ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਕੇਂਦਰੀ ਬਿਜਲੀ ਅਤੇ ਨਵੀਨ ਅਤੇ ਅਖੁੱਟ ਊਰਜਾ ਮੰਤਰੀ, ਸ਼੍ਰੀ ਆਰ .ਕੇ. ਸਿੰਘ ਨੇ ਡੈਨਮਾਰਕ ਦੇ ਜਲਵਾਯੂ, ਊਰਜਾ ਅਤੇ ਉਪਯੋਗਿਤਾ ਮੰਤਰੀ, ਸ਼੍ਰੀ ਡੈਨ ਜੋਰਗੈਂਸਨ (Mr. Dan Jørgensen) ਨਾਲ ਮੁਲਾਕਾਤ ਕੀਤੀ
ਦੋਹਾਂ ਮੰਤਰੀਆਂ ਨੇ ਸੰਯੁਕਤ ਰੂਪ ਨਾਲ ਐਫਸੋਰ ਵਿੰਡ (Offshore Wind) ‘ਤੇ ਉਤਕ੍ਰਿਸ਼ਟਤਾ ਕੇਂਦਰ ਨੂੰ ਸ਼ੁਰੂ ਕੀਤਾ
ਦੋਹੇਂ ਮੰਤਰੀ ਅਖੁੱਟ ਊਰਜਾ, ਵਿਸ਼ੇਸ਼ ਰੂਪ ਨਾਲ ਐਫਸੋਰ ਵਿੰਡ (Offshore Wind) ਅਤੇ ਹਰਿਤ ਹਾਈਡ੍ਰੋਜਨ ਵਿੱਚ ਹੋਰ ਅਧਿਕ ਸਹਿਭਾਗਿਤਾ ਲਈ ਸਹਿਮਤ ਹੋਏ
Posted On:
09 SEP 2021 4:59PM by PIB Chandigarh
ਕੇਂਦਰੀ ਬਿਜਲੀ ਅਤੇ ਨਵੀਨ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਡੈਨਮਾਰਕ ਦੇ ਜਲਵਾਯੂ , ਊਰਜਾ ਅਤੇ ਉਪਯੋਗਿਤਾ ਮੰਤਰੀ ਸ਼੍ਰੀ ਡੈਨ ਜੋਰਗੈਂਸਨ ਨਾਲ ਅੱਜ ਇੱਥੇ ਮੁਲਾਕਾਤ ਕੀਤੀ। ਇਸ ਬੈਠਕ ਵਿੱਚ ਭਾਰਤ ਵਲੋਂ, ਨਵੀਨ ਅਤੇ ਅਖੁੱਟ ਊਰਜਾ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ, ਐੱਮਐੱਨਆਰਈ ਦੇ ਸਕੱਤਰ ਸ਼੍ਰੀ ਇੰਦੁ ਸ਼ੇਖਰ ਚਤੁਰਵੇਦੀ ਅਤੇ ਬਿਜਲੀ ਮੰਤਰਾਲੇ ਅਤੇ ਐੱਮਐੱਨਆਰਈ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਉਥੇ ਹੀ ਡੈਨਮਾਰਕ ਦੇ ਮੰਤਰੀ ਦੇ ਨਾਲ ਅਧਿਕਾਰੀਆਂ ਦਾ ਇੱਕ ਵਫ਼ਦ ਵੀ ਸੀ ।
ਸ਼੍ਰੀ ਆਰ.ਕੇ. ਸਿੰਘ ਨੇ ਡੈਨਿਸ਼ ਪੱਖ ਦੇ ਸਾਹਮਣੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਹਰਿਤ ਵੱਲ ਊਰਜਾ ਪਰਿਵਰਤਨ ਭਾਰਤ ਦੀ ਨੀਤੀ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਉਨ੍ਹਾਂ ਨੇ ਦੱਸਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਆਪਣੇ ਸੁਤੰਤਰਾ ਦਿਵਸ ਦੇ ਭਾਸ਼ਣ ਵਿੱਚ 2030 ਤੱਕ 450 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਦਾ ਟੀਚਾ ਰੱਖਿਆ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਪਹਿਲਾਂ ਤੋਂ ਹੀ ਸਾਡਾ ਪੂਰਾ ਅਖੁੱਟ ਊਰਜਾ ਪੋਰਟਫੋਲਿਓ 146 ਗੀਗਾਵਾਟ ਦਾ ਹੈ । ਉਨ੍ਹਾਂ ਨੇ ਕਿਹਾ ਕਿ ਭਾਰਤ ਜੀ20 ਦਾ ਇੱਕਮਾਤਰ ਦੇਸ਼ ਹੈ , ਜਿਸ ਦੀ ਕਾਰਵਾਈ ਤਾਪਮਾਨ ਵਿੱਚ ਵਿਸ਼ਵ ਵਾਧੇ ਦੇ ਸੰਬੰਧ ਵਿੱਚ ਪੈਰਿਸ ਜਲਵਾਯੂ ਸਮਝੌਤੇ ਦੇ ਅਨੁਰੂਪ ਹੈ । ਹਰਿਤ ਊਰਜਾ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕਰਦੇ ਹੋਏ ਸ਼੍ਰੀ ਸਿੰਘ ਨੇ ਕਿਹਾ ਕਿ ਭਾਰਤ ਲੱਦਾਖ ਅਤੇ ਅੰਡੇਮਾਨ ਨਿਕੋਬਾਰ ਅਤੇ ਲਕਸ਼ਦ੍ਵੀਪ ਜਿਵੇਂ ਦ੍ਵੀਪਸਮੂਹਾਂ ਨੂੰ ਟ੍ਰਾਂਸਪੋਰਟ ਸਹਿਤ ਊਰਜਾ ਦੀ ਦ੍ਰਿਸ਼ਟੀ ਤੋਂ ਹਰਿਤ ਬਣਾਉਣ ‘ਤੇ ਵਿਚਾਰ ਕਰ ਰਿਹਾ ਹੈ।
ਹਰਿਤ ਰਣਨੀਤਿਕ ਸਾਂਝੇਦਾਰੀ ਦੇ ਹਿੱਸੇ ਦੇ ਰੂਪ ਵਿੱਚ ਦੋਹਾਂ ਮੰਤਰੀਆਂ ਨੇ ਸੰਯੁਕਤ ਰੂਪ ਨਾਲ ਐਫਸੋਰ ਵਿੰਡ (Offshore Wind) ‘ਤੇ ਉਤਕ੍ਰਿਸ਼ਟਤਾ ਕੇਂਦਰ’ ਨੂੰ ਸ਼ੁਰੂ ਕੀਤਾ। ਇਹ ਕੇਂਦਰ ਸ਼ੁਰੂ ਵਿੱਚ ਚਾਰ ਕਾਰਜ ਸਮੂਹਾਂ-ਕ) ਸਥਾਨਿਕ ਯੋਜਨਾ, ਬੀ) ਵਿੱਤੀ ਢਾਂਚੇ ਦੀਆਂ ਸ਼ਰਤਾਂ, ਗ) ਸਪਲਾਈ ਚੇਨ ਢਾਂਚਾ , ਅਤੇ ਡੀ) ਮਾਨਕ ਅਤੇ ਟੈਸਟਿੰਗ ਦੇ ਆਸ-ਪਾਸ ਕੇਂਦ੍ਰਿਤ ਹੋਵੇਗਾ । ਅਰੰਭਿਕ ਪੜਾਵਾਂ ਵਿੱਚ , ਉਤਕ੍ਰਿਸ਼ਟਤਾ ਕੇਂਦਰ (ਸੀਓਈ) ਸਮੁੰਦਰੀ ਹਵਾ ਖੇਤਰ ‘ਤੇ ਧਿਆਨ ਕੇਂਦ੍ਰਿਤ ਕਰੇਗਾ । ਮੱਧ ਤੋਂ ਲੰਮੀ ਮਿਆਦ ਵਿੱਚ, ਸੋਚ ਇਹ ਹੈ ਕਿ ਕੇਂਦਰ, ਅੰਤਰਾਸ਼ਟਰੀ ਸਰਕਾਰਾਂ ਅਤੇ ਕੰਪਨੀਆਂ ਦੇ ਇੱਕ ਵਿਆਪਕ ਸਮੂਹਾਂ ਨੂੰ ਸ਼ਾਮਿਲ ਕਰਨ, ਐਫਸੋਰ ਵਿੰਡ (Offshore Wind) ‘ਤੇ ਅਨੁਭਵਾਂ ਅਤੇ ਸਰਵਉੱਤਮ ਅਭਿਆਸਾਂ ਨੂੰ ਅਪਣਾਉਣ ਅਤੇ ਨਵੀਨ ਅਤੇ ਅਖੁੱਟ ਊਰਜਾ ਲਈ ਵਿਆਪਕ ਜੁੜਾਵਾਂ ਦੇ ਨਾਲ ਅਤੇ ਸਮੁੰਦਰੀ ਹਵਾ ਲਈ ਇੱਕ ਅੰਤਰਰਾਸ਼ਟਰੀ ਕੇਂਦਰ ਬਣਨ ਲਈ ਵਿਸਤਾਰ ਕਰੇਗਾ ।
ਇਸ ਬੈਠਕ ਵਿੱਚ ਦੋਹਾਂ ਪੱਖ ਸਮੁੰਦਰੀ ਹਵਾ ਊਰਜਾ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਅਖੁੱਟ ਊਰਜਾ ਵਿੱਚ ਆਪਣੇ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਸਹਿਮਤ ਹੋਏ ਹਨ। ਦੋਹਾਂ ਦੇਸ਼ਾਂ ਦਰਮਿਆਨ ਐਫਸੋਰ ਵਿੰਡ (Offshore Wind) ਊਰਜਾ ‘ਤੇ ਧਿਆਨ ਦੇਣ ਦੇ ਨਾਲ ਅਖੁੱਟ ਊਰਜਾ ਦੇ ਖੇਤਰ ਵਿੱਚ ਰਣਨੀਤਿਕ ਖੇਤਰ ਸਹਿਯੋਗ ‘ਤੇ ਪਹਿਲਾਂ ਤੋਂ ਹੀ ਇੱਕ ਸਮਝੌਤਾ ਹੈ। ਡੈਨਮਾਰਕ ਦੇ ਮੰਤਰੀ ਨੇ ਸ਼੍ਰੀ ਆਰ.ਕੇ. ਸਿੰਘ ਨੂੰ ਐਫਸੋਰ ਵਿੰਡ (Offshore Wind) ਊਰਜਾ ਵਿੱਚ ਡੈਨਮਾਰਕ ਦੇ ਕੰਮ ਨੂੰ ਪ੍ਰਤੱਖ ਰੂਪ ਨਾਲ ਦੇਖਣ ਲਈ ਡੈਨਮਾਰਕ ਦਾ ਸੱਦਾ ਦਿੱਤਾ ।
***
ਐੱਮਵੀ/ਆਈਜੇ
(Release ID: 1753875)
Visitor Counter : 147