ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ - ਸੀਮਿਤ ਦਾਇਰਿਆਂ ਵਿੱਚ ਕੰਮ ਕਰਨ ਦਾ ਯੁੱਗ ਖ਼ਤਮ ਹੋ ਚੁੱਕਾ ਹੈ


ਸਾਰੇ ਵਿਗਿਆਨ ਮੰਤਰਾਲਿਆਂ ਦੇ ਪ੍ਰਤੀਨਿਧੀਆਂ ਨਾਲ ਖੇਤੀਬਾੜੀ , ਰੇਲਵੇ , ਸੜਕ ਅਤੇ ਜਲ ਸ਼ਕਤੀ ਆਦਿ ਖੇਤਰਾਂ ਲਈ ਅਨੁਪ੍ਰਯੋਗਾਂ ਨੂੰ ਵਿਕਸਿਤ ਕਰਨ ਦਾ ਸੱਦਾ ਦਿੱਤਾ

Posted On: 12 SEP 2021 6:36PM by PIB Chandigarh

ਕੇਂਦਰੀ ਰਾਜ ਮੰਤਰੀ  (ਸੁਤੰਤਰ ਚਾਰਜ )  ਵਿਗਿਆਨ ਅਤੇ ਟੈਕਨੋਲੋਜੀ ;  ਰਾਜ ਮੰਤਰੀ  (ਸੁਤੰਤਰ ਚਾਰਜ)  ਪ੍ਰਿਥਵੀ ਵਿਗਿਆਨ ,  ਪ੍ਰਧਾਨ ਮੰਤਰੀ ਦਫ਼ਤਰ ,  ਪਰਸੋਨਲ ,  ਲੋਕ ਸ਼ਿਕਾਇਤਾਂ ਅਤੇ ਪੈਂਸ਼ਨਾਂ,  ਪ੍ਰਮਾਣੁ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ.  ਜਿਤੇਂਦਰ ਸਿੰਘ  ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਦਾ ਯੁੱਗ ਖ਼ਤਮ ਹੋ ਚੁੱਕਿਆ ਹੈ ।  ਉਨ੍ਹਾਂ ਨੇ ਇੱਕ ਵਿਸ਼ੇਸ਼ ਮੰਤਰਾਲੇ ਅਧਾਰਿਤ ਜਾਂ ਵਿਭਾਗ ਅਧਾਰਿਤ ਪ੍ਰੋਜੈਕਟਾਂ ਦੀ ਬਜਾਏ ਏਕੀਕ੍ਰਿਤ ਵਿਸ਼ੇ ਅਧਾਰਿਤ ਪ੍ਰੋਜੈਕਟਾਂ ‘ਤੇ ਮਿਲ ਕੇ ਕੰਮ ਕਰਨ ਦੀ ਲੋੜ ‘ਤੇ ਬਲ ਦਿੱਤਾ । 

ਇੱਕ ਵਿਸ਼ੇਸ਼ ਮੀਡੀਆ ਇੰਟਰਵਿਊ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ  ਲਈ,  ਜਿਸ ਨੂੰ ਉਨ੍ਹਾਂ ਨੇ ਦੋ ਮਹੀਨੇ ਪਹਿਲਾਂ ਹੀ ਸੰਭਾਲਿਆ ਸੀ ,  ਆਪਣੇ ਦ੍ਰਿਸ਼ਟੀਕੋਣ ਬਾਰੇ ਕੇਂਦਰੀ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੇ ਵਿਗਿਆਨ ਮੰਤਰਾਲਿਆਂ  ਦੇ ਨਾਲ - ਨਾਲ ਵਿਭਾਗਾਂ ਦੀਆਂ ਨਿਯਮਿਤ ਸੰਯੁਕਤ ਬੈਠਕਾਂ ਆਯੋਜਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਮਹੀਨੇ  ਦੇ ਅੰਤ ਤੋਂ ਪਹਿਲਾਂ ਉਹ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰੀਆਂ ਦੀ ਇੱਕ ਸੰਯੁਕਤ ਬੈਠਕ ਵੀ ਆਯੋਜਿਤ ਕਰਨਗੇ।  ਡਾ.  ਸਿੰਘ ਨੇ ਕਿਹਾ ਕਿ ਸਟਾਰਟ-ਅਪਸ ,  ਉਦਯੋਗ ਅਤੇ ਹੋਰ ਹਿਤਧਾਰਕਾਂ ਨੂੰ ਸ਼ਾਮਿਲ ਕਰਨ ਲਈ ਇਸ ਏਕੀਕ੍ਰਿਤ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਇਆ ਜਾਵੇਗਾ।

https://ci4.googleusercontent.com/proxy/JfpXAtIqqAnWSteEM8K3GTM_nikfmbU0s0wFKjgPmGTiC1v01PRS62rns3cNgqJwmoLLhrQibaP3sZEDTroetXFqNifTzDGSpyXZJMCjj6rRICoMI1c2AsBvZQ=s0-d-e1-ft#https://static.pib.gov.in/WriteReadData/userfiles/image/image001127X.jpg

 

ਪਿਛਲੇ ਹਫਤੇ ਹੋਈ ਇੱਕ ਨਵੀਂ ਪਹਿਲ ‘ਤੇ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ,  ਪ੍ਰਿਥਵੀ ਵਿਗਿਆਨ,  ਪ੍ਰਮਾਣੁ ਊਰਜਾ ,  ਪੁਲਾੜ/ਇਸਰੋ,  ਸੀਐੱਸਆਈਆਰ , ਬਾਇਓ ਟੈਕਨੋਲੋਜੀ ਆਦਿ ਸਹਿਤ ਸਾਰੇ ਵਿਗਿਆਨ ਮੰਤਰਾਲਿਆਂ ਅਤੇ ਵਿਭਾਗਾਂ ਦੇ ਪ੍ਰਤਿਨਿਧੀ ਅਲੱਗ - ਅਲੱਗ ਮੰਤਰਾਲਿਆਂ ਵਿੱਚੋਂ ਹਰੇਕ ਦੇ ਨਾਲ ਵਿਆਪਕ ਮੰਥਨ ਵਿੱਚ ਲੱਗੇ ਹੋਏ ਹਨ।  ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਖੇਤੀਬਾੜੀ ,  ਰੇਲਵੇ ,  ਸੜਕ ਅਤੇ ਜਲ ਸ਼ਕਤੀ ਆਦਿ ਤੋਂ ਲੈ ਕੇ ਕਿਸ ਖੇਤਰ ਵਿੱਚ ਕਿਹੜੇ ਵਿਗਿਆਨਿਕ ਅਨੁਪ੍ਰਯੋਗਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ,  ਇਸ ‘ਤੇ ਕੰਮ ਕਰਨ ਲਈ ਲਗਾਤਾਰ ਯਤਨਸ਼ੀਲ ਹੈ ।  ਸ਼੍ਰੀ ਸਿੰਘ ਨੇ ਦੱਸਿਆ ਕਿ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਕਿ ਅੱਜ ਹਰ ਖੇਤਰ ਵਿਗਿਆਨਿਕ ਟੈਕਨੋਲੋਜੀ ‘ਤੇ ਕਾਫ਼ੀ ਹੱਦ ਤੱਕ ਨਿਰਭਰ ਹੋ ਗਿਆ ਹੈ । 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਾਡੇ ਸਭ ਤੋਂ ਵੱਡੇ ਮਾਰਗਦਰਸ਼ਕ ਹਨ ,  ਜਿਨ੍ਹਾਂ ਦੀ ਨਾ ਕੇਵਲ ਵਿਗਿਆਨ ਲਈ ਇੱਕ ਸੁਭਾਵਿਕ ਪ੍ਰਵਿਰਤੀ ਹੈ,  ਸਗੋਂ ਉਹ ਵਿਗਿਆਨ ਅਤੇ ਟੈਕਨੋਲੋਜੀ ਅਧਾਰਿਤ ਪਹਿਲ ਅਤੇ ਪ੍ਰੋਜੈਕਟਾਂ ਨੂੰ ਸਮਰਥਨ ਅਤੇ ਹੁਲਾਰਾ ਦੇਣ ਵਿੱਚ ਵੀ ਕਾਫ਼ੀ ਅੱਗੇ ਰਹਿੰਦੇ ਹਨ ।  ਉਨ੍ਹਾਂ ਨੇ ਕਿਹਾ ,  “ਆਤਮਨਿਰਭਰ ਭਾਰਤ”  ਦੇ ਨਿਰਮਾਣ ਵਿੱਚ ਭਾਰਤ  ਦੇ ਵਿਗਿਆਨਿਕ ਕੌਸ਼ਲ ਦੀ ਪ੍ਰਮੁੱਖ ਭੂਮਿਕਾ ਰਹੇਗੀ । 

ਭਾਰਤ ਦੀਆਂ ਅਜਿਹੀਆਂ ਕੁਝ ਹਾਲ ਹੀ ਵਿੱਚ ਪਥ-ਪ੍ਰਦਰਸ਼ਕ ਉਪਲੱਬਧੀਆਂ, ਜਿਨ੍ਹਾਂ ਨੂੰ ਸਰਵਵਿਆਪੀ ਰੂਪ ਨਾਲ ਸਲਾਹਿਆ ਗਿਆ ਹੈ, ਉਨ੍ਹਾਂ ਦਾ ਉਲੇਖ ਕਰਦੇ ਹੋਏ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਉਮੀਦ ਜਤਾਈ ਦੀ ਕਿ ਹਾਲ ਹੀ ਵਿੱਚ ਹੋਏ ਪੁਲਾੜ ਖੇਤਰ ਦੇ ਸੁਧਾਰਾਂ ਦੇ ਬਾਅਦ ,  ਭਾਰਤੀ ਨਿਜੀ ਪੁਲਾੜ ਉਦਯੋਗ ਵਿਸ਼ਵ ਪੁਲਾੜ ਅਰਥਵਿਵਸਥਾ ਦੇ ਮੂਲ ਤੱਤਾਂ -  ਪੁਲਾੜ - ਅਧਾਰਿਤ ਸੇਵਾਵਾਂ,  ਲਾਂਚ ਸੇਵਾਵਾਂ ਵਿੱਚ ਯੋਗਦਾਨ ,  ਲਾਂਚ ਵਾਹਨਾਂ ਅਤੇ ਉਪਗ੍ਰਹਾਂ ਦਾ ਨਿਰਮਾਣ,  ਗ੍ਰਾਉਂਡ ਸੇਗਮੈਂਟ ਦੀ ਸਥਾਪਨਾ ਅਤੇ ਪਰਖੇਪਣ ਢਾਂਚਾ ਆਦਿ ਵਿੱਚ ਕਾਫ਼ੀ ਹੱਦ ਤੱਕ ਵਧ-ਚੜ੍ਹ ਕੇ ਕਾਰਜ ਕਰਨ ਲਈ ਤਿਆਰ ਹੈ । 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੈਂ ਪੂਰੇ ਵਿਸ਼ਵਾਸ  ਦੇ ਨਾਲ ਕਹਿ ਸਕਦਾ ਹਾਂ ਕਿ ਸਾਡੇ ਵਿਗਿਆਨਿਕ ਮਾਨਵ ਸੰਸਾਧਨ ਦੀ ਗੁਣਵੱਤਾ ਦੁਨੀਆ ਦੇ ਜ਼ਿਆਦਾਤਰ ਵਿਕਸਿਤ ਦੇਸ਼ਾਂ ਦੀ ਤੁਲਣਾ ਵਿੱਚ ਕਿਤੇ ਜ਼ਿਆਦਾ ਬਿਹਤਰ ਹੈ ।  ਪੁਲਾੜ ਟੈਕਨੋਲੋਜੀ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਵਰਤਮਾਨ ਵਿੱਚ ਇੱਕ ਮੋਹਰੀ ਰਾਸ਼ਟਰ ਹੈ ਅਤੇ ਇਸ ਦਾ ਤੱਥ ਇਹ ਹੈ ਕਿ ਨਾਸਾ ਵੀ ਇਸਰੋ ਦੁਆਰਾ ਪ੍ਰਾਪਤ ਅੰਕੜਿਆਂ ਦੀ ਖਰੀਦ ਕਰਦਾ ਹੈ ,  ਇਸ ਨਾਲ ਸਾਡੀ ਵਿਗਿਆਨਿਕ ਪ੍ਰਗਤੀ  ਬਾਰੇ ਬਹੁਤ ਕੁਝ ਪਤਾ ਚੱਲਦਾ ਹੈ ।

 <><><><><>

ਐੱਸਐੱਨਸੀ/ਪੀਕੇ/ਆਰਆਰ



(Release ID: 1754628) Visitor Counter : 164


Read this release in: English , Urdu , Hindi , Tamil