ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਡਾਕਟਰਾਂ ਨੂੰ ਪਹਿਲੀ ਤਰੱਕੀ ਦੇਣ ਤੋਂ ਪਹਿਲਾਂ ਉਨ੍ਹਾਂ ਵਾਸਤੇ ਕਾਨੂੰਨੀ ਤੌਰ ’ਤੇ ਪਿੰਡਾਂ ’ਚ ਲਾਜ਼ਮੀ ਸੇਵਾ ਕਰਨ ਦਾ ਸੱਦਾ ਦਿੱਤਾ


ਉਪ ਰਾਸ਼ਟਰਪਤੀ ਨੇ ਦੇਸ਼ ’ਚ, ਖ਼ਾਸ ਕਰਕੇ ਗ੍ਰਾਮੀਣ ਇਲਾਕਿਆਂ ’ਚ ਅਤਿ–ਆਧੁਨਿਕ ਸਿਹਤ ਬੁਨਿਆਦੀ ਢਾਂਚਾ ਸਿਰਜਣ ਦੀ ਲੋੜ ’ਤੇ ਜ਼ੋਰ ਦਿੱਤਾ



ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ–19 ਮਹਾਮਾਰੀ ਨੇ ਬਿਹਤਰ ਸਿਹਤ ਬੁਨਿਆਦੀ ਢਾਂਚੇ ਦੀ ਲੋੜ ’ਤੇ ਜ਼ੋਰ ਦਿੱਤਾ



ਡਾਕਟਰ–ਮਰੀਜ਼ ਅਨੁਪਾਤ ਵਿਚਲੇ ਪਾੜੇ ਨੂੰ ਧਿਆਨ ’ਚ ਰੱਖਦਿਆਂ ਉਪ ਰਾਸ਼ਟਰਪਤੀ ਨੇ ਮੈਡੀਕਲ ਕਾਲਜਾਂ ਦੀ ਗਿਣਤੀ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ



ਮੈਡੀਕਲ ਸਿੱਖਿਆ ਤੇ ਇਲਾਜ ਕਿਫ਼ਾਇਤੀ ਹੋਦੇ ਚਾਹੀਦੇ ਹਨ: ਉਪ ਰਾਸ਼ਟਰਪਤੀ



ਇਹ ਯਕੀਨੀ ਬਣਾਉਣਾ ਅਹਿਮ ਕਿ ਮੈਡੀਕਲ ਵਿਦਿਆਰਥੀ ਉੱਚ ਨੇਤਿਕ ਤੇ ਨੈਤਿਕ ਮਾਪਦੰਡ ਅਪਣਾਉਣ ਤੇ ਉਨ੍ਹਾਂ ਦਾ ਅਭਿਆਸ ਕਰਨ: ਉਪ ਰਾਸ਼ਟਰਪਤੀ



ਮੈਡੀਕਲ ਅਧਿਆਪਕਾਂ ਨੂੰ ਪੁਰਸਕਾਰ ਅਰਪਿਤ ਕੀਤੇ

Posted On: 05 SEP 2021 4:35PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਹੈ ਕਿ ਸਰਕਾਰੀ ਖੇਤਰ ਦੇ ਡਾਕਟਰਾਂ ਨੂੰ ਪਹਿਲੀ ਤਰੱਕੀ ਦੇਣ ਤੋਂ ਪਹਿਲਾ ਉਨ੍ਹਾਂ ਲਈ ਗ੍ਰਾਮੀਣ ਇਲਾਕਿਆਂ ’ਚ ਸੇਵਾ ਕਰਨਾ ਕਾਨੂੰਨੀ ਤੌਰ ’ਤੇ ਲਾਜ਼ਮੀ ਹੋਣਾ ਚਾਹੀਦਾ ਹੈ।

 

ਇੱਥੇ 11ਵੇਂ ਸਲਾਨਾ ਮੈਡੀਕਲ ਅਧਿਆਪਕ ਦਿਵਸ ਪੁਰਸਕਾਰ ਸਮਾਰੋਹ ਮੌਕੇ ਬੋਲਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੀ 60 ਫੀਸਦੀ ਆਬਾਦੀ ਪਿੰਡਾਂ ’ਚ ਰਹਿੰਦੀ ਹੈ ਅਤੇ ਨੌਜਵਾਨ ਡਾਕਟਰਾਂ ਲਈ ਤਿੰਨ ਤੋਂ ਪੰਜ ਸਾਲਾਂ ਤੱਕ ਦੀ ਸੇਵਾ ਗ੍ਰਾਮੀਣ ਇਲਾਕਿਆਂ ਲਈ ਜ਼ਰੂਰੀ ਹੈ।

 

ਮੈਡੀਕਲ ਕਿੱਤੇ ਨੂੰ ਇੱਕ ਕੁਲੀਨ ਮਿਸ਼ਨ ਕਰਾਰ ਦਿੰਦੇ ਹੋਏ, ਉਨ੍ਹਾਂ ਡਾਕਟਰਾਂ ਨੂੰ ਸਲਾਹ ਦਿੱਤੀ ਕਿ ਉਹ ਉਹ ਇੱਕ ਜਨੂੰਨ ਨਾਲ ਦੇਸ਼ ਦੀ ਸੇਵਾ ਕਰਨ ਤੇ ਇਸ ਮਾਮਲੇ ’ਚ ਉਹ ਕੋਈ ਢਿੱਲ ਨਾ ਵਰਤਣ ਜਾਂ ਉਕਾਈ ਨਾ ਕਰਨ। ਉਨ੍ਹਾਂ ਡਾਕਟਰਾਂ ਨੂੰ ਆਪਣੇ ਸਾਰੇ ਕਾਰਜਾਂ ਵਿੱਚ ਮਾਨਵਤਾ ਲਈ ਤਰਸ ਦੀ ਮੁੱਖ ਭਾਵਨਾ ਨੂੰ ਚੇਤੇ ਰੱਖਣ ਵਾਸਤੇ ਆਖਦਿਆਂ ਕਿਹਾ ‘ਜਦ ਵੀ ਕਦੇ ਦੁਚਿੱਤੀ ’ਚ ਹੋਵੋਂ, ਤਾਂ ਤੁਹਾਡੀ ਨੈਤਿਕ ਕੰਪਾਸ ਸਦਾ ਨੈਤਿਕਤਾ ਦੇ ਉੱਚਤਮ ਪੱਧਰ ਉੱਤੇ ਕਾਇਮ ਰਹਿਣੀ ਚਾਹੀਦੀ ਹੈ। ਜੇ ਤੁਸੀਂ ਨਿਸ਼ਕਾਮ ਸਮਰਪਣ ਦੀ ਭਾਵਨਾ ਨਾਲ ਸੇਵਾ ਕਰ ਸਕਦੇ ਹੋ, ਤਾਂ ਤੁਹਾਨੂੰ ਅਥਾਹ ਤੇ ਸੱਚੀ ਖ਼ੁਸ਼ੀ ਮਿਲੇਗੀ।’

 

ਦੇਸ਼ ਭਰ ਵਿੱਚ, ਖਾਸ ਕਰਕੇ ਗ੍ਰਾਮੀਣ ਖੇਤਰਾਂ ਵਿੱਚ ਅਤਿ ਆਧੁਨਿਕ ਸਿਹਤ ਬੁਨਿਆਦੀ ਢਾਂਚਾ ਬਣਾਉਣ ਦੀ ਮੰਗ ਕਰਦਿਆਂ, ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਬਿਹਤਰ ਸਿਹਤ ਢਾਂਚੇ ਦੀ ਜ਼ਰੂਰਤ ਨੂੰ ਵਧਾ ਦਿੱਤਾ ਹੈ ਅਤੇ ਰਾਜ ਸਰਕਾਰਾਂ ਨੂੰ ਇਸ ਪੱਖ ਵੱਲ ਖ਼ਾਸ ਧਿਆਨ ਦੇਣ ਦੀ ਸਲਾਹ ਦਿੱਤੀ।

 

ਉਪ ਰਾਸ਼ਟਰਪਤੀ ਨੇ ਦੇਸ਼ ਵਿੱਚ ਡਾਕਟਰ-ਮਰੀਜ਼ਾਂ ਦੇ ਅਨੁਪਾਤ ਵਿੱਚ ਪਾੜੇ ਨੂੰ ਦੂਰ ਕਰਨ ਦੇ ਸਰਕਾਰ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਮੈਡੀਕਲ ਕਾਲਜਾਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਡਬਲਿਊਐੱਚਓ (WHO – ਵਿਸ਼ਵ ਸਿਹਤ ਸੰਗਠਨ) ਦੇ ਨਿਯਮ 1:1000 ਦੇ ਮੁਕਾਬਲੇ ਡਾਕਟਰ-ਮਰੀਜ਼ ਅਨੁਪਾਤ 1: 1,456 ਹੈ।

 

ਹਰੇਕ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਮੈਡੀਕਲ ਕਾਲਜ ਸਥਾਪਿਤ ਕਰਨ ਦੀ ਸਰਕਾਰ ਦੀ ਯੋਜਨਾ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਦੱਸਿਆ ਕਿ ਡਾਕਟਰਾਂ ਦਾ ਸ਼ਹਿਰੀ-ਗ੍ਰਾਮੀਣ ਅਨੁਪਾਤ ਵੀ ਵਧੇਰੇ ਮੈਡੀਕਲ ਪੇਸ਼ੇਵਰਾਂ ਦੇ ਸ਼ਹਿਰੀ ਖੇਤਰਾਂ ਵਿੱਚ ਕੰਮ ਕਰਨ ਦੀ ਚੋਣ ਕਰਨ ਕਰ ਕੇ ਬਹੁਤ ਜ਼ਿਆਦਾ ਉਲਝਿਆ ਹੋਇਆ ਹੈ।

 

ਸ਼੍ਰੀ ਨਾਇਡੂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਡਾਕਟਰੀ ਸਿੱਖਿਆ ਅਤੇ ਇਲਾਜ ਦੋਵੇਂ ਕਿਫਾਇਤੀ ਅਤੇ ਆਮ ਆਦਮੀ ਦੀ ਪਹੁੰਚ ਦੇ ਅੰਦਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਜਟ ’ਚ ਧਨ ਰੱਖਣ ਵੇਲੇ ਸਿੱਖਿਆ ਅਤੇ ਸਿਹਤ ਖੇਤਰਾਂ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

 

ਤੇਜ਼ੀ ਨਾਲ ਬਦਲ ਰਹੀ ਟੈਕਨੋਲੋਜੀ ਦੀ ਦੁਨੀਆਂ ਦਾ ਜ਼ਿਕਰ ਕਰਦਿਆਂ, ਉਪ ਰਾਸ਼ਟਰਪਤੀ ਨੇ ਮੈਡੀਕਲ ਕਾਲਜਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਜਿਹੜੇ ਆਪਣੇ ਪੋਰਟਲ ਤੋਂ ਬਾਹਰ ਜਾ ਰਹੇ ਹਨ ਉਹ ਨਵੀਨਤਮ ਡਾਇਓਗਨੌਸਟਿਕ ਅਤੇ ਇਲਾਜ ਪ੍ਰਣਾਲੀਆਂ ਦੇ ਨੇੜੇ ਰਹਿਣ। ਉਨ੍ਹਾਂ  ਅੱਗੇ ਕਿਹਾ, “ਸਾਰਸ-ਕੋਵ-2 (SARS-CoV-2) ਕਾਰਨ ਹੋਈ ਮਹਾਮਾਰੀ ਦੇ ਮੱਦੇਨਜ਼ਰ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਨਿਵੇਕਲੀ ਕਿਸਮ ਦੇ ਕੋਰੋਨਾ–ਵਾਇਰਸ ਬਾਰੇ ਵਿਗਿਆਨੀਆਂ ਤੋਂ ਲੈ ਕੇ ਡਾਕਟਰਾਂ ਤੱਕ ਸਭ ਕੁਝ ਨਵਾਂ ਸਿੱਖ ਰਹੇ ਹਨ।”

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਅਹਿਮ ਹੈ ਕਿ ਮੈਡੀਕਲ ਵਿਦਿਆਰਥੀ ਉੱਚ ਨੈਤਿਕ ਅਤੇ ਨੈਤਿਕ ਮਾਪਦੰਡਾਂ ਨੂੰ ਅਪਣਾਉਣ ਅਤੇ ਉਨ੍ਹਾਂ ਦਾ ਅਭਿਆਸ ਕਰਨ। ਉਨ੍ਹਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਹਮੇਸ਼ਾਂ ਧਰਮੀ ਕੰਮਾਂ ਵਿੱਚ ਜੁੜੇ ਰਹਿਣ ਅਤੇ ਪੇਸ਼ੇ ਅਤੇ ਆਪਣੇ ਮਰੀਜ਼ਾਂ ਦੇ ਹਿੱਤਾਂ ਦੀ ਰਾਖੀ ਕਰਨ।

 

ਸ਼੍ਰੀ ਨਾਇਡੂ ਨੇ ਪੋਸਟ-ਗ੍ਰੈਜੂਏਟ ਡਾਕਟਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਸਰਕਾਰ ਨਾਲ ਭਾਈਵਾਲੀ ਕਰਨ ਲਈ ਭਾਰਤ ਦੇ ਬਹੁਤ ਸਾਰੇ ਪ੍ਰਮੁੱਖ ਹਸਪਤਾਲਾਂ ਅਤੇ ਮੈਡੀਕਲ ਸੰਸਥਾਵਾਂ ਦੀ ਸਰਬਉੱਚ ਸੰਸਥਾ, ਨੈਸ਼ਨਲ ਬੋਰਡ ਐਕ੍ਰੀਡਿਟਿਡ ਇੰਸਟੀਚਿਊਸ਼ਨਜ਼ (ਏਐਨਬੀਏਆਈ – ANBAI) ਦੀ ਵੀ ਸ਼ਲਾਘਾ ਕੀਤੀ।

 

ਉਪ ਰਾਸ਼ਟਰਪਤੀ ਨੇ ਸਾਬਕਾ ਰਾਸ਼ਟਰਪਤੀ ਅਤੇ ਰਾਜਨੇਤਾ-ਦਾਰਸ਼ਨਿਕ, ਮਰਹੂਮ ਸ਼੍ਰੀ ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਅੱਜ ਉਨ੍ਹਾਂ ਦੀ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਆਪਣੇ ਸਾਰੇ ਅਧਿਆਪਕਾਂ ਨੂੰ ਵੀ ਆਦਰ–ਮਾਣ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਦੇ ਕਰੀਅਰ ਨੂੰ ਢਾਲਿਆ ਅਤੇ ਆਕਾਰ ਦਿੱਤਾ।

 

ਇਸ ਤੋਂ ਪਹਿਲਾਂ, ਉਨ੍ਹਾਂ ਡਾ. ਦੇਵੀ ਸ਼ੈਟੀ ਸਮੇਤ ਪ੍ਰਸਿੱਧ ਕਾਰਡੀਓਲੋਜਿਸਟ ਅਤੇ ਪਬਲਿਕ ਹੈਲਥ ਫਾਊਂਡੇਸ਼ਨ ਆਵ੍ ਇੰਡੀਆ ਦੇ ਪ੍ਰਧਾਨ, ਡਾ. ਕੇ ਸ਼੍ਰੀਨਾਥ ਰੈੱਡੀ ਤੇ ਹੋਰਨਾਂ ਨੂੰ ਲਾਈਫ਼–ਟਾਈਮ ਐਚੀਵਮ਼ਟ ਪੁਰਸਕਾਰ ਭੇਟ ਕੀਤਾ।

 

ਤੇਲੰਗਾਨਾ ਦੇ ਗ੍ਰਹਿ ਮੰਤਰੀ, ਮੁਹੰਮਦ ਮੌਹਮੂਦ ਅਲੀ, ਡਾ. ਅਲੈਗਜ਼ੈਂਡਰ ਥਾਮਸ, ਪ੍ਰਧਾਨ, ਏਐਨਬੀਏਆਈ (ANBAI), ਡਾ. ਅਭਿਜਾਤ ਸੇਠ, ਪ੍ਰਧਾਨ, ਰਾਸ਼ਟਰੀ ਪ੍ਰੀਖਿਆ ਬੋਰਡ, ਡਾ. ਜੀਐਸ ਰਾਓ, ਪ੍ਰਬੰਧਕੀ ਚੇਅਰਮੈਨ, ਡਾ. ਲਿੰਗਾਲਾਹ, ਜੱਥੇਬੰਦਕ ਸਕੱਤਰ ਅਤੇ ਡਾ. ਬੀ. ਬਾਲਾਰਾਜੂ, ਪ੍ਰਧਾਨ ਏਪੀ ਐਂਡ ਟੀਐੱਸ ਏਐੱਨਬੀਏਆਈ ਤੇ ਹੋਰ ਹਾਜ਼ਰ ਸਨ।

 

*****

 

ਐੱਮਐੱਸ/ਆਰਕੇ/ਡੀਪੀ


(Release ID: 1752403) Visitor Counter : 233