ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਚਾਰੀਆ ਵਿਨੋਬਾ ਭਾਵੇ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀਆਂ ਦਿੱਤੀਆਂ
प्रविष्टि तिथि:
11 SEP 2021 11:05PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਚਾਰੀਆ ਵਿਨੋਬਾ ਭਾਵੇ ਦੀ ਜਯੰਤੀ ‘ਤੇ ਉਨ੍ਹਾਂ ਨੂੰ ਭਾਵਭੀਨੀ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।
ਟਵੀਟਾਂ ਦੀ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਇੱਕ ਐਸੇ ਵਿਅਕਤੀ ਦੇ ਰੂਪ ‘ਚ ਵਰਣਿਤ ਕੀਤਾ ਹੈ ਜੋ ਪੂਰੀ ਤਰ੍ਹਾਂ ਨਾਲ ਛੂਆਛੂਤ ਦੇ ਖ਼ਿਲਾਫ਼ ਸਨ, ਭਾਰਤ ਦੀ ਸੁਤੰਤਰਤਾ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਵਿੱਚ ਅਡਿੱਗ ਸਨ ਅਤੇ ਅਹਿੰਸਾ ਦੇ ਨਾਲ-ਨਾਲ ਰਚਨਾਤਮਕ ਕਾਰਜਾਂ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖਦੇ ਸਨ। ਉਹ ਇੱਕ ਉਤਕ੍ਰਿਸ਼ਟ ਵਿਚਾਰਕ ਸਨ।
ਆਚਾਰੀਆ ਵਿਨੋਬਾ ਭਾਵੇ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀਆਂ।
ਆਚਾਰੀਆ ਵਿਨੋਬਾ ਭਾਵੇ ਨੇ ਭਾਰਤ ਦੀ ਆਜ਼ਾਦੀ ਦੇ ਬਾਅਦ ਮਹਾਨ ਗਾਂਧੀਵਾਦੀ ਸਿਧਾਂਤਾਂ ਨੂੰ ਅੱਗੇ ਵਧਾਇਆ। ਉਨ੍ਹਾਂ ਦੇ ਜਨ ਅੰਦੋਲਨਾਂ ਦਾ ਉਦੇਸ਼ ਗ਼ਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਦੇ ਲਈ ਜੀਵਨ ਦੀ ਬਿਹਤਰ ਗੁਣਵੱਤਾ ਸੁਨਿਸ਼ਚਿਤ ਕਰਨਾ ਸੀ। ਸਮੂਹਿਕ ਭਾਵਨਾ 'ਤੇ ਉਨ੍ਹਾਂ ਦਾ ਜ਼ੋਰ ਹਮੇਸ਼ਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।”
****
ਡੀਐੱਸ/ਐੱਸਐੱਚ
(रिलीज़ आईडी: 1754336)
आगंतुक पटल : 249
इस विज्ञप्ति को इन भाषाओं में पढ़ें:
English
,
Urdu
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam