ਰੱਖਿਆ ਮੰਤਰਾਲਾ
ਹਵਾਈ ਫ਼ੌਜ ਮੁਖੀ ਨੇ ਏਅਰ ਫੋਰਸ ਸਟੇਸ਼ਨ ਚੰਡੀਗੜ ਦਾ ਦੌਰਾ ਕੀਤਾ
Posted On:
07 SEP 2021 7:30PM by PIB Chandigarh
ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਪੀਵੀਐੱਸਐੱਮ ਏਵੀਐੱਸਐੱਮ ਵੀਐੱਮ ਏਡੀਸੀ, ਹਵਾਈ ਸੈਨਾ ਮੁਖੀ ਨੇ 06 ਸਤੰਬਰ 21 ਨੂੰ ਏਅਰ ਫੋਰਸ ਸਟੇਸ਼ਨ ਚੰਡੀਗੜ੍ਹ ਦਾ ਦੌਰਾ ਕੀਤਾ। ਉਨ੍ਹਾਂ ਦੀ ਫੇਰੀ ਏਅਰ ਫੋਰਸ ਸਟੇਸ਼ਨ ਚੰਡੀਗੜ੍ਹ ਦੀ 60ਵੀਂ ਵਰ੍ਹੇਗੰਢ ਦੇ ਨਾਲ ਸਬੰਧਤ ਹੈ। ਉਨ੍ਹਾਂ ਦੇ ਪਹੁੰਚਣ 'ਤੇ, ਏਅਰ ਸੀਐੱਮਡੀਈ ਤੇਜਬੀਰ ਸਿੰਘ ਏਵੀਐੱਸਐੱਮ ਵੀਐੱਮ, ਏਓਸੀ, ਏਅਰ ਫੋਰਸ ਸਟੇਸ਼ਨ ਚੰਡੀਗੜ੍ਹ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਸੀਏਐੱਸ ਨੇ ਸਟੇਸ਼ਨ ਵਿੱਚ ਚੱਲ ਰਹੀ ਸਮਰੱਥਾ ਵਧਾਉਣ ਅਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੀਆਂ ਪਹਿਲਕਦਮੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਪੂਰਬੀ ਲੱਦਾਖ ਹੰਗਾਮੀ ਸਮੇਂ ਦੌਰਾਨ ਭਾਰੀ ਲਿਫਟ ਅਤੇ ਏਅਰ ਸੰਭਾਲ ਦੇ ਕੰਮਾਂ ਨੂੰ ਪੂਰਾ ਕਰਨ ਅਤੇ ਤੇਜ਼ੀ ਨਾਲ ਹਵਾਈ ਗਤੀਵਿਧੀਆਂ ਕਰਨ ਵਿੱਚ ਸਟੇਸ਼ਨ ਦੇ ਕਰਮਚਾਰੀਆਂ ਵਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।
ਸੀਏਐੱਸ ਨੇ ਅਧਿਆਪਕ ਦਿਵਸ ਮਨਾਉਣ ਲਈ ਆਪਣੇ ਸਿੱਖਿਆ ਸੰਸਥਾਨਾਂ ਅਤੇ ਅਧਿਆਪਕਾਂ ਦੇ ਧੰਨਵਾਦ ਦੇ ਪ੍ਰਤੀਕ ਵਜੋਂ ਕੇਂਦਰੀ ਵਿਦਿਆਲਿਆ, ਸੈਕਟਰ 47, ਚੰਡੀਗੜ੍ਹ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਸ਼ੁਰੂਆਤੀ ਸਾਲਾਂ ਦੌਰਾਨ ਆਪਣੇ ਅਧਿਆਪਕਾਂ ਦੀ ਅਹਿਮ ਭੂਮਿਕਾ ਨੂੰ ਸਵੀਕਾਰ ਕੀਤਾ ਅਤੇ ਸਕੂਲ ਅਤੇ ਕੇਂਦਰੀ ਵਿਦਿਆਲਿਆ ਸੰਗਠਨ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਦਿਨ ਵਿੱਚ, ਉਨ੍ਹਾਂ ਇੱਕ ਵਰਚੁਅਲ ਮੋਡ ਰਾਹੀਂ ਦੇਸ਼ ਭਰ ਦੇ 130 ਏਅਰ ਫੋਰਸ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸੰਬੋਧਨ ਕੀਤਾ।
***
ਏਬੀਬੀ/ਏਐੱਮ/ਜੇਪੀ
(Release ID: 1753001)
Visitor Counter : 178