ਰੱਖਿਆ ਮੰਤਰਾਲਾ
azadi ka amrit mahotsav

“ਸਵਰਣਿਮ ਵਿਜੇ ਵਰਸ਼” ਦੇ ਜਸ਼ਨ : 1971 ਯੁੱਧ ਦੇ 50 ਸਾਲਾਂ ਦੀ ਯਾਦਗਾਰ

Posted On: 14 SEP 2021 5:51PM by PIB Chandigarh

14 ਸਤੰਬਰ 2021 ਨੂੰ “ਸਵਰਣਿਮ ਵਿਜੇ ਵਰਸ਼” ਜ਼ਸਨਾਂ ਦੇ ਹਿੱਸੇ ਵਜੋਂ ਫਲਾਇੰਗ ਅਫ਼ਸਰ ਨਿਰਮਲ ਜੀਤ ਸਿੰਘ ਸੇਖੋਂ ਸਰਕਾਰੀ ਹਾਇਰ ਸੈਕੰਡਰੀ ਸਕੂਲ , ਈਸੇਵਾਲ , ਲੁਧਿਆਣਾ ਵਿੱਚ ਇੱਕ ਈਵੈਂਟ ਆਯੋਜਿਤ ਕੀਤੀ ਗਈ , ਜਿੱਥੇ ਪਰਮਵੀਰ ਚੱਕਰ (ਪੀਸਵਰਗਵਾਸੀ ਫਲਾਇੰਗ ਅਫ਼ਸਰ ਨਿਰਮਲ ਜੀਤ ਸਿੰਘ ਸੇਖੋਂ ਦੇ ਬੁੱਤ ਤੋਂ ਭਾਰਤੀ ਹਵਾਈ ਸੈਨਾ ਪੱਛਮੀ ਹਵਾਈ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ ਇਨ ਚੀਫ ਏਅਰ ਮਾਰਸ਼ਲ ਬੀ ਕੇ ਕ੍ਰਿਸ਼ਨਾ , ਅਤਿ ਵਿਸਿ਼ਸ਼ਟ ਸੇਵਾ ਮੈਡਲ ਅਤੇ ਸ਼ੌਰਯਾ ਚੱਕਰ ਨੇ ਪਰਦਾ ਹਟਾਇਆ  ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਨੂੰ 1971 ਦੇ ਹਿੰਦਪਾਕਿ ਯੁੱਧ ਦੌਰਾਨ ਦੁਸ਼ਮਣ ਨੂੰ ਬੇਮਿਸਾਲ ਹੌਂਸਲੇ ਅਤੇ ਪੱਕੇ ਇਰਾਦੇ ਨਾਲ ਹਰਾਉਣ ਲਈ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ  ਉਹ ਭਾਰਤੀ ਹਵਾਈ ਸੈਨਾ ਦਾ ਕੇਵਲ ਇੱਕੋ ਅਧਿਕਾਰੀ ਹੈ ਜਿਸ ਨੂੰ ਦੇਸ਼ ਦੇ ਸਭ ਤੋਂ ਉੱਚੇ ਬਹਾਦਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ 
ਏਅਰ ਅਫਸਰ ਕਮਾਂਡਿੰਗ ਇਨ ਚੀਫ ਨੇ 1971 ਦੇ ਵੈਟਰਨਸ ਅਤੇ ਸਵਰਗਵਾਸੀ ਫਲਾਇੰਗ ਅਫ਼ਸਰ ਨਿਰਮਲ ਜੀਤ ਸਿੰਘ ਸੇਖੋਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ  ਸਰਕਾਰੀ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵੀ ਇਸ ਈਵੈਂਟ ਵੱਚ ਹਿੱਸਾ ਲਿਆ  ਇਸ ਈਵੈਂਟ ਦੀ ਸਮਾਪਤੀ ਸ਼ੌਰਿਯਾ ਕਿਰਨ ਐਰੋਬੈਟਿਕ ਟੀਮ ਦੁਆਰਾ ਹਵਾਈ ਪ੍ਰਦਰਸ਼ਨ ਦਿਖਾਉਣ ਨਾਲ ਹੋਈ  ਜਿਸ ਤੋਂ ਬਾਅਦ ਵੈਟਰਨਸ ਨੂੰ ਮੋਮੈਂਟੋਸ ਦਿੱਤੇ ਗਏ  ਭਾਰਤੀ ਹਵਾਈ ਸੈਨਾ ਬੈਂਡ ਵੀ ਇਸ ਮੌਕੇ ਹਾਜ਼ਰ ਸੀ , ਜਿਸ ਨੇ ਈਵੈਂਟ ਦੌਰਾਨ ਆਤਮਾ ਨੂੰ ਛੂਹ ਦੇਣ ਵਾਲੀਆਂ ਧੁਨਾਂ ਨਾਲ ਹਾਜ਼ਰੀ ਨੂੰ ਆਨੰਦਿਤ ਕੀਤਾ 


 

 

 

*****************


 ਬੀ ਬੀ /  ਐੱਮ / ਜੇ ਪੀ


(Release ID: 1754919) Visitor Counter : 160


Read this release in: English , Urdu , Hindi