ਰੇਲ ਮੰਤਰਾਲਾ
ਭਾਰਤੀ ਰੇਲ ਦੀ 261 ਗਣਪਤੀ ਸਪੈਸ਼ਲ ਟ੍ਰੇਨ ਚਲਾਉਣ ਦੀ ਯੋਜਨਾ
ਮੱਧ ਰੇਲਵੇ 201 ਗਣਪਤੀ ਸਪੈਸ਼ਲ ਟ੍ਰੇਨ, ਪੱਛਮੀ ਰੇਲਵੇ 42 ਗਣਪਤੀ ਸਪੈਸ਼ਲ ਟ੍ਰੇਨ ਅਤੇ ਕੋਕਣ ਰੇਲ ਕਾਰਪੋਰੇਸ਼ਨ ਲਿਮਿਟੇਡ (ਕੇਆਰਸੀਐੱਲ) 18 ਗਣਪਤੀ ਸਪੈਸ਼ਲ ਟ੍ਰੇਨ ਚਲਾਵੇਗਾ
ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਨੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ ਇਹ 20 ਸਤੰਬਰ, 2021 ਤੱਕ ਚੱਲਣਗੀਆਂ
ਇਹ ਵਿਸ਼ੇਸ਼ ਕਿਰਾਏ ਵਾਲੀਆਂ ਪੂਰੀ ਤਰ੍ਹਾਂ ਨਾਲ ਰਿਜ਼ਰਵ ਟ੍ਰੇਨਾਂ ਹਨ
प्रविष्टि तिथि:
07 SEP 2021 5:11PM by PIB Chandigarh
ਗਣਪਤੀ ਉਤਸਵ ਦੌਰਾਨ ਯਾਤਰੀਆਂ ਦੀ ਸੁਵਿਧਾ ਲਈ ਅਤੇ ਤਿਉਹਾਰ ਦੇ ਮੌਸਮ ਵਿੱਚ ਅਤਿਰਿਕਤ ਭੀੜ ਨੂੰ ਘੱਟ ਕਰਨ ਲਈ, ਭਾਰਤੀ ਰੇਲ ਵੱਖ-ਵੱਖ ਮੰਜ਼ਿਲਾਂ ਲਈ ਵਿਸ਼ੇਸ਼ ਕਿਰਾਏ ਵਾਲੀਆਂ 261 ਗਣਪਤੀ ਸਪੈਸ਼ਲ ਟ੍ਰੇਨਾਂ ਚਲਾਵੇਗਾ।
ਮੱਧ ਰੇਲਵੇ 201 ਗਣਪਤੀ ਸਪੈਸ਼ਲ ਟ੍ਰੇਨ, ਪੱਛਮੀ ਰੇਲਵੇ 42 ਗਣਪਤੀ ਸਪੈਸ਼ਲ ਟ੍ਰੇਨ ਅਤੇ ਕੇਆਰਸੀਐੱਲ 18 ਗਣਪਤੀ ਸਪੈਸ਼ਲ ਟ੍ਰੇਨਾਂ ਚਲਾਵੇਗਾ। ਇਨ੍ਹਾਂ ਟ੍ਰੇਨਾਂ ਨੇ ਪਹਿਲੇ ਹੀ ਅਗਸਤ ਦੇ ਅੰਤਿਮ ਹਫਤੇ ਤੋਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਹ 20 ਸਤੰਬਰ, 2021 ਤੱਕ ਚੱਲਣਗੀਆਂ, ਇਸ ਦੇ ਇਲਾਵਾ, ਭੀੜ ਨੂੰ ਘੱਟ ਕਰਨ ਲਈ ਮੁੰਬਈ ਤੋਂ ਚਲਣ ਵਾਲੀਆਂ ਵੱਖ-ਵੱਖ ਟ੍ਰੇਨਾਂ ਵਿੱਚ ਸਲੀਪਰ ਸ਼੍ਰੇਣੀ ਦੇ ਅਤਿਰਿਕਤ ਕੋਚ ਲਗਾਏ ਗਏ ਹਨ।
ਸਮੇਂ ਅਤੇ ਠਹਿਰਾਵ ਬਾਰੇ ਵਿਸਤ੍ਰਿਤ ਜਾਣਕਾਰੀ ਲਈ ਯਾਤਰੀ www.enquiry.indianrail.gov.in. ਨੂੰ ਦੇਖ ਸਕਦੇ ਹਨ। ਇਨ੍ਹਾਂ ਸਪੈਸ਼ਲ ਟ੍ਰੇਨਾਂ ਵਿੱਚ ਕੇਵਲ ਪਹਿਲੇ ਤੋਂ ਰਿਜ਼ਰਵ ਟਿਕਟ ਵਾਲੇ ਯਾਤਰੀਆਂ ਨੂੰ ਹੀ ਪ੍ਰਵੇਸ਼ ਦੀ ਅਨੁਮਤੀ ਹੋਵੇਗੀ। ਯਾਤਰੀਆਂ ਨੂੰ ਬੇਨਤੀ ਹੈ ਕਿ ਉਹ ਟ੍ਰੇਨ ‘ਤੇ ਪ੍ਰਵੇਸ਼ ਕਰਦੇ ਸਮੇਂ ਯਾਤਰਾ ਦੌਰਾਨ ਅਤੇ ਮੰਜ਼ਿਲ ਸਟੇਸ਼ਨ ‘ਤੇ ਕੋਵਿਡ-19 ਨਾਲ ਸੰਬੰਧਿਤ ਸਾਰੇ ਨਿਯਮਾਂ ਅਤੇ ਐੱਸਓਪੀ ਦਾ ਪਾਲਣ ਕਰਨ।
***
ਆਰਜੇ/ਡੀਐੱਸ
(रिलीज़ आईडी: 1753227)
आगंतुक पटल : 216