ਵਣਜ ਤੇ ਉਦਯੋਗ ਮੰਤਰਾਲਾ

ਸੋਨਾ ਮੋਨੇਟਾਈਜੇਸ਼ਨ ਸਕੀਮ ਨੂੰ ਸੋਧਿਆ, ਸੋਨੇ ਦੀ ਦਰਾਮਦ ਘਟਾਈ ਡਿਊਟੀ ਉਦਯੋਗ ਨੂੰ ਅਗਲੇ ਪੱਧਰ ਤੱਕ ਵਿਕਸਿਤ ਹੋਣ ਵਿੱਚ ਮਦਦ ਕਰੇਗੀ : ਅਨੁਪ੍ਰਿਯਾ ਪਟੇਲ


ਸੁਧਾਰ ਇਸ ਸਾਲ ਉਦਯੋਗ ਨੂੰ ਬਰਾਮਦ ਦੇ 43.75 ਬਿਲੀਅਨ ਅਮਰੀਕੀ ਡਾਲਰ ਦੇ ਟੀਚੇ ਪ੍ਰਾਪਤ ਕਰਨ ਵਿੱਚ ਮਦਦ ਕਰਨਗੇ ਅਤੇ ਰਤਨ ਤੇ ਗਹਿਣਿਆਂ ਦੀ ਬਰਾਮਦ ਆਉਂਦੇ ਸਾਲ ਵਿੱਚ 75 ਬਿਲੀਅਨ ਅਮਰੀਕੀ ਡਾਲਰ ਹੋਵੇਗੀ : ਅਨੁਪ੍ਰਿਯਾ ਪਟੇਲ


ਰਤਨ ਤੇ ਗਹਿਣੇ ਖੇਤਰ ਜੀ ਡੀ ਪੀ ਵਿੱਚ ਕਰੀਬ 7% ਦਾ ਯੋਗਦਾਨ ਦਿੰਦੇ ਹਨ ਅਤੇ 5 ਮਿਲੀਅਨ ਵਿਅਕਤੀਆਂ ਨੂੰ ਰੋਜ਼ਗਾਰ ਦਿੰਦੇ ਹਨ

Posted On: 15 SEP 2021 12:24PM by PIB Chandigarh

ਰਤਨ ਅਤੇ ਗਹਿਣੇ ਖੇਤਰ ਭਾਰਤ ਅਰਥਚਾਰੇ ਦੇ ਮਹੱਤਵਪੂਰਨ ਖੇਤਰਾਂ ਵਿੱਚੋਂ ਇੱਕ ਹੈ , ਜਿਸ ਦਾ ਜੀ ਡੀ ਪੀ ਵਿੱਚ ਕਰੀਬ 7% ਦਾ ਯੋਗਦਾਨ ਅਤੇ ਦੇਸ਼ ਦੀ ਕੁੱਲ ਵਪਾਰਕ ਬਰਾਮਦ ਵਿੱਚ 10—12% ਦਾ ਹਿੱਸਾ ਪਾਉਂਦੇ ਹਨ  ਰੋਜ਼ਗਾਰ ਜਨਰੇਟ ਕਰਨ ਦੇ ਸੰਦਰਭ ਵਿੱਚ ਮੋਹਰੀ ਸੈਕਟਰਾਂ ਵਿੱਚੋਂ ਇੱਕ ਹੋਣ ਕਰਕੇ ਤਕਰੀਬਨ 5 ਮਿਲੀਅਨ ਹੁਨਰਮੰਦ ਤੇ ਸੈਮੀ ਹੁਨਰਮੰਦ ਮਨੁੱਖੀ ਬਲ ਨੂੰ ਰੋਜ਼ਗਾਰ ਮੁਹੱਈਆ ਕਰਦੇ ਹਨ 
ਵਣਜ ਅਤੇ ਉਦਯੋਗ ਰਾਜ ਮੰਤਰੀ ਅਨੁਪ੍ਰਿਯਾ ਪਟੇਲ ਨੇ ਕਿਹਾ ਕਿ ਉਹਨਾਂ ਨੂੰ ਇਹ ਪਤਾ ਲੱਗਣ ਤੇ ਖੁਸ਼ੀ ਹੋਈ ਹੈ ਕਿ ਸਵਦੇਸ਼ੀ ਉਤਪਾਦਨ ਲਈ ਬਿਨਾਂ ਕਿਸੇ ਮਹੱਤਵਪੂਰਨ ਕੱਚੀ ਸਮਗਰੀ ਤੋਂ ਭਾਰਤ ਹੀਰਾ ਮੈਨੂਫੈਕਚਰਿੰਗ ਅਤੇ ਬਰਾਮਦ ਵਿੱਚ ਇੱਕ ਲੀਡਰ ਵਜੋਂ ਉੱਭਰਿਆ ਹੈ  ਇਸ ਦੇ ਨਾਲ ਹੀ ਉਦਯੋਗ ਦੇ ਹੋਰ ਹਿੱਸਿਆਂ ਵਿੱਚ ਵੀ ਇੱਕ ਬਰਾਮਦਕਾਰ ਹੈ  ਇਹ ਹਿੱਸੇ ਹਨ — ਸੋਨਾ , ਗਹਿਣੇ , ਚਾਂਦੀ ਦੇ ਗਹਿਣੇ , ਰੰਗਦਾਰ ਨਗ ਅਤੇ ਸੰਥੈਟਿਕ ਨਗ  ਇਵੇਂ ਰਤਨ ਅਤੇ ਗਹਿਣੇ ਖੇਤਰ "ਮੇਕ ਇਨ ਇੰਡੀਆ" — ਮਾਣਯੋਗ ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀ — ਦੀ ਇੱਕ ਆਦਰਸ਼ ਉਦਾਹਰਣ ਹੈ 
ਉਹਨਾਂ ਦੱਸਿਆ ਕਿ ਰਤਨ ਅਤੇ ਗਹਿਣੇ ਖੇਤਰ ਕੋਵਿਡ 19 ਮਹਾਮਾਰੀ ਦੌਰਾਨ ਭਾਰਤ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ ਅਤੇ ਇਸ ਦੀ ਬਰਾਮਦ ਵਿੱਚ (-) 98% ਦੀ ਰਿਕਾਰਡ ਗਿਰਾਵਟ ਅਪ੍ਰੈਲ 2020 ਵਿੱਚ ਦੇਸ਼ ਵਿੱਚ ਮੁਕੰਮਲ ਲਾਕਡਾਊਨ ਸਥਿਤੀ ਕਾਰਨ ਦੇਖੀ ਗਈ 
ਫਿਰ ਵੀ ਜੀ ਜੇ  ਪੀ ਸੀ ਰਤਨ ਅਤੇ ਗਹਿਣੇ ਬਰਾਮਦਕਾਰਾਂ ਦੀ ਇੱਕ ਪ੍ਰਮੁੱਖ ਸੰਸਥਾ ਨੇ ਉਦਯੋਗ ਨਾਲ ਲਗਾਤਾਰ ਗੱਲਬਾਤ ਕਰਨ ਦੇ ਸੰਦਰਭ ਵਿੱਚ ਤੁਰੰਤ ਉਪਾਅ ਕੀਤੇ ਹਨ , ਉਹਨਾਂ ਦੀਆਂ ਲੋੜਾਂ ਨੂੰ ਸਮਝਿਆ ਹੈ ਅਤੇ ਸਰਕਾਰ ਨਾਲ ਨੇੜੇ ਹੋ ਕੇ ਕੰਮ ਕਰ ਰਹੀ ਹੈ ਤਾਂ ਜੋ ਕੋਵਿਡ 19 ਵਰਗੀ ਨਾਜ਼ੁਕ ਹਾਲਤ ਦਰਮਿਆਨ ਵੀ ਮੁੜ ਸੁਰਜੀਤ ਕਰਨ , ਫਿਰ ਤੋਂ ਪੈਰਾਂ ਤੇ ਖੜ੍ਹੇ ਕਰਨ ਅਤੇ ਟਿਕਾਈ ਰੱਖਣ ਦੇ ਸੰਦਰਭ ਵਿੱਚ ਸਹਾਇਤਾ ਲਈ ਲੋੜੀਂਦੇ ਉਪਾਵਾਂ ਦੀ ਯੋਜਨਾਬੰਦੀ ਕੀਤੀ ਜਾ ਸਕੇ 
ਅਜਿਹੇ ਉਪਾਵਾਂ ਦੇ ਨਤੀਜੇ ਵਜੋਂ ਖੇਤਰ ਨੇ ਇੱਕ ਸਹਿਜ ਰਿਕਵਰੀ ਦਿਖਾਈ ਹੈ ਕਿਉਂਕਿ ਤੀਜੀ ਤਿਮਾਹੀ ਵਿੱਚ (-) 6% ਰਤਨ ਅਤੇ ਗਹਿਣਿਆਂ ਦੀ ਬਰਾਮਦ ਦੀ ਗਿਰਾਵਟ ਦਰ ਹੈ ਜਦਕਿ ਕੁਆਟਰ ਇੱਕ ਵਿੱਚ ਇਹ (-) 72% ਰਿਕਾਰਡ ਕੀਤੀ ਗਈ ਸੀ ਅਤੇ ਚੌਥੀ ਤਿਮਾਹੀ ਵਿੱਚ ਰਤਨ ਅਤੇ ਗਹਿਣਿਆਂ ਦੇ ਬਰਾਮਦ ਨੇ ਕਰੀਬ 15% ਇੱਕ ਸਕਾਰਾਤਮਕ ਪ੍ਰਗਤੀ ਦੇਖੀ ਹੈ  ਇਹ ਰੁਝਾਨ ਇਸ ਸਾਲ ਵੀ ਜਾਰੀ ਹੈ ਅਤੇ ਰਤਨ ਅਤੇ ਗਹਿਣਿਆਂ ਦੀ ਬਰਾਮਦ ਨੇ 2021—22 ਦੀ ਪਹਿਲੀ ਤਿਮਾਹੀ ਵਿੱਚ 9.2 ਬਿਲੀਅਨ ਅਮਰੀਕੀ ਡਾਲਰ ਦੀ ਕੋਵਿਡ ਤੋਂ ਪਹਿਲਾਂ ਵਾਲਾ ਪੱਧਰ ਪ੍ਰਾਪਤ ਕਰ ਲਿਆ ਹੈ 
ਨੀਤੀ ਮਾਮਲੇ ਤੇ ਸਰਕਾਰ ਨੇ ਕਈ ਸੁਧਾਰ ਕੀਤੇ ਹਨ , ਜਿਵੇਂ ਸੋਧੀ ਹੋਈ ਸੋਨਾ ਮੋਨੇਟਾਈਜੇਸ਼ਨ ਸਕੀਮ , ਹਾਲ ਮਾਰਕਿੰਗ , ਸੋਨੇ ਦੀ ਦਰਾਮਦ ਡਿਊਟੀ ਨੂੰ ਘਟਾਉਣਾ ਆਦਿ , ਜੋ ਉਦਯੋਗ ਨੂੰ ਅਗਲੇ ਪੱਧਰ ਤੱਕ ਪ੍ਰਗਤੀ ਕਰਨ ਵਿੱਚ ਸਹਾਇਤਾ ਦੇਣਗੇ  ਹੋਰ ਮੁੱਦੇ ਜੋ ਜੀ ਜੇ  ਪੀ ਸੀ ਅਤੇ ਉਦਯੋਗ ਨੇ ਸਮੇਂ ਸਮੇਂ ਤੇ ਉਠਾਏ ਸਨ , ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਉਹਨਾਂ ਨੂੰ ਹੱਲ ਕੀਤੇ ਜਾਣ ਦੀ ਉਮੀਦ ਹੈ 
ਉਹਨਾਂ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਇਹ ਕੇਵਲ ਉਦਯੋਗ ਦੇ ਪਰਿਵਰਤਣ ਵਿੱਚ ਹੀ ਸਹਾਇਤਾ ਨਹੀਂ ਕਰੇਗਾ ਬਲਕਿ ਬਰਾਮਦ ਨੂੰ ਤਿੱਖੀ ਉਪਰ ਵਾਲੀ ਚਾਲ ਵੱਲ ਲੈ ਜਾਵੇਗਾ  ਇਹ ਉਦਯੋਗ ਨੂੰ ਇਸ ਸਾਲ 43.75 ਬਿਲੀਅਨ ਅਮਰੀਕੀ ਡਾਲਰ ਦਾ ਬਰਾਮਦ ਟੀਚਾ ਪ੍ਰਾਪਤ ਕਰਨ ਲਈ ਸਹਾਇਤਾ ਦੇ ਨਾਲ ਨਾਲ ਜੀ ਜੇ  ਪੀ ਸੀ ਨੂੰ ਆਉਂਦੇ ਸਾਲਾਂ ਵਿੱਚ ਰਤਨ ਅਤੇ ਗਹਿਣਿਆਂ ਦੀ ਬਰਾਮਦ ਵਿੱਚ 75 ਬਿਲੀਅਨ ਅਮਰੀਕੀ ਡਾਲਰ ਦਾ ਟੀਚਾ ਪ੍ਰਾਪਤ ਕਰਨ ਵਿੱਚ ਵੀ ਮਦਦ ਕਰੇਗਾ 
ਸਰਕਾਰ ਦੀ ਸਹਾਇਤਾ ਨਾਲ ਜੇ ਜੀ  ਪੀ ਸੀ ਨੇ ਪਿਛਲੇ ਸਾਲ ਕਈ ਵਰਚੁਅਲ ਵਪਾਰ ਈਵੈਂਟਸ ਜਿਵੇਂ ਵਰਚੁਅਲ ਖਰੀਦਦਾਰ ਵਿਕਰੇਤਾ ਮੀਟਿੰਗ , ਖਰੀਦਦਾਰ ਆਈ ਆਈ ਜੇ ਐੱਸ , ਵਰਚੁਅਲ ਅੰਤਰਰਾਸ਼ਟਰੀ ਰਤਨ ਅਤੇ ਗਹਿਣੇ ਪ੍ਰਦਰਸ਼ਨੀ ( — ਆਈ ਜੀ ਜੇ ਐੱਸ) , ਭਾਰਤ ਵਿਸ਼ਵੀ ਸੰਪਰਕ , ਵੈਬੀਨਾਰਜ਼ ਆਦਿ ਆਯੋਜਿਤ ਕੀਤੇ ਸਨ  ਇਹਨਾਂ ਪਹਿਲਕਦਮੀਆਂ ਨੇ ਮਹਾਮਾਰੀ ਵਿੱਚ ਪਿੱਛੇ ਧੱਕੇ ਉਦਯੋਗ ਨੂੰ ਫਿਰ ਤੋਂ ਤੇਜੀ ਨਾਲ ਵਾਪਸ ਆਉਣ ਵਿੱਚ ਮਦਦ ਕੀਤੀ ਹੈ ਅਤੇ ਵਿਸ਼ਵੀ ਬਜ਼ਾਰ ਖੁੱਲੇ ਹਨ 
ਉਹਨਾਂ ਕਿਹਾ ਕਿ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਆਈ ਆਈ ਜੇ ਐੱਸ ਪ੍ਰੀਮੀਅਰ ਰਤਨ ਅਤੇ ਗਹਿਣਾ ਖੇਤਰ ਵਿੱਚ ਦੇਸ਼ ਦਾ ਸਭ ਤੋਂ ਵੱਡਾ ਬੀ ਟੂ ਬੀ ਸ਼ੋਅ ਹੈ ਅਤੇ ਕੋਵਿਡ 19 ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਸਰੀਰਿਕ ਫਾਰਮੈਟ ਵਿੱਚ ਜੀ ਜੇ  ਪੀ ਸੀ ਦੁਆਰਾ ਆਯੋਜਿਤ ਪਹਿਲਾ ਸ਼ੋਅ ਹੈ 
ਰਾਜ ਮੰਤਰੀ ਨੇ ਕਿਹਾ ,"ਮੈਨੂੰ ਵਿਸ਼ਵਾਸ ਹੈ ਕਿ ਇਹ ਸ਼ੋਅ ਭਾਰਤੀ ਗਹਿਣਾ ਮੈਨੂਫੈਕਚਰਰਜ਼ ਡਿਜ਼ਾਈਨ ਤੇ ਫਰਨਿਸ਼ ਦੇ ਉੱਚੇ ਮਾਣਕਾਂ ਨਾਲ ਤਿਆਰ ਕੀਤੇ ਬਹੁਗੁਣੇ ਗਹਿਣਿਆਂ ਨੂੰ ਪ੍ਰਦਰਸਿ਼ਤ ਕਰਨ ਲਈ ਪਲੇਟਫਾਰਮ ਮੁਹੱਈਆ ਕਰੇਗਾ ਅਤੇ ਇਹ ਉਹਨਾਂ ਨੂੰ ਪ੍ਰਚੂਨ ਵਿਕਰੇਤਾ ਨਾਲ ਕੰਮ ਕਰਨ ਲਈ ਵੀ ਪਲੇਟਫਾਰਮ ਦੇਵੇਗਾ ਤਾਂ ਜੋ ਉਹ ਮੰਗ ਰੁਝਾਨਾਂ ਅਤੇ ਉਤਪਾਦ ਡਿਜ਼ਾਈਨਾਂ ਬਾਰੇ ਫਾਇਦਾ ਉਠਾ ਸਕਣ  ਦੂਜੇ ਪਾਸੇ ਸ਼ੋਅ ਤਿਉਹਾਰੀ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਅੰਤਰਰਾਸ਼ਟਰੀ ਅਤੇ ਸਵਦੇਸ਼ੀ ਖਰੀਦਦਾਰਾਂ ਦੀਆਂ ਸਰੋਤ ਲੋੜਾਂ ਵੀ ਪੂਰੀਆਂ ਕਰੇਗਾ"
ਉਹਨਾਂ ਨੇ ਆਈ ਆਈ ਜੇ ਐੱਸ ਪ੍ਰੀਮੀਅਰ ਦੇ 37ਵੇਂ ਸੰਸਕਰਣ ਦੇ ਬੇਹੱਦ ਸਫ਼ਲ ਹੋਣ ਲਈ ਕਾਮਨਾ ਕੀਤੀ 

 

************

 

ਡੀ ਜੇ ਐੱਨ / ਐੱਨ ਐੱਸ



(Release ID: 1755193) Visitor Counter : 149