲ ਦੀ ਪਛਾਣ ਕਰੇਗਾ। ਕੰਪਨੀਬਦਲੇ ਵਿੱਚਇਨ੍ਹਾਂ ਵਿਅਕਤੀਆਂ ਨੂੰ ਇਨ -ਹਾਊਸ ਅਸਿਮਿਲੇਸ਼ਨ ਅਤੇ ਸਿਖਲਾਈ ਪ੍ਰੋਗਰਾਮਾਂ ਰਾਹੀਂ ਕਾਰਪੋਰੇਟ ਖੇਤਰ ਵਿੱਚ ਤਬਦੀਲ ਕਰਨ ਦੇ ਸਮਰੱਥ ਬਣਾਏਗੀ। 

ਫਲਿੱਪਕਾਰਟ ਇਸ ਪ੍ਰੋਗਰਾਮ ਨੂੰ ਆਪਣੇ 'ਡਾਇਵਰਸਿਟੀ ਐਂਡ ਇਨਕਲੁਜਨ  ਚਾਰਟਰਦੇ ਅਧੀਨ 'ਫਲਿੱਪਮਾਰਚਦੇ ਅਧੀਨ ਚਲਾ ਰਿਹਾ ਹੈਜਿਸਦਾ ਉਦੇਸ਼ ਸਾਬਕਾ ਸੈਨਿਕਾਂ ਨੂੰ ਉਨ੍ਹਾਂ ਦੀ ਯੋਗਤਾਤਜ਼ਰਬੇ ਅਤੇ ਉਨ੍ਹਾਂ ਦੀ ਸੇਵਾ ਅਵਧੀ ਦੇ ਦੌਰਾਨ ਪ੍ਰਾਪਤ ਕੀਤੇ ਗੁਣਾਂ ਅਨੁਸਾਰ ਮੌਕੇ ਪ੍ਰਦਾਨ ਕਰਨਾ ਹੈ। 

 ਇੱਕ ਦੇਸ਼ ਵਜੋਂ ਅਸੀਂ ਆਪਣੇ ਦੇਸ਼ ਵਿੱਚ ਹਥਿਆਰਬੰਦ ਬਲਾਂ ਦੀ ਬਹਾਦਰੀ ਅਤੇ ਯੋਗਦਾਨ ਦੇ ਰਿਣੀ ਹਾਂ। ਸਾਡੇ ਫਲਿੱਪ ਮਾਰਚ ਪ੍ਰੋਗਰਾਮ ਦੇ ਜ਼ਰੀਏਫਲਿੱਪਕਾਰਟ ਦਾ ਉਦੇਸ਼ ਸਾਬਕਾ ਸੈਨਿਕਾਂ ਨੂੰ ਕਾਰਪੋਰੇਟ ਜਗਤ ਵਿੱਚ ਮੌਕੇ ਲੱਭਣ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਪੁੱਲ ਦਾ ਨਿਰਮਾਣ ਕਰਨਾ ਹੈ ਅਤੇ ਨਾਲ ਹੀ ਆਪਣੇ ਪ੍ਰਤਿਭਾ ਪੂਲ ਨੂੰ ਅਮੀਰ ਬਣਾਉਂਦਿਆਂ ਉਨ੍ਹਾਂ ਲਈ ਨਿਰੰਤਰ ਰੋਜ਼ਗਾਰ ਦੀ ਭਾਲ ਕਰਦਿਆਂ ਉਨ੍ਹਾਂ ਦੀ ਕੌਸ਼ਲ ਪ੍ਰਤਿਭਾ ਦਾ ਲਾਭ ਉਠਾਉਣਾ ਹੈ। ਫਲਿੱਪਕਾਰਟ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਜਨੀਸ਼ ਕੁਮਾਰ ਨੇ ਕਿਹਾਸਾਨੂੰ ਆਈਐੱਨਪੀਏ ਦੇ   ਯਤਨਾਂ ਨਾਲ ਜੁੜੇ ਹੋਣ ਅਤੇ ਆਪਸੀ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ 'ਤੇ ਮਾਣ ਹੈ।

 “ਆਈਐਨਪੀਏ ਸਾਬਕਾ ਸੈਨਿਕਾਂਸਾਡੇ ਬਜ਼ੁਰਗ ਸੈਨਿਕਾਂ ਦੀ ਸਾਡੇ ਰਾਸ਼ਟਰ ਦੀ ਸੇਵਾ ਤੋਂ ਬਾਅਦ ਉਨ੍ਹਾਂ ਦੀ ਸਹਾਇਤਾ ਲਈ ਰੋਜ਼ਗਾਰ ਦੇ ਮੌਕੇ ਲੱਭਣ ਲਈ ਵਚਨਬੱਧ ਹੈ ਅਤੇ ਇਹ ਸਾਡਾ ਯਤਨ ਹੈ ਕਿ ਕਾਰਪੋਰੇਟ ਸੈਕਟਰ ਦੇ ਨਾਲ ਮਿਲ ਕੇ ਉਨ੍ਹਾਂ ਪ੍ਰੋਗਰਾਮਾਂ ਦੀ ਪਛਾਣ ਅਤੇ ਵਿਕਾਸ ਕੀਤਾ ਜਾਵੇ ਜੋ ਇਸ ਕੰਮ ਨੂੰ ਸਮਰੱਥ ਬਣਾਉਂਦੇ ਹਨ। ਕਰਮਚਾਰੀ ਸੇਵਾਵਾਂ ਬਾਰੇ ਕੰਟਰੋਲਰਵਾਈਸ ਐਡਮਿਰਲ ਸੂਰਜ ਬੇਰੀ ਨੇ ਕਿਹਾ ਕਿ ਅਸੀਂ ਇਸ ਪਹਿਲਕਦਮੀ 'ਤੇ ਫਲਿੱਪਕਾਰਟ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਾਂ।"

 

 

 

 

 --------------------------

ਏਬੀਬੀਬੀ/ਵੀਐਮ/ਪੀਐਸ



(Release ID: 1755283) Visitor Counter : 153


Read this release in: English , Urdu , Marathi , Hindi