ਵਣਜ ਤੇ ਉਦਯੋਗ ਮੰਤਰਾਲਾ
ਬਰਾਮਦ ਦੀਆਂ ਸੰਭਾਵਨਾਵਾਂ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ, ਅਪੀਡਾ ਨੇ ਆਈਸੀਏਆਰ-ਇੰਡੀਅਨ ਇੰਸਟੀਚਿਊਟ ਆਫ਼ ਮਿਲੇਟ ਰਿਸਰਚ ਨਾਲ ਸਮਝੌਤਿਆਂ ਤੇ ਦਸਤਖਤ ਕੀਤੇ
ਸਮਝੌਤੇ ਦਾ ਮੁੱਖ ਉਦੇਸ਼ ਬਾਜਰੇ ਦੀਆਂ ਪ੍ਰੋਸੈਸਯੋਗ ਕਿਸਮਾਂ ਦੀ ਵਪਾਰਕ ਕਾਸ਼ਤ ਨੂੰ ਉਤਸ਼ਾਹਤ ਕਰਨਾ ਹੈ
ਐਮਓਯੂ ਵਿੱਚ ਕਿਸਾਨਾਂ ਦੇ ਨਾਲ -ਨਾਲ ਕਿਸਾਨ ਉਤਪਾਦਕ ਸੰਗਠਨਾਂ ਨਾਲ ਮਾਰਕੀਟ ਸਬੰਧ ਬਣਾਉਣ ਦੀ ਵੀ ਕਲਪਨਾ ਕੀਤੀ ਗਈ ਹੈ
ਐਮਓਯੂ ਇਨ੍ਹਾਂ ਭੁਲਾਈਆਂ ਜਾ ਚੁਕੀਆਂ ਫਸਲਾਂ ਲਈ ਬਰਾਮਦ ਕੇਂਦਰਤ ਵਾਤਾਵਰਣ ਪ੍ਰਣਾਲੀ ਅਤੇ ਮੁੱਲ ਲੜੀ ਦਾ ਨਿਰਮਾਣ ਕਰੇਗਾ
ਦੋਵੇਂ ਸੰਗਠਨ ਬਾਜਰੇ ਦੀ ਬਰਾਮਦ ਵਧਾਉਣ ਲਈ ਸਾਂਝੇ ਤੌਰ 'ਤੇ ਬਰਾਮਦ ਰਣਨੀਤੀ ਅਤੇ ਯੋਜਨਾਵਾਂ ਤਿਆਰ ਕਰਨਗੇ
Posted On:
03 SEP 2021 6:02PM by PIB Chandigarh
ਗੁਣਵੱਤਾ ਉਤਪਾਦਨ ਅਤੇ ਪ੍ਰੋਸੈਸਿੰਗ ਰਾਹੀਂ ਬਰਾਮਦ ਵਧਾਉਣ ਲਈ, ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਅਪੀਡਾ) ਨੇ ਅੱਜ ਆਈਸੀਏਆਰ-ਇੰਡੀਅਨ ਇੰਸਟੀਚਿਊਟ ਆਫ਼ ਮਿਲੇਟ ਰਿਸਰਚ (ਆਈਸੀਏਆਰ-ਆਈਆਈਐਮਆਰ) ਨਾਲ ਇੱਕ ਸਮਝੌਤੇ (ਐਮਓਯੂ) 'ਤੇ ਹਸਤਾਖਰ ਕੀਤੇ ਹਨ, ਜਿਸ ਨਾਲ ਮੁੱਲ ਵਾਧੇ ਨੂੰ ਹੁਲਾਰਾ ਮਿਲਣ ਅਤੇ ਕਿਸਾਨਾਂ ਦੀ ਆਮਦਨ ਵਧਣ ਦੀ ਉਮੀਦ ਹੈ।
ਐਮਓਯੂ ਦਾ ਮੁੱਖ ਫੋਕਸ ਆਈਸੀਏਆਰ-ਆਈਆਈਐਮਆਰ ਰਾਹੀਂ ਦਰਾਮਦ ਲਈ ਵਿਕਸਤ ਪ੍ਰਕਿਰਿਆ ਯੋਗ ਕਿਸਮਾਂ ਦੀ ਵਪਾਰਕ ਕਾਸ਼ਤ ਨੂੰ ਉਤਸ਼ਾਹਤ ਕਰਨਾ ਹੋਵੇਗਾ ਜਿਸ ਨਾਲ ਬਾਜਰੇ ਦੇ ਮੁੱਲ ਵਾਧੇ ਨੂੰ ਹੁਲਾਰਾ ਮਿਲਨ ਦੀ ਉਮੀਦ ਹੈ ਜੋ ਜਿਆਦਾ ਉੱਚੇ ਪੌਸ਼ਟਿਕ ਮੁੱਲ ਵਾਲਾ ਅਨਾਜ ਹੈ।
ਐਮਓਯੂ ਵਿੱਚ ਕਿਸਾਨਾਂ ਦੇ ਨਾਲ-ਨਾਲ ਕਿਸਾਨ ਉਤਪਾਦਕ ਸੰਗਠਨਾਂ ਦੇ ਨਾਲ ਮਾਰਕੀਟ ਸਬੰਧ ਬਣਾਉਣ ਦੀ ਵੀ ਕਲਪਨਾ ਕੀਤੀ ਗਈ ਹੈ। ਐਮਓਯੂ ਤਹਿਤ ਦਿੱਤੇ ਗਏ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਅਪੀਡਾ ਅਤੇ ਆਈਸੀਏਆਰ-ਆਈਆਈਐਮਆਰ ਦੇ ਨੁਮਾਇੰਦਿਆਂ ਨਾਲ ਇੱਕ ਸਾਂਝੀ ਤਾਲਮੇਲ ਕਮੇਟੀ ਕਾਇਮ ਕੀਤੀ ਜਾਵੇਗੀ।
ਸਮਝੌਤੇ ਦਾ ਉਦੇਸ਼ ਲੋੜੀਂਦੀ ਸਪਲਾਈ ਚੇਨ ਲਿੰਕੇਜਸ, ਟੈਕਨੋਲੋਜੀਕਲ ਰਿਪੋਜ਼ਟਰੀ, ਕਲੀਨਿਕਲ ਅਧਿਐਨਾਂ, ਜਾਗਰੂਕਤਾ ਨਿਰਮਾਣ, ਨੀਤੀਗਤ ਤਬਦੀਲੀਆਂ ਅਤੇ ਉੱਦਮੀਆਂ ਦੀ ਪਾਈਪਲਾਈਨ ਦੇ ਨਾਲ ਬਰਾਮਦ ਕੇਂਦਰਿਤ ਵਾਤਾਵਰਣ ਪ੍ਰਣਾਲੀ ਦਾ ਨਿਰਮਾਣ ਕਰਨਾ ਹੈ।
ਅਪੀਡਾ ਅਤੇ ਆਈਸੀਏਆਰ-ਆਈਆਈਐਮਆਰ ਦੋਵੇਂ ਬਾਜ਼ਾਰਾਂ ਨੂੰ ਸਮਝਣ, ਖਪਤਕਾਰਾਂ ਦੀਆਂ ਤਰਜੀਹਾਂ, ਉਭਰ ਰਹੇ ਸੇਗਮੈਂਟਾਂ, ਬਰਾਮਦ ਮੁਕਾਬਲੇਬਾਜ਼ੀ ਦੇ ਵਿਸ਼ਲੇਸ਼ਣ, ਬਾਜ਼ਾਰਾਂ ਦੀ ਕੀਮਤ ਦੇ ਉਤਰਾਅ-ਚੜ੍ਹਾਅ ਅਤੇ ਮਿਆਰਾਂ ਤੇ ਮਾਰਕੀਟ ਇੰਟੈਲੀਜੈਂਸ, ਰੇਗੂਲੇਸ਼ਨਾਂ ਅਤੇ ਵਪਾਰ ਨੀਤੀਆਂ 'ਤੇ ਗਿਆਨ ਵਿਕਸਤ ਕਰਨ ਲਈ ਕੰਮ ਕਰਨਗੇ।
ਉਤਪਾਦਨ ਦੀ ਸਾਈਜ਼ੇਬਲ ਮਾਤਰਾ ਦੇ ਸਰੋਤ ਨੂੰ ਬਰਾਮਦ ਸਮੂਹਾਂ ਦੀ ਪਛਾਣ ਕਰਨ ਅਤੇ ਸਾਰੇ ਹਿੱਸੇਦਾਰਾਂ ਨੂੰ ਐੱਫਪੀਓ ਨਾਲ ਜੋੜਨ ਲਈ ਸਾਰੇ ਪ੍ਰਮੁੱਖ ਹਿੱਸੇਦਾਰਾਂ ਦੇ ਸਹਿਯੋਗ ਵਿੱਚ ਮਿਲੇਟ ਐਕਸਪੋਰਟ ਪ੍ਰਮੋਸ਼ਨ ਫੋਰਮ ਦੀ ਸਿਰਜਣਾ ਦੋਵਾਂ ਮੰਨੀਆਂ-ਪ੍ਰਮੰਨੀਆਂ ਸੰਸਥਾਵਾਂ ਵੱਲੋਂ ਸਾਂਝੇ ਤੌਰ 'ਤੇ ਕੀਤੀ ਜਾਵੇਗੀ।
ਐਮਓਯੂ, ਬਾਜਰੇ ਦੀ ਬਰਾਮਦ ਦੇ ਪੱਖ ਵਿੱਚ ਨਵੇਂ ਨੀਤੀਗਤ ਬਦਲਾਅ ਅਤੇ ਤਬਦੀਲੀਆਂ ਲਿਆਉਣ ਲਈ ਸਰਕਾਰੀ ਵਿਭਾਗਾਂ ਨੂੰ ਜਾਗਰੂਕਤਾ, ਤਰੱਕੀ ਅਤੇ ਨੀਤੀ ਦੀ ਵਕਾਲਤ ਨਾਲ ਜੁੜੇ ਕੰਮਾਂ 'ਤੇ ਜ਼ੋਰ ਦਿੰਦਾ ਹੈ।
ਦੋਵੇਂ ਸੰਗਠਨ ਸਾਂਝੇ ਤੌਰ 'ਤੇ ਬਰਾਮਦ ਰਣਨੀਤੀ ਵਿਕਸਤ ਕਰਨਗੇ ਅਤੇ ਉਸ ਅਨੁਸਾਰ ਮੌਜੂਦਾ ਬਾਜਰੇ ਦੇ ਪ੍ਰੋਸੈਸਰਾਂ ਅਤੇ ਉੱਦਮੀਆਂ ਲਈ ਬਾਜਰੇ ਦੀ ਬਰਾਮਦ ਨੂੰ ਵਧਾਉਣ ਲਈ ਵੱਖ-ਵੱਖ ਬਰਾਮਦ ਨੀਤੀਆਂ ਅਤੇ ਯੋਜਨਾਵਾਂ' ਤੇ ਸਿਖਲਾਈ ਪ੍ਰੋਗਰਾਮ ਚਲਾਉਣਗੇ।
ਬਾਜਰੇ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਨਵੇਂ ਢਾਂਚੇ ਜਿਵੇਂ ਟਰੇਸੇਬਿਲਿਟੀ, ਆਰਟੀਫਿਸ਼ੀਅਲ ਇੰਟੈਲੀਜੈਂਸ ਆਦਿ ਦਾ ਵਿਕਾਸ ਅਤੇ ਲਾਗੂਕਰਨ ਦੇ ਕੰਮ ਕੀਤੇ ਜਾਣਗੇ। ਐਮਓਯੂ ਦੇ ਤਹਿਤ ਬਰਾਮਦ-ਪਾਲਣਾ ਲਈ ਸਟਾਰਟ-ਅਪਸ ਵਾਸਤੇ ਹੈਂਡਹੋਲਡਿੰਗ ਗਤੀਵਿਧੀਆਂ ਦੀ ਵੀ ਕਲਪਨਾ ਕੀਤੀ ਗਈ ਹੈ।
ਦੇਸ਼ ਦੇ ਸਾਰੇ ਮੁੱਖ ਬਾਜਰਾ ਉਤਪਾਦਕ ਖੇਤਰਾਂ ਵਿੱਚ ਬਾਜਰੇ ਦੇ ਉਤਪਾਦਕਾਂ ਜਾਂ ਕਿਸਾਨਾਂ ਦੀ ਪ੍ਰੋਫਾਈਲਿੰਗ ਅਤੇ ਬੀਜ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਦਾ ਕੰਮ ਆਈਸੀਏਆਰ-ਆਈਆਈਐਮਆਰ ਵੱਲੋਂ ਕੀਤਾ ਜਾਵੇਗਾ।
ਬਾਜ਼ਰਾ ਉੱਚ ਪੌਸ਼ਟਿਕ ਮੁੱਲ ਵਾਲੀਆਂ ਅਨਾਜ ਦੀਆਂ ਫਸਲਾਂ ਹਨ ਅਤੇ ਛੋਟੇ-ਬੀਜ ਵਾਲੇ ਘਾਹ ਦੇ ਰੂਪ ਵਿੱਚ ਸ਼੍ਰੇਣੀਬੱਧ ਹਨ। ਬਾਜਰੇ ਦੀਆਂ ਮੁੱਖ ਕਿਸਮਾਂ ਵਿੱਚ ਸੋਰਘਮ, ਪਰਲ ਬਾਜਰਾ, ਰਾਗੀ, ਛੋਟਾ ਬਾਜਰਾ, ਫੌਕਸਟੇਲ ਬਾਜਰਾ, ਬਾਰਨਯਾਰਡ ਬਾਜਰਾ, ਕੋਡੋ ਬਾਜਰਾ ਅਤੇ ਹੋਰ ਕਿਸਮਾਂ ਸ਼ਾਮਲ ਹਨ।
ਹਾਲ ਹੀ ਵਿੱਚ, ਸੰਯੁਕਤ ਰਾਸ਼ਟਰ ਮਹਾਸਭਾ ਨੇ 2023 ਵਿੱਚ ਅੰਤਰਰਾਸ਼ਟਰੀ ਬਾਜਰੇ ਦਾ ਸਾਲ (ਆਈਵਾਈਐਮ) ਮਨਾਉਣ ਦਾ ਮਤਾ ਪਾਸ ਕੀਤਾ ਹੈ, ਤਾਂ ਜੋ ਵਿਸ਼ਵ ਪੱਧਰ 'ਤੇ ਜਲਵਾਯੁ ਪਰਿਵਰਤਨ ਦੇ ਹਾਲਾਤ ਅਧੀਨ ਬਾਜਰੇ ਦੇ ਸਿਹਤ ਲਾਭਾਂ ਅਤੇ ਉਨ੍ਹਾਂ ਦੀ ਅਨੁਕੂਲਤਾ ਨੂੰ ਉਤਸ਼ਾਹਤ ਕੀਤਾ ਜਾ ਸਕੇ। ਜਿਵੇਂ ਕਿ ਆਈਵਾਈਐਮ ਹਰ ਪਾਸੇ ਹੈ, ਇਹ ਉਮੀਦ ਕੀਤੀ ਜਾਂਦੀ ਹੈ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਬਾਜਰੇ ਦੀ ਮੰਗ ਤੇਜ਼ੀ ਨਾਲ ਵਧੇਗੀ।
ਆਈਸੀਏਆਰ-ਆਈਆਈਐਮਆਰ ਸਮੁੱਚੇ ਬਾਜਰੇ ਦੀ ਮੁੱਲ ਲੜੀ ਨਾਲ ਕੰਮ ਕਰ ਰਿਹਾ ਹੈ। ਕਈ ਪ੍ਰੋਜੈਕਟਾਂ ਦੇ ਜ਼ਰੀਏ, ਆਈਸੀਏਆਰ-ਆਈਆਈਐਮਆਰ ਨੇ ਇਨ੍ਹਾਂ ਭੁੱਲੀਆਂ ਫਸਲਾਂ ਦੀ ਮੁੱਲ ਲੜੀ ਬਣਾਉਣ ਦੇ ਨਾਲ ਨਾਲ ਦੇਸ਼ ਵਿੱਚ ਪੋਸ਼ਣ ਸੁਰੱਖਿਆ ਲਈ ਬਾਜਰੇ ਨੂੰ ਮੁੜ ਸੁਰਜੀਤ ਕਰਨ ਲਈ ਕਈ ਦਖਲਅੰਦਾਜ਼ੀਆਂ ਕੀਤੀਆਂ ਹਨ।
ਬਾਜਰੇ ਅਤੇ ਬਾਜਰੇ ਦੇ ਉਤਪਾਦਾਂ ਦੀ ਬਰਾਮਦ ਨੂੰ ਵਧਾਉਣ ਦੀ ਸੰਭਾਵਨਾ ਅਤੇ ਬਾਜਰੇ ਦੇ ਖੇਤਰ ਦੇ ਵਿਕਾਸ ਲਈ ਸਰਕਾਰ ਵੱਲੋਂ ਦਿੱਤੇ ਗਏ ਧਿਆਨ ਤੇ ਵਿਚਾਰ ਕਰਦਿਆਂ ਅਪੀਡਾ, ਆਈਸੀਏਆਰ-ਆਈਆਈਐਮਆਰ ਅਤੇ ਹੋਰ ਹਿੱਸੇਦਾਰਾਂ ਜਿਵੇਂ ਕਿ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ, ਸੀਐਫਟੀਆਰਆਈ ਅਤੇ ਐਫਪੀਓਜ਼ ਦੇ ਨਾਲ ਬਾਜਰੇ ਅਤੇ ਬਾਜਰੇ ਦੇ ਉਤਪਾਦਾਂ ਨੂੰ ਉਤਸਾਹਿਤ ਕਰਨ ਲਈ ਇੱਕ ਲੰਮੀ ਮਿਆਦ ਦੀ ਰਣਨੀਤੀ ਤਿਆਰ ਕਰ ਰਿਹਾ ਹੈ।
ਵੱਖ -ਵੱਖ ਖੇਤੀ ਉਤਪਾਦਾਂ ਦੀਆਂ ਬਰਾਮਦ ਸੰਭਾਵਨਾਵਾਂ ਨੂੰ ਹੁਲਾਰਾ ਦੇਣ ਲਈ, ਅਪੀਡਾ ਨੇ ਤਾਮਿਲਨਾਡੂ ਖੇਤੀਬਾੜੀ ਯੂਨੀਵਰਸਿਟੀ, ਕੋਇੰਬਟੂਰ, ਖੇਤੀਬਾੜੀ ਵਿਗਿਆਨ ਯੂਨੀਵਰਸਿਟੀ, ਬੰਗਲੌਰ, ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੇਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਨਾਫੇਡ) ਅਤੇ ਹੋਰਨਾਂ ਨਾਲ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ।
-------------------
ਡੀਜੇਐਨ/ਐਮਐਸ
(Release ID: 1751878)
Visitor Counter : 249