ਬਿਜਲੀ ਮੰਤਰਾਲਾ

ਐੱਸਜੇਵੀਐੱਨ ਨੂੰ ਡਨ ਐਂਡ ਬ੍ਰੈਡਸਟ੍ਰੀਟ - ਕਾਰਪੋਰੇਟ ਅਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ

Posted On: 03 SEP 2021 5:14PM by PIB Chandigarh

ਐੱਸਜੇਵੀਐੱਨ ਨੂੰ ਸਰਬੋਤਮ ਵਿਕਾਸ ਪ੍ਰਦਰਸ਼ਨ-ਬਿਜਲੀ ਦੀ ਸ਼੍ਰੇਣੀ ਵਿੱਚ ਵੱਕਾਰੀ ਡਨ ਐਂਡ ਬ੍ਰੈਡਸਟ੍ਰੀਟ-ਕਾਰਪੋਰੇਟ ਅਵਾਰਡ 2021 ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਪੁਰਸਕਾਰ ਭਾਰਤ ਦੀਆਂ ਚੋਟੀ ਦੀਆਂ 500 ਕੰਪਨੀਆਂ 2021 ਦੇ ਸਿਰਲੇਖ ਵਾਲੀ ਇੱਕ ਵਰਚੁਅਲ ਕਾਨਫਰੰਸ ਵਿੱਚ ਪੇਸ਼ ਕੀਤਾ ਗਿਆ। ਇਸ ਸਮਾਗਮ ਵਿੱਚ ਗੈਸਟ ਆਫ਼ ਆਨਰ ਡਾ. ਬਿਬੇਕ ਦੇਬਰੋਏ, ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ (ਈਏਸੀ-ਪੀਐੱਮ) ਦੇ ਚੇਅਰਮੈਨ ਅਤੇ ਵਿਸ਼ੇਸ਼ ਮਹਿਮਾਨ ਡਾ. ਕ੍ਰਿਸ਼ਨਾਮੂਰਤੀ ਸੁਬਰਾਮਨੀਅਮ, ਮੁੱਖ ਆਰਥਿਕ ਸਲਾਹਕਾਰ, ਵਿੱਤ ਮੰਤਰਾਲਾ, ਭਾਰਤ ਸਰਕਾਰ ਸ਼ਾਮਲ ਹੋਏ। ਇਸ ਸਮਾਗਮ ਵਿੱਚ ਭਾਰਤੀ ਕਾਰਪੋਰੇਟਾਂ ਵਿੱਚ ਸਭ ਤੋਂ ਮੋਹਰੀ ਕਾਰਪੋਰੇਟਾਂ ਦੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਗਿਆ।

 ਐੱਸਜੇਵੀਐੱਨ ਨੇ ਹੁਣ ਥਰਮਲ ਪਾਵਰ, ਪਵਨ ਅਤੇ ਸੌਰ ਊਰਜਾ ਉਤਪਾਦਨ, ਅਤੇ ਬਿਜਲੀ ਸੰਚਾਰ ਵਿੱਚ ਵੀ ਕਦਮ ਰੱਖਿਆ ਹੈ। 

 ਪਾਈਪਲਾਈਨ ਵਿੱਚ ਲਗਭਗ 10,000 ਮੈਗਾਵਾਟ ਦੇ 31 ਪ੍ਰੋਜੈਕਟਾਂ ਦੇ ਇੱਕ ਮਜ਼ਬੂਤ ਪੋਰਟਫੋਲੀਓ ਦੇ ਨਾਲ, ਐੱਸਜੇਵੀਐੱਨ ਨੇ ਆਪਣੇ ਲਈ 2023 ਤੱਕ 5000 ਮੈਗਾਵਾਟ, 2030 ਤੱਕ 12000 ਮੈਗਾਵਾਟ ਅਤੇ 2040 ਤੱਕ 25000 ਮੈਗਾਵਾਟ ਦੀ ਪ੍ਰਾਪਤੀ ਦਾ ਉਤਸ਼ਾਹੀ ਟੀਚਾ ਰੱਖਿਆ ਹੈ।

 'ਈਐੱਸਜੀ-ਰੈਡੀ ਕਾਰਪੋਰੇਟ ਇੰਡੀਆ ਲਈ ਨੀਂਹ ਰੱਖਣਾ' ਦੇ ਕੇਂਦਰੀ ਥੀਮ ਵਾਲੇ ਇਸ ਸਮਾਗਮ ਵਿੱਚ ਕਈ ਉੱਘੇ ਪਤਵੰਤੇ ਸੱਜਣਾਂ ਦੇ ਮੁੱਖ ਭਾਸ਼ਣ ਅਤੇ ਕਾਰਪੋਰੇਟ ਅਵਾਰਡ 2021 ਦੀ ਪੇਸ਼ਕਾਰੀ ਸ਼ਾਮਲ ਸੀ। ਇਸ ਸਮਾਗਮ ਵਿੱਚ ਭਾਰਤ ਦੀਆਂ ਸਿਖਰਲੀਆਂ 500 ਕੰਪਨੀਆਂ 2021 ਦੇ ਪ੍ਰਕਾਸ਼ਨ ਦਾ ਡਿਜੀਟਲ ਲਾਂਚ ਵੀ ਸ਼ਾਮਲ ਸੀ।

 ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ, ਡਨ ਐਂਡ ਬ੍ਰੈਡਸਟ੍ਰੀਟ ਭਾਰਤ ਦੀਆਂ ਚੋਟੀ ਦੀਆਂ 500 ਕੰਪਨੀਆਂ ਦੀ ਸੂਚੀ ਤਿਆਰ ਕਰ ਰਹੀ ਹੈ, ਜੋ ਕਾਰਪੋਰੇਟ ਇੰਡੀਆ ਦੇ ਮੋਹਰੀਆਂ ਦੀ ਪ੍ਰਤੀਨਿਧਤਾ ਕਰਦੀ ਹੈ, ਅਤੇ ਭਾਰਤੀ ਅਰਥ ਵਿਵਸਥਾ ਦੀ ਵਾਹਕ ਸ਼ਕਤੀ ਹੈ। ਕਈ ਸਾਲਾਂ ਤੋਂ, ਪ੍ਰਕਾਸ਼ਨ ਨੇ ਸਭ ਤੋਂ ਭਰੋਸੇਮੰਦ ਅਤੇ ਵਿਆਪਕ ਸੰਗ੍ਰਹਿ ਅਤੇ ਭਾਰਤ ਦੇ ਸਭ ਤੋਂ ਵੱਡੇ ਕਾਰਪੋਰੇਟਾਂ ਦੀ ਸਭ ਤੋਂ ਨਿਸ਼ਚਿਤ ਦਰਜਾਬੰਦੀ ਕਰਨ ਵਿੱਚ ਇੱਕ ਪ੍ਰਸਿੱਧੀ ਹਾਸਲ ਕੀਤੀ ਹੈ।

 

*********

ਐੱਮਵੀ/ਆਈਜੀ



(Release ID: 1752196) Visitor Counter : 135


Read this release in: English , Urdu , Hindi