ਰੇਲ ਮੰਤਰਾਲਾ
ਰੇਲਵੇ ਨੇ ਇਛੁੱਕ ਪਾਰਟੀਆਂ ਨੂੰ ਕੋਚਿੰਗ ਸਟਾਕ ਲੀਜ਼ ‘ਤੇ ਦੇ ਕੇ ਆਮ ਜਨਤਾ ਦਰਮਿਆਨ ਰੇਲ ਟੂਰਿਜ਼ਮ ਦਾ ਵਿਸਤਾਰ ਕਰਨ ਲਈ ਥੀਮ ਅਧਾਰਿਤ ਸੱਭਿਆਚਾਰ, ਧਾਰਮਿਕ ਅਤੇ ਹੋਰ ਸੈਲਾਨੀ ਸਰਕਿਟ ਰੇਲ ਗੱਡੀ ਚਲਾਉਣ ਦੀ ਯੋਜਨਾ ਬਣਾਈ
ਨੀਤੀ ਨਿਰਮਾਣ ਅਤੇ ਨਿਯਮ ਅਤੇ ਸ਼ਰਤਾਂ ਲਈ ਰੇਲ ਮੰਤਰਾਲੇ ਦੁਆਰਾ ਈਡੀ ਪੱਧਰ ਦੀ ਕਮੇਟੀ ਗਠਿਤ
Posted On:
11 SEP 2021 1:26PM by PIB Chandigarh
ਭਾਰਤੀ ਰੇਲ ਨੇ ਇਛੁੱਕ ਪਾਰਟੀਆਂ ਨੂੰ ਕੋਚਿੰਗ ਸਟਾਕ ਲੀਜ਼ ‘ਤੇ ਦੇ ਕੇ ਆਮ ਜਨਤਾ ਦਰਮਿਆਨ ਥੀਮ ਅਧਾਰਿਤ ਸੱਭਿਆਚਾਰ, ਧਾਰਮਿਕ ਅਤੇ ਹੋਰ ਸੈਲਾਨੀ ਸਰਕਿਟ ਰੇਲ ਗੱਡੀ ਦੇ ਰੂਪ ਵਿੱਚ ਚਲਾਉਣ ਲਈ ਰੇਲ ਅਧਾਰਿਤ ਟੂਰਿਜ਼ਮ ਦਾ ਵਿਸਤਾਰ ਕਰਨ ਦੀ ਯੋਜਨਾ ਬਣਾਈ ਹੈ। ਇਸ ਦਾ ਉਦੇਸ਼ ਟੂਰਿਜ਼ਮ ਖੇਤਰ ਦੀ ਸਮਰੱਥਾ ਦਾ ਉਪਯੋਗ ਕਰਨਾ ਅਤੇ ਮਾਰਕੀਟਿੰਗ, ਪ੍ਰਾਹੁਣਾਚਾਰੀ ਖੇਤਰ, ਸੇਵਾਵਾਂ ਦੇ ਏਕੀਕਰਨ, ਗ੍ਰਾਹਕ ਅਧਾਰ ਦੇ ਨਾਲ ਸੰਪਰਕ, ਟੂਰਿਜ਼ਮ ਸਰਕਿਟ ਦੇ ਵਿਕਾਸ/ਪਹਿਚਾਣ ਵਿੱਚ ਮੁਹਾਰਤ ਆਦਿ ਜਿਵੇਂ ਟੂਰਿਜ਼ਮ ਗਤੀਵਿਧੀਆਂ ਵਿੱਚ ਟੂਰਿਜ਼ਮ ਖੇਤਰ ਦੇ ਪੇਸ਼ੇਵਰਾਂ ਦੀ ਮੂਲਭੂਤ ਸ਼ਕਤੀ ਦਾ ਲਾਭ ਚੁੱਕਣਾ ਹੈ।
ਪ੍ਰਸਤਾਵਿਤ ਮਾਡਲ ਦੀ ਵਿਆਪਕ ਵਿਸ਼ੇਸ਼ਤਾਵਾਂ:
-
ਇਛੁੱਕ ਪਾਰਟੀਆਂ ਦੀ ਲੋੜੀਂਦੀ ਕਨਫੀਰਟੇਸ਼ਨ ਦੇ ਅਨੁਰੂਪ ਕੋਚਾਂ ਨੂੰ ਲੀਜ਼ ‘ਤੇ ਦੇਣਾ। ਬੇਅਰ ਸ਼ੇਲਸ ਵੀ ਲੀਜ਼ ‘ਤੇ ਲਏ ਜਾ ਸਕਦੇ ਹਨ। ਕੋਚਾਂ ਦੀ ਏਕਮੁਸ਼ਤ ਖਰੀਦ ਵੀ ਕੀਤੀ ਜਾ ਸਕਦੀ ਹੈ।
-
ਕੋਚਾਂ ਵਿੱਚ ਮਾਮੂਲੀ ਸੁਧਾਰ ਦੀ ਅਨੁਮਤੀ ਹੈ।
-
ਲੀਜ਼ਿੰਗ ਘੱਟੋ ਘੱਟ ਪੰਜ ਵਰ੍ਹਿਆਂ ਲਈ ਕੀਤੀ ਜਾ ਸਕਦੀ ਹੈ ਅਤੇ ਇਹ ਕੋਚਾਂ ਦੀ ਕੋਡਲ ਲਾਈਫ ਤੱਕ ਵਧਾਈ ਜਾ ਸਕਦੀ ਹੈ।
-
ਲੀਜਿੰਗ ਉਦੇਸ਼ ਲਈ ਘੱਟੋ ਘੱਟ ਰੇਲ ਗੱਡੀ ਸੰਰਚਨਾ ਨੀਤੀਗਤ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਹੋਵੇਗਾ।
-
ਇਛੁੱਕ ਪਾਰਟੀ ਬਿਜਨੇਸ ਮਾਡਲ (ਮਾਰਗ, ਯਾਤਰਾ ਪ੍ਰੋਗਰਾਮ, ਟੈਰਿਫ ਆਦਿ) ਦਾ ਵਿਕਾਸ/ਨਿਰਧਾਰਿਤ ਕਰਨਗੇ।
-
ਯੋਗਤਾ ਮਾਨਦੰਡ ਦੇ ਅਧਾਰ ‘ਤੇ ਇਛੁੱਕ ਪਾਰਟੀਆਂ ਲਈ ਸਰਲ ਰਜਿਸਟ੍ਰੇਸ਼ਨ ਪ੍ਰਕਿਰਿਆ ਹੋਵੇਗੀ।
-
ਭਾਰਤੀ ਰੇਲ ਹੋਲੇਜ ਸ਼ੁਲਕ, ਮਾਮੂਲੀ ਸਟੈਬਲਿੰਗ ਫੀਸ ਅਤੇ ਲੀਜ ਸ਼ੁਲਕ ਲਗਾਏਗੀ। (ਏਕਮੁਸ਼ਤ ਖਰੀਦ ਲਈ ਕੋਈ ਲੀਜ਼ ਫੀਸ ਨਹੀਂ)
ਹੋਰ ਵਿਸ਼ੇਸ਼ਤਾਵਾਂ:
-
ਸਮੇਂ ਦੀ ਪਾਬੰਦੀ ਨੂੰ ਪ੍ਰਾਥਮਿਕਤਾ।
-
ਕੋਚ ਨਵਿਆਉਣਯੋਗ ਅਤੇ ਯਾਤਰਾ ਪ੍ਰੋਗਰਾਮਾਂ ਲਈ ਸਮੇਂ ‘ਤੇ ਮੰਜ਼ੂਰੀ।
-
ਰੱਖ-ਰਖਾਅ ਸੰਚਾਲਨਾਂ ਲਈ ਕਈ ਹੋਲੇਜ ਨਹੀਂ।
-
ਰੇਲ ਗੱਡੀ ਦੇ ਅੰਦਰ ਤੀਜੀ ਪਾਰਟੀ ਦੇ ਵਿਗਿਆਪਨਾਂ ਨੂੰ ਅਨੁਮਤੀ ਰੇਲਗੱਡੀ ਦੀ ਬ੍ਰਾਡਿੰਗ ਦੀ ਅਨੁਮਤੀ।
ਨੀਤੀ ਨਿਰਮਾਣ ਤੇ ਨਿਯਮ ਅਤੇ ਸ਼ਰਤਾਂ ਲਈ ਰੇਲ ਮੰਤਰਾਲੇ ਦੁਆਰਾ ਕਾਰਜਕਾਰੀ ਨਿਦੇਸ਼ਕ ਪੱਧਰ ਦੀ ਕਮੇਟੀ ਗਠਿਤ ਕੀਤੀ ਗਈ ਹੈ।
*****
ਆਰਜੇ/ਡੀਐੱਸ
(Release ID: 1754632)