ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 09 SEP 2021 5:31PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੇ ਸੰਦੇਸ਼ ਦਾ ਮੂਲ–ਪਾਠ ਨਿਮਨਲਿਖਿਤ ਹੈ:

 

 “ਮੈਂ ‘ਗਣੇਸ਼ ਚਤੁਰਥੀ’ ਦੇ ਪਾਵਨ ਅਵਸਰ ’ਤੇ ਦੇਸ਼ ਦੇ ਲੋਕਾਂ (ਦੇਸ਼ਵਾਸੀਆਂ) ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਗਣੇਸ਼ ਚਤੁਰਥੀ ਭਗਵਾਨ ਗਣੇਸ਼, ਜੋ ਬੁੱਧੀਮਤਾ, ਸਮ੍ਰਿੱਧੀ ਅਤੇ ਸੁਭਾਗ ਦੇ ਪ੍ਰਤੀਕ ਦੇ ਰੂਪ ਵਿੱਚ ਪੂਜੇ ਜਾਂਦੇ ਹਨ, ਦੇ ਜਨਮ ਦਾ ਪ੍ਰਤੀਕ ਹੈ। ਭਾਰਤ ਵਿੱਚ ਸਾਡੇ ਮਾਰਗ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਭਗਵਾਨ ਗਣੇਸ਼ ਦਾ ਨਾਮ ਧਿਆਉਣਾ ਤੇ ਜਪਣਾ ਇੱਕ ਆਮ ਪਰੰਪਰਾ ਹੈ।

 

ਹਰੇਕ ਸਾਲ ਲੋਕ ਭਗਵਾਨ ਗਣੇਸ਼ ਦੀਆਂ ਸ਼ਾਨਦਾਰ ਮੂਰਤੀਆਂ ਨੂੰ ਆਪਣੇ ਘਰਾਂ ਵਿੱਚ ਲਿਆਉਂਦੇ ਹਨ ਅਤੇ ਅਤਿਅੰਤ ਭਗਤੀ ਭਾਵ ਅਤੇ ਪਵਿੱਤਰਤਾ ਦੇ ਨਾਲ ਉਨ੍ਹਾਂ ਦੀ ਪੂਜਾ ਕਰਦੇ ਹਨ। 10 ਦਿਨਾਂ ਤੱਕ ਚਲਣ ਵਾਲੇ ਇਸ ਤਿਉਹਾਰ ਦੇ ਦੌਰਾਨ ਭਗਤੀ, ਵਿਸ਼ਾਲ ਜਨ ਸਭਾਵਾਂ, ਸ਼ੋਭਾ ਯਾਤਰਾਵਾਂ ਦੇਖਣ ਨੂੰ ਮਿਲਦੀਆਂ ਹਨ ਅਤੇ ਇਸ ਤਿਉਹਾਰ ਦਾ ਅੰਤ 10ਵੇਂ ਦਿਨ ਮੂਰਤੀਆਂ ਦੇ ਵਿਸਰਜਨ ਦੇ ਨਾਲ ਹੁੰਦਾ ਹੈ।  ਗਣੇਸ਼ ਚਤੁਰਥੀ ਜਨਮ, ਜੀਵਨ ਅਤੇ ਮੌਤ ਦੇ ਚੱਕਰ ਦਾ ਵੀ ਪ੍ਰਤੀਕ ਹੈ। ਇਹ ਮਾਨਤਾ ਹੈ ਕਿ ਵਿਸਰਜਨ ਭਗਵਾਨ ਗਣੇਸ਼ ਦੇ ਕੈਲਾਸ਼ ਵਾਪਸ ਪਰਤਣ ਦਾ ਪ੍ਰਤੀਕ ਹੈ।

 

ਹਾਲਾਂਕਿ, ਇਹ ਤਿਉਹਾਰ ਆਮ ਤੌਰ ’ਤੇ ਜ਼ਿਆਦਾਤਰ ਪਰੰਪਰਾਗਤ ਉਤਸ਼ਾਹ ਦੇ ਨਾਲ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ, ਪਰੰਤੂ ਵਿਸ਼ਵਵਿਆਪੀ ਮਹਾਮਾਰੀ ਦੇ ਮੱਦੇਨਜ਼ਰ ਇਸ ਨੂੰ  ਇਸ ਵਰ੍ਹੇ ਸੁਚੇਤ ਰਹਿ ਕੇ ਕੋਵਿਡ - ਅਨੁਕੂਲ ਵਿਵਹਾਰ ਦੇ ਸਖ਼ਤ ਅਨੁਪਾਲਨ ਦੇ ਨਾਲ ਛੋਟੇ ਪੱਧਰ ’ਤੇ ਮਨਾਏ ਜਾਣ ਦੀ ਜ਼ਰੂਰਤ ਹੈ। ਮੈਂ ਕਾਮਨਾ ਕਰਦਾ ਹਾਂ ਕਿ ਇਹ ਤਿਉਹਾਰ ਦੇਸ਼ ਵਿੱਚ ਸ਼ਾਂਤੀ, ਖੁਸ਼ੀ ਅਤੇ ਸਮ੍ਰਿੱਧੀ ਲਿਆਵੇ।”

 

 

***** 

ਐੱਮਐੱਸ/ਆਰਕੇ


(Release ID: 1753697) ਵਿਜ਼ੀਟਰ ਕਾਊਂਟਰ : 234