ਰੱਖਿਆ ਮੰਤਰਾਲਾ
azadi ka amrit mahotsav

ਡੀਆਰਡੀਓ ਨੇ ਜੈਸਲਮੇਰ, ਰਾਜਸਥਾਨ ਵਿਖੇ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿੱਚ ਭਾਰਤੀ ਹਵਾਈ ਸੈਨਾ ਨੂੰ ਏਅਰ ਡਿਫੈਂਸ ਮਿਜ਼ਾਈਲ (ਐੱਮਆਰਐੱਸਏਐੱਮ) ਸੌਂਪੀ


ਐੱਮਆਰਐੱਸਏਐੱਮ ਹਵਾਈ ਸੁਰੱਖਿਆ ਪ੍ਰਣਾਲੀ ਵਿੱਚ ਗੇਮ ਚੇਂਜਰ ਸਾਬਤ ਹੋਵੇਗੀ: ਰਕਸ਼ਾ ਮੰਤਰੀ


ਇਸ ਨੂੰ 'ਆਤਮਨਿਰਭਰ ਭਾਰਤ' ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਇੱਕ ਵੱਡੀ ਛਾਲ ਕਰਾਰ ਦਿੱਤਾ

Posted On: 09 SEP 2021 5:53PM by PIB Chandigarh

ਮੁੱਖ ਝਲਕੀਆਂ:

·         ਐੱਮਆਰਐੱਸਐੱਮ ਹਵਾਈ ਖਤਰਿਆਂ ਜਿਵੇਂ ਕਿ ਲੜਾਕੂ ਜਹਾਜ਼ਾਂਯੂਏਵੀਨਿਰਦੇਸ਼ਤ ਅਤੇ ਗ਼ੈਰ ਨਿਰਦੇਸ਼ਤ ਹਥਿਆਰਾਂ ਅਤੇ ਕਰੂਜ਼ ਮਿਜ਼ਾਈਲਾਂ ਦੇ ਵਿਰੁੱਧ ਹਵਾਈ ਸੁਰੱਖਿਆ ਪ੍ਰਦਾਨ ਕਰਦਾ ਹੈ

·         70 ਕਿਲੋਮੀਟਰ ਦੀ ਦੂਰੀ ਤੱਕ ਕਈ ਟੀਚਿਆਂ ਨੂੰ ਸ਼ਾਮਲ ਕਰਨ ਦੇ ਸਮਰੱਥ

·         ਉੱਚ ਗਤੀਸ਼ੀਲਤਾ ਪ੍ਰਾਪਤ ਕਰਨ ਲਈ ਸਵਦੇਸ਼ੀ ਤੌਰ 'ਤੇ ਵਿਕਸਤ ਰਾਕੇਟ ਮੋਟਰ ਅਤੇ ਨਿਯੰਤਰਣ ਪ੍ਰਣਾਲੀ

·         ਅਤਿ ਆਧੁਨਿਕ ਮਿਜ਼ਾਈਲ ਪ੍ਰਣਾਲੀ

ਭਾਰਤ ਦੀ ਰੱਖਿਆ ਸਮਰੱਥਾ ਨੂੰ ਵਧਾਉਣ ਦੇ ਮੱਦੇਨਜ਼ਰਹਵਾਈ ਸੈਨਾ ਸਟੇਸ਼ਨ ਜੈਸਲਮੇਰਰਾਜਸਥਾਨ ਵਿੱਚ 09 ਸਤੰਬਰ, 2021 ਨੂੰ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਹਾਜ਼ਰੀ ਵਿੱਚ ਮੱਧਮ ਦੂਰੀ ਦੀ ਤਲ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ (ਐੱਮਆਰਐੱਸਏਐੱਮ) ਪ੍ਰਣਾਲੀ ਦੀ ਪਹਿਲੀ ਸਪੁਰਦਗੀ ਫਾਇਰਿੰਗ ਯੂਨਿਟ (ਐੱਫਯੂ) ਭਾਰਤੀ ਹਵਾਈ ਸੈਨਾ ਨੂੰ ਸੌਂਪੀ ਗਈ। ਐੱਮਆਰਐੱਸਏਐੱਮ (ਆਈਏਐੱਫ) ਇੱਕ ਉੱਨਤ ਨੈਟਵਰਕ ਕੇਂਦਰਿਤ ਲੜਾਈ ਦੌਰਾਨ ਵਰਤੀ ਜਾਣ ਵਾਲੀ ਹਵਾਈ ਰੱਖਿਆ ਪ੍ਰਣਾਲੀ ਹੈਜੋ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਇਜ਼ਰਾਈਲ ਏਰੋਸਪੇਸ ਇੰਡਸਟਰੀਜ਼ (ਆਈਏਆਈ) ਦੁਆਰਾ ਸਾਂਝੇ ਤੌਰ 'ਤੇ ਵਿਕਸਤ ਕੀਤੀ ਗਈ ਹੈਜਿਸ ਵਿੱਚ ਐੱਮਐੱਸਐੱਮਈਜ਼ ਸਮੇਤ ਨਿੱਜੀ ਅਤੇ ਜਨਤਕ ਖੇਤਰਾਂ ਵਾਲੇ ਭਾਰਤੀ ਉਦਯੋਗ ਸ਼ਾਮਲ ਹਨ।

ਸਕੱਤਰਰੱਖਿਆ ਅਤੇ ਵਿਕਾਸ ਵਿਭਾਗ ਅਤੇ ਡੀਆਰਡੀਓ ਦੇ ਚੇਅਰਮੈਨ ਡਾ: ਜੀ ਸਤੀਸ਼ ਰੈੱਡੀ ਨੇ ਸ਼੍ਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿੱਚ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਨੂੰ ਪਹਿਲੀ ਸਪੁਰਦਗੀ ਯੋਗ ਫਾਇਰਿੰਗ ਯੂਨਿਟ ਸੌਂਪੀ। ਸਮਾਗਮ ਦੇ ਦੌਰਾਨਡੀਆਰਡੀਓ ਅਤੇ ਆਈਏਆਈ ਦੇ ਅਧਿਕਾਰੀਆਂ ਨੇ ਆਨ-ਸਾਈਟ ਸਵੀਕ੍ਰਿਤੀ ਟੈਸਟ (ਓਐੱਸਏਟੀ) ਦੇ ਹਿੱਸੇ ਵਜੋਂ ਐੱਮਆਰਐੱਸਏਐੱਮ ਪ੍ਰਣਾਲੀ ਦੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕੀਤਾ।

ਆਪਣੇ ਸੰਬੋਧਨ ਵਿੱਚਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓਆਈਏਆਈਵੱਖ-ਵੱਖ ਨਿਰੀਖਣ ਏਜੰਸੀਆਂਜਨਤਕ ਅਤੇ ਪ੍ਰਾਈਵੇਟ ਉਦਯੋਗ ਦੇ ਭਾਈਵਾਲਾਂ ਦੇ ਵਿਕਾਸ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀਜਿਨ੍ਹਾਂ ਨੂੰ ਉਨ੍ਹਾਂ ਨੇ ਵਿਸ਼ਵ ਦੀ ਸਭ ਤੋਂ ਉੱਤਮ ਅਤਿ ਆਧੁਨਿਕ ਮਿਜ਼ਾਈਲ ਪ੍ਰਣਾਲੀਆਂ ਵਿੱਚੋਂ ਇੱਕ ਦੱਸਿਆ ਹੈ। ਐੱਮਆਰਐੱਸਏਐੱਮ ਪ੍ਰਣਾਲੀ ਆਈਏਐੱਫ ਨੂੰ ਸੌਂਪਣ ਦੇ ਨਾਲਅਸੀਂ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕਲਪਨਾ ਅਨੁਸਾਰ ਆਤਮਨਿਰਭਰ ਭਾਰਤ’ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਵੱਡੀ ਛਾਲ ਮਾਰੀ ਹੈ। ਉਨ੍ਹਾਂ ਕਿਹਾ, "ਇਹ ਏਅਰ-ਡਿਫੈਂਸ-ਸਿਸਟਮ ਵਿੱਚ ਗੇਮ ਚੇਂਜਰ ਸਾਬਤ ਹੋਵੇਗਾ।"

ਰਕਸ਼ਾ ਮੰਤਰੀ ਨੇ ਤੇਜ਼ੀ ਨਾਲ ਬਦਲਦੇ ਆਲਮੀ ਰਣਨੀਤਕ ਦ੍ਰਿਸ਼ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਦੇਸ਼ ਦੇ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਦਾ ਆਧੁਨਿਕੀਕਰਨ ਅਤੇ ਆਤਮਨਿਰਭਰ ਰੱਖਿਆ ਉਦਯੋਗ ਬਣਾਉਣ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾ ਰਹੀ ਹੈ। ਇੱਕ ਮਜ਼ਬੂਤ ਫੌਜੀ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੀ ਸੁਰੱਖਿਆ ਅਤੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਰੱਖਿਆ ਉਦਯੋਗਿਕ ਗਲਿਆਰਿਆਂ ਦੀ ਸਥਾਪਨਾ ਸਮੇਤ ਸਰਕਾਰ ਦੁਆਰਾ ਚੁੱਕੇ ਗਏ ਉਪਾਵਾਂ ਆਰਡਨੈਂਸ ਫੈਕਟਰੀ ਬੋਰਡ ਦਾ ਕਾਰਪੋਰੇਟਾਈਜੇਸ਼ਨਡੀਆਰਡੀਓ ਦੁਆਰਾ ਨਿੱਜੀ ਖੇਤਰ ਨੂੰ ਨਿਰਯਾਤ ਅਤੇ ਟ੍ਰਾਂਸਫਰ ਆਫ਼ ਟੈਕਨਾਲੌਜੀ (ਟੀਓਟੀ) ਵਧਾਉਣ ਲਈ 200 ਤੋਂ ਵੱਧ ਵਸਤੂਆਂ ਦੀਆਂ ਦੋ ਸਕਾਰਾਤਮਕ ਸਵਦੇਸ਼ੀਕਰਨ ਸੂਚੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਜਲਦੀ ਹੀ ਰੱਖਿਆ ਨਿਰਮਾਣ ਦੇ ਨਾਲ-ਨਾਲ ਰੱਖਿਆ ਪ੍ਰਣਾਲੀਆਂ ਦੇ ਵਿਸ਼ਵ ਨਿਰਮਾਣ ਕੇਂਦਰ ਵਿੱਚ ਆਤਮਨਿਰਭਰ ਹੋ ਜਾਵੇਗਾ।

ਸ਼੍ਰੀ ਰਾਜਨਾਥ ਸਿੰਘ ਨੇ 'ਮੇਕ ਇਨ ਇੰਡੀਆ,' ਮੇਕ ਫਾਰ ਵਰਲਡ '' 'ਤੇ ਧਿਆਨ ਦੇ ਕੇਸਵਦੇਸ਼ੀ ਖੋਜਡਿਜ਼ਾਈਨ ਅਤੇ ਵਿਕਾਸ ਦੇ ਮਾਧਿਅਮ ਨਾਲ ਤਕਨੀਕੀ ਅਧਾਰ ਨੂੰ ਮਜ਼ਬੂਤ ਕਰਨ ਦੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਟੈਕਨਾਲੋਜੀ ਭਾਈਵਾਲਾਂ ਅਤੇ ਦੋਸਤਾਨਾ ਦੇਸ਼ਾਂ ਦਰਮਿਆਨ ਨੇੜਲੇ ਸਹਿਯੋਗ ਨੇ ਇਸ ਦ੍ਰਿਸ਼ਟੀ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ ਹੈ ਅਤੇ ਐੱਮਆਰਐੱਸਏਐੱਮ ਦਾ ਵਿਕਾਸ ਅਜਿਹੇ ਸਹਿਯੋਗੀ ਯਤਨਾਂ ਦੀ ਇੱਕ ਉੱਤਮ ਉਦਾਹਰਣ ਹੈ।

ਰਕਸ਼ਾ ਮੰਤਰੀ ਨੇ ਐੱਮਆਰਐੱਸਏਐੱਮ ਪ੍ਰਣਾਲੀ ਦੇ ਵਿਕਾਸ ਨੂੰ ਭਾਰਤ ਅਤੇ ਇਜ਼ਰਾਈਲ ਦੇ ਵਿੱਚ ਨੇੜਲੀ ਸਾਂਝੇਦਾਰੀ ਦੀ ਇੱਕ ਚਮਕਦਾਰ ਉਦਾਹਰਣ ਦੱਸਿਆ ਅਤੇ ਕਿਹਾ ਕਿ ਸਿਸਟਮ ਨੂੰ ਆਈਏਐੱਫ ਦੇ ਹਵਾਲੇ ਕਰਨ ਨਾਲ ਇਸ ਦਹਾਕਿਆਂ ਪੁਰਾਣੀ ਦੋਸਤੀ ਨੂੰ ਹੋਰ ਉਚਾਈਆਂ 'ਤੇ ਲੈ ਗਏ ਹਨ। ਉਨ੍ਹਾਂ ਕਿਹਾ ਕਿ ਇਸ ਨੇ ਭਾਰਤ ਅਤੇ ਇਜ਼ਰਾਈਲ ਦੇ ਰੱਖਿਆ ਉਦਯੋਗਿਕ ਅਧਾਰ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਪ੍ਰੋਗਰਾਮ ਦੇ ਵਿਕਾਸ ਵਿੱਚ ਨਵੀਆਂ ਟੈਸਟ ਸੁਵਿਧਾਵਾਂ ਅਤੇ ਬੁਨਿਆਦੀ ਢਾਂਚੇ ਦੀ ਸਿਰਜਣਾ ਬਾਰੇਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਭਵਿੱਖ ਵਿੱਚ ਦੋਵਾਂ ਦੇਸ਼ਾਂ ਲਈ ਮਿਆਰੀ ਉਤਪਾਦਾਂ ਦੇ ਉਤਪਾਦਨ ਵਿੱਚ ਮਦਦਗਾਰ ਹੋਵੇਗਾ। ਉਨ੍ਹਾਂ ਨੇ ਇਸ ਪ੍ਰੋਗਰਾਮ ਲਈ ਨਿਰਮਿਤ ਕੀਤੀਆਂ ਜਾ ਰਹੀਆਂ ਉਪ-ਪ੍ਰਣਾਲੀਆਂ ਨੂੰ ਭਾਰਤੀ ਜਨਤਕ ਅਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਦੇ ਵਿੱਚ ਤਾਲਮੇਲ ਦੀ ਇੱਕ ਉੱਤਮ ਉਦਾਹਰਣ ਕਰਾਰ ਦਿੱਤਾ।

ਇਸ ਮੌਕੇ 'ਤੇਰਕਸ਼ਾ ਮੰਤਰੀ ਨੇ ਸਾਬਕਾ ਰਾਸ਼ਟਰਪਤੀ ਡਾ: ਏਪੀਜੇ ਅਬਦੁਲ ਕਲਾਮ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਦੂਰਦਰਸ਼ੀ ਕਰਾਰ ਦਿੱਤਾਜਿਨ੍ਹਾਂ ਨੇ ਰੱਖਿਆ ਖੇਤਰ ਵਿੱਚਖਾਸ ਕਰਕੇ ਮਿਜ਼ਾਈਲ ਵਿਕਾਸ ਪ੍ਰੋਗਰਾਮ ਵਿੱਚ ਆਤਮਨਿਰਭਰਤਾ ਦਾ ਰਾਹ ਪੱਧਰਾ ਕੀਤਾ। ਉਨ੍ਹਾਂ ਕਿਹਾ ਕਿ ਲਗਭਗ 30 ਸਾਲ ਪਹਿਲਾਂ ਡਾ: ਕਲਾਮ ਨੇ ਏਕੀਕ੍ਰਿਤ ਮਿਜ਼ਾਈਲ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਉਸ ਸਮੇਂ ਕੀਤੀ ਸੀਜਦੋਂ ਵਿਗਿਆਨੀਆਂ ਨੂੰ ਟੈਕਨਾਲੋਜੀ ਦੇ ਖੇਤਰ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਰਕਸ਼ਾ ਮੰਤਰੀ ਨੇ ਕਿਹਾਪ੍ਰੋਗਰਾਮ ਦੀ ਸਫਲਤਾ ਨੇ ਨਾ ਸਿਰਫ ਮਿਜ਼ਾਈਲ ਵਿਕਾਸ ਵਿੱਚ ਆਤਮਨਿਰਭਰਤਾ ਨੂੰ ਯਕੀਨੀ ਬਣਾਇਆਬਲਕਿ ਸਰਹੱਦ ਪਾਰ ਦੇ ਕਿਸੇ ਵੀ ਖਤਰੇ ਦੀ ਸੰਭਾਵਨਾ ਨੂੰ ਵੀ ਅਸਫਲ ਕਰ ਦਿੱਤਾ।

ਐੱਮਆਰਐੱਸਏਐੱਮ ਪ੍ਰਣਾਲੀ ਲੜਾਕੂ ਜਹਾਜ਼ਾਂਯੂਏਵੀਹੈਲੀਕਾਪਟਰਾਂਨਿਰਦੇਸ਼ਤ ਅਤੇ ਗ਼ੈਰ ਨਿਰਦੇਸ਼ਤ ਹਥਿਆਰਾਂਸਬ-ਸੋਨਿਕ ਅਤੇ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਆਦਿ ਸਮੇਤ ਬਹੁਤ ਸਾਰੇ ਖਤਰਿਆਂ ਦੇ ਵਿਰੁੱਧ ਜ਼ਮੀਨੀ ਅਸਾਸਿਆਂ ਲਈ ਪੁਆਇੰਟ ਅਤੇ ਏਰੀਆ ਏਅਰ ਡਿਫੈਂਸ ਪ੍ਰਦਾਨ ਕਰਦਾ ਹੈ। ਇਹ ਗੰਭੀਰ ਸੰਤ੍ਰਿਪਤ ਸਥਿਤੀਆਂ ਵਿੱਚ 70 ਕਿਲੋਮੀਟਰ ਤੱਕ ਦੀ ਸੀਮਾ ਤੱਕ ਕਈ ਟੀਚਿਆਂ ਨੂੰ ਫੁੰਡਣ ਦੇ ਸਮਰੱਥ ਹੈ। ਮਿਜ਼ਾਈਲ ਟਰਮੀਨਲ ਪੜਾਅ ਦੇ ਦੌਰਾਨ ਉੱਚ ਗਤੀਸ਼ੀਲਤਾ ਪ੍ਰਾਪਤ ਕਰਨ ਲਈ ਸਵਦੇਸ਼ੀ ਤੌਰ 'ਤੇ ਵਿਕਸਤ ਰਾਕੇਟ ਮੋਟਰ ਅਤੇ ਨਿਯੰਤਰਣ ਪ੍ਰਣਾਲੀ ਦੁਆਰਾ ਸੰਚਾਲਿਤ ਹੈ।

ਫਾਇਰਿੰਗ ਯੂਨਿਟ ਵਿੱਚ ਮਿਜ਼ਾਈਲਾਂਕੰਬੈਟ ਮੈਨੇਜਮੈਂਟ ਸਿਸਟਮ (ਸੀਐੱਮਐੱਸ)ਮੋਬਾਈਲ ਲਾਂਚਰ ਸਿਸਟਮ (ਐੱਮਐੱਲਐੱਸ),  ਐਡਵਾਂਸਡ ਲੌਂਗ ਰੇਂਜ ਰਾਡਾਰਮੋਬਾਈਲ ਪਾਵਰ ਸਿਸਟਮ (ਐੱਮਪੀਐੱਸ)ਰਾਡਾਰ ਪਾਵਰ ਸਿਸਟਮ (ਆਰਪੀਐੱਸ)ਰੀਲੋਡਰ ਵਾਹਨ (ਆਰਵੀ) ਅਤੇ ਫੀਲਡ ਸਰਵਿਸ ਵਾਹਨ (ਐੱਫਐੱਸਵੀ) ਸ਼ਾਮਲ ਹਨ।

ਇਸ ਮੌਕੇ ਬੋਲਦਿਆਂਚੀਫ ਆਫ਼ ਏਅਰ ਸਟਾਫ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਐੱਮਆਰਐੱਸਏਐੱਮ (ਆਈਏਐਫ) ਦੀ ਸਮੁੱਚੀ ਟੀਮ ਦੇ ਯਤਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰਣਾਲੀ ਦੇਸ਼ ਦੀ ਹਵਾਈ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰੇਗੀ। ਡੀਆਰਡੀਓ ਦੇ ਚੇਅਰਮੈਨ ਡਾ: ਜੀ ਸਤੀਸ਼ ਰੈੱਡੀ ਨੇ ਐੱਮਆਰਐੱਸਏਐੱਮ ਪ੍ਰਾਨੀਲੀ ਦੇ ਵਿਕਾਸ ਵਿੱਚ ਸ਼ਾਮਲ  ਟੀਮਾਂ ਦੀ ਸ਼ਲਾਘਾ ਕੀਤੀ।

ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤਏਓਸੀ-ਇਨ-ਸੀ ਐੱਸਡਬਲਿਊਏਸੀ ਏਅਰ ਮਾਰਸ਼ਲ ਸੰਦੀਪ ਸਿੰਘ ਅਤੇ ਪ੍ਰਧਾਨ ਅਤੇ ਆਈਏਆਈ ਦੇ ਸੀਈਓ ਸ੍ਰੀ ਬੋਅਜ਼ ਲੇਵੀ ਅਤੇ ਹੋਰ ਸੀਨੀਅਰ ਸਿਵਲ ਅਤੇ ਮਿਲਟਰੀ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ।

****

ਏਬੀਬੀ/ਨੈਂਪੀ/ਡੀਕੇ/ਸੈਵੀ


(Release ID: 1753688) Visitor Counter : 299


Read this release in: English , Urdu , Hindi , Tamil , Tamil