ਉਪ ਰਾਸ਼ਟਰਪਤੀ ਸਕੱਤਰੇਤ

ਅਰਥਵਿਵਸਥਾ ਦੇ ਲੰਬੇ ਸਮੇਂ ਦੇ ਪੁਨਰ ਸੁਰਜੀਤੀ ਲਈ ਕੇਂਦਰ ਅਤੇ ਰਾਜਾਂ ਨੂੰ ਟੀਮ ਇੰਡੀਆ ਦੇ ਰੂਪ ਵਿੱਚ ਕੰਮ ਕਰਨਾ ਚਾਹੀਦਾ ਹੈ: ਉਪ ਰਾਸ਼ਟਰਪਤੀ


ਆਰਥਿਕ ਵਿਕਾਸ ਨੂੰ ਗਤੀ ਦੇਣ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਬਹੁਤ ਜ਼ਰੂਰੀ ਹੈ: ਉਪ ਰਾਸ਼ਟਰਪਤੀ



ਭਾਰਤੀ ਅਰਥਵਿਵਸਥਾ ਵਿੱਚ 5 ਟ੍ਰਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਸਮਰੱਥਾ ਹੈ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਰੋਜ਼ਗਾਰ ਸਿਰਜਣ ਵਾਲੇ ਬਣਾਉਣ ਲਈ ਉਨ੍ਹਾਂ ਦੀ ਟ੍ਰੇਨਿੰਗ ਅਤੇ ਕੌਸ਼ਲ ਵਿਕਸਿਤ ਕਰਨ ਲਈ ਕਿਹਾ



ਭਾਰਤੀ ਉਪ-ਮਹਾਦੀਪ ਦੇ ਇਤਿਹਾਸ ਨੂੰ ਭਾਰਤੀ ਦ੍ਰਿਸ਼ਟੀਕੋਣ ਨਾਲ ਦੁਬਾਰਾ ਲਿਖਿਆ ਜਾਣਾ ਚਾਹੀਦਾ ਹੈ ਨਾ ਕਿ ਬਸਤੀਵਾਦੀ ਨਜ਼ਰੀਏ ਨਾਲ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਹਿੰਦੁਸਤਾਨ ਚੈਂਬਰ ਆਵ੍ ਕਮਰਸ ਦੇ ਪਲੈਟੀਨਮ ਜੁਬਲੀ ਸਮਾਰੋਹਾਂ ਨੂੰ ਸੰਬੋਧਨ ਕੀਤਾ

Posted On: 11 SEP 2021 7:38PM by PIB Chandigarh

ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਅਰਥਵਿਵਸਥਾ ਦੀ ਲੰਬੇ ਸਮੇਂ ਦੀ ਪੁਨਰ ਸੁਰਜੀਤੀ ਲਈ ਕੇਂਦਰ ਅਤੇ ਰਾਜਾਂ ਨੂੰ ਟੀਮ ਇੰਡੀਆ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਭਾਰਤ ਨੂੰ ਸਾਰੇ ਖੇਤਰਾਂ ਵਿੱਚ ਨਵੀਆਂ ਉਚਾਈਆਂ ਤੇ ਲਿਜਾਣਾ ਚਾਹੀਦਾ ਹੈ।

 

ਹਿੰਦੁਸਤਾਨ ਚੈਂਬਰ ਆਵ੍ ਕਮਰਸ ਦੇ ਪਲੈਟੀਨਮ ਜੁਬਲੀ ਸਮਾਰੋਹਾਂ ਵਿੱਚ ਬੋਲਦਿਆਂ ਉਨ੍ਹਾਂ ਇਸ ਗੱਲ ਤੇ ਖੁਸ਼ੀ ਜ਼ਾਹਰ ਕੀਤੀ ਕਿ ਕੇਂਦਰ ਅਤੇ ਵਿਭਿੰਨ ਰਾਜ ਵਿਦੇਸ਼ੀ ਨਿਵੇਸ਼ ਲਈ ਅਨੁਕੂਲ ਮਾਹੌਲ ਸਿਰਜ ਰਹੇ ਹਨ। ਉਨ੍ਹਾਂ ਕਿਹਾ ਕਿ ਵਿੱਤ ਵਰ੍ਹੇ 2021 ਵਿੱਚ ਕੁੱਲ ਐੱਫਡੀਆਈ ਪ੍ਰਵਾਹ 81.72 ਬਿਲੀਅਨ ਅਮਰੀਕੀ ਡਾਲਰ ਰਿਹਾਜੋ ਕਿ ਸਾਲ ਦਰ ਸਾਲ 10% ਦਾ ਵਾਧਾ ਹੈ।

 

ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਬੁਨਿਆਦੀ ਢਾਂਚੇਸਿਹਤ ਅਤੇ ਸਿੱਖਿਆ ਸਮੇਤ ਵਿਭਿੰਨ ਖੇਤਰਾਂ ਵਿੱਚ ਜਨਤਕ-ਨਿੱਜੀ-ਭਾਈਵਾਲੀ ਨੂੰ ਉਤਸ਼ਾਹਤ ਕਰਨਾ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਬਹੁਤ ਜ਼ਰੂਰੀ ਹੈ।

 

ਕੋਵਿਡ -19 ਅਤੇ ਇਸ ਦੇ ਪ੍ਰਭਾਵ ਦਾ ਜ਼ਿਕਰ ਕਰਦੇ ਹੋਏਉਨ੍ਹਾਂ ਕਿਹਾ ਕਿ ਹਾਲਾਂਕਿ ਦੂਸਰੀ ਲਹਿਰ ਨੇ ਪੁਨਰ ਸੁਰਜੀਤੀ ਦੀ ਗਤੀ ਨੂੰ ਹੌਲ਼ੀ ਕਰ ਦਿੱਤਾ ਹੈਪਰ ਭਾਰਤੀ ਅਰਥਵਿਵਸਥਾ ਨੇ ਮੋੜਾ ਲੈ ਲਿਆ ਹੈ ਅਤੇ ਦ੍ਰਿੜਤਾ ਨਾਲ ਰਿਕਵਰੀ ਦੇ ਰਾਹ 'ਤੇ ਕਾਇਮ ਹੈ। ਸ਼੍ਰੀ ਨਾਇਡੂ ਨੇ ਅੱਗੇ ਕਿਹਾ ਕਿ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸਮੇਂ ਸਿਰ ਉਪਾਵਾਂ ਅਤੇ ਨੀਤੀਗਤ ਸੁਧਾਰਾਂ ਦੀ ਲੜੀ ਦੇ ਸਦਕੇਆਰਥਿਕ ਸਥਿਤੀ ਵਿੱਚ ਹੌਲ਼ੀ-ਹੌਲ਼ੀ ਸੁਧਾਰ ਹੋ ਰਿਹਾ ਹੈ।

 

ਇਸ ਮੌਕੇਉਪ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ ਕੋਵਿਡ-19 ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀਇਸ ਨੂੰ ਉਨ੍ਹਾਂ ਦਾ 'ਪਵਿੱਤਰ ਕਰਤੱਵਜਾਂ ਆਪਣੇ ਪਰਿਵਾਰਸਮਾਜ ਅਤੇ ਰਾਸ਼ਟਰ ਪ੍ਰਤੀ ਜ਼ਿੰਮੇਵਾਰੀ ਦੱਸਿਆ। ਉਨ੍ਹਾਂ ਪ੍ਰਾਈਵੇਟ ਕੰਪਨੀਆਂ ਨੂੰ ਦੂਰ-ਦੁਰਾਡੇ ਅਤੇ ਗ੍ਰਾਮੀਣ ਖੇਤਰਾਂ ਵਿੱਚ ਲੋਕਾਂ ਲਈ ਪਹੁੰਚਯੋਗ ਮੈਡੀਕਲ ਬੁਨਿਆਦੀ ਢਾਂਚਾ ਅਤੇ ਸੁਵਿਧਾਵਾਂ ਮੁਹੱਈਆ ਕਰਾਉਣ ਦੇ ਸਰਕਾਰ ਦੇ ਪ੍ਰਯਤਨਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

 

ਇਹ ਦੱਸਦੇ ਹੋਏ ਕਿ ਭਾਰਤ ਆਰਥਿਕ ਪਰਿਵਰਤਨ ਦੇ ਸਿਖਰ 'ਤੇ ਖੜ੍ਹਾ ਹੈਉਨ੍ਹਾਂ ਕਿਹਾ ਕਿ ਸਾਰੇ ਸੂਚਕ ਆਉਣ ਵਾਲੇ ਮਹੀਨਿਆਂ ਵਿੱਚ ਵਿਕਾਸ ਅਤੇ ਰਿਕਵਰੀ ਦੇ ਲੰਬੇ ਸਮੇਂ ਦੇ ਪੜਾਅ ਵੱਲ ਇਸ਼ਾਰਾ ਕਰਦੇ ਹਨ। ਵਿਭਿੰਨ ਮਾਰਕਰਾਂ ਦੇ ਅਧਾਰ ਤੇਆਰਬੀਆਈ ਨੇ 2021-22 ਲਈ 9.5 ਪ੍ਰਤੀਸ਼ਤ ਦੇ ਵਿਕਾਸ ਅਨੁਮਾਨ ਨੂੰ ਬਰਕਰਾਰ ਰੱਖਿਆ ਹੈ।

 

ਉਪ-ਰਾਸ਼ਟਰਪਤੀ ਨੇ ਕਿਹਾ ਕਿ ਮਜ਼ਬੂਤ ਮੈਕਰੋ-ਆਰਥਿਕ ਬੁਨਿਆਦਅਗਾਂਹਵਧੂ ਸੁਧਾਰਾਂਸਿੱਧੇ ਵਿਦੇਸ਼ੀ ਨਿਵੇਸ਼ ਨੂੰ ਖੋਲ੍ਹਣ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਵਿੱਚ ਸੁਧਾਰ ਨਾਲਭਾਰਤੀ ਅਰਥਵਿਵਸਥਾ ਵਿੱਚ ਆਉਣ ਵਾਲੇ ਵਰ੍ਹਿਆਂ ਵਿੱਚ 5 ਟ੍ਰਿਲੀਅਨ ਡਾਲਰ ਦੇ ਅੰਕੜੇ ਤੱਕ ਪਹੁੰਚਣ ਦੀ ਸਮਰੱਥਾ ਹੈ।

 

ਇਹ ਨੋਟ ਕਰਦੇ ਹੋਏ ਕਿ ਭਾਰਤ ਵਿੱਚ ਪੜ੍ਹੇ-ਲਿਖੇਪ੍ਰਤਿਭਾਸ਼ਾਲੀ ਨੌਜਵਾਨਾਂ ਅਤੇ ਵਿਗਿਆਨਕ ਮਾਨਵ ਸ਼ਕਤੀ ਦਾ ਇੱਕ ਵਿਸ਼ਾਲ ਸਮੂਹ ਹੈਸ਼੍ਰੀ ਨਾਇਡੂ ਨੇ ਕਿਹਾ ਕਿ ਆਰਐਂਡਡੀ ਵਿੱਚ ਨਿਵੇਸ਼ ਵਧਾ ਕੇ ਇਨੋਵੇਸ਼ਨ ਲਈ ਸਹੀ ਈਕੋਸਿਸਟਮ ਬਣਾਉਣ 'ਤੇ ਵਧੇਰੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਇਸ ਸੰਦਰਭ ਵਿੱਚਉਨ੍ਹਾਂ ਇੱਛਾ ਪ੍ਰਗਟ ਕੀਤੀ ਕਿ ਪਬਲਿਕ ਸੈਕਟਰ ਅਤੇ ਪ੍ਰਾਈਵੇਟ ਅਦਾਰੇ ਹੱਥ ਮਿਲਾਉਣ। ਉਨ੍ਹਾਂ ਹਿੰਦੁਸਤਾਨ ਚੈਂਬਰ ਆਵ੍ ਕਮਰਸ (ਐੱਚਸੀਸੀ) ਵਰਗੀਆਂ ਸੰਸਥਾਵਾਂ ਨੂੰ ਸਲਾਹ ਦਿੱਤੀ ਕਿ ਉਹ ਅਜਿਹੇ ਗਠਜੋੜਾਂ ਨੂੰ ਸੁਵਿਧਾਜਨਕ ਬਣਾਉਣ ਲਈ ਸਕ੍ਰਿਆ ਭੂਮਿਕਾ ਨਿਭਾਉਣ।

 

ਸ਼੍ਰੀ ਨਾਇਡੂ ਨੇ ਸੁਝਾਅ ਦਿੱਤਾ ਕਿ ਵਪਾਰਕ ਸੰਸਥਾਵਾਂ ਅਤੇ ਕਾਰੋਬਾਰੀ ਭਾਈਚਾਰੇ ਨੂੰ ਆਪਣੇ ਮੈਂਬਰਾਂ ਲਈ ਇੱਕ ਸਾਂਝੀ ਆਚਾਰ ਸੰਹਿਤਾ ਬਣਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਕਾਲੀਆਂ ਭੇਡਾਂ ਨੂੰ ਬਾਹਰ ਕਰਨਾ ਚਾਹੀਦਾ ਹੈ ਜੋ ਸਮੁੱਚੇ ਕਾਰਪੋਰੇਟ ਅਤੇ ਕਾਰੋਬਾਰੀ ਭਾਈਚਾਰੇ ਲਈ ਬਦਨਾਮੀ ਲਿਆਉਂਦੀਆਂ ਹਨ।

 

ਉਪ ਰਾਸ਼ਟਰਪਤੀ ਨੇ ਇਹ ਇੱਛਾ ਵੀ ਜ਼ਾਹਰ ਕੀਤੀ ਕਿ ਹਿੰਦੁਸਤਾਨ ਚੈਂਬਰ ਆਵ੍ ਕਮਰਸ ਵਰਗੀਆਂ ਸੰਸਥਾਵਾਂ ਨੌਜਵਾਨਾਂ ਦੀ ਟ੍ਰੇਨਿੰਗ ਅਤੇ ਉਨ੍ਹਾਂ ਦੀ ਅੱਪਸਕਿਲਿੰਗ ਦਾ ਕੰਮ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਕਿ ਉਹ ਨਾ ਸਿਰਫ ਰੋਜ਼ਗਾਰ ਹਾਸਲ ਕਰਨ ਦੇ ਯੋਗ ਬਣਨ ਬਲਕਿ ਸਵੈ-ਰੋਜ਼ਗਾਰ ਦੇ ਸਮਰੱਥ ਵੀ ਬਣਨ। ਉਨ੍ਹਾਂ ਕਿਹਾ, “ਉਨ੍ਹਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਰੋਜ਼ਗਾਰ ਸਿਰਜਣ ਵਾਲੇ ਬਣਨ ਲਈ ਲੋੜੀਂਦਾ ਕੌਸ਼ਲ ਅਤੇ ਗਿਆਨ ਦਿੱਤਾ ਜਾਣਾ ਚਾਹੀਦਾ ਹੈ।

 

ਤਮਿਲ ਨਾਇਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਦੇ ਇਤਿਹਾਸ ਨੂੰ ਮੁੜ ਲਿਖਣ ਦੀ ਜ਼ਰੂਰਤ ਬਾਰੇ ਹਾਲ ਹੀ ਵਿੱਚ ਦਿੱਤੇ ਬਿਆਨ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਉਪ-ਮਹਾਦੀਪ ਦੇ ਇਤਿਹਾਸ ਨੂੰ ਭਾਰਤੀ ਦ੍ਰਿਸ਼ਟੀਕੋਣ ਨਾਲ ਦੁਬਾਰਾ ਲਿਖਿਆ ਜਾਣਾ ਚਾਹੀਦਾ ਹੈ ਨਾ ਕਿ ਬਸਤੀਵਾਦੀ ਨਜ਼ਰੀਏ ਨਾਲ।

 

ਤਮਿਲ ਨਾਡੂ ਦੇ ਪ੍ਰਤਿਭਾਸ਼ਾਲੀਕੁਸ਼ਲ ਅਤੇ ਮਿਹਨਤੀ ਲੋਕਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਤਮਿਲ ਨਾਡੂ ਇੱਕ ਸਥਿਰ ਅਤੇ ਨਿਵੇਸ਼ਕ-ਪੱਖੀ ਸਰਕਾਰਵਧੀਆ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਦੇ ਨਾਲ ਨਿਵੇਸ਼ਾਂ ਲਈ ਇੱਕ ਆਕਰਸ਼ਕ ਸਥਾਨ ਹੈ।

 

ਸਮਾਰੋਹ ਦੌਰਾਨ ਤਮਿਲ ਨਾਡੂ ਅਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕਸ਼੍ਰੀ ਬਨਵਾਰੀਲਾਲ ਪੁਰੋਹਿਤ,  ਮਣੀਪੁਰ ਦੇ ਰਾਜਪਾਲਸ਼੍ਰੀ ਐੱਲ ਗਣੇਸ਼ਨ,  ਤਮਿਲ ਨਾਡੂ ਦੇ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀਸ਼੍ਰੀ ਕੇ ਕੇ ਐੱਸ ਐੱਸ ਆਰ ਰਾਮਚੰਦਰਨ,  ਅਪੋਲੋ ਗਰੁੱਪ ਦੇ ਸੰਸਥਾਪਕ ਚੇਅਰਮੈਨਡਾ. ਪ੍ਰਤਾਪ ਸੀ ਰੈੱਡੀ,  ਚੇਅਰਮੈਨਪਲੈਟੀਨਮ ਜੁਬਲੀ ਸਮਾਰੋਹਸ਼੍ਰੀ ਅਸ਼ੋਕ ਆਰ ਠੱਕਰ,  ਪ੍ਰਧਾਨਹਿੰਦੁਸਤਾਨ ਚੈਂਬਰ ਆਵ੍ ਕਮਰਸਸ਼੍ਰੀ ਸੱਤਯਾਨਾਰਾਇਣ ਆਰ ਦਵੇ,  ਉਦਯੋਗ ਦੇ ਨੁਮਾਇੰਦੇ ਅਤੇ ਹੋਰ ਲੋਕ ਮੌਜੂਦ ਸਨ।

 

  ***********

 

 

ਐੱਮਐੱਸ/ਆਰਕੇ



(Release ID: 1754224) Visitor Counter : 176


Read this release in: English , Urdu , Hindi , Tamil