ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਬ੍ਰਿਕਸ ਯੁਵਾ ਵਿਗਿਆਨਿਕ ਫੋਰਮ ਵਿੱਚ ਵਿਗਿਆਨ ਵਿੱਚ ਸਹਿਯੋਗ , ਸਾਂਝੇਦਾਰੀ ਅਤੇ ਸੰਪਰਕ ਦੇ ਮਹੱਤਵ ‘ਤੇ ਚਾਨਣਾ ਪਾਇਆ ਗਿਆ
Posted On:
14 SEP 2021 6:42PM by PIB Chandigarh
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਬਾਇਓਟੈਕਨੋਲੋਜੀ ਵਿਭਾਗ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੀ ਸਕੱਤਰ ਡਾ ਰੇਣੁ ਸਵਰੂਪ ਨੇ ਬ੍ਰਿਕਸ ਯੁਵਾ ਵਿਗਿਆਨਿਕ ਫੋਰਮ ਵਿੱਚ ਵਿਗਿਆਨ ਨੂੰ ਅੱਗੇ ਵਧਾਉਣ ਲਈ ਸਹਿਯੋਗ, ਸਾਂਝੇਦਾਰੀ ਅਤੇ ਸੰਪਰਕ ਦੇ ਮਹੱਤਵ ‘ਤੇ ਚਾਨਣਾ ਪਾਇਆ ।
ਬ੍ਰਿਕਸ ਯੁਵਾ ਵਿਗਿਆਨਿਕ ਫੋਰਮ (ਬ੍ਰਿਕਸ ਵਾਈਐੱਸਐੱਫ) ਦੇ ਛੇਵੇਂ ਸੰਸਕਰਨ ਦੇ ਉਦਘਾਟਨੀ ਭਾਸ਼ਣ ਦੇ ਦੌਰਾਨ ਉਨ੍ਹਾਂ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਵਿਗਿਆਨ ਅਤੇ ਟੈਕਨੋਲੋਜੀ ਦੇ ਇਨੋਵੇਸ਼ਨ ਨੇ ਦੁਨੀਆ ਭਰ ਵਿੱਚ ਮਹਾਮਾਰੀ ਦੇ ਖਿਲਾਫ ਮਜ਼ਬੂਤੀ ਨਾਲ ਯੁੱਧ ਲੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਲੜਾਈ ਵਿੱਚ ਸਹਿਯੋਗ, ਸਾਂਝੇਦਾਰੀ ਅਤੇ ਸੰਪਰਕ ਮਹੱਤਵਪੂਰਣ ਹਥਿਆਰ ਰਹੇ ਹਨ।” ਫੋਰਮ ਦਾ ਆਯੋਜਨ ਨੈਸ਼ਨਲ ਇੰਸਟੀਟਿਊਟ ਆਵ੍ ਐਡਵਾਂਸ ਸੱਟਡੀਜ਼, ਬੰਗਲੁਰੂ (ਐੱਨਆਈਏਐੱਸ) ਦੇ ਸਹਿਯੋਗ ਨਾਲ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਕੀਤਾ ਗਿਆ ।
ਡਾ. ਸਵਰੂਪ ਨੇ ਕਈ ਦੇਸ਼ਾਂ ਨੂੰ ਵਿਗਿਆਨ ਅਧਾਰਿਤ ਏਜੰਡਾ ਤੈਅ ਕਰਨ ਅਤੇ ਵਿਸ਼ਵ ਪੱਧਰ ‘ਤੇ ਉਸ ਨੂੰ ਅਮਲ ਵਿੱਚ ਲਿਆਉਣ, ਸਿਰਜਣ ਅਤੇ ਗਿਆਨ ਅਧਾਰਿਤ ਨਜ਼ਰੀਏ ਰਾਹੀਂ ਮੁੱਦਿਆਂ ਦੇ ਮਹੱਤਵ ‘ਤੇ ਧਿਆਨ ਕੇਂਦ੍ਰਿਤ ਕਰਨ ‘ਤੇ ਜ਼ੋਰ ਦਿੱਤਾ। ਇਸ ਦੇ ਤਹਿਤ ਡਾਟਾ ਨਿਰਮਾਣ , ਉਸ ਦਾ ਵਿਸ਼ਲੇਸ਼ਣ ਅਤੇ ਉਨ੍ਹਾਂ ਦੇ ਐਪਲੀਕੇਸ਼ਨ ਦੇ ਮਹੱਤਵ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਉਨ੍ਹਾਂ ਨੇ ਇਨ੍ਹਾਂ ਖੇਤਰਾਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਲਈ ਕਿਹਾ। ਇਸ ਦੇ ਇਲਾਵਾ ਉਨ੍ਹਾਂ ਨੇ ਵਿਗਿਆਨਿਕਾਂ ਨੂੰ ਪ੍ਰਮੁੱਖ ਬਿਮਾਰੀਆਂ ਦਾ ਜਲਦੀ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਸਹੀ ਦਵਾਈ, ਜੀਨੋਮਿਕ ਟੂਲਸ ਬਾਇਓਮਾਰਕਰ ‘ਤੇ ਫੋਕਸ ਕਰਨ ਦੀ ਬੇਨਤੀ ਕੀਤੀ। ਡਾ. ਸਵਰੂਪ ਨੇ ਵਿਸ਼ਵ ਸਮੁਦਾਏ ਨੂੰ ਡੇਟਾ ਨਿਰਮਾਣ, ਉਨ੍ਹਾਂ ਦਾ ਵਿਸ਼ਲੇਸ਼ਣ ਅਤੇ ਉਨ੍ਹਾਂ ਦੇ ਐਪਲੀਕੇਸ਼ਨ ਲਈ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਹਬ ਰਾਹੀਂ ਜੁੜਣ ਦੀ ਵੀ ਅਪੀਲ ਕੀਤੀ।
ਐੱਨਆਈਏਐੱਸ ਦੇ ਡਾਇਰੈਕਟਰ ਪ੍ਰੋਫੈਸਰ ਸ਼ੈਲੇਸ਼ ਨਾਇਕ ਨੇ ਪ੍ਰਤੀਭਾਗੀਆਂ ਨੂੰ ਭਵਿੱਖ ਵਿੱਚ ਗੱਲਬਾਤ ਅਤੇ ਨੈਟਵਰਕਿੰਗ ਦੇ ਜ਼ਰੀਏ ਜੁੜੇ ਰਹਿਣ ਦੀ ਤਾਕੀਦ ਕੀਤੀ ਤਾਕਿ ਟਿਕਾਊ ਸਮਾਧਾਨ ਤਿਆਰ ਕੀਤੇ ਜਾ ਸਕਣ ਅਤੇ ਭਵਿੱਖ ਵਿੱਚ ਬਿਹਤਰ ਇਨੋਵੇਸ਼ਨ ਕੀਤਾ ਜਾ ਸਕੇ। ਡੀਐੱਸਟੀ ਦੇ ਅੰਤਰਰਾਸ਼ਟਰੀ ਸਹਿਯੋਗ ਪ੍ਰਮੁੱਖ ਸ਼੍ਰੀ ਸੰਜੀਵ ਕੇ ਵਾਰਸ਼ਨਯ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬ੍ਰਿਕਸ ਸੰਮੇਲਨ ਯੁਵਾ ਵਿਗਿਆਨਿਕਾਂ ਦੇ ਵਿੱਚ ਆਮ ਸੱਮਸਿਆਵਾਂ ਨੂੰ ਹੱਲ ਕਰਨ ਲਈ ਇੱਕ ਨੈੱਟਵਰਕ ਨਿਰਮਾਣ ਮੌਕੇ ਦੇ ਰੂਪ ਵਿੱਚ ਕਾਰਜ ਕਰ ਸਕਦਾ ਹੈ। ਸਹਿਯੋਗ ਨੂੰ ਪ੍ਰੋਤਸਾਹਿਤ ਕਰਨ ਦੇ ਲਈ, ਉਨ੍ਹਾਂ ਨੇ ਬ੍ਰਿਕਸ ਵਾਈਐੱਸਐੱਫ 2021 ਦੇ ਪ੍ਰਾਯੋਜਕਾਂ ਦੇ ਸਹਿਯੋਗ ਨਾਲ ਫੈਲੋਸ਼ਿਪ ਸ਼ੁਰੂ ਕਰਨ ਦਾ ਵੀ ਪ੍ਰਸਤਾਵ ਰੱਖਿਆ।
ਫੋਰਮ ਵਿੱਚ ਕਈ ਦੇਸ਼ਾਂ ਦੇ 125 ਵਿਗਿਆਨਿਕਾਂ ਦੀ ਭਾਗੀਦਾਰੀ ਦੇਖੀ। ਬ੍ਰਾਜ਼ੀਲ , ਰੂਸ ਅਤੇ ਭਾਰਤ ਦੇ ਵਫ਼ਦਾਂ ਦੀ ਅਗਵਾਈ ਕ੍ਰਮਵਾਰ ਸ਼੍ਰੀ ਕਾਰਲੋਸ ਮਾਤਸੁਮੋਤੋ, ਸੁਸ਼੍ਰੀ ਅਲਬਿਨਾ ਕੁਤੁਜ਼ੋਵਾ ਅਤੇ ਡਾ. ਅਰਵਿੰਦ ਕੁਮਾਰ ਨੇ ਕੀਤੀ। ਜਦੋਂ ਕਿ ਚੀਨ ਅਤੇ ਦੱਖਣ ਅਫ਼ਰੀਕਾ ਦੇ ਵਫ਼ਦ ਦੀ ਅਗਵਾਈ ਸੁਸ਼੍ਰੀ ਲਈ ਵੇਨਜਿੰਗ ਅਤੇ ਡਾ. ਸਟੇਨਲੀ ਮਫੋਸਾ ਨੇ ਕੀਤੀ ।
ਬ੍ਰਿਕਸ-ਵਾਈਐੱਸਐੱਫ ਸਿਖਰ ਸੰਮੇਲਨ ਪਹਿਲੀ ਵਾਰ 2016 ਵਿੱਚ ਭਾਰਤ ਦੁਆਰਾ ਆਯੋਜਿਤ ਕੀਤਾ ਗਿਆ ਸੀ। ਉਸ ਦੇ ਬਾਅਦ 2017 ਵਿੱਚ ਚੀਨ, 2018 ਵਿੱਚ ਦੱਖਣ ਅਫ਼ਰੀਕਾ, 2019 ਵਿੱਚ ਬ੍ਰਾਜ਼ੀਲ ਅਤੇ 2020 ਵਿੱਚ ਰੂਸ ਦੁਆਰਾ ਇਸ ਦਾ ਆਯੋਜਨ ਕੀਤਾ ਗਿਆ ਸੀ। ਇਸ ਸਾਲ ਚਾਰ ਦਿਨਾਂ ਸੰਮੇਲਨ 13 ਸਤੰਬਰ 2021 ਨੂੰ ਸ਼ੁਰੂ ਹੋਇਆ ਅਤੇ ਉਹ 16 ਸਤੰਬਰ ਨੂੰ ਸਮਾਪਤ ਹੋਵੇਗਾ। ਇਨੋਵੇਸ਼ਨ ‘ਤੇ ਬੇਸਟ ਆਈਡੀਆ ਦੇਣ ਵਾਲੇ ਯੁਵਾ ਵਿਗਿਆਨਿਕ ਨੂੰ ਬ੍ਰਿਕਸ-ਵਾਈਐੱਸਐੱਫ 2021 ਵਿੱਚ ਸਰਵਸ਼੍ਰੇਸ਼ਠ ਸੀਨੀਅਰ ਯੁਵਾ ਵਿਗਿਆਨਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਯੁਵਾ ਇਨੋਵੇਸ਼ਨ ਪੁਰਸਕਾਰ ਬ੍ਰਿਕਸ-ਵਾਈਐੱਸਐੱਫ ਦੇ ਫੋਕਸ ਵਿੱਚੋਂ ਇੱਕ ਰਿਹਾ ਹੈ ਅਤੇ ਇਸ ਦੇ ਲਈ ਸਹਿਯੋਗ ਭਾਰਤ ਸਰਕਾਰ ਦਾ ਡੀਐੱਸਟੀ ਵਿਭਾਗ ਦਿੰਦਾ ਹੈ। ਅਗਲਾ ਸੰਮੇਲਨ 2022 ਵਿੱਚ ਚੀਨ ਦੁਆਰਾ ਆਯੋਜਿਤ ਕੀਤਾ ਜਾਵੇਗਾ ।
<><><><><>
ਐੱਸਐੱਨਸੀ/ਪੀਕੇ/ਆਰਆਰ
(Release ID: 1755162)
Visitor Counter : 170